ਖੁਰਾਕ 'ਚ ਜ਼ਰੂਰ ਸ਼ਾਮਲ ਕਰੋ ਅੰਬ, ਅੱਖਾਂ ਦੀ ਰੌਸ਼ਨੀ ਵਧਾਉਣ ਸਣੇ ਹੁੰਦੇ ਹਨ ਕਈ ਫ਼ਾਇਦੇ

03/16/2021 12:13:47 PM

ਨਵੀਂ ਦਿੱਲੀ— ਕੀ ਤੁਸੀਂ ਕਦੇ ਸੋਚਿਆ ਹੈ ਕਿ ਅੰਬ ਨੂੰ ਫ਼ਲਾਂ ਦਾ ਰਾਜਾ ਕਿਉਂ ਕਿਹਾ ਜਾਂਦਾ ਹੈ ਫ਼ਲ ਤਾਂ ਸਾਰੇ ਹੀ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ। ਭਾਰਤੀ ਅੰਬ ਸਾਰੀ ਦੁਨੀਆਂ 'ਚ ਆਪਣੇ ਸੁਆਦ ਲਈ ਮਸ਼ਹੂਰ ਹੈ। ਭਾਰਤ 'ਚ ਮੁੱਖ ਰੂਪ 'ਚ 12 ਕਿਸਮਾਂ ਦੇ ਅੰਬ ਹੁੰਦੇ ਹਨ।

ਅੰਬ ਦੀ ਵਰਤੋਂ ਸਿਰਫ਼ ਫ਼ਲ ਦੇ ਤੌਰ 'ਤੇ ਹੀ ਨਹੀਂ ਸਗੋਂ ਚਟਨੀ, ਜੂਸ, ਕੈਂਡੀ, ਆਚਾਰ, ਜੈਮ, ਸ਼ੇਕ, ਅੰਬ ਪਾਪੜ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਣਾਉਣ 'ਚ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਅੰਬ ਖਾਣ ਨਾਲ ਸਰੀਰ ਕਈ ਬੀਮਾਰੀਆਂ ਤੋਂ ਵੀ ਬਚਿਆ ਰਹਿੰਦਾ ਹੈ। ਅੰਬ ਖਾਣ ਨਾਲ ਸਿਹਤ ਨੂੰ ਕਈ ਫ਼ਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਅੰਬ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...


ਅੱਖਾਂ ਲਈ ਫ਼ਾਇਦੇਮੰਦ
ਅੰਬ 'ਚ ਵਿਟਾਮਿਨ ਏ ਭਰਪੂਰ ਹੁੰਦਾ ਹੈ ਜੋ ਅੱਖਾਂ ਲਈ ਵਰਦਾਨ ਹੈ। ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ।
ਕੋਲੈਸਟਰੋਲ ਨਿਯਮਿਤ ਰੱਖਣ 'ਚ
ਅੰਬ 'ਚ ਫਾਈਬਰ ਅਤੇ ਵਿਟਾਮਿਨ ਸੀ ਖ਼ੂਬ ਹੁੰਦਾ ਹੈ। ਜੋ ਸਰੀਰ 'ਚ ਕੋਲੈਸਟਰੋਲ ਦੀ ਮਾਤਰਾ ਨੂੰ ਕੰਟਰੋਲ 'ਚ ਰੱਖਦੇ ਹਨ।

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਚਮੜੀ ਲਈ ਫ਼ਾਇਦੇਮੰਦ
ਅੰਬ ਦੇ ਗੂਦੇ ਦਾ ਪੈਕ ਲਗਾਉਣ ਨਾਲ ਉਸ ਨੂੰ ਚਿਹਰੇ 'ਤੇ ਮਲਣ ਨਾਲ ਚਿਹਰੇ 'ਤੇ ਨਿਖਾਰ ਆਉਂਦਾ ਹੈ ਅਤੇ ਵਿਟਾਮਿਨ ਸੀ ਇਨਫੈਕਸ਼ਨ ਤੋਂ ਬਚਾਅ ਕਰਦਾ ਹੈ।


ਪਾਚਨ ਕਿਰਿਆ ਨੂੰ ਠੀਕ ਰੱਖੇ
ਅੰਬ ਖਾਣ ਨਾਲ ਭੋਜਨ ਜਲਦੀ ਪਚ ਜਾਂਦਾ ਹੈ। ਜਿਸ ਨਾਲ ਪੇਟ ਨਾਲ ਸਬੰਧੀ ਕੋਈ ਸਮੱਸਿਆ ਨਹੀਂ ਹੁੰਦੀਆਂ।


