Health Tips: ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣ ਲਈ ਖਾਓ ‘ਨਾਸ਼ਪਾਤੀ’, ਐਲਰਜੀ ਤੋਂ ਵੀ ਦਿਵਾਉਂਦੈ ਨਿਜ਼ਾਤ

08/04/2021 5:17:01 PM

ਨਵੀਂ ਦਿੱਲੀ— ਨਾਸ਼ਪਾਤੀ ਇਕ ਅਜਿਹਾ ਫ਼ਲ ਹੈ, ਜੋ ਖਾਣ ਵਿਚ ਤਾਂ ਸੁਆਦ ਹੁੰਦਾ ਹੀ ਹੈ ਨਾਲ ਹੀ ਸਾਡੇ ਸਰੀਰ ਲਈ ਵੀ ਬਹੁਤ ਲਾਭਕਾਰੀ ਹੈ। ਇਸ ਵਿਚ ਜ਼ਿਆਦਾ ਮਾਤਰਾ ਵਿਚ ਫਾਈਬਰ, ਪੋਸ਼ਕ ਤੱਤ ਅਤੇ ਮਿਨਰਲਸ ਹੁੰਦੇ ਹਨ, ਜੋ ਸਾਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਅੱਜ ਅਸੀਂ ਤੁਹਾਨੂੰ ਨਾਸ਼ਪਾਤੀ ਨਾਲ ਜੁੜੇ ਕੁਝ ਫ਼ਾਇਦੇ ਦੱਸ ਰਹੇ ਹਾਂ, ਜਿਨ੍ਹਾਂ ਨੂੰ ਜਾਣਨ 'ਤੋਂ ਬਾਅਦ ਤੁਹਾਨੂੰ ਵੀ ਚੰਗੀ ਸਿਹਤ ਲਈ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। 


ਜਾਣੋ ਨਾਸ਼ਪਾਤੀ ਦੇ ਫ਼ਾਇਦੇ
 1. ਕੋਲੈਸਟਰੋਲ ਨੂੰ ਕੰਟਰੋਲ ਕਰੇ
ਨਾਸ਼ਪਾਤੀ ਵਿਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਕੋਲੈਸਟਰੋਲ ਨੂੰ ਘੱਟ ਕਰਨ ਵਿਚ ਮਦਦ ਕਰਦੀ ਹੈ।
 2. ਐਲਰਜੀ ਤੋਂ ਛੁਟਕਾਰਾ
ਇਸ ਦੀ ਵਰਤੋਂ ਨਾਲ ਤੁਸੀਂ ਐਲਰਜੀ ਤੋਂ ਛੁਟਕਾਰਾ ਪਾ ਸਕਦੇ ਹੋ। ਜਿਨ੍ਹਾਂ ਲੋਕਾਂ ਨੂੰ ਐਲਰਜੀ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। 
3. ਹੱਡੀਆਂ ਕਰੇ ਮਜ਼ਬੂਤ 
ਨਾਸ਼ਪਾਤੀ ਖਾਣ ਨਾਲ ਤੁਹਾਡੀਆਂ ਹੱਡੀਆਂ ਨੂੰ ਕੈਲਸ਼ੀਅਮ ਮਿਲਦਾ ਹੈ। ਇਹ ਹੱਡੀਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ। ਇਸ ਲਈ ਇਸ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ। 


4. ਐਨਰਜੀ ਬੂਸਟਰ
ਜਦੋਂ ਕਦੇਂ ਵੀ ਤੁਹਾਨੂੰ ਆਲਸ ਮਹਿਸੂਸ ਹੋਵੇ ਤਾਂ ਤੁਹਾਨੂੰ ਨਾਸ਼ਪਾਤੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ ਨਾਲ ਤੁਹਾਨੂੰ ਐਨਰਜੀ ਮਿਲਦੀ ਹੈ। 
5. ਕੈਂਸਰ ਦੀ ਰੋਕਥਾਮ
ਨਾਸ਼ਪਾਤੀ ਵਿਚ ਮੌਜੂਦ ਐਂਟੀ-ਆਕਸੀਡੈਂਟ ਗੁਣ ਕੈਂਸਰ ਦੀ ਰੋਕਥਾਮ ਵਿਚ ਮਦਦਗਾਰ ਹੁੰਦੇ ਹਨ। ਅਜਿਹਾ ਇਸ ਲਈ ਕਿ ਦੂਜੇ ਫ਼ਲਾਂ ਦੀ ਤੁਲਨਾ ਵਿਚ ਇਸ ਵਿਚ ਜ਼ਿਆਦਾ ਮਾਤਰਾ ਵਿਚ ਐਂਟੀ-ਆਕਸੀਡੈਂਟ ਮੌਜੂਦ ਹੁੰਦੇ ਹਨ। 
6. ਗਰਭ ਅਵਸਥਾ ਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰੇ
ਗਰਭਵਤੀ ਔਰਤ ਨੂੰ ਨਾਸ਼ਪਾਤੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਹ ਗਰਭ ਅਵਸਥਾ ਨਾਲ ਜੁੜੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਦੀ ਹੈ। 
7. ਸ਼ੂਗਰ ਦੇ ਰੋਗੀਆਂ ਲਈ ਫ਼ਾਇਦੇਮੰਦ
ਫਾਈਬਰ ਨਾਲ ਭਰਪੂਰ ਨਾਸ਼ਪਾਤੀ ਸ਼ੂਗਰ ਦੇ ਰੋਗੀਆਂ ਲਈ ਬਹੁਤ ਚੰਗਾ ਫ਼ਲ ਹੈ। ਇਸ ਨਾਲ ਤੁਹਾਡੀ ਸ਼ੂਗਰ ਦੀ ਮਾਤਰਾ ਨਹੀਂ ਵਧਦੀ। 


8. ਦਿਲ ਦੇ ਰੋਗਾਂ ਨੂੰ ਕਰੇ ਘੱਟ 
ਨਾਸ਼ਪਾਤੀ ਪੋਟਾਸ਼ੀਅਮ ਦਾ ਬਹੁਤ ਹੀ ਵਧੀਆ ਸਰੋਤ ਹੈ, ਜੋ ਖ਼ੂਨ ਦੇ ਦੌਰੇ ਨੂੰ ਘੱਟ ਕਰਦਾ ਹੈ। ਇਸ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਵਰਗੀਆਂ ਦਿਲ ਦੀਆਂ ਸੰਭਾਵਨਾਵਾਂ ਘੱਟ ਹੋ ਜਾਂਦੀਆਂ ਹਨ।
9. ਪਾਚਨ ਤੰਤਰ ਨੂੰ ਕਰੇ ਮਜ਼ਬੂਤ
ਇਸ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਅਜਿਹੇ 'ਚ ਇਸ ਦੀ ਵਰਤੋਂ ਕਰਨ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਪਾਚਨ ਤੰਤਰ ਦਰੁੱਸਤ ਰਹਿਣ 'ਚ ਮਦਦ ਮਿਲਦੀ ਹੈ। ਅਜਿਹੇ 'ਚ ਢਿੱਡ ਸਬੰਧੀ ਪਰੇਸ਼ਾਨੀਆਂ ਤੋਂ ਬਚਾਅ ਰਹਿੰਦਾ ਹੈ।

Aarti dhillon

This news is Content Editor Aarti dhillon