Health Tips: ਖਾਲੀ ਢਿੱਡ ਕਦੇ ਨਾ ਖਾਓ ਸਲਾਦ ਸਣੇ ਇਹ ਚੀਜ਼ਾਂ, ਹੋ ਸਕਦੀਆਂ ਹਨ ਢਿੱਡ ਸਬੰਧੀ ਸਮੱਸਿਆਵਾਂ

07/29/2021 11:05:10 AM

ਨਵੀਂ ਦਿੱਲੀ : ਸਵੇਰ ਦੇ ਨਾਸ਼ਤੇ ਨੂੰ ਦਿਨ ਦਾ ਸਭ ਤੋਂ ਅਹਿਮ ਭੋਜਨ ਮੰਨਿਆ ਜਾਂਦਾ ਹੈ। ਤੁਸੀਂ ਸਵੇਰ ਦੇ ਨਾਸ਼ਤੇ 'ਚ ਜਿਨਾਂ ਚੀਜ਼ਾਂ ਦਾ ਸੇਵਨ ਕਰਦੇ ਹੋ ਉਸਦਾ ਅਸਰ ਤੁਹਾਡੀ ਸਿਹਤ 'ਤੇ ਪੈਂਦਾ ਹੈ। ਜੇਕਰ ਤੁਸੀਂ ਨਿਯਮਿਤ ਅਤੇ ਸੰਤੁਲਿਤ ਆਹਾਰ ਲੈਂਦੇ ਹੋ ਤਾਂ ਤੁਸੀਂ ਸਿਹਤਮੰਦ ਰਹਿੰਦੇ ਹੋ। ਉਥੇ ਹੀ ਸਵੇਰ ਦੇ ਨਾਸ਼ਤੇ ਨੂੰ ਸਕਿੱਪ ਕਰਦੇ ਹੋ ਤਾਂ ਬਿਮਾਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਮਾਹਿਰਾਂ ਦੀ ਮੰਨੀਏ ਤਾਂ ਸਿਰਫ਼ ਰੋਜ਼ਾਨਾ ਸਮੇਂ 'ਤੇ ਨਾਸ਼ਤਾ ਕਰਨ ਨਾਲ ਵੀ ਵਿਅਕਤੀ ਬਿਮਾਰ ਹੋਣ ਤੋਂ ਬਚ ਸਕਦਾ ਹੈ। ਇਸਦੇ ਲਈ ਰੋਜ਼ਾਨਾ ਸਵੇਰੇ ਉੱਠਣ ਦੇ ਇਕ ਘੰਟੇ ਦੇ ਅੰਦਰ ਨਾਸ਼ਤਾ ਕਰ ਲੈਣਾ ਚਾਹੀਦਾ ਹੈ। ਹਾਲਾਂਕਿ ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਦਾ ਸੇਵਨ ਸਵੇਰ ਦੇ ਨਾਸ਼ਤੇ 'ਚ ਬਿਲਕੁੱਲ ਨਹੀਂ ਕਰਨਾ ਚਾਹੀਦਾ। ਇਸਦੇ ਸੇਵਨ ਨਾਲ ਬਦਹਜ਼ਮੀ, ਗੈਸ ਅਤੇ ਕਬਜ਼ ਦੀ ਸਮੱਸਿਆ ਹੋ ਸਕਦੀ ਹੈ। ਜੇਕਰ ਤੁਹਾਨੂੰ ਪਤਾ ਨਹੀਂ ਹੈ ਤਾਂ ਆਉ ਜਾਣਦੇ ਹਾਂ -


ਸਲਾਦ ਨਾ ਖਾਓ
ਸਲਾਦ (ਕੱਚੀਆਂ ਸਬਜ਼ੀਆਂ) ਸਿਹਤ ਲਈ ਫ਼ਾਇਦੇਮੰਦ ਹੁੰਦਾ ਹੈ ਪਰ ਸਵੇਰ ਦੇ ਸਮੇਂ ਨਾਸ਼ਤੇ 'ਚ ਕੱਚੀਆਂ ਸਬਜ਼ੀਆਂ ਨੂੰ ਖਾਣ ਤੋਂ ਬਚੋ। ਇਸ 'ਚ ਫਾਈਬਰ ਪਾਇਆ ਜਾਂਦਾ ਹੈ ਜੋ ਦੇਰ ਨਾਲ ਪਚਦਾ ਹੈ। ਇਸਦੇ ਸੇਵਨ ਨਾਲ ਤੁਹਾਨੂੰ ਗੈਸ, ਢਿੱਡ 'ਚ ਦਰਦ ਅਤੇ ਢਿੱਡ ਫੁੱਲਣ ਦੀ ਸਮੱਸਿਆ ਆ ਸਕਦੀ ਹੈ।


