ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਭਿੰਡੀ, ਭਾਰ ਘਟਾਉਣ ਸਣੇ ਸਰੀਰ ਦੀਆਂ ਕਈ ਸਮੱਸਿਆਵਾਂ ਨੂੰ ਕਰਦੀ ਹੈ ਦੂਰ

03/31/2021 11:18:54 AM

ਨਵੀਂ ਦਿੱਲੀ— ਆਮ ਤੌਰ 'ਤੇ ਭਿੰਡੀ ਖਾਣੀ ਹਰ ਕੋਈ ਪਸੰਦ ਕਰਦਾ ਹੈ। ਇਹ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਲਾਭਕਾਰੀ ਹੈ। ਭਿੰਡੀ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੇ ਹਨ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਭਿੰਡੀ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ...


ਸ਼ੂਗਰ ਦਾ ਇਲਾਜ
ਭਿੰਡੀ ਸ਼ੂਗਰ ਦੇ ਇਲਾਜ 'ਚ ਬਹੁਤ ਉਪਯੋਗੀ ਹੁੰਦੀ ਹੈ। ਇਸ 'ਚ ਫਾਈਬਰ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ। ਸ਼ੂਗਰ ਦੇ ਇਲਾਜ ਲਈ ਦੋ ਭਿੰਡੀਆਂ ਲਓ। ਭਿੰਡੀਆਂ ਦੇ ਦੋਨੇ ਸਿਰੇ ਕੱਟ ਕੇ ਇਨ੍ਹਾਂ ਨੂੰ ਇਕ ਗਿਲਾਸ ਪਾਣੀ 'ਚ ਪੂਰੀ ਰਾਤ ਭਿਓਂ ਕੇ ਰੱਖੋ। ਸਵੇਰੇ ਉੱਠ ਕੇ ਇਸ ਪਾਣੀ ਨੂੰ ਪੀਓ। ਇਸ ਪਾਣੀ ਨਾਲ ਸਰੀਰ 'ਚ ਫਾਈਬਰ ਦੀ ਮਾਤਰਾ ਵਧੇਗੀ ਅਤੇ ਸ਼ੂਗਰ ਕੰਟਰੋਲ 'ਚ ਰਹੇਗੀ।

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ
ਵਿਟਾਮਿਨ ਕੇ ਨਾਲ ਭਰਪੂਰ
ਭਿੰਡੀ 'ਚ ਵਿਟਾਮਿਨ ਕੇ ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਖ਼ੂਨ ਦੀ ਗਤੀ ਨੂੰ ਸਰੀਰ 'ਚ ਬਣਾਈ ਰੱਖਦਾ ਹੈ। ਭੋਜਨ 'ਚ ਭਿੰਡੀ ਖਾਣ ਨਾਲ ਸਰੀਰ 'ਚ ਵਿਟਾਮਿਨ ਦੀ ਮਾਤਰਾ ਸਤੁੰਲਿਤ ਰਹਿੰਦੀ ਹੈ, ਜਿਸ ਨਾਲ ਖ਼ੂਨ ਦੇ ਧੱਬੇ ਨਹੀਂ ਬਣਦੇ।


ਗਰਭ ਅਵਸਥਾ 'ਚ ਜ਼ਰੂਰ ਕਰੋ ਵਰਤੋਂ
ਗਰਭਵਤੀ ਔਰਤਾਂ ਨੂੰ ਭਿੰਡੀ ਜ਼ਰੂਰ ਖਾਣੀ ਚਾਹੀਦੀ ਹੈ।ਇਸ 'ਚ ਮੌਜੂਦ ਫੋਲਿਕ ਐਸਿਡ ਬੱਚੇ ਦੇ ਵਿਕਾਸ ਲਈ ਜ਼ਰੂਰੀ ਹੈ।

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਰੋਗਾਂ ਨਾਲ ਲੜਣ ਦੀ ਸਮੱਰਥਾ 
ਭਿੰਡੀ 'ਚ ਵਿਟਾਮਿਨ ਸੀ ਮੌਜੂਦ ਹੁੰਦਾ ਹੈ, ਜਿਸ ਕਾਰਨ ਇਸ ਨੂੰ ਖਾਣ ਨਾਲ ਸਰੀਰ ਦੀ ਰੋਗਾਂ ਨਾਲ ਲੜਣ ਦੀ ਸਮੱਰਥਾ ਵਧਦੀ ਹੈ। ਸਰੀਰ 'ਚ ਵਿਟਾਮਿਨ ਸੀ ਦੀ ਘਾਟ ਪੂਰੀ ਹੁੰਦੀ ਹੈ। ਮੌਸਮੀ ਐਲਰਜੀ ਤੋਂ ਬਚਾਅ ਰਹਿੰਦਾ ਹੈ।


ਅੱਖਾਂ ਲਈ ਲਾਭਕਾਰੀ
ਵਿਟਾਮਿਨ ਏ ਅਤੇ ਬੀਟਾ ਕੈਰੋਟੀਨ ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ।ਭਿੰਡੀ 'ਚ ਇਹ ਦੋਵੇਂ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ।


ਭਾਰ ਘਟਾਉਂਦੀ ਹੈ
ਭਿੰਡੀ 'ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਅਤੇ ਫਾਈਬਰ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਇਹ ਸਰੀਰ ਨੂੰ ਭਰਪੂਰ ਊਰਜਾ ਤਾਂ ਦਿੰਦਾ ਹੈ ਪਰ ਇਸ ਨੂੰ ਖਾਣ ਨਾਲ ਭਾਰ ਨਹੀਂ ਵਧਦਾ।


ਕਬਜ਼ ਤੋਂ ਦਿਵਾਏ ਰਾਹਤ
ਜੇ ਤੁਸੀਂ ਕਬਜ਼ ਤੋਂ ਪ੍ਰੇਸ਼ਾਨ ਹੋ ਤਾਂ ਆਪਣੇ ਭੋਜਨ 'ਚ ਭਿੰਡੀ ਨੂੰ ਸ਼ਾਮਲ ਕਰੋ। ਇਸ 'ਚ ਮੌਜੂਦ ਫਾਈਬਰ ਰੋਜ਼ ਢਿੱਡ ਸਾਫ ਕਰਨ 'ਚ ਮਦਦ ਕਰਦੇ ਹਨ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 

Aarti dhillon

This news is Content Editor Aarti dhillon