ਦਵਾਈਆਂ ਦੀ ਥਾਂ ਖੁਰਾਕ ''ਚ ਸ਼ਾਮਲ ਕਰੋ ਦਹੀਂ ਸਣੇ ਇਹ ਚੀਜ਼ਾਂ, ਮਿਲੇਗੀ ਸਿਰਦਰਦ ਤੋਂ ਰਾਹਤ

08/02/2022 12:36:07 PM

ਨਵੀਂ ਦਿੱਲੀ- ਅੱਜ ਦੇ ਬਿੱਜੀ ਲਾਈਫਸਟਾਈਲ ਦੇ ਕਾਰਨ ਆਪਣੀ ਸਿਹਤ ਦਾ ਧਿਆਨ ਰੱਖਣਾ ਥੋੜ੍ਹਾ ਮੁਸ਼ਕਿਲ ਹੋ ਗਿਆ ਹੈ। ਜ਼ਿਆਦਾ ਸਕ੍ਰੀਨ ਟਾਈਮ ਦੇ ਕਾਰਨ ਅੱਖਾਂ ਤੇ ਸਿਰਦਰਦ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਕਈ ਵਾਰ ਤਾਂ ਸਿਰ ਦਰਦ ਇੰਨਾ ਜ਼ਿਆਦਾ ਹੋਣ ਲੱਗਦਾ ਹੈ ਕਿ ਕੰਮ 'ਚ ਧਿਆਨ ਨਹੀਂ ਲੱਗ ਪਾਉਂਦਾ। ਜਿਸ ਕਾਰਨ ਬਹੁਤ ਸਾਰੇ ਲੋਕ ਦਵਾਈਆਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ। ਪਰ ਬਾਅਦ 'ਚ ਇਨ੍ਹਾਂ ਦਵਾਈਆਂ ਦਾ ਤੁਹਾਡੀ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ। ਮਾਹਰਾਂ ਮੁਤਾਬਕ ਆਪਣੀ ਖੁਰਾਕ 'ਚ ਕੁਝ ਚੀਜ਼ਾਂ ਨੂੰ ਸਾਮਲ ਕਰਕੇ ਤੁਸੀਂ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ ਤਾਂ ਚੱਲੋ ਜਾਣਦੇ ਹਾਂ ਇਨ੍ਹਾਂ ਦੇ ਬਾਰੇ 'ਚ...


ਦਹੀਂ
ਸਿਰਦਰਦ ਵਰਗੀ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਕੈਲਸ਼ੀਅਮ ਨਾਲ ਭਰਪੂਰ ਖੁਰਾਕ ਦਾ ਸੇਵਨ ਜ਼ਰੂਰ ਕਰੋ। ਦਹੀਂ 'ਚ ਵੀ ਭਰਪੂਰ ਮਾਤਰਾ 'ਚ ਕੈਲਸ਼ੀਅਮ ਪਾਇਆ ਜਾਂਦਾ ਹੈ। ਇਸ ਦੇ ਇਲਾਵਾ ਇਸ 'ਚ ਰਾਈਬੋਫਲੇਵਿਨ ਵੀ ਹੁੰਦਾ ਹੈ ਜੋ ਵਿਟਾਮਿਨ-ਬੀ ਦਾ ਹਿੱਸਾ ਹੁੰਦਾ ਹੈ। ਇਹ ਤੁਹਾਡੇ ਸਿਰਦਰਦ ਨੂੰ ਦੂਰ ਕਰਨ 'ਚ ਸਹਾਇਤਾ ਕਰਦਾ ਹੈ। ਇਸ ਲਈ ਤੁਸੀਂ ਰੋਜ਼ ਦਹੀਂ ਦਾ ਸੇਵਨ ਕਰੋ। ਜੇਕਰ ਤੁਸੀਂ ਦਹੀਂ ਨਹੀਂ ਖਾਣਾ ਚਾਹੁੰਦੇ ਤਾਂ ਰਾਇਤਾ ਜਾਂ ਫਿਰ ਉਸ ਦੀ ਲੱਸੀ ਬਣਾ ਕੇ ਵੀ ਪੀ ਸਕਦੇ ਹੋ।


