ਖਾਣਾ ਖਾਣ ਤੋਂ ਬਾਅਦ ਖਾਓ ਗੁੜ, ਹੋਣਗੇ ਬੇਸ਼ੁਮਾਰ ਫਾਇਦੇ

12/10/2018 12:30:29 PM

ਨਵੀਂ ਦਿੱਲੀ— ਪ੍ਰਾਚੀਨ ਸਮੇਂ ਤੋਂ ਹੀ ਗੁੜ ਨੂੰ ਸਿਹਤ ਲਈ ਅੰਮ੍ਰਿਤ ਮੰਨਿਆ ਜਾਂਦਾ ਹੈ। ਜੇਕਰ ਤੁਸੀਂ ਵੀ ਮਿੱਠੇ ਦੇ ਸ਼ੌਕੀਨ ਹੋ ਤਾਂ ਇਸ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਮਜੇ ਦੀ ਗੱਲ ਇਹ ਹੈ ਕਿ ਇਸ ਨੂੰ ਸ਼ੂਗਰ ਦੇ ਮਰੀਜ਼ ਵੀ ਖਾ ਸਕਦੇ ਹਨ ਕਿਉਂਕਿ ਇਹ ਅਨਰਿਫਾਇੰਡ ਕੁਦਰਤੀ ਸ਼ੂਗਰ ਹੈ, ਜਿਸ ਨਾਲ ਡਾਇਬਿਟਿਕ ਮਰੀਜ਼ਾਂ ਨੂੰ ਨੁਕਸਾਨ ਨਹੀਂ ਪਹੁੰਚਦਾ। ਆਯੁਰਵੇਦ ਮੁਤਾਬਕ ਖਾਣਾ ਖਾਣ ਦੇ ਬਾਅਦ 20 ਗ੍ਰਾਮ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਖਾਣਾ ਚੰਗੀ ਤਰ੍ਹਾਂ ਨਾਲ ਪਚ ਜਾਂਦਾ ਹੈ। ਆਯੁਰਵੇਦ ਮੁਤਾਬਕ ਖਾਣਾ ਖਾਣ ਦੇ ਬਾਅਦ 20 ਗ੍ਰਾਮ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਖਾਣਾ ਚੰਗੀ ਤਰ੍ਹਾਂ ਨਾਲ ਪਚ ਜਾਂਦਾ ਹੈ। ਇਸ ਤੋਂ ਇਲਾਵਾ ਗੁੜ ਖਾਣ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਹਨ, ਜਿਨ੍ਹਾਂ ਬਾਰੇ ਸ਼ਾਇਦ ਤੁਹਾਨੂੰ ਜਾਣਕਾਰੀ ਨਾ ਹੋਵੇ।
 

1. ਅਸਥਮਾ ਤੋਂ ਰਾਹਤ 
1 ਕੱਪ ਘਿਸੀ ਹੋਈ ਮੂਲੀ 'ਚ ਗੁੜ ਅਤੇ ਨਿੰਬੂ ਦਾ ਰਸ ਮਿਲਾ ਕੇ 20 ਮਿੰਟ ਤਕ ਪਕਾ ਕੇ ਤਿਆਰ ਕਰੋ ਅਤੇ ਰੋਜ਼ 1 ਚੱਮਚ ਸੇਵਨ ਕਰਨ ਨਾਲ ਅਸਥਮਾ ਤੋਂ ਰਾਹਤ ਮਿਲੇਗੀ। 
 

2. ਪੇਟ ਲਈ ਲਾਭਕਾਰੀ 
ਗੁੜ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਰਾਮਬਾਣ ਇਲਾਜ ਹੈ ਜਿਵੇਂ ਗੈਸ, ਐਸਿਡਿਟੀ ਅਤੇ ਭੁੱਖ ਨਾ ਲੱਗਣਾ। ਇਸ ਤੋਂ ਇਲਾਵਾ ਗੁੜ ਸੇਂਧਾ ਨਮਕ ਅਤੇ ਕਾਲਾ ਨਮਕ ਮਿਲਾ ਕੇ ਖਾਣ ਨਾਲ ਖੱਟੀ ਡਕਾਰਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਭੋਜਨ ਦੇ ਬਾਅਦ ਗੁੜ ਖਾਣ ਨਾਲ ਡਾਈਜੇਸ਼ਨ ਚੰਗਾ ਰਹਿੰਦਾ ਹੈ।
 

