ਸਿਹਤ ਲਈ ਖਤਰਨਾਕ ਹੋ ਸਕਦੇ ਹਨ ਹਾਈ ਪ੍ਰੋਟੀਨ

07/21/2017 6:20:26 PM

ਨਵੀਂ ਦਿੱਲੀ— ਪ੍ਰੋਟੀਨ ਸਰੀਰ ਲਈ ਬਹੁਤ ਜ਼ਰੂਰੀ ਤੱਤ ਹਨ। ਇਹ ਹੱਡੀਆਂ ਨੂੰ ਪੋਸ਼ਣ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤੀ ਦਿੰਦੇ ਹਨ। ਸਾਡੇ ਸਰੀਰ ਦਾ 18-20 % ਭਾਰ ਪ੍ਰੋਟੀਨ ਦੇ ਕਾਰਨ ਹੁੰਦਾ ਹੈ ਜੋ ਦਿਲ ਅਤੇ ਫੇਫੜਿਆਂ ਨੂੰ ਸਿਹਤਮੰਦ ਰੱਖਦਾ ਹੈ। ਇਸ ਦੇ ਗੁਣਾਂ ਨੂੰ ਦੇਖਦੇ ਹੋਏ ਕਸਰਤ ਅਤੇ ਜਿੰਮ ਜਾ ਰਹੇ ਲੋਕ ਕਈ ਤਰ੍ਹਾਂ ਦੇ ਫੂਡ ਸਪਿਲਮੇਂਟ ਦੀ ਵਰਤੋਂ ਕਰਦੇ ਹਨ ਪਰ ਸਰੀਰ ਵਿਚ ਜੇ ਪ੍ਰੋਟੀਨ ਦਾ ਮਾਤਰਾ ਜ਼ਿਆਦਾ ਹੋ ਜਾਵੇ ਤਾਂ ਸਿਹਤ ਸੰਬੰਧੀ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਆ ਜਾਂਦੀਆਂ ਹਨ ਹਾਲਾਂਕਿ ਸ਼ੁਰੂਆਤੀ ਲੱਛਣਾ ਵਿਚ ਇਸ ਦਾ ਪਤਾ ਨਹੀਂ ਚਲਦਾ ਪਰ ਹੋਲੀ-ਹੋਲੀ ਸਰੀਰ ਵਿਚ ਇਸ ਦੇ ਲੱਛਣ ਦਿਖਾਈ ਦੇਣ ਸ਼ੁਰੂ ਹੋ ਜਾਂਦੇ ਹਨ।
1. ਕਿਉਂ ਹਾਨੀਕਾਰਕ ਹੈ ਹਾਈ ਪ੍ਰੋਟੀਨ
ਜ਼ਿਆਦਾ ਮਾਤਰਾ ਵਿਚ ਪ੍ਰੋਟੀਨ ਲੈਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ਨਾਲ ਭਾਰ ਵਧਣਾ, ਕਿਡਨੀ ਦੀ ਸਮੱਸਿਆ, ਡਿਹਾਈਡ੍ਰੇਸ਼ਨ, ਹੱਡੀਆਂ ਕਮਜ਼ੋਰ ਹੋਣਾ, ਜੋੜਾਂ ਵਿਚ ਦਰਦ, ਕਬਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਕਿਉਂਕਿ ਸਰੀਰ ਜ਼ਿਆਦਾ ਪ੍ਰੋਟੀਨ ਪਚਾ ਨਹੀਂ ਪਾਉਂਦਾ।
2. ਕਿਡਨੀ ਨੂੰ ਨੁਕਸਾਨ
ਗੁਰਦੇ ਖੂਨ ਵਿਚ ਪ੍ਰੋਟੀਨ ਨੂੰ ਸੁੱਧ ਕਰਨ ਦਾ ਕੰਮ ਕਰਦੀ ਹੈ ਅਤੇ ਜਦੋਂ ਪ੍ਰੋਟੀਨ ਦੀ ਮਾਤਰਾ ਵਧ ਹੋ ਜਾਂਦੀ ਹੈ ਤਾਂ ਕਿਡਨੀ 'ਤੇ ਦਬਾਅ ਜ਼ਿਆਦਾ ਵਧ ਜਾਂਦਾ ਹੈ। ਕਿਡਨੀ ਨੂੰ ਸਰੀਰ ਵਿਚੋਂ ਵਾਧੂ ਨਾਈਟ੍ਰੋਜ਼ਨ ਬਾਹਰ ਕੱਢਣ ਦੀ ਮਿਹਨਤ ਕਰਨੀ ਪੈਂਦੀ ਹੈ ਜਿਸ ਨਾਲ ਕਈ ਵਾਰ ਕਿਡਨੀ ਖਰਾਬ ਹੋਣ ਦਾ ਖਤਰਾ ਬਣ ਜਾਂਦਾ ਹੈ।