ਅਦਰਕ
ਤੁਸੀਂ ਅਦਰਕ ਦਾ ਸੇਵਨ ਵੀ ਸਿਰਦਰਦ ਨੂੰ ਦੂਰ ਕਰਨ ਲਈ ਕਰ ਸਕਦੇ ਹੋ। ਇਹ ਇਕ ਅਜਿਹਾ ਸੁਪਰਫੂਡਸ ਹੁੰਦਾ ਹੈ ਜੋ ਸਿਰਦਰਦ ਨੂੰ ਘੱਟ ਕਰਨ 'ਚ ਸਹਾਇਆ ਕਰਦਾ ਹੈ। ਇਸ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਰੂਟ ਪ੍ਰੋਸਟਾਗਲੈਂਡੀਨ ਨੂੰ ਬਲਾਕ ਕਰਦੇ ਹਨ ਜਿਸ ਨਾਲ ਤੁਹਾਨੂੰ ਸਿਰਦਰਦ 'ਚ ਕਾਫੀ ਆਰਾਮ ਮਿਲਦਾ ਹੈ। ਤੁਸੀਂ ਅਦਰਕ ਦੀ ਚਾਹ ਬਣਾ ਕੇ ਇਸ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਅਦਰਕ ਨੂੰ ਆਪਣੀ ਖੁਰਾਕ 'ਚ ਵੀ ਸ਼ਾਮਲ ਕਰ ਸਕਦੇ ਹੋ।


ਹਰੀਆਂ ਪੱਤੇਦਾਰ ਸਬਜ਼ੀਆਂ
ਤੁਸੀਂ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰ ਸਕਦੇ ਹੋ। ਇਹ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦੀਆਂ ਹਨ। ਜੇਕਰ ਤੁਹਾਨੂੰ ਲਗਾਤਾਰ ਸਿਰ 'ਚ ਦਰਦ ਰਹਿੰਦਾ ਹੈ ਤਾਂ ਤੁਸੀਂ ਇਨ੍ਹਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਹਰੀਆਂ ਸਬਜ਼ੀਆਂ 'ਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਮੈਗਨੀਸ਼ੀਅਮ ਦੀ ਕਮੀ ਦੇ ਕਾਰਨ ਵੀ ਸਿਰਦਰਦ ਹੋਣ ਲੱਗਦਾ ਹੈ। ਤੁਸੀਂ ਪਾਲਕ, ਕੋਲਾਰਡ ਗ੍ਰੀਨਸ, ਸ਼ਲਜਸ, ਸਾਗ ਅਤੇ ਬ੍ਰੋਕਲੀ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਪਾਲਕ 'ਚ 24 ਮਿਲੀਗ੍ਰਾਮ ਮੈਗਨੀਸ਼ੀਅਮ ਮੌਜੂਦ ਹੁੰਦਾ ਹੈ ਜੋ ਤੁਹਾਡੀ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। 


ਖੁਰਾਕ 'ਚ ਫਲ ਕਰੋ ਸ਼ਾਮਲ 
ਫਲ ਵੀ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੇ ਹਨ ਜਿਨ੍ਹਾਂ ਫਲਾਂ 'ਚ ਮੈਗਨੀਸ਼ੀਅਮ, ਪੋਟਾਸ਼ੀਅਮ ਪਾਇਆ ਜਾਂਦਾ ਹੈ ਖ਼ਾਸ ਕਰਕੇ ਉਹ ਤੁਹਾਡੀ ਸਿਰਦਰਦ ਵਰਗੀ ਸਮੱਸਿਆ ਲਈ ਕਾਫ਼ੀ ਫਾਇਦੇਮੰਦ ਹੁੰਦੇ ਹਨ। ਤੁਸੀਂ ਕੇਲੇ ਦਾ ਸੇਵਨ ਸਿਰਦਰਦ ਤੋਂ ਰਾਹਤ ਪਾਉਣ ਲਈ ਕਰ ਸਕਦੇ ਹੋ। ਇਸ 'ਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਵਿਟਾਮਿਨ-ਬੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਕੇਲੇ ਤੋਂ ਇਲਾਵਾ ਤੁਸੀਂ ਖੁਬਾਨੀ, ਐਵੋਕਾਡੋ,  ਖਰਬੂਜਾ ਅਤੇ ਤਰਬੂਜ਼ ਦਾ ਸੇਵਨ ਵੀ ਕਰ ਸਕਦੇ ਹੋ। ਸਿਰਦਰਦ ਦਾ ਇਕ ਕਾਰਨ ਡਿਹਾਈਡ੍ਰੇਸ਼ਨ ਵੀ ਹੋ ਸਕਦਾ ਹੈ। ਡਿਹਾਈਡ੍ਰੇਸ਼ਨ ਦੂਰ ਕਰਨ ਲਈ ਤੁਸੀਂ ਪਾਣੀ ਨਾਲ ਭਰਪੂਰ ਫਲ ਦਾ ਸੇਵਨ ਕਰ ਸਕਦੇ ਹੋ।  

Aarti dhillon

This news is Content Editor Aarti dhillon