ਜਾਣੋ ਕਿਉਂ ‘ਮਾਈਗ੍ਰੇਨ’ ਦੀ ਸਮੱਸਿਆ ਤੋਂ ਪਰੇਸ਼ਾਨ ਹੁੰਦੇ ਨੇ ਲੋਕ, ਰਾਹਤ ਪਾਉਣ ਲਈ ਅਦਰਕ ਸਣੇ ਅਪਣਾਓ ਇਹ ਨੁਸਖ਼ੇ

07/16/2021 6:38:49 PM

ਜਲੰਧਰ (ਬਿਊਰੋ) - ਭੱਜਦੌੜ ਅਤੇ ਤਣਾਅ ਨਾਲ ਭਰੀ ਇਸ ਅਜੌਕੀ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਿਰ ਦਰਦ ਦੀ ਸ਼ਿਕਾਇਤ ਰਹਿੰਦੀ ਹੈ। ਇਹ ਪਰੇਸ਼ਾਨੀ ਵਾਰ-ਵਾਰ ਹੋਣ 'ਤੇ ਮਾਈਗ੍ਰੇਨ ਦਾ ਰੂਪ ਧਾਰ ਲੈਂਦੀ ਹੈ। ਮਾਈਗ੍ਰੇਨ ਕਾਰਨ ਸਿਰ ਦੇ ਇੱਕ ਹਿੱਸੇ 'ਚ ਤੇਜ਼ ਦਰਦ ਹੋਣ ਲੱਗਦਾ ਹੈ। ਕਈ ਵਾਰ ਤਾਂ ਇਹ ਦਰਦ ਮਿੰਟਾਂ ਵਿੱਚ ਠੀਕ ਹੋ ਜਾਂਦਾ ਹੈ ਤਾਂ ਕਈ ਵਾਰ ਇਹ ਦਰਦ ਘੰਟਿਆਂ ਤੱਕ ਹੁੰਦਾ ਰਹਿੰਦਾ ਹੈ। ਜਿਵੇਂ ਤੁਸੀਂ ਇੱਕੋ ਜਿਹੇ ਹਾਲਤ 'ਚ ਇੱਕਦਮ ਤਣਾਅ ਭਰੇ ਮਾਹੌਲ ਵਿੱਚ ਪੁੱਜਦੇ ਹੋ ਤਾਂ ਤੁਹਾਡਾ ਸਿਰਦਰਦ ਅਤੇ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ। ਅਜਿਹਾ ਹੋਣ 'ਤੇ ਤੁਸੀਂ ਮਾਈਗ੍ਰੇਨ ਦਾ ਸ਼ਿਕਾਰ ਹੋ ਰਹੇ ਹੋ। ਦਰਦ ਹੋਣ ’ਤੇ ਤੁਸੀਂ ਆਪਣੀ ਮਰਜ਼ੀ ਨਾਲ ਕੋਈ ਦਵਾਈ ਨਾ ਖਾਓ, ਸਗੋਂ ਦਵਾਈ ਲੈਣ ਤੋਂ ਪਹਿਲਾਂ ਡਾਕਟਰੀ ਜਾਂਚ ਕਰਵਾਓ। ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਹੇਠ ਲਿਖੇ ਘਰੇਲੂ ਨੁਸਖ਼ੇ ਅਪਣਾ ਸਕਦੇ ਹੋ....

ਪੜ੍ਹੋ ਇਹ ਵੀ ਖ਼ਬਰ- ਸਾਵਧਾਨ! ਲੋੜ ਤੋਂ ਵੱਧ ਪਾਣੀ ਪੀਣ ਨਾਲ ‘ਕਿਡਨੀ ਫੇਲ੍ਹ’ ਸਣੇ ਸਰੀਰ ਨੂੰ ਹੋ ਸਕਦੇ ਹਨ ਇਹ ਵੱਡੇ ਨੁਕਸਾਨ

