Health Tips : ਕਮਰ ਦਰਦ ਤੇ ਹੱਡੀਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਸਰ੍ਹੋਂ ਦੇ ਤੇਲ ਸਣੇ ਵਰਤੋ ਇਹ ਘਰੇਲੂ ਨੁਸਖ਼ੇ

09/04/2023 11:40:23 AM

ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਕੰਮ ’ਚ ਵਿਅਸਥ ਹੋ ਜਾਣ ਕਰਕੇ ਆਪਣੀ ਸਿਹਤ ਅਤੇ ਸਰੀਰ ਦਾ ਧਿਆਨ ਰੱਖਣਾ ਹੀ ਭੁੱਲ ਜਾਂਦੇ ਹਾਂ। ਇਸ ਨਾਲ ਸਰੀਰ ਦੇ ਵੱਖ-ਵੱਖ ਅੰਗਾਂ ਵਿੱਚ ਦਰਦ ਹੋਣ ਲੱਗਦਾ ਹੈ। ਸਰੀਰ ਦੇ ਕਿਸੇ ਵੀ ਅੰਗ ਕਮਰ, ਹੱਡੀਆਂ, ਸਿਰ, ਪੈਰਾਂ ਆਦਿ ਵਿੱਚ ਦਰਦ ਹੋਣਾ ਇਕ ਆਮ ਸਮੱਸਿਆ ਹੈ। ਇਹ ਕਈ ਕਾਰਨਾਂ ਕਰਕੇ ਹੋ ਸਕਦਾ ਹੈ। ਕਈ ਵਾਰ ਇਹ ਦਰਦ ਕਿਸੇ ਬੀਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ ਪਰ ਜੇਕਰ ਇਹ ਦਰਦ ਤੁਹਾਨੂੰ ਰੋਜ਼ਾਨਾ ਹੁੰਦਾ ਹੈ, ਤਾਂ ਤੁਸੀਂ ਡਾਕਟਰ ਦੀ ਸਲਾਹ ਲਓ। ਜੇਕਰ ਇਹ ਦਰਦ ਕਦੇ-ਕਦੇ ਹੁੰਦਾ ਹੈ ਤਾਂ ਇਸ ਨੂੰ ਅਸੀਂ ਕਈ ਘਰੇਲੂ ਨੁਸਖ਼ਿਆਂ ਨਾਲ ਠੀਕ ਕਰ ਸਕਦੇ ਹਾਂ। ਬਹੁਤ ਸਾਰੇ ਲੋਕ ਦਰਦ ਨੂੰ ਠੀਕ ਕਰਨ ਲਈ ਦਵਾਈ ਖਾਂ ਲੈਂਦੇ ਹਨ, ਜਿਸ ਨਾਲ ਸਾਈਡ ਇਫੈਕਟਸ ਹੁੰਦੇ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸ ਰਹੇ ਹਾਂ, ਜੋ ਦਰਦ ਨੂੰ ਦੂਰ ਕਰਨ ’ਚ ਫ਼ਾਇਦੇਮੰਦ ਹਨ। 

ਕਮਰ ਦਰਦ
ਜੇਕਰ ਤੁਹਾਨੂੰ ਕਮਰ ਦਰਦ ਦੀ ਸਮੱਸਿਆ ਹੈ ਤਾਂ ਤੁਸੀਂ ਸਰ੍ਹੋਂ ਜਾਂ ਨਾਰੀਅਲ ਦੇ ਤੇਲ ਵਿੱਚ ਲਸਣ ਦੀਆਂ 3-4 ਕਲੀਆਂ ਪਾ ਕੇ ਇਸ ਨੂੰ ਗਰਮ ਕਰ ਲਓ। ਬਾਅਦ ਵਿੱਚ ਇਸ ਤੇਲ ਨੂੰ ਥੋੜ੍ਹਾ ਜਿਹਾ ਠੰਢਾ ਕਰ ਕੇ ਕਮਰ ਦੀ ਮਾਲਿਸ਼ ਕਰੋ। ਇਸ ਨਾਲ ਕਮਰ ਦਰਦ ਠੀਕ ਹੋ ਜਾਂਦਾ ਹੈ ਅਤੇ ਥਕਾਵਟ ਵੀ ਦੂਰ ਹੋ ਜਾਂਦੀ ਹੈ ।

ਹੱਡੀਆਂ ਦਾ ਦਰਦ
ਜੇਕਰ ਤੁਹਾਨੂੰ ਹੱਡੀਆਂ ਦੇ ਦਰਦ ਦੀ ਸ਼ਿਕਾਇਤ ਹਮੇਸ਼ਾ ਰਹਿੰਦੀ ਹੈ, ਤਾਂ ਤੁਸੀਂ ਸਰ੍ਹੋਂ ਦੇ ਤੇਲ ਵਿੱਚ ਲੌਂਗ ਦਾ ਤੇਲ ਮਿਲਾ ਲਓ। ਇਸ ਤੇਲ ਨਾਲ ਰੋਜ਼ਾਨਾ ਸਰੀਰ ਦੀ ਮਾਲਿਸ਼ ਕਰਨ ਨਾਲ ਹੱਡੀਆਂ ਨੂੰ ਰਾਹਤ ਮਿਲਦੀ ਹੈ। 

