Health Tips: ਗਰਮੀ ਦੇ ਮੌਸਮ 'ਚ ਇੰਝ ਕਰੋ ਸੁੱਕੇ ਮੇਵਿਆਂ ਦੀ ਵਰਤੋਂ ਸੇਵਨ, ਨਹੀਂ ਹੋਵੇਗਾ ਕੋਈ ਨੁਕਸਾਨ

03/27/2022 12:14:13 PM

ਨਵੀਂ ਦਿੱਲੀ- ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਗਰਮੀਆਂ ਵਿੱਚ ਖਾਣ-ਪੀਣ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ। ਗਰਮੀ ਦੇ ਮੌਸਮ ਵਿੱਚ ਸਿਹਤਮੰਦ ਭੋਜਨ ਖਾਣ ਦੇ ਨਾਲ-ਨਾਲ ਪਾਣੀ ਪੀਣਾ ਵੀ ਬਹੁਤ ਜ਼ਰੂਰੀ ਹੈ। ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਸੁੱਕੇ ਮੇਵੇ ਅਹਿਮ ਭੂਮਿਕਾ ਨਿਭਾਉਂਦੇ ਹਨ। ਕਈ ਲੋਕ ਸਿਰਫ ਸਰਦੀਆਂ ਵਿੱਚ ਹੀ ਸੁੱਕੇ ਮੇਵੇ ਖਾਂਦੇ ਹਨ ਅਤੇ ਗਰਮੀਆਂ ਵਿੱਚ ਇਨ੍ਹਾਂ ਨੂੰ ਖਾਣਾ ਬੰਦ ਕਰ ਦਿੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਹਰ ਤਰ੍ਹਾਂ ਦੇ ਮੌਸਮ ਵਿੱਚ ਸਰੀਰ ਨੂੰ ਤੰਦਰੁਸਤ ਰੱਖਣ ਲਈ ਸੁੱਕੇ ਮੇਵੇ ਖਾਣੇ ਜ਼ਰੂਰੀ ਹਨ। ਸੁੱਕੇ ਮੇਵਿਆਂ ਦੀ ਤਸੀਰ ਗਰਮ ਹੁੰਦੀ ਹੈ। ਇਸ ਲਈ ਗਰਮੀ ਦੇ ਮੌਸਮ ਦੌਰਾਨ ਤੁਸੀਂ ਇਨ੍ਹਾਂ ਨੂੰ ਪਾਣੀ ਵਿੱਚ ਭਿਓਂ ਕੇ ਖਾ ਸਕਦੇ ਹੋ। ਅਜਿਹਾ ਕਰਨ ਨਾਲ ਇਹ ਤੁਹਾਨੂੰ ਗਰਮੀ ਨਹੀਂ ਕਰਦੇ। ਆਓ ਜਾਣਦੇ ਹਾਂ ਕਿ ਗਰਮੀਆਂ ਵਿੱਚ ਕਿਹੜੇ ਸੁੱਕੇ ਮੇਵੇ ਕਿਸ ਤਰ੍ਹਾਂ ਖਾਣੇ ਵਧੇਰੇ ਲਾਭਦਾਇਕ ਹੁੰਦੇ ਹਨ-
ਗਰਮੀਆਂ ਵਿੱਚ ਇਸ ਤਰ੍ਹਾਂ ਖਾਓ ਬਦਾਮ 
ਬਦਾਮ ਦੀ ਤਸੀਰ ਗਰਮ ਹੁੰਦੀ ਹੈ। ਇਸ ਕਾਰਨ ਸਰਦੀਆਂ ਵਿੱਚ ਬਦਾਮ ਦਾ ਜ਼ਿਆਦਾ ਸੇਵਨ ਕੀਤਾ ਜਾਂਦਾ ਹੈ। ਜੇਕਰ ਤੁਸੀਂ ਗਰਮੀਆਂ 'ਚ ਬਦਾਮ ਦਾ ਸੇਵਨ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਭਿਓਂ ਕੇ ਖਾਓ। ਬਦਾਮ ਨੂੰ ਰਾਤ ਭਰ ਪਾਣੀ 'ਚ ਭਿਓਂ ਕੇ ਰੱਖੋ। ਅਜਿਹਾ ਕਰਨ ਨਾਲ ਬਦਾਮ ਗਰਮੀਆਂ ਵਿੱਚ ਕੋਈ ਨੁਕਸਾਨ ਨਹੀਂ ਕਰਦੇ। ਬਾਲਗਾਂ ਨੂੰ ਗਰਮੀਆਂ ਵਿੱਚ ਇੱਕ ਦਿਨ ਵਿੱਚ 3 ਤੋਂ 4 ਬਦਾਮ ਅਤੇ ਬੱਚਿਆ ਨੂੰ 2 ਬਦਾਮ ਖਾਣੇ ਚਾਹੀਦੇ ਹਨ।