ਵਿਟਾਮਿਨ-ਸੀ ਦਾ ਸੇਵਨ ਨਾ ਕਰੋ
ਵਿਟਾਮਿਨ-ਸੀ ਯੁਕਤ ਫਲ਼ ਅਤੇ ਸਬਜ਼ੀਆਂ ਨੂੰ ਖਾਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਪਰ ਸਵੇਰ ਸਮੇਂ ਖ਼ਾਲੀ ਢਿੱਡ ਇਸਦਾ ਸੇਵਨ ਨਾ ਕਰੋ। ਖ਼ਾਸ ਕਰਕੇ ਟਮਾਟਰ ਅਤੇ ਸੰਤਰੇ ਬਿਲਕੁੱਲ ਨਾ ਖਾਓ। ਇਸ ਨਾਲ ਢਿੱਡ 'ਚ ਐਸਿਡ ਬਣਦਾ ਹੈ। ਸਵੇਰ ਦੇ ਸਮੇਂ ਵਿਟਾਮਿਨ-ਸੀ ਯੁਕਤ ਚੀਜ਼ਾਂ ਦੇ ਸੇਵਨ ਨਾਲ ਢਿੱਡ 'ਚ ਗੈਸ ਅਤੇ ਜਲਣ ਪੈਦਾ ਹੋ ਸਕਦੀ ਹੈ।
ਕੌਫੀ ਨਾ ਪੀਓ
ਲੋਕ ਅਜਿਹਾ ਸੋਚਦੇ ਹਨ ਕਿ ਸਵੇਰ ਦੀ ਸ਼ੁਰੂਆਤ ਕੌਫੀ ਜਾਂ ਚਾਹ ਤੋਂ ਹੋਣੀ ਚਾਹੀਦੀ ਹੈ। ਹਾਲਾਂਕਿ ਖ਼ਾਲੀ ਢਿੱਡ ਕੌਫੀ ਪੀਣ ਨਾਲ ਢਿੱਡ 'ਚ ਐਸਿਡ ਪੈਦਾ ਹੁੰਦਾ ਹੈ। ਇਸ ਨਾਲ ਗੈਸ ਦੀ ਸਮੱਸਿਆ ਹੋ ਸਕਦੀ ਹੈ।


ਸ਼ੂਗਰ ਯੁਕਤ ਜੂਸ ਨਾ ਪੀਓ
ਸਵੇਰ ਦੇ ਨਾਸ਼ਤੇ 'ਚ ਜੂਸ ਦਾ ਸੇਵਨ ਫ਼ਾਇਦੇਮੰਦ ਹੁੰਦਾ ਹੈ, ਪਰ ਜੂਸ 'ਚ ਜ਼ਿਆਦਾਤਰ ਚੀਨੀ ਪੈਨਕ੍ਰਿਆਜ਼ ਲਈ ਠੀਕ ਨਹੀਂ ਹੈ। ਇਸਦੇ ਲਈ ਸਵੇਰੇ ਉੱਠਣ ਦੇ ਕੁਝ ਘੰਟਿਆਂ ਬਾਅਦ ਹੀ ਚੀਨੀ ਯੁਕਤ ਜੂਸ ਦਾ ਸੇਵਨ ਕਰੋ।
ਕੇਲੇ ਨਾ ਖਾਓ
ਸਵੇਰ ਦੇ ਸਮੇਂ ਕੇਲੇ ਖਾਣ ਤੋਂ ਬਚੋ। ਇਸ 'ਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਇਹ ਦੋਵੇਂ ਮਿਨਰਲਸ ਖ਼ਾਲੀ ਢਿੱਡ ਸੇਵਨ ਕਰਨ ਨਾਲ ਖ਼ੂਨ 'ਚ ਅਸੰਤੁਲਨ ਪੈਦਾ ਕਰ ਸਕਦੇ ਹਨ।


ਦਹੀਂ ਨਾ ਖਾਓ
ਦਹੀਂ ਖਾਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਹਾਲਾਂਕਿ ਦਹੀਂ 'ਚ ਲੈਕਿਟਕ ਐਸਿਡ ਪਾਇਆ ਜਾਂਦਾ ਹੈ। ਜੋ ਹਾਜ਼ਮੇ ਨੂੰ ਖ਼ਰਾਬ ਕਰ ਸਕਦਾ ਹੈ। ਇਸਦੇ ਲਈ ਸਵੇਰ ਦੇ ਨਾਸ਼ਤੇ 'ਚ ਦਹੀਂ ਖਾਣ ਤੋਂ ਬਚੋ।

Aarti dhillon

This news is Content Editor Aarti dhillon