Health Tips: ਭਾਰ ਨੂੰ ਘੱਟ ਕਰਨ ਲਈ ਲੱਸੀ ''ਚ ਮਿਲਾ ਕੇ ਪੀਓ ਕਾਲੀ ਮਿਰਚ ਸਣੇ ਇਹ ਚੀਜ਼ਾਂ

06/19/2022 4:28:24 PM

ਨਵੀਂ ਦਿੱਲੀ—ਅੱਗ ਵਾਂਗ ਵਰਦੀ ਗਰਮੀ 'ਚ ਲੋਕ ਸਕੂਨ ਲੈਣ ਲਈ ਕਈ ਤਰ੍ਹਾਂ ਦੇ ਪੀਣ ਵਾਲੇ ਪਦਾਰਥ ਲੈਂਦੇ ਹਨ। ਇਸ ਮੌਸਮ 'ਚ ਮੈਂਗੋ ਸ਼ੇਕ, ਗੰਨੇ ਦਾ ਰਸ ਅਤੇ ਲੱਸੀ ਪਿਆਸ ਨੂੰ ਮਿਟਾਉਣ ਲਈ ਅਤੇ ਤੇਜ਼ੀ ਨਾਲ ਰਾਹਤ ਪਾਉਣ ਲਈ ਇਨ੍ਹਾਂ ਦਾ ਸੇਵਨ ਕਰਨਾ ਚਾਹੀਦਾ ਹੈ। ਲੱਸੀ ਦਹੀਂ ਤੋਂ ਬਣਾਈ ਜਾਂਦੀ ਹੈ। ਇਸ ਦੀ ਠੰਡੀ ਤਸੀਰ ਹੋਣ ਕਾਰਨ ਇਹ ਸਿਹਤ ਲਈ ਕਾਫੀ ਫਾਇਦੇਮੰਦ ਹੈ। ਇਸ 'ਚ ਅਜਿਹੇ ਕਈ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਲਈ ਕਾਫੀ ਫਾਇਦੇਮੰਦ ਹਨ। ਕਿ ਤੁਸੀਂ ਜਾਣਦੇ ਹੋ ਕਿ ਲੱਸੀ ਮੋਟਾਪਾ ਘਟਾਉਣ 'ਚ ਕਾਫੀ ਮਦਦ ਕਰਦੀ ਹੈ। ਖਾਲੀ ਢਿੱਡ ਇਹ ਖਾਸ ਲੱਸੀ ਨੂੰ ਪੀ ਕੇ ਸਾਰਾ ਦਿਨ ਤੁਹਾਨੂੰ ਢਿੱਡ ਭਰਿਆ ਮਹਿਸੂਸ ਹੋਵੇਗਾ ਅਤੇ ਇਸ ਨਾਲ ਤੁਹਾਡਾ ਭਾਰ ਵੀ ਕਾਫੀ ਜਲਦੀ ਘੱਟ ਹੋਵੇਗਾ।


ਇੰਝ ਕਰੋ ਲੱਸੀ 'ਚ ਕੇਲੇ ਦੀ ਵਰਤੋਂ 
ਰੋਜ਼ ਸਵੇਰੇ ਦਹੀਂ ਨਾਲ ਇਕ ਕੇਲਾ ਪਾ ਕੇ ਮਿਕਸੀ 'ਚ ਮੈਸ਼ ਕਰੋ। ਖਾਲੀ ਢਿੱਡ ਇਹ ਲੱਸੀ ਨੂੰ ਪੀਣ ਨਾਲ ਸਾਰਾ ਦਿਨ ਤੁਹਾਨੂੰ ਢਿੱਡ ਭਰਿਆ ਹੋਇਆ ਮਹਿਸੂਸ ਹੋਵੇਗਾ ਅਤੇ ਇਸ ਨਾਲ ਤੁਹਾਡਾ ਭਾਰ ਵੀ ਕਾਫੀ ਜਲਦੀ ਘਟਨਾ ਸ਼ੁਰੂ ਹੋ ਜਾਵੇਗਾ। ਇਸ ਲੱਸੀ ਨੂੰ ਪੀ ਕੇ ਤੁਹਾਡੀ ਖਾਣਾ ਨਾ ਪਚਣ ਦੀ ਸ਼ਿਕਾਇਤ, ਢਿੱਡ 'ਚ ਜਲਨ, ਭਾਰਾਪਣ ਅਤੇ ਸੀਨੇ 'ਚ ਜਲਨ ਦੀ ਸ਼ਿਕਾਇਤ ਵੀ ਦੂਰ ਹੋ ਜਾਵੇਗੀ। 


ਰੋਟੀ ਨਾਲ ਪੀਓ ਲੂਣ ਵਾਲੀ ਲੱਸੀ
ਲੱਸੀ ਵਿੱਚ ਕਾਫੀ ਘੱਟ ਕੈਲੋਰੀ ਹੋਣ ਦੇ ਬਾਵਜੂਦ ਵੀ ਇਸ 'ਚ ਵੱਡੀ ਮਾਤਰਾ 'ਚ ਵਿਟਾਮਿਨ ਭਰਪੂਰ ਹੁੰਦੇ ਹਨ। ਸਰੀਰ ਦੇ ਵਿਕਾਸ ਲਈ ਇਹ ਕਾਫੀ ਜ਼ਰੂਰੀ ਹੁੰਦੇ ਹਨ। ਰੋਟੀ ਦੇ ਨਾਲ ਲੂਣ ਵਾਲੀ ਲੱਸੀ ਪੀਣ ਨਾਲ ਰੋਟੀ ਆਸਾਨੀ ਨਾਲ ਪਚ ਜਾਂਦੀ ਹੈ। ਨਮਕੀਨ ਲੱਸੀ ਪੀਣ ਨਾਲ ਰੋਟੀ ਆਸਾਨੀ ਨਾਲ ਪਚ ਜਾਂਦੀ ਹੈ।ਇਸ ਨਾਲ ਢਿੱਡ ਵਿਚ ਭਾਰੀਪਣ ਅਤੇ ਖਾਣਾ ਨਾ ਪਚਣ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। 


ਗੈਸ ਦੀ ਸਮੱਸਿਆ ਕਰੇ ਦੂਰ
ਗੈਸ ਦੀ ਸਮੱਸਿਆ ਦੂਰ ਕਰਨ ਲਈ ਲੱਸੀ 'ਚ ਬਾਰੀਕ ਪੀਸੀ ਹੋਈ ਮਿਸ਼ਰੀ, ਪੀਸੀ ਹੋਈ ਕਾਲੀ ਮਿਰਚ ਅਤੇ ਸੇਂਧਾ ਲੂਣ ਮਿਲਾ ਕੇ ਪੀ ਸਕਦੇ ਹੋ। ਲੱਸੀ 'ਚ ਲੈਟੋਕਸ ਪਾਇਆ ਜਾਂਦਾ ਹੈ, ਜਿਸ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ ਅਤੇ ਸਰੀਰ 'ਚ ਤਾਕਤ ਆਉਂਦੀ ਹੈ। ਇਸ ਨਾਲ ਢਿੱਡ 'ਚ ਭਾਰੀਪਣ ਅਤੇ ਖਾਣਾ ਨਾ ਪਚਣ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

Aarti dhillon

This news is Content Editor Aarti dhillon