Health Tips: ਥਾਈਰਾਈਡ ਕਾਰਨ ਤੇਜ਼ੀ ਨਾਲ ਵੱਧ ਰਿਹੈ ਤੁਹਾਡਾ ਭਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

04/11/2022 12:46:05 PM

ਜਲੰਧਰ (ਬਿਊਰੋ) - ਅਜੌਕੇ ਸਮੇਂ ’ਚ ਥਾਈਰਾਈਡ ਦੀ ਸਮੱਸਿਆ ਬਹੁਤ ਵਧ ਰਹੀ ਹੈ। ਥਾਇਰਾਇਡ ਨੂੰ ਸਾਈਲੈਂਟ ਕਿਲਰ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸ ਬੀਮਾਰੀ ਦੇ ਲੱਛਣ ਇਨਸਾਨ ਨੂੰ ਹੌਲੀ-ਹੌਲੀ ਪਤਾ ਚਲਦੇ ਹਨ। ਜਦੋਂ ਤੱਕ ਇਸ ਦਾ ਪਤਾ ਚਲਦਾ ਹੈ, ਓਦੋਂ ਤਕ ਇਹ ਬੀਮਾਰੀ ਵਧ ਚੁੱਕੀ ਹੁੰਦੀ ਹੈ। ਇਸ ਦੀ ਸ਼ੁਰੂਆਤ ਇਮਿਊਨ ਸਿਸਟਮ ਵਿੱਚ ਗੜਬੜ ਦੇ ਕਾਰਨ ਹੁੰਦੀ ਹੈ। ਇਹ ਇਕ ਸਾਡੇ ਗਲੇ ਵਿੱਚ ਤਿਤਲੀ ਦੇ ਆਕਾਰ ਦੀ ਗ੍ਰੰਥੀ ਹੁੰਦੀ ਹੈ, ਜਿਸ ਵਿੱਚੋਂ ਹਾਰਮੋਨ ਰਿਲੀਜ਼ ਹੁੰਦੇ ਹਨ। ਹਾਰਮੋਨ ਜਦੋਂ ਜ਼ਿਆਦਾ ਤੇ ਘੱਟ ਮਾਤਰਾ ਵਿੱਚ ਰਿਲੀਜ਼ ਹੋਣ ਲੱਗਦੇ ਹਨ, ਤਾਂ ਥਾਇਰਾਇਡ ਦੀ ਸਮੱਸਿਆ ਹੁੰਦੀ ਹੈ। ਥਾਇਰਾਇਡ ਕਾਰਨ ਕਈ ਸਮੱਸਿਆਵਾਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਹੈ, ਭਾਰ ਦਾ ਵਧਣਾ। ਥਾਇਰਾਇਡ ਕਾਰਨ ਵਧੇ ਹੋਏ ਭਾਰ ਨੂੰ ਘੱਟ ਕਰਨ ਲਈ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ.... 

ਥਾਇਰਾਇਡ ਕਾਰਨ ਵੱਧਦਾ ਹੈ ਭਾਰ
ਇਰਾਇਡ ਕਾਰਨ ਭਾਰ ਵਧਣ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਹੁੰਦੀ ਹੈ। ਭਾਰ ਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ, ਕਿਉਂਕਿ ਥਾਇਰਾਇਡ ਕਾਰਨ ਵਧਿਆ ਹੋਇਆ ਮੋਟਾਪਾ ਘੱਟ ਕਰਨਾ ਮੁਸ਼ਕਲ ਹੁੰਦਾ ਹੈ। ਮੋਟਾਪੇ ਨੂੰ ਘੱਟ ਕਰਨ ਲਈ ਥਾਇਰਾਇਡ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ।

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਅਲਕੋਹਲ ਦਾ ਸੇਵਨ ਘੱਟ ਕਰੋ
ਥਾਇਰਾਇਡ ਹੋਣ ’ਤੇ ਅਲਕੋਹਲ ਦਾ ਸੇਵਨ ਕਰਨ ਨਾਲ ਮੋਟਾਪਾ ਤੇਜ਼ੀ ਨਾਲ ਵਧਣ ਲੱਗਦਾ ਹੈ। ਇਸ ਨਾਲ ਐਨਰਜੀ ਲੈਵਲ ਘੱਟ ਹੋ ਜਾਂਦਾ ਹੈ। ਰਾਤ ਨੂੰ ਨੀਂਦ ਨਾ ਆਉਣੀ, ਬੇਚੈਨੀ ਅਤੇ ਘਬਰਾਹਟ ਜਿਹੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।

ਸਮੇਂ ’ਤੇ ਲਓ ਦਵਾਈ 
ਥਾਇਰਾਇਡ ਦੀ ਦਵਾਈ ਰੋਜ਼ਾਨਾ ਅਤੇ ਸਹੀ ਸਮੇਂ ’ਤੇ ਲੈਣ ਨਾਲ ਭਾਰ ਨਹੀਂ ਵਧਦਾ। ਬਹੁਤ ਸਾਰੇ ਲੋਕ ਥਾਇਰਾਇਡ ਦੀ ਸਮੱਸਿਆ ਨੂੰ ਸਾਧਾਰਨ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਿਸ ਨਾਲ ਉਨ੍ਹਾਂ ਦਾ ਭਾਰ ਜ਼ਿਆਦਾ ਵਧ ਜਾਂਦਾ ਹੈ। ਥਾਇਰਾਇਡ ਵਿੱਚ ਦਿੱਤੀ ਜਾਣ ਵਾਲੀ ਅੰਡਰ ਐਕਟਿਵ ਦਵਾਈਆਂ ਦੀ ਵਜ੍ਹਾ ਨਾਲ ਭਾਰ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਇਸ ਲਈ ਡਾਕਟਰ ਦੁਆਰਾ ਦਿੱਤੀ ਦਵਾਈਆਂ ਦਾ ਸੇਵਨ ਕਰੋ ।

