ਗਰਮੀ ਦੇ ਮੌਸਮ ''ਚ ਢਿੱਡ ਸਬੰਧੀ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਣਗੇ ਦਹੀਂ ਸਣੇ ਇਹ ਘਰੇਲੂ ਨੁਸਖ਼ੇ

05/30/2023 2:15:49 PM

ਨਵੀਂ ਦਿੱਲੀ - ਅਜੌਕੇ ਸਮੇਂ ’ਚ ਬਦਲ ਰਹੇ ਖਾਣ-ਪੀਣ ਅਤੇ ਗ਼ਲਤ ਆਦਤਾਂ ਕਰਕੇ ਬਹੁਤ ਸਾਰੇ ਲੋਕ ਬੀਮਾਰ ਹੋ ਰਹੇ ਹਨ। ਇਨ੍ਹਾਂ ਆਦਤਾਂ ਕਾਰਨ ਸਭ ਤੋਂ ਜ਼ਿਆਦਾ ਢਿੱਡ ਦੇ ਰੋਗ ਹੋ ਰਹੇ ਹਨ। ਢਿੱਡ ਸਾਡੇ ਸਰੀਰ ਦਾ ਮੁੱਖ ਅੰਗ ਹੈ। ਜੇਕਰ ਇਹ ਖ਼ਰਾਬ ਹੋ ਜਾਵੇ ਤਾਂ ਸਾਡੀ ਸਿਹਤ ਵੀ ਠੀਕ ਨਹੀਂ ਰਹਿੰਦੀ। ਗਰਮੀਆਂ ਦੇ ਮੌਸਮ ’ਚ ਸਭ ਤੋਂ ਜ਼ਿਆਦਾ ਢਿੱਡ 'ਚ ਜਲਨ, ਗੈਸ, ਐਸੀਡਿਟੀ, ਢਿੱਡ ਦਰਦ ਦੀ ਸਮੱਸਿਆ ਹੁੰਦੀ ਹੈ, ਜਿਨ੍ਹਾਂ ਤੋਂ ਰਾਹਤ ਪਾਉਣ ਲਈ ਤੁਹਾਨੂੰ ਹਮੇਸ਼ਾ ਠੰਢੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ। ਗਰਮ ਚੀਜ਼ਾਂ ਖਾਣ ਨਾਲ ਢਿੱਡ ਨੂੰ ਨੁਕਸਾਨ ਹੁੰਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਆਦਤਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਢਿੱਡ ਦੀਆਂ ਸਮੱਸਿਆਵਾਂ ਤੋਂ ਬਚ ਸਕਦੇ ਹੋ।  


ਗਰਮੀ 'ਚ ਢਿੱਡ ਦੀਆਂ ਬੀਮਾਰੀਆਂ ਤੋਂ ਬਚਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

ਜ਼ਿਆਦਾ ਖਾਣਾ ਨਾ ਖਾਓ - ਖਾਣੇ 'ਚ ਕਦੇ ਵੀ ਜ਼ਿਆਦਾ ਤਲਿਆ ਅਤੇ ਭੁੰਨਿਆ ਹੋਇਆ ਖਾਣਾ ਨਾ ਖਾਓ। ਇਹ ਸਿਹਤ ਲਈ ਖ਼ਤਰਨਾਕ ਹੈ। ਜੇਕਰ ਤੁਸੀਂ ਰਾਤ ਨੂੰ ਜ਼ਿਆਦਾ ਖਾਣਾ ਖਾ ਕੇ ਸੌਂਦੇ ਹੋ ਤਾਂ ਤੁਹਾਨੂੰ ਜਲਣ, ਗੈਸ ਜਾਂ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਗਰਮੀਆਂ 'ਚ ਰਾਤ ਨੂੰ ਜ਼ਿਆਦਾ ਖਾਣਾ ਨਾ ਖਾਓ।

