Health Tips: ਭਾਰ ਘਟਾਉਣ ਲਈ ਲਾਹੇਵੰਦ ਹੈ ਦੁੱਧ ਅਤੇ ਓਟਸ ਸਣੇ ਇਹ ਚੀਜ਼ਾਂ, ਨਾਸ਼ਤੇ 'ਚ ਜ਼ਰੂਰ ਕਰੋ ਸ਼ਾਮਲ

07/24/2021 11:01:23 AM

ਨਵੀਂ ਦਿੱਲੀ- ਆਪਣੀ ਕਮਰ ਦਾ ਆਕਾਰ ਘਟਾਉਣ ਲਈ ਇਹ ਜ਼ਰੂਰੀ ਨਹੀਂ ਕਿ ਤੁਸੀਂ ਡਾਈਟਿੰਗ ਕਰੋ, ਇਹ ਵੀ ਜ਼ਰੂਰੀ ਨਹੀਂ ਕਿ ਤੁਸੀਂ ਨਾਸ਼ਤਾ ਜਾਂ ਰਾਤ ਦੇ ਖਾਣੇ ਨੂੰ ਛੱਡੋ। ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਸਿਹਤਮੰਦ ਅਤੇ ਸਵਾਦੀ ਭੋਜਨ ਖਾਣ ਤੋਂ ਬਾਅਦ ਵੀ ਭਾਰ ਘਟਾ ਸਕਦੇ ਹੋ। ਹੈਲਥ ਸ਼ਾਟਸ ਦੇ ਅਨੁਸਾਰ ਜ਼ਿਆਦਾਤਰ ਲੋਕ ਭਾਰ ਘਟਾਉਣ ਲਈ ਘੱਟ ਭੋਜਨ ਦਾ ਸੁਝਾਅ ਦਿੰਦੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਜੇ ਤੁਸੀਂ ਸਹੀ ਕਾਂਬੀਨੇਸ਼ਨ ਵਾਲਾ ਭੋਜਨ ਲੈਂਦੇ ਹੋ ਤਾਂ ਇਸ ਦੀ ਮਦਦ ਨਾਲ ਤੁਸੀਂ ਆਪਣਾ ਭਾਰ ਘਟਾ ਸਕਦੇ ਹੋ ਤਾਂ ਆਓ ਜਾਣਦੇ ਹਾਂ ਕਿ ਭਾਰ ਘਟਾਉਣ ਲਈ ਕਿਸ ਤਰ੍ਹਾਂ ਦਾ ਭੋਜਨ ਖਾਣਾ ਹੈ ਅਤੇ ਕਿਹੜੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
ਭਾਰ ਘਟਾਉਣ ਲਈ ਕੈਲੋਰੀ ਵੀ ਜ਼ਰੂਰੀ ਹੈ
ਬਾਇਓਟੈਕਨਾਲੌਜੀ ਇਨਫਾਰਮੇਸ਼ਨ ਦੇ ਨੈਸ਼ਨਲ ਸੈਂਟਰ ਦੇ ਅਨੁਸਾਰ ਜੇਕਰ ਖੁਰਾਕ ਵਿਚ ਫਾਈਬਰ ਅਤੇ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਰੱਖੀ ਜਾਵੇ, ਤਾਂ ਭਾਰ ਘੱਟ ਕਰਨਾ ਆਸਾਨ ਹੈ। ਤੁਹਾਡੇ ਪਾਚਨ ਪ੍ਰਣਾਲੀ ਲਈ ਫਾਈਬਰ ਜ਼ਰੂਰੀ ਹੈ ਜਦੋਂਕਿ ਪ੍ਰੋਟੀਨ ਤੁਹਾਨੂੰ ਊਰਜਾ ਪ੍ਰਦਾਨ ਕਰਦਾ ਹੈ। ਰੇਸ਼ੇ ਅਤੇ ਪ੍ਰੋਟੀਨ ਇਕੱਠੇ ਖਾਣ ਨਾਲ ਅਸੀਂ ਓਵਰ-ਈਟਿੰਗ ਤੋਂ ਬੱਚ ਸਕਦੇ ਹਾਂ।


1. ਆਮਲੇਟ ਦੇ ਨਾਲ ਗ੍ਰੀਨ ਟੀ
ਪ੍ਰੋਟੀਨ ਅਤੇ ਮਹੱਤਵਪੂਰਣ ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ, ਆਂਡੇ ਪੋਸ਼ਣ ਦਾ ਸ਼ਕਤੀਸ਼ਾਲੀ ਸਰੋਤ ਹਨ। ਜੇ ਤੁਸੀਂ ਸਵੇਰੇ ਆਂਡੇ ਦੇ ਚਿੱਟੇ ਹਿੱਸੇ ਨੂੰ ਹਟਾ ਕੇ ਅਤੇ ਇਸ ਨਾਲ ਚਾਹ ਜਾਂ ਕੌਫੀ ਲੈਣ ਦੀ ਬਜਾਏ ਇੱਕ ਆਮਲੇਟ ਬਣਾਉਂਦੇ ਹੋ ਅਤੇ ਨਾਲ ਹੀ ਗ੍ਰੀਨ ਟੀ ਲੈਂਦੇ ਹੋ। ਇਸ ਨਾਲ ਭਾਰ ਘਟੇਗਾ।


