ਜੋੜਾਂ ਦੇ ਦਰਦ ਲਈ ਲਾਹੇਵੰਦ ਹੈ ‘ਗੁੜ’, ਹੋਣਗੇ ਹੋਰ ਵੀ ਬੇਮਿਸਾਲ ਫਾਇਦੇ

11/20/2019 4:20:22 PM

ਜਲੰਧਰ - ਗੁੜ ਜਿਸ ਨੂੰ ਸਰਦੀਆਂ ਦਾ ਫਲ ਮੰਨਿਆ ਜਾਂਦਾ ਹੈ, ਦੀ ਵਰਤੋਂ ਕਰਨ ਦੇ ਬਹੁਤ ਸਾਰੇ ਫਾਇਦੇ ਹਨ। ਲੋਕ ਸਰਦੀਆਂ 'ਚ ਗੁੜ ਦੀ ਵਰਤੋਂ ਵਧੇਰੇ ਕਰਦੇ ਹਨ, ਕਿਉਂਕਿ ਇਹ ਗਰਮ ਹੁੰਦਾ ਹੈ। ਗੁੜ ਖਾਣ ਨਾਲ ਸਰੀਰ ਨੂੰ ਕਈ ਪੋਸ਼ਕ ਤੱਤ ਮਿਲਦੇ ਹਨ। ਗੁੜ ਤਾਜ਼ੇ ਗੰਨੇ ਦੇ ਰਸ ਅਤੇ ਤਾੜ ਦੇ ਰਸ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਗੁੜ ਨੂੰ ਸਿਰਫ ਸੁਆਦ ਲੈਣ ਲਈ ਹੀ ਨਹੀਂ ਖਾਧਾ ਜਾਂਦਾ ਸਗੋਂ ਸਿਹਤ ਸੰਬੰਧੀ ਕਈ ਪ੍ਰੇਸ਼ਾਨੀਆਂ ਦੂਰ ਕਰਨ ਲਈ ਵੀ ਵਰਤਿਆਂ ਜਾਂਦਾ ਹੈ। ਅੱਜ ਅਸੀਂ ਗੁੜ ਖਾਣ ਦੇ ਫਾਇਦਿਆਂ ਬਾਰੇ ਗੱਲ ਕਰਾਂਗੇ...

ਜੋੜਾਂ ਦਾ ਦਰਦ 
ਜੋੜਾਂ ਦੇ ਦਰਦ ਤੋਂ ਪਰੇਸ਼ਾਨ ਲੋਕਾਂ ਨੂੰ ਗੁੜ ਦੀ ਵਰਤੋਂ ਖਾਣ ’ਚ ਕਰਨੀ ਚਾਹੀਦੀ ਹੈ। ਰੋਜ਼ਾਨਾ ਅਦਰਕ ਦੇ ਟੁਕੜੇ ਨਾਲ ਇਕ ਪੀਸ ਗੁੜ ਦਾ ਖਾਣ ਨਾਲ ਸਰੀਰ ਨੂੰ ਬਹੁਤ ਫਾਇਦਾ ਹੁੰਦਾ ਹੈ। ਇਸ ਨਾਲ ਤੁਹਾਨੂੰ ਜੋੜਾਂ ਦੇ ਦਰਦ ਤੋਂ ਆਰਾਮ ਮਿਲੇਗਾ। ਮਾਈਗਰੇਨ ਦੇ ਰੋਗੀਆਂ ਲਈ ਵੀ ਗੁੜ ਲਾਭਕਾਰੀ ਹੁੰਦਾ ਹੈ। 

ਸਰਦੀ-ਜ਼ੁਕਾਮ
ਗੁੜ ਦੀ ਤਾਸੀਰ ਗਰਮ ਹੁੰਦੀ ਹੈ, ਜੋ ਸਰਦੀ-ਜ਼ੁਕਾਮ ਭਜਾਉਣ 'ਚ ਕਾਫੀ ਅਸਰਦਾਰ ਹੈ। ਕਾਲੀ ਮਿਰਚ ਅਤੇ ਅਦਰਕ ਦੇ ਨਾਲ ਗੁੜ ਖਾਣ ਨਾਲ ਸਰਦੀ-ਜ਼ੁਕਾਮ, ਖੰਘ, ਗਲੇ ਦੀ ਖਰਾਸ਼ ਅਤੇ ਜਲਣ ਤੋਂ ਆਰਾਮ ਮਿਲਦਾ ਹੈ। ਇਸ ਤੋਂ ਇਲਾਵਾ ਗੁੜ-ਤਿਲ ਦੀ ਬਰਫ ਬਣਾ ਕੇ ਵੀ ਖਾ ਸਕਦੇ ਹੋ। ਇਸ ਨਾਲ ਸਰੀ੍ਰ 'ਚ ਗਰਮੀ ਬਣੀ ਰਹਿੰਦੀ ਹੈ।