3. ਕਬਜ਼
ਪ੍ਰੋਟੀਨ ਵਾਲੇ ਆਹਾਰ ਵਿਚ ਫਾਈਬਰ ਦੀ ਕਮੀ ਹੁੰਦੀ ਹੈ। ਖਾਣਾ ਪਚਾਉਣ ਲਈ ਇਹ ਬਹੁਤ ਜ਼ਰੂਰੀ ਹੈ ਪਰ ਹਾਈ ਪ੍ਰੋਟੀਨ ਨਾਲ ਇਹ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਪੇਟ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਘੇਰ ਲੈਂਦੀਆਂ ਹਨ।
4. ਹੱਡੀਆਂ ਕਮਜ਼ੋਰ
ਡਾਈਟ ਵਿਚ ਪ੍ਰੋਟੀਨ ਵਾਲੇ ਆਹਾਰ ਜ਼ਿਆਦਾ ਸ਼ਾਮਲ ਕਰਨ ਨਾਲ ਸਰੀਰ ਵਿਚ ਕੈਲਸ਼ੀਅਮ ਦਾ ਅਵਸ਼ੋਸ਼ਨ ਪ੍ਰਭਾਵਿਤ ਹੋਣ ਲਗਦਾ ਹੈ। ਜਿਸ ਨਾਲ ਹੱਡੀਆਂ ਨੂੰ ਸਹੀ ਪੋਸ਼ਨ ਨਹੀਂ ਮਿਲ ਪਾਉਂਦਾ,ਜਿਸ ਨਾਲ ਇਨ੍ਹਾਂ ਵਿਚ ਕਮਜ਼ੋਰੀ ਆਉਣ ਲਗਦੀ ਹੈ।
5. ਦਿਲ ਦੀ ਬੀਮਾਰੀ
ਇਸ ਨਾਲ ਸਰੀਰ ਵਿਚ ਸੈਚੂਰੇਡੇਡ ਫੈਟ ਅਤੇ ਕੋਲੈਸਟਰੋਲ ਦੀ ਮਾਤਰਾ ਵਧਣ ਲੱਗਦੀ ਹੈ ਜੋ ਮਾੜੇ ਕੋਲੈਸਟਰੋਲ ਨੂੰ ਵਧਾ ਕੇ ਦਿਲ ਦੀ ਬੀਮਾਰੀਆਂ ਦਾ ਕਾਰਨ ਬਣਦੀ ਹੈ। ਜਿਹੜੇ ਲੋਕ ਮਾਸਾਹਾਰੀ ਭੋਜਨ ਦੀ ਜ਼ਿਆਦਾ ਵਰਤੋਂ ਕਰਦੇ ਹਨ ਉਨ੍ਹਾਂ ਦੇ ਸਰੀਰ ਵਿਚ ਕੋਲੈਸਟਰੋਲ ਦੀ ਮਾਤਰਾ ਜ਼ਿਆਦਾ ਵਧ ਜਾਂਦੀ ਹੈ।
6. ਪਸ਼ੋਕ ਤੱਤਾਂ ਦੀ ਕਮੀ
ਪ੍ਰੋਟੀਨ ਵਾਲਾ ਭੋਜਨ ਖਾਣ ਨਾਲ ਭੁੱਖ ਘੱਟ ਲੱਗਦੀ ਹੈ ਜਿਸ ਨਾਲ ਸਰੀਰ ਵਿਚ ਬਾਕੀ ਪੋਸ਼ਕ ਤੱਤਾਂ ਦੀ ਕਮੀ ਦਾ ਕਾਰਨ ਬਣਦੀ ਹੈ। ਸਰੀਰ ਨੂੰ ਪ੍ਰੋਟੀਨ ਦੇ ਨਾਲ-ਨਾਲ ਵਿਟਾਮਿਨ, ਖਣਿਜ ਪਦਾਰਥ, ਮਿਨਰਲਸ, ਫਾਈਬਰ ਦੀ ਵੀ ਬਹੁਤ ਜ਼ਰੂਰਤ ਹੁੰਦੀ ਹੈ। ਇਨ੍ਹਾਂ ਦੀ ਕਮੀ ਸਿਹਤ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਹੋਰ ਵੀ ਵਧ ਜਾਂਦੀਆਂ ਹਨ।