3. ਹੈਲਦੀ ਫੇਫੜੇ 
ਗੁੜ, ਗਲੇ ਅਤੇ ਫੇਫੜਿਆਂ ਦੀ ਇਨਫੈਕਸ਼ਨ ਨੂੰ ਦੂਰ ਰੱਖਣ 'ਚ ਵੀ ਕਾਫੀ ਲਾਭਕਾਰੀ ਹੈ। ਇਸ 'ਚ ਸੇਲੇਨਿਯਮ ਹੁੰਦਾ ਹੈ ਜੋ ਐਂਟੀ-ਆਕਸੀਡੈਂਟ ਦਾ ਕੰਮ ਕਰਦਾ ਹੈ। ਰੋਜ਼ਾਨਾ ਸਹੀ ਮਾਤਰਾ 'ਚ ਸੇਵਨ ਕਰਨ ਨਾਲ ਫੇਫੜੇ ਹੈਲਦੀ ਰਹਿੰਦੇ ਹਨ। 
 

4. ਸਰਦੀ-ਜ਼ੁਕਾਮ 
ਇਸ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਇਹ ਸਰਦੀ-ਜ਼ੁਕਾਮ ਭਜਾਉਣ 'ਚ ਕਾਫੀ ਅਸਰਦਾਰ ਹੈ। ਕਾਲੀ ਮਿਰਚ ਅਤੇ ਅਦਰਕ ਦੇ ਨਾਲ ਗੁੜ ਖਾਣ ਨਾਲ ਸਰਦੀ-ਜ਼ੁਕਾਮ, ਖੰਘ, ਗਲੇ ਦੀ ਖਰਾਸ਼ ਅਤੇ ਜਲਣ ਤੋਂ ਆਰਾਮ ਮਿਲਦਾ ਹੈ। ਇਸ ਤੋਂ ਇਲਾਵਾ ਗੁੜ-ਤਿਲ ਦੀ ਬਰਫ ਬਣਾ ਕੇ ਵੀ ਖਾ ਸਕਦੇ ਹੋ। ਇਸ ਨਾਲ ਸਰੀਰ 'ਚ ਗਰਮੀ ਬਣੀ ਰਹਿੰਦੀ ਹੈ।
 

5. ਨੱਕ ਦੀ ਐਲਰਜੀ 
ਜਿਨ੍ਹਾਂ ਲੋਕਾਂ ਨੂੰ ਨੱਕ ਦੀ ਐਲਰਜੀ ਦੀ ਸਮੱਸਿਆ ਹੁੰਦੀ ਹੈ ਅਤੇ ਸਵੇਰੇ ਉੱਠਦੇ ਹੀ ਛਿੱਕਾਂ ਆਉਂਦੀਆਂ ਹਨ ਉਨ੍ਹਾਂ ਨੂੰ ਸਵੇਰੇ ਖਾਲੀ ਪੇਟ 1 ਚੱਮਚ ਗਲੋਅ ਅਤੇ 2 ਚੱਮਚ ਆਂਵਲੇ ਦੇ ਰਸ ਦੇ ਨਾਲ ਗੁੜ ਲੈਣਾ ਚਾਹੀਦਾ ਹੈ। ਇਸ ਨਾਲ ਰਾਹਤ ਮਿਲੇਗੀ।
 

6. ਅੱਖਾਂ ਲਈ ਫਾਇਦੇਮੰਦ 
ਇਸ ਨਾਲ ਅੱਖਾਂ ਦੀ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਇਹ ਅੱਖਾਂ ਦੀ ਰੌਸ਼ਨੀ ਵਧਾਉਣ 'ਚ ਮਦਦ ਕਰਦਾ ਹੈ।
 

7. ਚਮੜੀ ਲਈ ਫਾਇਦੇਮੰਦ 
ਇਹ ਸਰੀਰ 'ਚੋਂ ਹਾਨੀਕਾਰਕ ਟਾਕਸਿੰਸ ਨੂੰ ਬਾਹਰ ਕੱਢਦਾ ਹੈ ਅਤੇ ਚਮੜੀ ਨੂੰ ਸਿਹਤਮੰਦ ਰੱਖਦਾ ਹੈ। ਰੋਜ਼ਾਨਾ ਸੇਵਨ ਕਰਨ ਨਾਲ ਮੁਹਾਸਿਆਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਚਿਹਰਾ ਗਲੋ ਕਰਦਾ ਹੈ।
 

8. ਮਾਹਵਾਰੀ ਤੋਂ ਰਾਹਤ 
ਮਾਹਵਾਰੀ ਦੌਰਾਨ ਹੋਣ ਵਾਲੇ ਦਰਦ ਤੋਂ ਰਾਹਤ ਮਿਲਦੀ ਹੈ। ਤੁਸੀਂ ਗਰਮ ਦੁੱਧ ਦੇ ਨਾਲ ਗੁੜ ਦਾ ਸੇਵਨ ਕਰ ਸਕਦੇ ਹੋ।

Neha Meniya

This news is Content Editor Neha Meniya