ਢਿੱਡ ਘਟਾਉਣਾ ਚਾਹੁੰਦੇ ਹੋ ਤਾਂ ਪੀਣਾ ਸ਼ੁਰੂ ਕਰੋ ਇਹ ਡਰਿੰਕ, ਜਲਦੀ ਦਿਸੇਗਾ ਫਰਕ

07/26/2021 5:16:42 PM

ਨਵੀਂ ਦਿੱਲੀ (ਬਿਊਰੋ): ਮੋਟਾਪਾ ਨਾ ਸਿਰਫ ਸ਼ਖਸੀਅਤ ਵਿਗਾੜਦਾ ਹੈ ਸਗੋਂ ਇਹ ਕਈ ਬੀਮਾਰੀਆਂ ਦਾ ਘਰ ਵੀ ਹੈ। ਖਾਸ ਕਰਕੇ ਬੈਲੀ ਫੈਟ ਨਾਲ ਕਈ ਬੀਮਾਰੀਆਂ ਦਾ ਖਦਸ਼ਾ ਵੱਧ ਜਾਂਦਾ ਹੈ। ਭਾਵੇਂਕਿ ਸਰੀਰ ਵਿਚ ਚਰਬੀ ਜੰਮਣ ਦਾ ਕਾਰਨ ਕਿਤੇ ਨਾ ਕਿਤੇ ਗਲਤ ਖੁਰਾਕ ਅਤੇ ਲਾਈਫਸਟਾਈਲ ਵੀ ਹੈ। ਪੁਰਸ਼ਾਂ ਦੇ ਮੁਕਾਬਲੇ ਬੀਬੀਆਂ ਵਿਚ ਢਿੱਡ ਵੱਧਣ ਦੀ ਸਮੱਸਿਆ ਵੱਧ ਦੇਖਣ ਨੂੰ ਮਿਲਦੀ ਹੈ, ਜਿਸ ਨੂੰ ਘੱਟ ਕਰਨ ਲਈ ਉਹ ਜਿਮ ਤੋਂ ਲੈਕੇ ਸਟ੍ਰਿਕ ਡਾਈਟ ਫੋਲੋ ਕਰਦੀਆਂ ਪਰ ਫਿਰ ਵੀ ਅਸਰ ਦੇਖਣ ਨੂੰ ਨਹੀਂ ਮਿਲਦਾ। ਅੱਜ ਅਸੀਂ ਤੁਹਾਨੂੰ ਇਕ ਅਜਿਹਾ ਕੁਦਰਤੀ ਡਰਿੰਕ ਦੱਸਾਂਗੇ ਜਿਸ ਵਿਚ ਜਲਦੀ ਹੀ ਤੁਹਾਨੂੰ ਫਰਕ ਦਿਸੇਗਾ। 

ਇਸ ਲਈ ਤੁਹਾਨੂੰ ਚਾਹੀਦਾ ਹੈ
ਗਰਮ ਪਾਣੀ- 1 ਗਿਲਾਸ
ਅਜਵਾਇਨ- 1 ਛੋਟਾ ਚਮਚ

ਡਰਿੰਕ ਬਣਾਉਣ ਦੀ ਵਿਧੀ
ਇਕ ਗਿਲਾਸ ਪਾਣੀ ਵਿਚ ਅਜਵਾਇਨ ਪਾ ਕੇ ਹਲਕੀ ਗੈਸ 'ਤੇ ਚੰਗੀ ਤਰ੍ਹਾਂ ਮਿਲਾ ਕੇ ਰਾਤ ਭਰ ਲਈ ਛੱਡ ਦਿਓ। ਸਵੇਰੇ ਇਸ ਪਾਣੀ ਨੂੰ ਹਲਕੀ ਗੈਸ 'ਤੇ ਕੁਝ ਦੇਰ ਪਕਾਓ। ਇਸ ਪਾਣੀ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਉਹ ਅੱਧਾ ਨਾ ਰਹਿ ਜਾਵੇ। ਜਦੋਂ ਪਾਣੀ ਪੱਕ ਜਾਵੇ ਤਾਂ ਇਕ ਗਿਲਾਸ ਵਿਚ ਛਾਣ ਲਵੋ।