ਪੜ੍ਹੋ ਇਹ ਵੀ ਖ਼ਬਰ- Health Tips: ਰਾਤ ਦੇ ਸਮੇਂ ਕਦੇ ਵੀ ਭੁੱਲ ਕੇ ਨਾ ਕਰੋ ‘ਦੁੱਧ’ ਸਣੇ ਇਨ੍ਹਾਂ ਚੀਜ਼ਾਂ ਦਾ ਸੇਵਨ, ਹੋ ਸਕਦੈ ਨੁਕਸਾਨ

ਸਿਰ ਦਰਦ
ਸਿਰ ਦਰਦ ਦੀ ਸਮੱਸਿਆ ਹੋਣ ’ਤੇ ਜ਼ਿਆਦਾ ਪੇਨ ਕਿਲਰਸ ਨਹੀਂ ਲੈਣੀਆਂ ਚਾਹੀਦੀਆਂ। ਇਸ ਦੇ ਲਈ ਘਰੇਲੂ ਨੁਸਖ਼ੇ ਇਸਤੇਮਾਲ ਕਰਨੇ ਚਾਹੀਦੇ ਹਨ। ਇਸ ਲਈ ਅਦਰਕ ਦੇ ਰਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਦਿਨ ਵਿੱਚ ਇੱਕ ਦੋ ਵਾਰ ਪੀਓ। ਇਸ ਨਾਲ ਸਿਰਦਰਦ ਦੂਰ ਹੋ ਜਾਵੇਗਾ।

ਪੈਰਾਂ ਦਾ ਦਰਦ
ਜੇਕਰ ਤੁਹਾਨੂੰ ਲੰਬੇ ਸਮੇਂ ਤਕ ਖੜ੍ਹੇ ਰਹਿਣ ਦੇ ਕਾਰਨ ਪੈਰਾਂ ਵਿੱਚ ਦਰਦ ਹੋ ਰਿਹਾ ਹੈ, ਤਾਂ ਗਰਮ ਪਾਣੀ ਵਿੱਚ ਸੇਂਧਾ ਨਮਕ ਮਿਲਾਓ। ਇਸ ਪਾਣੀ ਵਿਚ ਪੈਰਾਂ ਨੂੰ ਵੀਹ ਮਿੰਟ ਡੁਬੋ ਕੇ ਰੱਖੋ । ਫਿਰ ਆਪਣੇ ਪੈਰਾਂ ’ਤੇ ਤੇਲ ਦੀ ਮਾਲਿਸ਼ ਕਰ ਕੇ ਜ਼ੁਰਾਬਾਂ ਪਾ ਲਓ। ਇਸ ਨਾਲ ਪੈਰਾਂ ਦਾ ਦਰਦ ਠੀਕ ਹੋ ਜਾਵੇਗਾ ।

ਪੜ੍ਹੋ ਇਹ ਵੀ ਖ਼ਬਰ- Health Tips:ਥਾਇਰਾਇਡ ਦੀ ਸਮੱਸਿਆ ਹੋਣ ’ਤੇ ਕਦੇ ਨਾ ਕਰੋ ਗ੍ਰੀਨ-ਟੀ ਸਣੇ ਇਨ੍ਹਾਂ ਚੀਜ਼ਾਂ ਦਾ ਸੇਵਨ, ਹੋ ਸਕਦੈ ਨੁਕਸਾਨ

ਢਿੱਡ ਦਰਦ
ਢਿੱਡ ਦਰਦ ਦੀ ਸਮੱਸਿਆ ਜ਼ਿਆਦਾਤਰ ਗਲਤ ਖਾਣ ਪੀਣ ਦੇ ਕਾਰਨ ਹੁੰਦੀ ਹੈ। ਜੇਕਰ ਤੁਸੀਂ ਵੀ ਢਿੱਡ ’ਚ ਹੋਣ ਵਾਲੇ ਦਰਦ ਤੋਂ ਪ੍ਰੇਸ਼ਾਨ ਹੋ, ਤਾਂ ਅਦਰਕ ਦੀ ਛੋਟੀ ਜਿਹੀ ਟੁਕੜੀ ਨੂੰ ਮੂੰਹ ਵਿੱਚ ਰੱਖ ਕੇ ਚੂਸੋ । ਇਸ ਨਾਲ ਢਿੱਡ ਦਰਦ ਤੁਰੰਤ ਠੀਕ ਹੋ ਜਾਂਦਾ ਹੈ ।

sunita

This news is Content Editor sunita