ਮਾਈਗ੍ਰੇਨ ਦੇ ਕਾਰਨ

ਹਾਈ ਬਲੱਡ ਪ੍ਰੈਸ਼ਰ
. ਜ਼ਿਆਦਾ ਤਣਾਅ 
. ਨੀਂਦ ਪੂਰੀ ਨਾ ਹੋਣਾ
. ਮੌਸਮ ਵਿੱਚ ਬਦਲਾਅ 
. ਦਰਦ ਨਿਵਾਰਕ ਦਵਾਈਆਂ ਦਾ ਜ਼ਿਆਦਾ ਸੇਵਨ 

ਪੜ੍ਹੋ ਇਹ ਵੀ ਖ਼ਬਰ- Health Care: ਸ਼ੂਗਰ ਫ੍ਰੀ ਗੋਲੀਆਂ ਦਾ ਸੇਵਨ ਕਰਨ ਵਾਲੇ ਲੋਕ ਹੋ ਜਾਣ ਸਾਵਧਾਨ, ਕੈਂਸਰ ਸਣੇ ਹੋ ਸਕਦੇ ਨੇ ਇਹ ਰੋਗ

ਮਾਈਗ੍ਰੇਨ ਦੇ ਲੱਛਣ

ਭੁੱਖ ਘੱਟ ਲਗਨਾ
. ਪਸੀਨਾ ਜ਼ਿਆਦਾ ਆਉਣਾ
. ਕਮਜ਼ੋਰੀ ਮਹਿਸੂਸ ਹੋਣਾ
. ਅੱਖਾਂ ਵਿੱਚ ਦਰਦ ਜਾਂ ਧੁੰਧਲਾ ਦਿਖਾਈ ਦੇਣਾ
. ਪੂਰੇ ਜਾਂ ਅੱਧੇ ਸਿਰ ਵਿੱਚ ਤੇਜ਼ ਦਰਦ
. ਤੇਜ਼ ਆਵਾਜ਼ ਜਾਂ ਰੋਸ਼ਨੀ ਤੋਂ ਬੇਚੈਨੀ
. ਉਲਟੀ ਆਉਣਾ
. ਕਿਸੇ ਕੰਮ ਵਿੱਚ ਮਨ ਨਾ ਲੱਗਣਾ

ਪੜ੍ਹੋ ਇਹ ਵੀ ਖ਼ਬਰ- Health Tips: ਭਾਰ ਤੇ ਢਿੱਡ ਦੀ ਚਰਬੀ ਘਟਾਉਣ ਲਈ ਰੋਜ਼ਾਨਾ 20 ਮਿੰਟ ‘ਟੱਪੋ ਰੱਸੀ’, ਹੋਣਗੇ ਹੋਰ ਵੀ ਹੈਰਾਨੀਜਨਕ ਫ਼ਾਇਦੇ

ਮਾਈਗ੍ਰੇਨ ਦੇ ਘਰੇਲੂ ਉਪਾਅ

1. ਦੇਸੀ ਘਿਓ
ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਸ਼ੁੱਧ ਦੇਸੀ ਘਿਓ ਦੀਆਂ 2-2 ਬੂੰਦਾਂ ਨੱਕ ਵਿੱਚ ਪਾਓ। ਇਸ ਨਾਲ ਤੁਹਾਨੂੰ ਇਸ ਦਰਦ ਤੋਂ ਰਾਹਤ ਮਿਲੇਗੀ।

2. ਖਾਲੀ ਢਿੱਡ ਸੇਬ ਦਾ ਸੇਵਨ
ਮਾਈਗ੍ਰੇਨ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਰੋਜ਼ ਸਵੇਰੇ ਖਾਲੀ ਢਿੱਡ ਸੇਬ ਦਾ ਸੇਵਨ ਕਰੋ। ਮਾਈਗ੍ਰੇਨ ਤੋਂ ਛੁਟਕਾਰਾ ਪਾਉਣ ਲਈ ਇਹ ਕਾਫ਼ੀ ਅਸਰਦਾਰ ਤਰੀਕਾ ਹੈ। 

ਪੜ੍ਹੋ ਇਹ ਵੀ ਖ਼ਬਰ-  ਵਾਸਤੂ ਸ਼ਾਸਤਰ : ਘਰ ਬਣਾਉਂਦੇ ਸਮੇਂ ਰੱਖੋ ਇਸ ਚੀਜ਼ ਦਾ ਖ਼ਾਸ ਧਿਆਨ, ਹਮੇਸ਼ਾ ਲਈ ਦੂਰ ਹੋਵੇਗੀ ‘ਪੈਸੇ ਦੀ ਘਾਟ’

