Health Tips: ਬਲੱਡ ਸ਼ੂਗਰ ਵਧਾ ਸਕਦੀਆਂ ਨੇ ਇਹ ਚੀਜ਼ਾਂ, ਅੱਜ ਹੀ ਬਣਾਓ ਇਨ੍ਹਾਂ ਤੋਂ ਦੂਰੀ

05/04/2022 1:06:02 PM

ਨਵੀਂ ਦਿੱਲੀ- ਸ਼ੂਗਰ ਦੀ ਸਮੱਸਿਆ ਤਾਂ ਅੱਜ ਕੱਲ੍ਹ ਆਮ ਹੋ ਗਈ ਹੈ। ਜ਼ਿਆਦਾਤਰ ਲੋਕਾਂ 'ਚ ਇਹ ਸਮੱਸਿਆ ਦੇਖਣ ਨੂੰ ਮਿਲਦੀ ਹੈ। ਸਰਵੇ ਮੁਤਾਬਕ 37.3 ਮਿਲੀਅਨ ਲੋਕ ਸ਼ੂਗਰ ਤੋਂ ਗ੍ਰਸਤ ਹਨ। ਗਲਤ ਲਾਈਫਸਟਾਈਲ ਅਤੇ ਖਾਣ-ਪੀਣ ਦੇ ਕਾਰਨ ਲੋਕ ਇਸ ਬੀਮਾਰੀ ਤੋਂ ਗ੍ਰਸਤ ਹੋ ਰਹੇ ਹਨ। ਤੁਸੀਂ ਸ਼ੁਰੂਆਤ 'ਚ ਹੀ ਅਜਿਹੀਆਂ ਚੀਜ਼ਾਂ ਤੋਂ ਦੂਰੀ ਬਣਾ ਲਓ ਜੋ ਤੁਹਾਡੇ ਸਰੀਰ 'ਚ ਸ਼ੂਗਰ ਵਰਗੀ ਖਤਰਨਾਕ ਬੀਮਾਰੀ ਨੂੰ ਵਧਾ ਰਹੀਆਂ ਹਨ ਤਾਂ ਆਓ ਜਾਣਦੇ ਹਾਂ ਅਜਿਹੀਆਂ ਕਿਹੜੀਆਂ ਚੀਜ਼ਾਂ ਹਨ ਜੋ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। 
ਤਲੇ ਖਾਣੇ ਤੋਂ ਬਣਾਓ ਦੂਰੀ
ਤਲਿਆ ਖਾਣਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਤੁਸੀਂ ਖੁਰਾਕ 'ਚ ਅਜਿਹਾ ਖਾਣ ਤੋਂ ਬਿਲਕੁੱਲ ਪਰਹੇਜ਼ ਕਰੋ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਬਲੱਡ ਲੈਵਲ ਅਸੰਤੁਲਿਤ ਹੋ ਜਾਂਦਾ ਹੈ। ਜਿਸ ਕਾਰਨ ਤੁਹਾਡੀਆਂ ਪਰੇਸ਼ਾਨੀਆਂ ਵੱਧ ਸਕਦੀਆਂ ਹਨ। ਤਲੇ ਖਾਣੇ ਨਾਲ ਤੁਹਾਡਾ ਸ਼ੂਗਰ ਲੈਵਲ ਵੀ ਵਧ ਜਾਂਦਾ ਹੈ।


ਮੈਦੇ ਨਾਲ ਬਣੇ ਪਦਾਰਥਾਂ ਤੋਂ ਬਣਾਓ ਦੂਰੀ
ਸ਼ੂਗਰ ਨਾਲ ਗ੍ਰਸਤ ਲੋਕਾਂ ਦੇ ਲਈ ਮੈਦਾ ਬਹੁਤ ਹਾਨੀਕਾਰਕ ਹੋ ਸਕਦਾ ਹੈ। ਤੁਹਾਨੂੰ ਮੈਦੇ ਨਾਲ ਬਣੀਆਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਇਹ ਚੀਜ਼ਾਂ ਤੁਹਾਡੇ ਸ਼ੂਗਰ ਲੈਵਰ ਨੂੰ ਵਧਾ ਸਕਦੀਆਂ ਹਨ ਜਿਸ ਕਾਰਨ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ। ਮੈਦੇ 'ਚ ਗਲਾਈਸੈਮਿਕ ਇੰਡੈਕਸ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਜੋ ਤੁਹਾਡੇ ਸ਼ੂਗਰ ਲੈਵਲ ਨੂੰ ਵਧਾ ਸਕਦੀ ਹੈ।


ਆਲੂ ਤੋਂ ਕਰੋ ਪਰਹੇਜ਼ 
ਆਲੂ ਰਸੋਈ 'ਚ ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ 'ਚੋਂ ਇਕ ਹੈ। ਹਰ ਸਬਜ਼ੀ 'ਚ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਆਲੂ ਸ਼ੂਗਰ ਦੇ ਰੋਗੀਆਂ ਲਈ ਜ਼ਹਿਰ ਹੋ ਸਕਦਾ ਹੈ। ਇਸ 'ਚ ਕਾਰਬੋਹਾਈਡ੍ਰੇਟਿਡ ਅਤੇ ਗਲਾਈਸੇਮਿਕ ਇੰਡੈਕਸ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਜੋ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਖਤਰਨਾਕ ਹੁੰਦੀ ਹੈ। 

ਫਲੇਵਰਡ ਦਹੀਂ
ਸ਼ੂਗਰ ਦੇ ਰੋਗੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਫਲੇਵਰਡ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ 'ਚ ਸ਼ੂਗਰ ਦੀ ਮਾਤਰਾ ਬਹੁਤ ਹੀ ਜ਼ਿਆਦਾ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਇਸ 'ਚ ਕਈ ਤਰ੍ਹਾਂ ਦੀਆਂ ਨਕਲੀ ਚੀਜ਼ਾਂ ਪਾਈਆਂ ਜਾਂਦੀਆਂ ਹਨ ਜੋ ਤੁਹਾਡੇ ਬਲੱਡ ਸ਼ੂਗਰ ਦਾ ਲੈਵਲ ਵਧਾ ਸਕਦੀਆਂ ਹਨ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦਹੀਂ ਤੋਂ ਦੂਰੀ ਬਣਾਉਂਦੀ ਚਾਹੀਦੀ। 

Aarti dhillon

This news is Content Editor Aarti dhillon