ਮੋਟਾਪਾ ਘੱਟ ਕਰੇ
ਮੋਟਾਪਾ ਘੱਟ ਕਰਨ ਲਈ ਅੰਬ ਇਕ ਚੰਗਾ ਉਪਾਅ ਹੈ। ਅੰਬ ਦੀ ਗੁਠਲੀ 'ਚ ਮੌਜੂਦ ਰੇਸ਼ੇ ਸਰੀਰ ਦੀ ਫਾਲਤੂ ਚਰਬੀ ਨੂੰ ਘੱਟ ਕਰਨ 'ਚ ਬਹੁਤ ਹੀ ਫ਼ਾਇਦੇਮੰਦ ਹੁੰਦੇ ਹਨ। ਅੰਬ ਖਾਣ ਤੋਂ ਬਾਅਦ ਭੁੱਖ ਵੀ ਘੱਟ ਲੱਗਦੀ ਹੈ, ਜਿਸ ਨਾਲ ਓਵਰ ਈਟਿੰਗ ਦਾ ਖ਼ਤਰਾ ਘੱਟ ਹੋ ਜਾਂਦਾ ਹੈ।


ਰੋਗਾਂ ਨਾਲ ਲੜਣ ਦੀ ਤਾਕਤ
ਅੰਬ ਖਾਣ ਨਾਲ ਸਰੀਰ 'ਚ ਰੋਗਾਂ ਨਾਲ ਲੜਣ ਦੀ ਤਾਕਤ 'ਚ ਵਾਧਾ ਹੁੰਦਾ ਹੈ।
ਯਾਦਦਾਸ਼ਤ ਤੇਜ਼ ਕਰੇ
ਜਿਨ੍ਹਾਂ ਲੋਕਾਂ ਨੂੰ ਭੁੱਲਣ ਦੀ ਬੀਮਾਰੀ ਹੁੰਦੀ ਹੈ ਉਨ੍ਹਾਂ ਨੂੰ ਅੰਬ ਦੀ ਵਰਤੋ ਕਰਨੀ ਚਾਹੀਦੀ ਹੈ ਇਸ 'ਚ ਮੌਜੂਦ ਗਲੂਟਾਮਿਨ ਐਸਿਡ ਨਾਂ ਦਾ ਤੱਤ ਯਾਦਦਾਸ਼ਤ ਨੂੰ ਵਧਾਉਣ ਦਾ ਕੰਮ ਕਰਦਾ ਹੈ। ਨਾਲ ਹੀ ਇਸ ਨਾਲ ਕੋਸ਼ਿਕਾਵਾਂ ਵੀ ਠੀਕ ਰਹਿੰਦੀਆਂ ਹਨ। ਇਸ ਲਈ ਗਰਭਵਤੀ ਔਰਤਾਂ ਨੂੰ ਅੰਬ ਖਾਣ ਦੀ ਸਲਾਹ ਦੇਣੀ ਚਾਹੀਦੀ ਹੈ।

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਗਰਮੀ ਤੋਂ ਬਚਾਅ
ਗਰਮੀ 'ਚ ਜੇ ਤੁਹਾਨੂੰ ਦੁਪਹਿਰ ਨੂੰ ਘਰ 'ਚੋਂ ਬਾਹਰ ਨਿਕਲਣਾ ਹੈ ਤਾਂ ਇਕ ਗਲਾਸ ਅੰਬ ਦਾ ਪੰਨਾ ਪੀ ਕੇ ਹੀ ਨਿਕਲੋ ਇਸ ਨਾਲ ਨਾ ਤਾਂ ਤੁਹਾਨੂੰ ਧੁੱਪ ਲੱਗੇਗੀ ਅਤੇ ਨਾ ਹੀ ਲੂ। ਅੰਬ ਦਾ ਪੰਨਾ ਸਰੀਰ 'ਚ ਪਾਣੀ ਦਾ ਸਤਰ ਬਣਾਈ ਰੱਖਦਾ ਹੈ, ਜਿਸ ਵਜ੍ਹਾ ਨਾਲ ਗਰਮੀਆਂ 'ਚ ਇਹ ਬੈਸਟ ਤਰਲ ਪਦਾਰਥ ਹੁੰਦਾ ਹੈ।


ਅਸਥਮਾ
ਅੰਬ ਦੀ ਵਰਤੋਂ ਕਰਨ ਨਾਲ ਅਸਥਮਾ ਦੀ ਸਮੱਸਿਆ ਨੂੰ ਵੀ ਹਮੇਸ਼ਾ ਲਈ ਦੂਰ ਕੀਤਾ ਜਾ ਸਕਦਾ ਹੈ। ਇਸ ਲਈ ਅਸਥਮਾ ਦੇ ਮਰੀਜ਼ ਲਈ ਅੰਬ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  

Aarti dhillon

This news is Content Editor Aarti dhillon