Health Tips: ਭਾਰ ਘਟਾਉਣ ''ਚ ਮਦਦਗਾਰ ਹਨ ''ਬਰਾਊਨ ਰਾਈਸ'', ਜਾਣੋ ਹੋਰ ਵੀ ਲਾਭ

08/05/2022 11:52:57 AM

ਨਵੀਂ ਦਿੱਲੀ- ਸਾਨੂੰ ਸਭ ਨੂੰ ਚੌਲ ਖਾਣੇ ਬਹੁਤ ਪਸੰਦ ਹੁੰਦੇ ਹਨ ਇਹ ਸਾਡੀ ਖੁਰਾਕ ਦਾ ਜ਼ਰੂਰੀ ਹਿੱਸਾ ਵੀ ਹਨ। ਪਰ ਚਿੱਟੇ ਚੌਲਾਂ ਨਾਲ ਮੋਟਾਪਾ ਵਧਦਾ ਹੈ। ਅਜਿਹੇ 'ਚ ਲੋਕ ਲੱਭਦੇ ਹਨ ਕਿ ਅਜਿਹਾ ਕੋਈ ਉਪਾਅ ਮਿਲੇ ਜਿਸ ਨਾਲ ਚੌਲ ਖਾਣਾ ਵੀ ਨਾ ਛੂਟੇ ਅਤੇ ਮੋਟਾਪਾ ਵੀ ਨਾ ਵਧੇ। ਬਿਲਕੁੱਲ ਇਸ ਦਾ ਉਪਾਅ ਬਰਾਊਂਨ ਰਾਈਸ ਹਨ। ਇਹ ਵਿਟਾਮਿਨ ਅਤੇ ਮਿਨਰਲਸ ਨਾਲ ਭਰਪੂਰ ਹੁੰਦੇ ਹੈ। ਇਸ 'ਚ ਆਇਰਨ, ਮੈਗਨੀਸ਼ੀਅਮ, ਮੈਂਗਨੀਜ ਕਾਰਬੋਹਾਈਡ੍ਰੇਟਸ, ਪ੍ਰੋਟੀਨ ਅਤੇ ਫਾਈਬਰ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ।


ਬਰਾਊਨ ਰਾਈਸ ਕਿੰਝ ਘਟਾਉਂਦੇ ਹਨ ਭਾਰ?
ਬਰਾਊਨ ਰਾਈਸ 'ਚ ਚਿੱਟੇ ਚੌਲਾਂ 'ਚ ਤਿੰਨ ਗੁਣਾ ਜ਼ਿਆਦਾ ਫਾਈਬਰ ਪਾਇਆ ਜਾਂਦਾ ਹੈ। ਫਾਈਬਰ ਭਾਰ ਘਟਾਉਣ 'ਚ ਖੂਬ ਮਦਦਗਾਰ ਹੁੰਦੇ ਹਨ। ਇਸ 'ਚ ਚਿੱਟੇ ਚੌਲਾਂ ਤੋਂ ਕਾਫੀ ਘੱਟ ਸਟਾਰਚ ਹੁੰਦਾ ਹੈ। ਜਦਕਿ ਚਿੱਟੇ ਚੌਲ ਕਾਰਬ ਰਿਚ ਫੂਡ ਹੈ। ਇਸ ਲਈ ਜ਼ਿਆਦਾ ਚਿੱਟੇ ਚੌਲ ਖਾਣ ਨਾਲ ਤੁਹਾਡਾ ਭਾਰ ਵਧ ਸਕਦਾ ਹੈ। ਬਰਾਊਨ ਰਾਈਸ ਤੁਹਾਨੂੰ ਓਵਰ ਇਟਿੰਗ ਤੋਂ ਵੀ ਬਚਾਉਂਦੇ ਹਨ। 


ਭਾਰ ਘਟਾਉਣ ਲਈ ਬਿਹਤਰ ਹਨ ਬਰਾਊਨ ਰਾਈਸ
ਇਸ ਨੂੰ ਖਾਣ ਨਾਲ ਢਿੱਡ ਚੰਗੀ ਤਰ੍ਹਾਂ ਨਾਲ ਭਰ ਜਾਂਦਾ ਹੈ ਜਿਸ ਨਾਲ ਵਾਰ-ਵਾਰ ਭੁੱਖ ਨਹੀਂ ਲੱਗਦੀ ਹੈ ਅਤੇ ਅਸੀਂ ਓਵਰ ਇਟਿੰਗ ਤੋਂ ਬਚ ਜਾਂਦੇ ਹਾਂ। ਜਦ ਕਿ ਚਿੱਟੇ ਚੌਲ ਜਲਦੀ ਪਚ ਜਾਂਦੇ ਹਨ ਜਿਸ ਨਾਲ ਫਿਰ ਤੋਂ ਭੁੱਖ ਲੱਗ ਜਾਂਦੀ ਹੈ ਅਤੇ ਵਾਰ-ਵਾਰ ਖਾਣਾ ਖਾਣ ਨਾਲ ਭਾਰ ਵਧਣ ਲੱਗਦਾ ਹੈ। ਇਸ ਲਈ ਬਰਾਊਨ ਰਾਈਸ ਭਾਰ ਘਟਾਉਣ ਲਈ ਲਾਹੇਵੰਦ ਹਨ। 


ਬਰਾਊਨ ਰਾਈਸ ਦੇ ਹੋਰ ਵੀ ਅਨੇਕਾਂ ਫਾਇਦੇ 
ਇਹ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗਾਂ ਲਈ ਵੀ ਕਾਫੀ ਫਾਇਦੇਮੰਦ ਹੈ। ਇਸ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਕਬਜ਼ 'ਚ ਵੀ ਆਰਾਮ ਮਿਲਦਾ ਹੈ। ਇਹ ਸੈਲਸ ਕੈਂਸਰ ਤੋਂ ਬਚਾਉਂਦੇ ਹਨ। ਬਰਾਊਨ ਰਾਈਸ 'ਚ ਸੇਲੇਨਿਯਮ ਅਤੇ ਮੈਂਗਨੀਜ਼ ਪਾਇਆ ਜਾਂਦਾ ਹੈ। ਸੇਲੇਨਿਯਮ ਥਾਇਰਾਇਡ ਹਾਰਮੋਨ ਦੇ ਉਤਪਾਦਨ 'ਚ ਮਦਦ ਕਰਦਾ ਹੈ। ਮੈਂਗਨੀਜ ਸਰੀਰ ਨੂੰ ਐਨਰਜੈਟਿਕ ਬਣਾਏ ਰੱਖਦਾ ਹੈ। 

Aarti dhillon

This news is Content Editor Aarti dhillon