Health Tips: ਭਾਰ ਘਟਾਉਣਾ ਹੈ ਤਾਂ ਭੁੱਲ ਕੇ ਨਾ ਕਰੋ ਇਹ ਗਲਤੀਆਂ, ਸਰੀਰ ਨੂੰ ਹੋ ਸਕਦੇ ਨੇ ਨੁਕਸਾਨ

08/28/2021 11:05:23 AM

ਨਵੀਂ ਦਿੱਲੀ- ਅਕਸਰ ਲੋਕ ਨੂੰ ਭਾਰ ਘਟਾਉਣ ਲਈ ਤਰ੍ਹਾਂ-ਤਰ੍ਹਾਂ ਦੇ ਤਰੀਕੇ ਤਲਾਸ਼ਦੇ ਹਨ ਅਤੇ ਕਈ ਵਾਰ ਇੱਕੋ ਮਾਮਲੇ ਵਿੱਚ ਉਹ ਬਹੁਤ ਸਾਰੀਆਂ ਮਿੱਥਾਂ ਵਿੱਚ ਵਿਸ਼ਵਾਸ ਕਰਦੇ ਹਨ ਜਿਨ੍ਹਾਂ ਦਾ ਕੋਈ ਸਬੂਤ ਨਹੀਂ ਹੁੰਦਾ। ਭਾਰ ਘਟਾਉਣ ਦੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਸਰਤ ਕਰੋ ਅਤੇ ਸਹੀ ਮਾਤਰਾ ਵਿੱਚ ਪੋਸ਼ਣ ਲਓ, ਪਰ ਬਹੁਤ ਸਾਰੇ ਲੋਕ ਭਾਰ ਘਟਾਉਣ ਲਈ ਸਭ ਤੋਂ ਪਹਿਲਾਂ ਖਾਣਾ- ਪੀਣਾ ਬੰਦ ਕਰ ਦਿੰਦੇ ਹਨ, ਜਿਸ ਨਾਲ ਉਹ ਕਮਜ਼ੋਰ ਮਹਿਸੂਸ ਕਰਦੇ ਹਨ। ਭਾਰ ਘਟਾਉਣ ਨਾਲ ਬਹੁਤ ਸਾਰੀਆਂ ਅਜਿਹੀਆਂ ਹੀ ਮਿੱਥਾਂ ਜੁੜੀਆਂ ਹੋਈਆਂ ਹਨ।


ਭੋਜਨ ਛੱਡਣ ਦਾ ਮਤਲਬ ਨਹੀਂ ਹੈ ਭਾਰ ਘਟਾਉਣਾ
ਅਜਿਹਾ ਬਿਲਕੁਲ ਵੀ ਨਹੀਂ ਹੈ। ਖਾਣਾ ਸਕਿੱਪ ਕਦੇ ਵੀ ਤੁਹਾਨੂੰ ਭਾਰ ਘਟਾਉਣ ਵਿੱਚ ਮਦਦ ਨਹੀਂ ਕਰ ਸਕਦਾ। ਖਾਣਾ-ਪੀਣਾ ਛੱਡਣਾ ਤੁਹਾਨੂੰ ਤਣਾਅ ਮਹਿਸੂਸ ਕਰਵਾ ਸਕਦਾ ਹੈ। ਮੋਟਾਪੇ ਨੂੰ ਘਟਾਉਣ ਲਈ ਤੁਹਾਨੂੰ ਸਿਰਫ ਇਹ ਸੁਨਿਸ਼ਚਿਤ ਕਰਨ ਦੀ ਲੋੜ ਹੈ ਕਿ ਤੁਸੀਂ ਲੋੜ ਨਾਲੋਂ ਵਾਧੂ ਕੈਲੋਰੀਆਂ ਦੀ ਖਪਤ ਨਹੀਂ ਕਰ ਰਹੇ ਹੋ ਅਤੇ ਸਮੇਂ ਸਿਰ ਕਸਰਤ ਕਰ ਰਹੇ ਹੋ।


ਮੀਠਾ ਖਾਣਾ ਬਿਲਕੁਲ ਬੰਦ ਕਰੋ
ਲੋਕ ਅਕਸਰ ਭਾਰ ਘਟਾਉਣ ਲਈ ਮੀਠੇ ਦਾ ਸੇਵਨ ਕਰਨਾ ਬੰਦ ਕਰ ਦਿੰਦੇ ਹਨ। ਭੋਜਨ ਵਿੱਚੋਂ ਹਰ ਕਿਸਮ ਦੀ ਸ਼ੂਗਰ ਨੂੰ ਕੱਟਣ ਨਾਲ ਲੰਬੀ ਮਿਆਦ ਵਿੱਚ ਕੋਈ ਮਦਦ ਨਹੀਂ ਮਿਲੇਗੀ। ਭੋਜਨ ਵਿੱਚ ਚੀਨੀ ਦੀ ਮਾਤਰਾ ਮਾਇਨੇ ਰੱਖਦੀ ਹੈ ਪਰ ਇਸ ਨੂੰ ਸੰਤੁਲਿਤ ਤਰੀਕੇ ਨਾਲ ਖਪਤ ਕਰਨਾ ਮਹੱਤਵਪੂਰਨ ਹੈ।
ਭਾਰ ਘਟਾਉਣ ਵਾਲੇ ਸਪਲੀਮੈਂਟ
ਬਹੁਤ ਸਾਰੇ ਲੋਕ ਭਾਰ ਘਟਾਉਣ ਲਈ ਭੋਜਨ ਦੀ ਬਜਾਏ ਭਾਰ ਘਟਾਉਣ ਵਾਲੇ ਸਪਲੀਮੈਂਟ ਲੈਂਦੇ ਹਨ, ਜੋ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ।


ਵਧ ਕਸਰਤ ਕਰਨਾ
ਜੇ ਤੁਸੀਂ ਸੋਚ ਰਹੇ ਹੋ ਕਿ ਵਧ ਤੋਂ ਵਧ ਕਸਰਤ ਕਰਨਾ ਜਾਂ ਜਿਮ ਵਿੱਚ ਦੌੜਨਾ ਤੁਹਾਨੂੰ ਭਾਰ ਘਟਾਉਣ ਵਿੱਚ ਮਦਦ ਕਰੇਗਾ, ਤਾਂ ਤੁਸੀਂ ਗਲਤ ਹੋ। ਜਾਣਕਾਰੀ ਅਨੁਸਾਰ ਕਸਰਤ ਕਰਨ ਲਈ ਘੱਟ ਭਾਰ ਦੀ ਲੋੜ ਹੁੰਦੀ ਹੈ, ਪਰ ਭੋਜਨ ਦੀ ਸਹੀ ਮਾਤਰਾ ਨਾਲ ਕਸਰਤ ਕਰਨਾ ਭਾਰ ਨੂੰ ਸੰਤੁਲਿਤ ਰੱਖਦਾ ਹੈ।

Aarti dhillon

This news is Content Editor Aarti dhillon