3. ਲੌਂਗ ਪਾਊਡਰ 
ਜੇਕਰ ਸਿਰ ਵਿੱਚ ਜ਼ਿਆਦਾ ਦਰਦ ਹੋ ਰਿਹਾ ਹੈ ਤਾਂ ਤੁਰੰਤ ਲੌਂਗ ਪਾਊਡਰ ਅਤੇ ਨਮਕ ਮਿਲਾ ਕੇ ਦੁਧ ਨਾਲ ਮਿਲਾ ਕੇ ਪਿਓ। ਅਜਿਹਾ ਕਰਨ ਨਾਲ ਸਿਰ ਦਾ ਦਰਦ ਝੱਟ ਨਾਲ ਗਾਇਬ ਹੋ ਜਾਵੇਗਾ। 

4. ਨਿੰਬੂ ਦਾ ਛਿਲਕਾ
ਨਿੰਬੂ ਦੇ ਛਿਲਕੇ ਨੂੰ ਧੁੱਪੇ ਸੁੱਕਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਮੱਥੇ 'ਤੇ ਲਗਾਉਣ ਨਾਲ ਤੁਹਾਨੂੰ ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਮਿਲ ਜਾਵੇਗਾ। 

5. ਪਾਲਕ ਅਤੇ ਗਾਜਰ ਦਾ ਜੂਸ
ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਪਾਲਕ ਅਤੇ ਗਾਜਰ ਦਾ ਜੂਸ ਪੀਓ। ਇਸ ਨਾਲ ਤੁਹਾਡਾ ਦਰਦ ਮਿੰਟਾਂ ਵਿੱਚ ਗਾਇਬ ਹੋ ਜਾਵੇਗਾ। 

ਪੜ੍ਹੋ ਇਹ ਵੀ ਖ਼ਬਰ- Health Tips: ਗਰਮੀਆਂ ’ਚ ਢਿੱਡ ਦੀਆਂ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ ਤਾਂ ‘ਨਿੰਬੂ ਪਾਣੀ’ ਸਣੇ ਅਪਣਾਓ ਇਹ ਨੁਸਖ਼ੇ

6. ਖੀਰਾ
ਮਾਈਗ੍ਰੇਨ ਹੋਣ ’ਤੇ ਖੀਰੇ ਦੀ ਸਲਾਈਸ ਨੂੰ ਸਿਰ 'ਤੇ ਰੱਗੜੋ ਜਾਂ ਫਿਰ ਇਸ ਨੂੰ ਸੁੰਘੋਂ। ਇਸ ਨਾਲ ਤੁਹਾਨੂੰ ਮਾਈਗ੍ਰੇਨ ਦੇ ਦਰਦ ਤੋਂ ਕਾਫ਼ੀ ਆਰਾਮ ਮਿਲੇਗਾ। 

7. ਅਦਰਕ
1 ਚੱਮਚ ਅਦਰਕ ਦਾ ਰਸ ਅਤੇ ਸ਼ਹਿਦ ਨੂੰ ਮਿਕਸ ਕਰਕੇ ਪੀਓ। ਇਸ ਤੋਂ ਇਲਾਵਾ ਮਾਈਗ੍ਰੇਨ ਦੇ ਦਰਦ ਨੂੰ ਦੂਰ ਕਰਨ ਲਈ ਤੁਸੀਂ ਅਦਰਕ ਦਾ ਟੁੱਕੜਾ ਵੀ ਮੂੰਹ 'ਚ ਰੱਖ ਸਕਦੇ ਹੋ। ਅਦਰਕ ਦਾ ਕਿਸੇ ਵੀ ਰੂਪ ਵਿੱਚ ਸੇਵਨ ਮਾਈਗ੍ਰੇਨ ਵਿੱਚ ਰਾਹਤ ਦਿਵਾਉਂਦਾ ਹੈ।

rajwinder kaur

This news is Content Editor rajwinder kaur