ਇੰਝ ਖਾਓ
ਅਜਵਾਇਨ ਦੇ ਪਾਣੀ ਵਿਚ ਇਕ ਛੋਟਾ ਚਮਚ ਸ਼ਹਿਦ ਮਿਲਾ ਕੇ ਖਾਲੀ ਪੇਟ ਪੀਓ। ਭੋਜਨ ਤੋਂ ਘੱਟੋ-ਘੱਟ ਇਕ ਘੰਟਾ ਪਹਿਲਾ ਇਸ ਪਾਣੀ ਨੂੰ ਪੀਵੋ। ਇਸ ਨੂੰ ਨਿਯਮਿਤ ਤੌਰ 'ਤੇ ਲੈਣ ਨਾਲ ਵਜ਼ਨ ਘਟਾਉਣ ਵਿਚ ਮਦਦ ਮਿਲੇਗੀ।

ਪੜ੍ਹੋ ਇਹ ਅਹਿਮ ਖਬਰ - ਦਵਾਈ ਨਹੀਂ ਸਗੋਂ ਘਰੇਲੂ ਨੁਸਖਿਆਂ ਨਾਲ ਕਰੋ ਹਾਈ ਬਲੱਡ ਪ੍ਰੈਸ਼ਰ ਅਤੇ ਜੋੜਾਂ ਦੇ ਦਰਦ ਦਾ ਇਲਾਜ

ਧਿਆਨ ਰੱਖਣ ਯੋਗ ਗੱਲਾਂ
ਵਜ਼ਨ ਘਟਾਉਣ ਦੇ ਸਿਰਫ ਪਾਣੀ ਨਾਲ ਕੁਝ ਨਹੀਂ ਹੋਵੇਗਾ ਸਗੋਂ ਇਸ ਨਾਲ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਵੀ ਰੱਖਣਾ ਹੋਵੇਗਾ ਜਿਵੇਂ
- ਰੋਜ਼ਾਨਾ ਘੱਟੋ-ਘੱਟ 30 ਮਿੰਟ ਦੀ ਕਸਰਤ ਅਤੇ ਯੋਗਾ ਕਰੋ।  ਨਾਲ ਹੀ ਵੱਧ ਤੋਂ ਵੱਧ ਸਰੀਰਕ ਗਤੀਵਿਧੀ ਕਰੋ।

- ਸਿਹਤਮੰਦ ਖੁਰਾਕ ਲਵੋ ਅਤੇ ਤਲਿਆ-ਭੁੰਨਿਆ, ਓਇਲੀ, ਮਸਾਲੇਦਾਰ ਭੋਜਨ ਅਤੇ ਮੈਦੇ ਤੋਂ ਪਰਹੇਜ਼ ਕਰੋ।

- ਦਿਨ ਭਰ ਵਿਚ ਘੱਟੋ-ਘੱਟ 10-12 ਗਿਲਾਸ ਪਾਣੀ ਜ਼ਰੂਰੀ ਪੀਓ। ਅਸਲ ਵਿਚ ਪਾਣੀ ਪੀਣ ਨਾਲ ਸਰੀਰ ਦੇ ਸਾਰੇ ਹਿੱਸੇ ਚੰਗੀ ਤਰ੍ਹਾਂ ਕੰਮ ਕਰਦੇ ਹਨ, ਜਿਸ ਨਾਲ ਫੈਟ ਬਰਨ ਹੁੰਦਾ ਹੈ।

- ਇਕ ਵਾਰ ਢਿੱਡ ਭਰ ਕੇ ਖਾਣ ਦੀ ਬਜਾਏ ਛੋਟੇ-ਛੋਟੇ ਮੀਲਸ ਲੈਣੇ ਚਾਹੀਦੇ ਹਨ।

- ਅਨਿਯਮਿਤ ਖਾਣਾ-ਪੀਣਾ ਵੀ ਵਜ਼ਨ ਵਧਾਉਣ ਦਾ ਕਾਰਨ ਹੈ ਇਸ ਲਈ ਨਾਸ਼ਤਾ 9 ਵਜੇ ਤੋਂ ਪਹਿਲਾਂ ਅਤੇ ਡਿਨਰ 7 ਵਜੇ ਤੋਂ ਪਹਿਲਾਂ ਕਰ ਲਵੋ।

- ਅਧੂਰੀ ਨੀਂਦ ਵੀ ਮੋਟਾਪੇ ਦਾ ਕਾਰਨ ਬਣਦੀ ਹੈ। ਇਸ ਲਈ 8-9 ਘੰਟੇ ਦੀ ਚੰਗੀ ਨੀਂਦ ਜ਼ਰੂਰ ਲਵੋ।

Vandana

This news is Content Editor Vandana