ਸਰਦੀਆਂ 'ਚ ਜ਼ਰੂਰ ਪੀਓ ਇਕ ਗਲਾਸ 'ਸੁੰਢ ਦਾ ਪਾਣੀ', ਸਰਦੀ-ਜ਼ੁਕਾਮ ਸਣੇ ਕਈ ਬੀਮਾਰੀਆਂ ਤੋਂ ਮਿਲੇਗੀ ਰਾਹਤ

01/05/2023 1:20:40 PM

ਨਵੀਂ ਦਿੱਲੀ- ਸੁੰਢ ਅਦਰਕ ਨੂੰ ਸੁਕਾ ਕੇ ਤਿਆਰ ਕੀਤੀ ਜਾਂਦੀ ਹੈ ਜੋ ਕਿ ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਫਾਈਬਰ, ਸੋਡੀਅਮ, ਵਿਟਾਮਿਨ ਏ ਅਤੇ ਸੀ, ਜ਼ਿੰਕ, ਫੋਲੇਟ ਐਸਿਡ ਅਤੇ ਫੈਟੀ ਐਸਿਡ ਵਰਗੇ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਲਈ ਸੁੰਢ ਦਾ ਸੇਵਨ ਕਰਨਾ ਤੁਹਾਡੀ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਸੁੰਢ ਦਾ ਪਾਣੀ ਪੀਣਾ ਵੀ ਸਿਹਤ ਲਈ ਲਾਹੇਵੰਦ ਹੈ। ਤੁਹਾਨੂੰ ਦੱਸ ਦੇਈਏ ਕਿ ਇਕ ਗਲਾਸ ਸੁੰਢ ਦਾ ਪਾਣੀ ਸਰੀਰ ਦੀਆਂ ਕਈ ਬੀਮਾਰੀਆਂ ਤੋਂ ਰਾਹਤ ਦਿਵਾਉਂਦਾ ਹੈ। ਇਸ ਲਈ ਤੁਸੀਂ ਇਕ ਗਲਾਸ ਪਾਣੀ 'ਚ ਲੋੜ ਮੁਤਾਬਕ ਸੁੰਢ ਦਾ ਪਾਊਡਰ ਮਿਲਾ ਕੇ ਪੀ ਸਕਦੇ ਹੋ।  ਸੁੰਢ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਸਰਦੀਆਂ 'ਚ ਸੁੰਢ ਦੇ ਪਾਣੀ ਦਾ ਸੇਵਨ ਕਰਨ ਨਾਲ ਤੁਹਾਡਾ ਸਰੀਰ ਅੰਦਰੋਂ ਗਰਮ ਰਹਿੰਦਾ ਹੈ।
ਜਿਸ ਕਾਰਨ ਤੁਸੀਂ ਸਰਦੀਆਂ 'ਚ ਸਰਦੀ-ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਬਚੇ ਰਹਿੰਦੇ ਹੋ। ਇੰਨਾ ਹੀ ਨਹੀਂ ਸੁੰਢ ਸਰਦੀ ਦੇ ਕਾਰਨ ਤੁਹਾਡੇ ਗਲੇ 'ਚ ਜਮ੍ਹਾ ਬਲਗਮ ਨੂੰ ਵੀ ਦੂਰ ਕਰਦੀ ਹੈ। ਅਜਿਹੇ 'ਚ ਅੱਜ ਅਸੀਂ ਤੁਹਾਡੇ ਲਈ ਸੁੰਢ ਖਾਣ ਦੇ ਤਰੀਕੇ ਅਤੇ ਫਾਇਦੇ ਲੈ ਕੇ ਆਏ ਹਾਂ। ਸੁੰਢ ਦਾ ਸੇਵਨ ਕਰਨ ਨਾਲ ਸਰਦੀਆਂ 'ਚ ਹੋਣ ਵਾਲੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇੰਨਾ ਹੀ ਨਹੀਂ ਸੁੰਢ ਦੇ ਪਾਣੀ ਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟਣ ਲੱਗਦਾ ਹੈ ਤਾਂ ਆਓ ਜਾਣਦੇ ਹਾਂ ਸਰਦੀਆਂ 'ਚ ਸੁੰਢ ਦਾ ਸੇਵਨ ਕਰਨ ਦੇ ਫਾਇਦੇ...


