Health Tips: ਗੈਸ ਦੀ ਸਮੱਸਿਆ ਸਣੇ ਕਈ ਰੋਗਾਂ ਤੋਂ ਮੁਕਤੀ ਦਿਵਾਉਂਦੀ ਹੈ 'ਮੂਲੀ', ਜ਼ਰੂਰ ਕਰੋ ਖੁਰਾਕ 'ਚ ਸ਼ਾਮਲ

01/14/2022 11:11:14 AM

ਨਵੀਂ ਦਿੱਲੀ- ਮੂਲੀ ਦੀ ਵਰਤੋਂ ਸਰਦੀ 'ਚ ਭਰਪੂਰ ਕੀਤੀ ਜਾਂਦੀ ਹੈ। ਖਾਸ ਕਰਕੇ ਲੋਕ ਇਸ ਨੂੰ ਮਾਘੀ ਦੇ ਤਿਉਹਾਰ 'ਤੇ ਤਿਲਾਂ ਦੇ ਨਾਲ ਖਾਂਦੇ ਹਨ ਜੋ ਸਿਹਤ ਲਈ ਬੇਗੱਦ ਲਾਭਕਾਰੀ ਹੈ। ਮੂਲੀ ਦੇ ਪਰਾਂਠੇ, ਮੂਲੀ ਦੀ ਸਬਜ਼ੀ ਅਤੇ ਮੂਲੀ ਦੇ ਸਲਾਦ ਵਜੋਂ ਇਸ ਦੀ ਹਰ ਤਰ੍ਹਾਂ ਨਾਲ ਵਰਤੋਂ ਕੀਤੀ ਜਾਂਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਇਸ ਦੀ ਸ਼ਕਲ ਦੇਖਦੇ ਸਾਰ ਹੀ ਮੂੰਹ ਬਣਾਉਣ ਲੱਗ ਜਾਂਦੇ ਹਨ। ਉਕਤ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੂਲੀ ਖਾਣ ਦੇ ਬਹੁਤ ਸਾਰੇ ਫਾਇਦੇ ਹਨ, ਜੋ ਸਾਡੀ ਸਿਹਤ ਲਈ ਬੇਹੱਦ ਜ਼ਰੂਰੀ ਹਨ। ਖਾਣਾ ਖਾਂਦੇ ਸਮੇਂ ਮੂਲੀ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਡਾਇਬਟੀਜ਼, ਬਲੱਡ ਪ੍ਰੈਸ਼ਰ, ਢਿੱਡ ਦੀਆਂ ਬੀਮਾਰੀਆਂ ਅਤੇ ਪਾਚਨ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਾਂ ਹਨ। ਸਰਦੀਆਂ ਦੀ ਧੁੱਪ 'ਚ ਮੂਲੀ ਨੂੰ ਕਾਲੇ ਨਮਕ ਨਾਲ ਖਾਣ 'ਤੇ ਇਸਦਾ ਸੁਆਦ ਹੋਰ ਵੱਧ ਜਾਂਦਾ ਹੈ।  
ਮੂਲੀ ਖਾਣ ਨਾਲ ਹੋਣ ਵਾਲੇ ਫਾਇਦੇ...
1. ਬਾਡੀ ਨੂੰ ਕਰੇ ਡਿਟਾਕਸੀਫਾਈ

ਮੂਲੀ 'ਚ ਮੌਜੂਦ ਪੌਸ਼ਕ ਤੱਤਾਂ ਦੇ ਕਾਰਨ ਇਸ ਨੂੰ ਕੁਦਰਤੀ ਕਲੀਂਜਰ ਕਿਹਾ ਜਾਂਦਾ ਹੈ। ਰੋਜ਼ਾਨਾ ਮੂਲੀ ਦਾ ਰਸ ਪੀਣ ਨਾਲ ਸਰੀਰ ਡਿਟਾਕਸ ਹੁੰਦਾ ਹੈ, ਜਿਸ ਨਾਲ ਸਰੀਰ 'ਚ ਮੌਜੂਦ ਜ਼ਹਿਰੀਲੇ ਪਦਾਰਥ ਨਿਕਲ ਜਾਂਦੇ ਹਨ।
2. ਢਿੱਡ ਦੀਆਂ ਸਮੱਸਿਆਵਾਂ ਕਰੇ ਦੂਰ
ਢਿੱਡ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਮੂਲੀ ਜ਼ਰੂਰ ਖਾਓ। ਮੂਲੀ ਦੇ ਰਸ 'ਚ ਅਦਰਕ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਓ। ਇਸ ਨਾਲ ਤੁਹਾਨੂੰ ਢਿੱਡ ਨਾਲ ਜੁੜੀ ਹਰ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲ ਜਾਵੇਗਾ।