ਪਾਚਨ ਕਿਰਿਆ 
ਗੁੜ ਵਿਚ ਕੁਦਰਤੀ ਤੱਤ ਹੋਣ ਕਾਰਨ ਇਹ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਦਵਾਉਂਦਾ ਹੈ ਜੇ ਤੁਸੀਂ ਵੀ ਰੋਜ਼ਾਨਾ ਪਾਣੀ ਜਾਂ ਦੁੱਧ ਵਿਚ ਗੁੜ ਮਿਲਾ ਕੇ ਪੀਓ ਤਾਂ ਤੁਹਾਡੇ ਸਰੀਰ ਵਿਚੋਂ ਸਾਰੇ ਜ਼ਹਿਰੀਲੇ ਪਦਾਰਥ ਆਸਾਨੀ ਨਾਲ ਨਿਕਲ ਜਾਂਦੇ ਹਨ। 

ਅਸਥਮਾ 
ਅਕਸਰ ਅਸਥਮਾ ਰੋਗੀਆਂ ਨੂੰ ਗੁੜ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਗੁੜ ਵਿਚ ਇਸ ਰੋਗ ਨੂੰ ਠੀਕ ਕਰਨ ਦੀ ਸਮੱਰਥਾ ਹੁੰਦੀ ਹੈ। ਇਸ ਵਿਚ ਉਹ ਸਾਰੇ ਤੱਤ ਹੁੰਦੇ ਹਨ, ਜੋ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਵਿਚ ਰੱਖਦੇ ਹਨ। ਇਸ ਵਿਚ ਐਂਟੀ ਐਲਰਜੀ ਤੱਤ ਵੀ ਮੌਜੂਦ ਹੁੰਦੇ ਹਨ। 

ਆਇਰਨ 
ਗੁੜ ਨੂੰ ਆਇਰਨ ਦਾ ਸਰੋਤ ਮੰਨਿਆ ਜਾਂਦਾ ਹੈ। ਗੁੜ ਖਾਣ ਨਾਲ ਸਰੀਰ ਨੂੰ ਆਇਰਨ ਮਿਲਦਾ ਹੈ। ਇਸ ਲਈ ਅਨੀਮੀਆ ਰੋਗੀਆਂ ਲਈ ਵੀ ਇਹ ਬਹੁਤ ਲਾਭਕਾਰੀ ਹੈ। ਔਰਤਾਂ ਲਈ ਵੀ ਗੁੜ ਖਾਣਾ ਵਧੀਆ ਹੁੰਦਾ ਹੈ।

ਚਮੜੀ 
ਗੁੜ ਜ਼ਹਿਰੀਲੇ ਪਦਾਰਥਾਂ ਨੂੰ ਸਰੀਰ ਵਿਚੋਂ ਬਾਹਰ ਕੱਢਦਾ ਹੈ। ਜਿਸ ਨਾਲ ਚਮੜੀ ਨਰਮ ਅਤੇ ਸੋਹਣੀ ਲੱਗਦੀ ਹੈ। ਗੁੜ ਖਾਣ ਨਾਲ ਮੁਹਾਸਿਆਂ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।

ਸਰੀਰ ਨੂੰ ਊਰਜਾ ਦਿੰਦਾ 
ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਹੈ ਤਾਂ ਤੁਰੰਤ ਗੁੜ ਦਾ ਇਕ ਛੋਟਾ ਜਿਹਾ ਟੁੱਕੜਾ ਖਾਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਊਰਜਾ ਮਿਲੇਗੀ। ਸਭ ਤੋਂ ਚੰਗੀ ਗੱਲ ਇਹ ਹੈ ਕਿ ਸਾਡਾ ਸਰੀਰ ਗੁੜ ਨੂੰ ਹੌਲੀ-ਹੌਲੀ ਪਚਾਉਂਦਾ ਹੈ। ਜਿਸ ਕਾਰਨ ਸਰੀਰ ਵਿਚ ਚੀਨੀ ਦੀ ਮਾਤਰਾ ਜ਼ਿਆਦਾ ਨਹੀਂ ਵਧਦੀ।