ਸਿਹਤਮੰਦਰ ਖਾਣਾ ਖਾਓ
ਥਾਇਰਾਇਡ ਕਾਰਨ ਹੋਏ ਭਾਰ ਨੂੰ ਘੱਟ ਕਰਨ ਲਈ ਰੋਜ਼ਾਨਾ ਸਮੇਂ ਸਿਰ ਸਿਹਤਮੰਦ ਖਾਣਾ ਖਾਓ। ਆਪਣੀ ਖਾਣੇ ਵਿੱਚ ਜ਼ਿਆਦਾ ਸਬਜ਼ੀਆਂ ਅਤੇ ਫਲ ਸ਼ਾਮਲ ਕਰੋ। ਇਸ ਤੋਂ ਇਲਾਵਾ ਵਸਾ ਵਾਲੀਆਂ ਚੀਜ਼ਾਂ ਅਤੇ ਜ਼ਿਆਦਾ ਪ੍ਰੋਟੀਨ ਵਾਲੀਆਂ ਚੀਜ਼ਾਂ ਦਾ ਸੇਵਨ ਘੱਟ ਕਰੋ ।

ਰੋਜ਼ਾਨਾ ਐਕਸਰਸਾਈਜ਼ ਕਰੋ
ਥਾਇਰਾਇਡ ਕਾਰਨ ਵਧੇ ਹੋਏ ਮੋਟਾਪੇ ਨੂੰ ਘੱਟ ਕਰਨ ਲਈ ਰੋਜ਼ਾਨਾ ਐਕਸਰਸਾਈਜ਼ ਜ਼ਰੂਰ ਕਰੋ। ਹਫ਼ਤੇ ਵਿੱਚ ਘੱਟ ਤੋਂ ਘੱਟ ਪੰਜ ਦਿਨ ਅੱਧਾ ਘੰਟਾ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਹੈ ।

ਜੂਸ ਪੀਓ
ਥਾਇਰਾਇਡ ਦੀ ਸਮੱਸਿਆ ਵਿੱਚ ਚਾਹ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ। ਇਸ ਨਾਲ ਮੋਟਾਪਾ ਹੋਰ ਜ਼ਿਆਦਾ ਵਧ ਜਾਂਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਚੁਕੰਦਰ, ਅਨਾਨਾਸ ਅਤੇ ਸੇਬ ਦਾ ਬਣਿਆ ਜੂਸ ਪੀਓ। ਰੋਜ਼ਾਨਾ ਇਸ ਨੂੰ ਪੀਣ ਨਾਲ ਤੁਹਾਡਾ ਮੋਟਾਪਾ ਘੱਟ ਹੋ ਜਾਵੇਗਾ ਅਤੇ ਅਨਰਜੀ ਵੀ ਮਿਲੇਗੀ ।

ਥਾਇਰਾਇਡ ਲਈ ਅਸਰਦਾਰ ਘਰੇਲੂ ਨੁਸਖ਼ਾ

ਆਵਲਾ ਚੂਰਣ ਅਤੇ ਸ਼ਹਿਦ
ਥਾਇਰਾਇਡ ਦੀ ਸਮੱਸਿਆ ਲਈ ਆਮਲਾ ਚੂਰਣ ਅਤੇ ਸ਼ਹਿਦ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਹ ਨੁਸਖਾ ਅੱਜ ਤਕ ਜਿੰਨੇ ਲੋਕਾਂ ਨੇ ਲਿਆ ਹੈ, ਉਨ੍ਹਾਂ ਨੂੰ ਬਹੁਤ ਵਧੀਆ ਨਤੀਜੇ ਮਿਲੇ ਹਨ। ਇਸ ਨੁਸਖ਼ੇ ਦਾ ਅਸਰ 15 ਦਿਨਾਂ ਵਿੱਚ ਤੁਹਾਨੂੰ ਮਹਿਸੂਸ ਹੋਣ ਲੱਗ ਜਾਵੇਗਾ ।

ਨੁਸਖਾ ਬਣਾਉਣ ਅਤੇ ਲੈਣ ਦੀ ਵਿਧੀ
ਰੋਜ਼ਾਨਾ ਸਵੇਰੇ ਖਾਲੀ ਢਿੱਡ 1 ਚਮਚੇ ਸ਼ਹਿਦ ਵਿੱਚ 5-10 ਗ੍ਰਾਮ ਆਮਲਾ ਚੂਰਣ ਮਿਲਕਾ ਕੇ ਲਓ। ਇਸ ਨੁਸਖ਼ੇ ਨੂੰ ਰਾਤ ਦਾ ਖਾਣਾ ਖਾਣ ਤੋਂ ਦੋ ਘੰਟੇ ਬਾਅਦ ਸੌਂਦੇ ਸਮੇਂ ਲਓ, ਕਿਉਂਕਿ ਇਹ ਨੁਸਖ਼ਾ ਬਹੁਤ ਸੌਖਾ ਅਤੇ ਅਸਰਦਾਰ ਹੈ। ਇਸ ਨਾਲ ਥਾਇਰਾਇਡ ਅਤੇ ਮੋਟਾਪਾ ਬਹੁਤ ਜਲਦ ਕੰਟਰੋਲ ਹੋ ਜਾਵੇਗਾ ।
 

rajwinder kaur

This news is Content Editor rajwinder kaur