PunjabKesari

ਦਹੀਂ ਖਾਓ - ਢਿੱਡ ਦੀਆਂ ਬੀਮਾਰੀਆਂ ਨੂੰ ਦੂਰ ਕਰਨ ਲਈ ਸਭ ਤੋਂ ਜ਼ਿਆਦਾ ਫ਼ਾਇਦੇਮੰਦ ਦਹੀਂ ਹੁੰਦਾ ਹੈ। ਜੇਕਰ ਤੁਹਾਨੂੰ ਢਿੱਡ ਨਾਲ ਸਬੰਧਿਤ ਕੋਈ ਵੀ ਸਮੱਸਿਆ ਹੈ ਤਾਂ ਤੁਸੀਂ ਦਹੀਂ ਅਤੇ ਲੱਸੀ ਦਾ ਸੇਵਨ ਜ਼ਰੂਰ ਕਰੋ, ਕਿਉਂਕਿ ਇਸ ਨਾਲ ਤੁਹਾਨੂੰ ਰਾਹਤ ਮਿਲੇਗੀ।

ਹਲਦੀ ਵਾਲਾ ਪਾਣੀ - ਢਿੱਡ ਦੀ ਗਰਮੀ ਦਾ ਇਲਾਜ ਅਸੀਂ ਹਲਦੀ ਨਾਲ ਵੀ ਕਰ ਸਕਦੇ ਹਾਂ। ਢਿੱਡ ’ਚ ਗਰਮੀ ਦੀ ਸਮੱਸਿਆ ਹੋਣ ’ਤੇ ਹਲਦੀ ਵਾਲੇ ਪਾਣੀ ਦੇ ਗਰਾਰੇ ਦਿਨ ਵਿੱਚ 3-4 ਵਾਰ ਕਰੋ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।

PunjabKesari

ਨਿੰਮ ਨਾਲ ਵੀ ਅਸੀਂ ਢਿੱਡ ਦੀ ਗਰਮੀ ਦਾ ਇਲਾਜ ਕਰ ਸਕਦੇ ਹਾਂ । ਨਿੰਮ ਢਿੱਡ ਦੀਆਂ ਸਮੱਸਿਆਵਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਢਿੱਡ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਰੋਜ਼ਾਨਾ ਨਿੰਮ ਦੀ ਦਾਤਣ ਜ਼ਰੂਰ ਕਰੋ ।


ਨਿੰਬੂ ਦਾ ਪਾਣੀ - ਗਰਮੀਆਂ 'ਚ ਢਿੱਡ ਦੀ ਸਮੱਸਿਆਵਾਂ ਤੋਂ ਬਚਣ ਲਈ ਨਿੰਬੂ ਦਾ ਪਾਣੀ ਸਭ ਤੋਂ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਰੋਜ਼ਾਨਾ ਇੱਕ ਗਿਲਾਸ ਨਿੰਬੂ ਪਾਣੀ ਜ਼ਰੂਰ ਪੀਓ ।

ਗੁੜ ਦਾ ਪਾਣੀ - ਜੇਕਰ ਤੁਹਾਡੇ ਢਿੱਡ 'ਚ ਸੋਜ ਹੋ ਗਈ ਹੈ ਅਤੇ ਢਿੱਡ ਵਿੱਚ ਗਰਮੀ ਦੀ ਸਮੱਸਿਆ ਹੈ, ਤਾਂ ਗੁੜ ਵਾਲਾ ਪਾਣੀ ਪੀ ਸਕਦੇ ਹੋ। ਇਸ ਨਾਲ ਤੁਹਾਨੂੰ ਰਾਹਤ ਮਿਲੇਗੀ।

ਨਾਰੀਅਲ ਪਾਣੀ ਅਤੇ ਗੰਨੇ ਦਾ ਰਸ - ਗਰਮੀ ਦੇ ਮੌਸਮ ’ਚ ਤੁਸੀਂ ਰੋਜ਼ਾਨਾ ਨਾਰੀਅਲ ਪਾਣੀ ਅਤੇ ਗੰਨੇ ਦੇ ਰਸ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਢਿੱਡ ਦੀ ਗਰਮੀ ਦੀ ਸਮੱਸਿਆ ਕਦੇ ਨਹੀਂ ਹੋਵੇਗੀ ।


sunita

Content Editor

Related News