ਸਰੀਰ ਦੀਆਂ ਅਸ਼ੁੱਧੀਆਂ ਨੂੰ ਸਾਫ਼ ਕਰਦਾ
ਗੁੜ ’ਚ ਅਜਿਹੇ ਗੁਣ ਪਾਏ ਜਾਂਦੇ ਹਨ, ਜੋ ਸਰੀਰ ’ਚ ਮੌਜੂਦ ਅਸ਼ੁੱਧੀਆਂ ਨੂੰ ਸਾਫ਼ ਕਰ ਦਿੰਦੇ ਹਨ। ਇਸ ਲਈ ਰੋਜ਼ਾਨਾ ਗਰਮ ਦੁੱਧ ਤੇ ਗੁੜ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ’ਚ ਅਜਿਹੀ ਅਸ਼ੁੱਧੀਆਂ ਨਿਕਲ ਜਾਂਦੀਆਂ ਹਨ ਜਿਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਜਾਂਦੇ ਹੋ।

ਪੇਟ ਲਈ ਲਾਭਕਾਰੀ
ਗੁੜ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਰਾਮਬਾਣ ਇਲਾਜ ਹੈ, ਜਿਵੇਂ ਗੈਸ, ਐਸੀਡਿਟੀ ਅਤੇ ਭੁੱਖ ਨਾ ਲੱਗਣਾ। ਇਸ ਤੋਂ ਇਲਾਵਾ ਗੁੜ ਸੇਂਧਾ ਨਮਕ ਅਤੇ ਕਾਲਾ ਨਮਕ ਮਿਲਾ ਕੇ ਖਾਣ ਨਾਲ ਖੱਟੀ ਡਕਾਰਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਭੋਜਨ ਮਗਰੋਂ ਗੁੜ ਖਾਣ ਨਾਲ ਡਾਈਜੇਸ਼ਨ ਚੰਗਾ ਰਹਿੰਦਾ ਹੈ।

ਹੈਲਥੀ ਫੇਫੜੇ
ਗੁੜ, ਗਲੇ ਅਤੇ ਫੇਫੜਿਆਂ ਦੀ ਇਨਫੈਕਸ਼ਨ ਨੂੰ ਦੂਰ ਰੱਖਣ 'ਚ ਕਾਫੀ ਲਾਭਕਾਰੀ ਹੈ। ਇਸ 'ਚ ਸੇਲੇਨਿਯਮ ਹੁੰਦਾ ਹੈ ਜੋ ਐਂਟੀ-ਆਕਸੀਡੈਂਟ ਦਾ ਕੰਮ ਕਰਦਾ ਹੈ। ਰੋਜ਼ਾਨਾ ਸਹੀ ਮਾਤਰਾ 'ਚ ਸੇਵਨ ਕਰਨ ਨਾਲ ਫੇਫੜੇ ਹੈਲਥੀ ਰਹਿੰਦੇ ਹਨ।

ਅੱਖਾਂ ਲਈ ਫਾਇਦੇਮੰਦ
ਇਸ ਨਾਲ ਅੱਖਾਂ ਦੀ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਇਹ ਅੱਖਾਂ ਦੀ ਰੌਸ਼ਨੀ ਵਧਾਉਣ 'ਚ ਮਦਦ ਕਰਦਾ ਹੈ।

ਐਲਰਜੀ ਤੋਂ ਬਚਾ ਕੇ ਰੱਖੇ
ਰੁੱਖਾਪਨ, ਐਲਰਜੀ, ਰੈਸ਼ੇਜ਼ ਅਤੇ ਇਨਫੈਕਸ਼ਨ ਹੋਣ ’ਤੇ ਤੁਹਾਨੂੰ ਗੁੜ ਦੀ ਵਰਤੋਂ ਕਰਨੀ ਚਾਹੀਦੀ ਹੈ। ਗੁੜ ਖਾਣ ਨਾਲ ਤੁਹਾਨੂੰ ਰਾਹਤ ਮਿਲੇਗੀ।

rajwinder kaur

This news is Content Editor rajwinder kaur