3. ਮਜ਼ਬੂਤ ਪਾਚਣ ਤੰਤਰ
ਕੱਚੀ ਮੂਲੀ ਦੀ ਵਰਤੋਂ ਜਾਂ ਫਿਰ ਇਸ ਦੇ ਰਸ 'ਚ ਨਮਕ ਮਿਲਾ ਕੇ ਪੀਣ ਨਾਲ ਪਾਚਣ ਸ਼ਕਤੀ ਮਜ਼ਬੂਤ ਹੁੰਦੀ ਹੈ। ਇਸ ਤੋਂ ਇਲਾਵਾ ਇਸ ਨਾਲ ਢਿੱਡ ਦੇ ਕੀੜੇ ਵੀ ਨਸ਼ਟ ਹੋ ਜਾਂਦੇ ਹਨ।
4. ਲੀਵਰ ਲਈ ਫਾਇਦੇਮੰਦ 
ਜੇਕਰ ਤੁਹਾਨੂੰ ਲੀਵਰ ਨਾਲ ਜੁੜੀ ਕੋਈ ਵੀ ਸਮੱਸਿਆ ਹੈ ਤਾਂ ਤੁਹਾਨੂੰ ਨਿਯਮਿਤ ਰੂਪ ਨਾਲ ਮੂਲੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਨੂੰ ਫਾਇਦਾ ਹੋਵੇਗਾ। 
5. ਪੀਲੀਆ ਰੋਗ
ਮੂਲੀ ਪੀਲੀਆ ਦੇ ਮਰੀਜਾਂ ਲਈ ਬਹੁਤ ਫਾਇਦਮੰਦ ਹੈ। ਜਿੰਨਾਂ ਲੋਕਾਂ ਨੂੰ ਪੀਲੀਆ ਹੋ ਚੁੱਕਾ ਹੈ ਜਾਂ ਜਿਹੜੇ ਇਸ ਤੋਂ ਰਿਕਵਰ ਕਰ ਰਹੇ ਹਨ, ਉਨ੍ਹਾਂ ਨੂੰ ਮੂਲੀ ਨਮਕ ਨਾਲ ਖਾਣੀ ਚਾਹੀਦੀ ਹੈ। ਇਸ ਨਾਲ ਪੀਲੀਆ ਜਲਦੀ ਠੀਕ ਹੋ ਜਾਂਦਾ ਹੈ।
6. ਬਵਾਸੀਰ ਦਾ ਇਲਾਜ
ਘੁਲਣਸ਼ੀਲ ਫਾਈਬਰ ਹੋਣ ਕਾਰਨ ਇਸ ਨਾਲ ਬਵਾਸੀਰ ਦੀ ਸਮੱਸਿਆ ਵੀ ਕੁੱਝ ਹੀ ਮਹੀਨਿਆਂ 'ਚ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਮੂਲੀ ਠੰਡਕ ਦੇਣ ਦਾ ਕੰਮ ਵੀ ਕਰਦੀ ਹੈ ਜਿਸ ਨਾਲ ਬਵਾਸੀਰ 'ਚ ਜਲਣ ਤੋਂ ਰਾਹਤ ਮਿਲਦੀ ਹੈ।