2. ਦੁੱਧ ਦੇ ਨਾਲ ਓਟਸ
ਓਟਸ ਵਿੱਚ ਕੈਲੋਰੀ ਘੱਟ ਹੁੰਦੀ ਹੈ ਅਤੇ ਫਾਈਬਰ, ਪ੍ਰੋਟੀਨ ਵਧੇਰੇ ਹੁੰਦਾ ਹੈ। ਇਸ ਵਿਚ ਬੀਟਾ-ਗਲੂਕਨ ਫਾਈਬਰ ਵੀ ਹੁੰਦਾ ਹੈ ਜੋ ਇਮਿਊਨਿਟੀ ਨੂੰ ਵਧਾਉਣ ਦੇ ਨਾਲ-ਨਾਲ ਦਿਲ ਦੀ ਸਿਹਤ ਨੂੰ ਬਣਾਈ ਰੱਖਣ ਵਿਚ ਮਦਦਗਾਰ ਹੈ। ਨਾਸ਼ਤੇ ਵਿਚ ਇਸ ਨੂੰ ਹਰ ਰੋਜ਼ ਦੁੱਧ ਦੇ ਨਾਲ ਲਓ।


3. ਦਹੀਂ ਅਤੇ ਕੇਲਾ
ਕੇਲੇ ਵਿੱਚ ਰੇਸ਼ੇ ਦੀ ਮਾਤਰਾ ਹੁੰਦੀ ਹੈ ਜੋ ਢਿੱਡ ਦੀ ਚਰਬੀ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਕੈਲਸ਼ੀਅਮ ਅਤੇ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਦਹੀਂ ਭਾਰ ਘਟਾਉਣ ਲਈ ਵੀ ਮਦਦਗਾਰ ਹੁੰਦਾ ਹੈ। ਇਹ ਤੁਹਾਡੀ ਪਾਚਣ ਪ੍ਰਣਾਲੀ ਨੂੰ ਵੀ ਠੀਕ ਰੱਖਦਾ ਹੈ।
4. ਮੂਸਲੀ ਅਤੇ ਮੇਵੇ
ਮੂਸਲੀ ਭਾਰ ਘਟਾਉਣ ਲਈ ਵੀ ਇਕ ਵਧੀਆ ਬਦਲ ਹੈ। ਇਸ ਵਿਚ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ ਜਦੋਂਕਿ ਇਸ ਵਿਚ ਖੰਡ ਅਤੇ ਕੈਲੋਰੀ ਘੱਟ ਹੁੰਦੀ ਹੈ। ਇਹ ਪਾਚਨ ਪ੍ਰਣਾਲੀ ਨੂੰ ਠੀਕ ਰੱਖਦਾ ਹੈ ਅਤੇ ਭਾਰ ਨੂੰ ਕੰਟਰੋਲ ਕਰਨ ਵਿਚ ਵੀ ਸਹਾਇਤਾ ਕਰਦਾ ਹੈ। ਜੇ ਇਸ ਵਿਚ ਗਿਰੀਆਂ ਮਿਲਾ ਕੇ ਖਾਧੀਆਂ ਜਾਣ ਤਾਂ ਇਹ ਪ੍ਰੋਟੀਨ, ਐਂਟੀ-ਆਕਸੀਡੈਂਟਸ ਅਤੇ ਓਮੇਗਾ 3 ਫੈਟੀ ਐਸਿਡ ਦਾ ਵਧੀਆ ਸਰੋਤ ਬਣ ਸਕਦਾ ਹੈ।


5. ਆਲਮੰਡ ਬਟਰ ਅਤੇ ਹੋਲਵੀਟ ਬ੍ਰੈਡ
ਬਦਾਮ ਦੇ ਮੱਖਣ ਵਿਚ ਚੰਗੀ ਮਾਤਰਾ ਵਿਚ ਪ੍ਰੋਟੀਨ ਹੁੰਦਾ ਹੈ ਜੋ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਤੋਂ ਬਚਾਉਂਦਾ ਹੈ। ਹੋਲਵੀਟ ਬ੍ਰੈਡ ਵਿਚ ਹਾਈ ਫਾਈਬਰ ਹੁੰਦਾ ਹੈ ਅਤੇ ਭਾਰ ਘਟਾਉਣ ਲਈ ਇਹ ਸਰਬੋਤਮ ਮੰਨਿਆ ਜਾਂਦਾ ਹੈ। ਆਲਮੰਡ ਬਟਰ ਅਤੇ ਹੋਲਵੀਟ ਬ੍ਰੈਡ ਦਾ ਕੰਬੀਨੇਸ਼ਨ ਇੱਕ ਸੰਪੂਰਨ ਨਾਸ਼ਤਾ ਹੁੰਦਾ ਹੈ।

Aarti dhillon

This news is Content Editor Aarti dhillon