ਇਸ ਤਰ੍ਹਾਂ ਨਾਲ ਕਰ ਸਕਦੇ ਹਾਂ ਸੁੰਢ ਦਾ ਸੇਵਨ 
-ਸਰਦੀ ਜ਼ੁਕਾਮ ਤੋਂ ਬਚਣ ਲਈ ਇਕ ਗਲਾਸ ਸੁੰਢ ਦੇ ਪਾਣੀ ਨੂੰ ਅੱਧਾ ਰਹਿ ਜਾਣ ਤੱਕ ਉਬਾਲ ਕੇ ਇਸ ਦਾ ਸੇਵਨ ਕਰਨ ਨਾਲ ਆਰਾਮ ਮਿਲਦਾ ਹੈ।
-ਜੇਕਰ ਤੁਹਾਨੂੰ ਢਿੱਡ ਦਰਦ ਜਾਂ ਦਸਤ ਦੀ ਸਮੱਸਿਆ ਹੈ ਤਾਂ ਸੁੰਢ ਦੇ ਪਾਊਡਰ ਨੂੰ ਕੋਸੇ ਪਾਣੀ ਨਾਲ ਲੈਣ ਨਾਲ ਰਾਹਤ ਮਿਲਦੀ ਹੈ।
-ਜੇਕਰ ਤੁਸੀਂ ਗੈਸ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਇਸ ਦੇ ਲਈ ਤੁਸੀਂ ਸੁੰਢ ਦੇ ਪਾਊਡਰ ਨਾਲ ਕੋਸੇ ਪਾਣੀ ਦਾ ਸੇਵਨ ਕਰੋ।
-ਜੇਕਰ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਤਾਂ ਅਜਿਹੇ 'ਚ ਤੁਸੀਂ ਸੁੰਢ 'ਚ ਸੇਂਧਾ ਨਮਕ ਮਿਲਾ ਕੇ ਖਾਂਦੇ ਹੋ ਤਾਂ ਤੁਹਾਡੀ ਭੁੱਖ ਵਧਣ ਲੱਗਦੀ ਹੈ।


ਸੁੰਢ ਖਾਣ ਦੇ ਫਾਇਦੇ 
ਠੰਡ ਦੇ ਮੌਸਮ 'ਚ ਸਰਦੀ-ਜ਼ੁਕਾਮ ਅਤੇ ਫਲੂ ਵਰਗੀਆਂ ਸਮੱਸਿਆਵਾਂ ਤੋਂ ਬਚਣ ਲਈ ਸੁੰਢ ਦਾ ਸੇਵਨ ਕਰਨਾ ਲਾਭਕਾਰੀ ਹੁੰਦਾ ਹੈ।
ਜੇਕਰ ਤੁਸੀਂ ਪਿੱਤ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਸੁੰਢ ਦਾ ਸੇਵਨ ਕਰਨਾ ਬਹੁਤ ਲਾਹੇਵੰਦ ਸਾਬਤ ਹੋ ਸਕਦਾ ਹੈ।
ਢਿੱਡ 'ਚ ਗੈਸ ਬਣਨ ਦੀ ਸਮੱਸਿਆ ਰਹਿੰਦੀ ਹੈ ਤਾਂ ਸੁੰਢ ਦਾ ਸੇਵਨ ਕਰਨ ਨਾਲ ਤੁਹਾਡਾ ਭੋਜਨ ਠੀਕ ਤਰ੍ਹਾਂ ਪਚਣ ਲੱਗਦਾ ਹੈ।
ਜੇਕਰ ਤੁਹਾਡੇ ਗਲੇ 'ਚ ਬਲਗਮ ਹੈ ਤਾਂ ਸੁੰਢ ਤੁਹਾਡੇ ਲਈ ਰਾਮਬਾਣ ਸਾਬਤ ਹੋ ਸਕਦੀ ਹੈ।
ਵਾਤ ਦੋਸ਼ ਦੀ ਸਮੱਸਿਆ 'ਚ ਸੁੰਢ ਦਾ ਸੇਵਨ ਕਰਨਾ ਤੁਹਾਡੇ ਲਈ ਬਹੁਤ ਲਾਭਕਾਰੀ ਸਾਬਤ ਹੋ ਸਕਦਾ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।

Aarti dhillon

This news is Content Editor Aarti dhillon