7. ਬਲੱਡ ਪ੍ਰੈਸ਼ਰ 'ਚ ਫਾਇਦੇਮੰਦ 
ਮੂਲੀ 'ਚ ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਣ 'ਚ ਤੁਹਾਡੀ ਮਦਦ ਕਰਦੇ ਹਨ।
8. ਗੈਸ ਦੀ ਸਮੱਸਿਆ
ਮੂਲੀ 'ਤੇ ਸੇਂਧਾ ਨਮਕ ਲਗਾ ਕੇ ਖਾਣ ਨਾਲ ਢਿੱਡ 'ਚ ਹੋਣ ਵਾਲੀ ਗੈਸ ਦੀ ਸਮੱਸਿਆ ਠੀਕ ਹੋ ਜਾਂਦੀ ਹੈ। ਇਸ ਨਾਲ ਢਿੱਡ ਦਾ ਭਾਰੀਪਨ ਵੀ ਠੀਕ ਹੁੰਦਾ ਹੈ।
9. ਗਠੀਆ
ਮੂਲੀ ਦੇ ਇਕ ਕੱਪ ਰਸ 'ਚ 15-20 ਬੂੰਦਾਂ ਅਦਰਕ ਦੇ ਰਸ ਦੀਆਂ ਪਾ ਕੇ ਇਕ ਹਫਤਾ ਸਵੇਰੇ-ਸ਼ਾਮ 2 ਵਾਰ ਪੀਣ ਨਾਲ ਗਠੀਆ ਠੀਕ ਹੋ ਜਾਂਦਾ ਹੈ। ਇਕ ਹਫਤਾ ਰੋਜ਼ਾਨਾ ਮੂਲੀ ਦੇ ਬੀਜ ਪੀਸ ਕੇ ਤਿਲਾਂ ਦੇ ਤੇਲ 'ਚ ਭੁੰਨ ਲੈਣੇ ਚਾਹੀਦੇ ਹਨ। ਗਠੀਆ ਤੋਂ ਪ੍ਰਭਾਵਿਤ ਅੰਗਾਂ 'ਤੇ ਇਸ ਦਾ ਲੇਪ ਕਰਕੇ ਪੱਟੀ ਬੰਨ੍ਹਣ ਨਾਲ ਬਹੁਤ ਫਾਇਦਾ ਮਿਲਦਾ ਹੈ।


10. ਹੱਡੀਆਂ ਦੀ ਕੜਕੜਾਹਟ
ਉੱਠਣ-ਬੈਠਣ ਵੇਲੇ ਗੋਡੇ ਦੀਆਂ ਜਾਂ ਹੱਥ ਉੱਪਰ-ਹੇਠਾਂ ਕਰਨ ਵੇਲੇ ਮੋਢੇ ਦੀਆਂ ਹੱਡੀਆਂ ਦੇ ਕੜਕਣ ਦੀ ਆਵਾਜ਼ ਆਉਂਦੀ ਹੋਵੇ ਤਾਂ ਰੋਜ਼ਾਨਾ ਅੱਧਾ ਕੱਪ ਮੂਲੀ ਦਾ ਰਸ ਪੀਓ। ਇਸ ਨਾਲ ਤੁਹਾਨੂੰ ਫਾਇਦਾ ਹੋਵੇਗਾ। 
11. ਚਿਹਰੇ ਦੇ ਦਾਗ, ਛਾਈਆਂ
ਭੋਜਨ 'ਚ ਪੋਟਾਸ਼ੀਅਮ ਦੀ ਘਾਟ ਹੋਣ ਨਾਲ ਚਿਹਰੇ 'ਤੇ ਦਾਗ ਪੈ ਜਾਂਦੇ ਹਨ ਅਤੇ ਛਾਈਆਂ ਬਣ ਜਾਂਦੀਆਂ ਹਨ। ਇਕ ਹਫਤਾ ਰੋਜ਼ਾਨਾ 1 ਕੱਪ ਮੂਲੀ ਅਤੇ ਉਸ ਦੇ ਪੱਤਿਆਂ ਦਾ ਰਸ ਪੀਣ ਨਾਲ ਚਿਹਰੇ ਦੇ ਦਾਗ ਤੇ ਛਾਈਆਂ ਮਿਟ ਜਾਂਦੀਆਂ ਹਨ ਅਤੇ ਚਿਹਰਾ ਨਿਖਰ ਜਾਂਦਾ ਹੈ।
12. ਵਾਲ ਝੜਨਾ
ਫਾਸਫੋਰਸ ਦੀ ਘਾਟ ਹੋਣ ਨਾਲ ਵਾਲ ਝੜਨ ਲੱਗਦੇ ਹਨ। ਬਿਨਾਂ ਛਿੱਲੇ ਮੂਲੀ ਅਤੇ ਉਸ ਦੇ ਨਰਮ ਪੱਤਿਆਂ ਨੂੰ ਖਾਂਦੇ ਰਹਿਣ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ।

Aarti dhillon

This news is Content Editor Aarti dhillon