ਡੋਲੇ ਬਣਾਉਣ ਜਾ ਰਹੇ ਹੋ ਤਾਂ ਭੁੱਲ ਕੇ ਵੀ ਨਾ ਲਓ ਇਹ ਡਾਈਟ

05/25/2017 10:17:35 AM


ਜਲੰਧਰ— ਜੇ ਤੁਸੀਂ ਵੀ ਆਪਣੇ ਡੋਲੇ ਬਣਾਉਣ ਦੀ ਇੱਛਾ ਰੱਖਦੇ ਹੋ ਤਾਂ ਭੁੱਲ ਕੇ ਵੀ ਇਹ ਖੁਰਾਕ ਆਪਣੇ ਡਾਈਟ ਸਪਲੀਮੈਂਟ ਲਿਸਟ 'ਚ ਸ਼ਾਮਲ ਨਾ ਕਰੋ। ਇਸ ਖੁਰਾਕ ਨਾਲ ਤੁਹਾਡੇ ਡੋਲੇ ਨਹੀਂ ਬਨਣਗੇ ਅਤੇ ਸਿਹਤ 'ਤੇ ਵੀ ਬੁਰਾ ਅਸਰ ਪਵੇਗਾ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਡੋਲੇ ਬਣਾਉਂਦੇ ਸਮੇਂ ਕਿਹੜੀ ਖੁਰਾਕ ਨਹੀਂ ਖਾਣੀ ਚਾਹੀਦੀ।
1. ਕਿਟੋਜੇਨਿਕ ਇਕ ਬੇਮਿਸਾਲ ਖੁਰਾਕ ਹੈ
ਕਿਟੋਜੇਨਿਕ ਖੁਰਾਕ 'ਤੇ ਲੰਬੇ ਸਮੇਂ ਤੱਕ ਨਿਰਭਰ ਰਹਿਣਾ ਤੁਹਾਡੇ ਲਈ ਮੁਸ਼ਕਲਾਂ ਖੜੀਆਂ ਕਰ ਸਕਦਾ ਹੈ। ਕਾਰਬੋਹਾਈਡ੍ਰੇਟ ਸਾਡੇ ਸਰੀਰ ਨੂੰ ਤੁਰੰਤ ਊਰਜਾ ਦਿੰਦੇ ਹਨ। ਨਾਲ ਹੀ ਇਹ ਆਸਾਨੀ ਨਾਲ ਉਪਲਬਧ ਵੀ ਹੋ ਜਾਂਦੇ ਹਨ। ਪਰ ਸਿਰਫ ਕਿਟੋਜੇਨਿਕ ਖੁਰਾਕ ਲੈਣ ਨਾਲ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਉਦਾਹਰਨ ਲਈ ਜੇ ਤੁਸੀਂ ਕਿਸੇ ਪਾਰਟੀ 'ਚ ਗਏ ਹੋ ਤਾਂ 
ਉੱਥੇ ਤੁਹਾਨੂੰ ਕਾਰਬੋਹਾਈਡ੍ਰੇਟ ਵਾਲੇ ਖਾਧ ਪਦਾਰਥ ਆਸਾਨੀ ਨਾਲ ਮਿਲ ਜਾਣਗੇ ਪਰ ਕਿਟੋਜੇਨਿਕ ਡਾਈਟ ਨਾਲ ਅਜਿਹਾ ਨਹੀਂ ਹੁੰਦਾ।
2. ਕਿਟੋ ਡਾਈਟ ਕਸਰਤ ਨੂੰ ਕਰਦਾ ਹੈ ਪ੍ਰਭਾਵਿਤ
ਕਿਟੋ ਖੁਰਾਕ 'ਚ ਬਹੁਤ ਘੱਟ ਮਾਤਰਾ 'ਚ ਕਾਰਬੋਹਾਈਡ੍ਰੇਟ ਪਾਏ ਜਾਂਦੇ ਹਨ, ਜਿਸ ਕਾਰਨ ਮਾਸਪੇਸ਼ੀਆਂ 'ਚ ਗਲਾਈਕੋਜਨ ਦੀ ਕਮੀ ਹੋ ਜਾਂਦੀ ਹੈ। ਇਕ ਅਧਿਐਨ ਮੁਤਾਬਕ ਸਰੀਰ 'ਚ ਗਲਾਈਕੋਜਨ ਦੀ ਕਮੀ ਕਾਰਨ ਵਿਅਕਤੀ ਉੱਚ ਤੀਬਰਤਾ ਵਾਲੀ ਐਰੋਬਿਕ ਕਸਰਤ ਅਸਰਦਾਰ ਢੰਗ ਨਾਲ ਨਹੀਂ ਕਰ ਪਾਉਂਦਾ। ਉਦਾਹਰਨ ਲਈ ਵੇਟ ਲਿਫਟਿੰਗ ਅਤੇ ਸਪਰਿੰਟ ਆਦਿ।
3. ਕਿਟੋਜੇਨਿਕ ਖੁਰਾਕ ਨਾਲ ਪੱਠੇ ਨਹੀਂ ਬਣਦੇ
ਮੰਨਿਆ ਜਾਂਦਾ ਹੈ ਕਿ ਕਿਟੋਜੇਨਿਕ ਖੁਰਾਕ ਸਰੀਰ 'ਚ ਮੌਜੂਦ ਵਸਾ ਨੂੰ ਘੱਟ ਕਰਦਾ ਹੈ। ਇਸ ਦੇ ਬਾਵਜੂਦ ਕੁਝ ਲੋਕ ਆਪਣੇ ਡੋਲੇ ਬਣਾਉਣ ਲਈ ਸਿਰਫ ਕਿਟੋ ਡਾਈਟ ਦੇ ਭਰੋਸੇ ਰਹਿੰਦੇ ਹਨ। ਇਕ ਅਧਿਐਨ ਮੁਤਾਬਕ ਜੋ ਲੇਕ ਲੰਬੇ ਸਮੇਂ ਤੋਂ ਕਿਟੋ ਡਾਈਟ ਲੈ ਰਹੇ ਸਨ ਉਨ੍ਹਾਂ ਦੇ ਗ੍ਰੋਥ ਹਾਰਮੋਨ 'ਚ ਕਮੀ ਆਈ ਸੀ।
4. ਸੋਧ 'ਚ ਪਤਾ ਚੱਲਿਆ ਹੈ ਕਿ ਕਿਟੋਜੇਨਿਕ ਖੁਰਾਕ ਸਰੀਰ 'ਚ ਇਨਸੁਲਿਨ ਦੀ ਮਾਤਰਾ 'ਚ ਰੁਕਾਵਟ ਪੈਦਾ ਕਰਦਾ ਹੈ। ਜਿਸ ਕਾਰਨ ਮਾਸਪੇਸ਼ੀਆਂ ਦੇ ਨਿਰਮਾਣ ਦੀ ਪ੍ਰਕਿਆ ਕਾਫੀ ਹੱਦ ਤੱਕ ਪ੍ਰਭਾਵਿਤ ਹੁੰਦੀ ਹੈ।