ਸੌਗੀ ਖਾਣ ਦਾ ਸਹੀ ਢੰਗ 
ਸੌਗੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਬਜ਼ਾਰ ਵਿੱਚ ਕਈ ਕਿਸਮ ਦੀਆਂ ਸੌਗੀਆਂ ਉਪਲੱਬਧ ਹਨ, ਜਿਸ ਵਿੱਚ ਕਾਲੀ ਸੌਗੀ, ਲਾਲ ਸੌਗੀ ਅਤੇ ਸੁਨਹਿਰੀ ਸੌਗੀ ਸ਼ਾਮਲ ਹਨ। ਇਹ ਬਹੁਤ ਹੀ ਗਰਮ ਹੁੰਦੀ ਹੈ। ਇਸ ਲਈ ਗਰਮੀਆਂ ਦੇ ਮੌਸਮ 'ਚ ਹਮੇਸ਼ਾ ਇਸ ਨੂੰ ਭਿਓਂ ਕੇ ਖਾਣਾ ਚਾਹੀਦਾ ਹੈ।
ਮੁਨੱਕੇ ਨੂੰ ਇਸ ਤਰ੍ਹਾਂ ਖਾਓ
ਮੁਨੱਕਾ ਆਇਰਨ, ਫਾਈਬਰ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਹੀਮੋਗਲੋਬਿਨ ਵਧਦਾ ਹੈ ਪਰ ਗਰਮੀਆਂ ਵਿੱਚ ਇਸ ਨੂੰ ਭਿਓਂ ਕੇ ਹੀ ਖਾਣਾ ਚਾਹੀਦਾ ਹੈ। ਮੁਨੱਕਾ ਮਰਦਾਂ ਦੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਗਰਮੀਆਂ ਵਿੱਚ, ਛੋਟੇ ਬੱਚਿਆਂ ਨੂੰ ਸਿਰਫ 2 ਮੁਨੱਕੇ ਹੀ ਭਿਓਂ ਕਿ ਖਵਾਓ। ਨੌਜ਼ਵਾਨ ਰੋਜ਼ਾਨਾ 5 ਮੁਨੱਕੇ ਭਿਓਂ ਕੇ ਖਾ ਸਕਦੇ ਹਨ।


ਗਰਮੀਆਂ ਵਿੱਚ ਇਸ ਤਰ੍ਹਾਂ ਖਾਓ ਅਖਰੋਟ 
ਅਖਰੋਟ ਆਇਰਨ, ਕੈਲਸ਼ੀਅਮ, ਕਾਪਰ ਅਤੇ ਓਮੇਗਾ 3 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ। ਅਖਰੋਟ ਬਹੁਤ ਗਰਮ ਹੁੰਦੇ ਹਨ। ਜੇਕਰ ਤੁਸੀਂ ਗਰਮੀਆਂ 'ਚ ਅਖਰੋਟ ਖਾਣਾ ਚਾਹੁੰਦੇ ਹੋ ਤਾਂ ਇਸ ਨੂੰ ਰਾਤ ਭਰ ਭਿਓਂ ਕੇ ਰੱਖੋ। ਗਰਮੀਆਂ ਦੇ ਮੌਸਮ ਵਿੱਚ ਇਸ ਨੂੰ ਜ਼ਿਆਦਾ ਮਾਤਰਾ 'ਚ ਖਾਣ ਤੋਂ ਬਚੋ।


ਇਸ ਤਰੀਕੇ ਨਾਲ ਖਾਓ ਅੰਜੀਰ
ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਸੁੱਕੇ ਅੰਜੀਰ ਨੂੰ ਸਰਦੀਆਂ 'ਚ ਹੀ ਖਾਧਾ ਜਾ ਸਕਦਾ ਹੈ। ਪਰ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਇਸ ਨੂੰ ਗਰਮੀਆਂ ਵਿੱਚ ਵੀ ਖਾ ਸਕਦੇ ਹੋ। 1-2 ਅੰਜੀਰਾਂ ਨੂੰ ਰਾਤ ਭਰ ਪਾਣੀ 'ਚ ਭਿਓਂ ਕੇ ਰੱਖ ਦਿਓ। ਸਵੇਰੇ ਉੱਠਣ ਤੋਂ ਬਾਅਦ ਇਨ੍ਹਾਂ ਦਾ ਸੇਵਨ ਕਰੋ। ਅਸਲ 'ਚ ਅੰਜੀਰ ਦੀ ਤਸੀਰ ਬਹੁਤ ਗਰਮ ਹੁੰਦੀ ਹੈ, ਇਹ ਸਰੀਰ 'ਤੇ ਪਿੱਤ ਨੂੰ ਵਧਾ ਸਕਦਾ ਹੈ। ਹਾਲਾਂਕਿ ਇਸ ਨੂੰ ਭਿਓਂ ਕੇ ਖਾਣ ਨਾਲ ਇਸ ਦਾ ਸਿਹਤ ਨੂੰ ਲਾਭ ਮਿਲਦਾ ਹੈ।

Aarti dhillon

This news is Content Editor Aarti dhillon