Health Tips: ਰਾਤ ਨੂੰ ਸੌਣ ਤੋਂ ਪਹਿਲਾਂ ਪੀਓ ਗੰਢਿਆਂ ਦੀ ਚਾਹ, ਸ਼ੂਗਰ ਸਣੇ ਕਈ ਬੀਮਾਰੀਆਂ ਤੋਂ ਮਿਲੇਗੀ ਰਾਹਤ

01/19/2022 9:10:16 PM

ਨਵੀਂ ਦਿੱਲੀ- ਹੁਣ ਤੱਕ ਤੁਸੀਂ ਕਾਲੀ ਚਾਹ, ਨਿੰਬੂ ਦੀ ਚਾਹ, ਗ੍ਰੀਨ ਟੀ ਆਦਿ ਕਈ ਚਾਹਾਂ ਪੀਤੀਆਂ ਹੋਣਗੀਆਂ ਪਰ ਕੀ ਤੁਸੀਂ ਕਦੇ ਗੰਢਿਆਂ ਨਾਲ ਤਿਆਰ ਚਾਹ ਪੀਤੀ ਹੈ? ਜੇਕਰ ਨਹੀਂ ਤਾਂ ਇਕ ਵਾਰ ਜ਼ਰੂਰ ਪੀ ਕੇ ਦੇਖੋ। ਵਿਟਾਮਿਨਸ ਅਤੇ ਪੋਸ਼ਟਿਕ ਤੱਤਾਂ ਨਾਲ ਭਰਪੂਰ ਪਿਆਜ਼ ਦੀ ਚਾਹ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਪਹੁੰਚਾਉਣ 'ਚ ਸਹਾਇਕ ਹੁੰਦੀ ਹੈ। ਇਸ ਚਾਹ 'ਚ ਵਿਟਾਮਿਨ-3, ਫਾਈਟੋਕੈਮੀਕਲਸ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਸਾਡੇ ਸਰੀਰ ਨੂੰ ਕਈ ਰੋਗਾਂ ਨਾਲ ਲੜਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਇਸ ਚਾਹ ਨੂੰ ਪੀਣ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਥੇ ਦੱਸ ਦੇਈਏ ਕਿ ਚਾਹ ਬਣਾਉਣ ਲਈ ਤੁਸੀਂ ਸਿਰਫ ਬੈਂਗਨੀ ਰੰਗ ਦੇ ਗੰਢੇ ਦੀ ਹੀ ਵਰਤੋਂ ਕਰੋ। ਵ੍ਹਾਈਟ ਰੰਗ ਦੇ ਗੰਢੇ ਜ਼ਿਆਦਾ ਗੁਣਕਾਰੀ ਨਹੀਂ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਗੰਢਿਆਂ ਦੀ ਚਾਹ ਪੀਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਗੰਢਿਆਂ ਦੀ ਚਾਹ ਦੇ ਫਾਇਦਿਆਂ ਸਮੇਤ ਬਣਾਉਣ ਦੇ ਤਰੀਕੇ ਬਾਰੇ। 


ਗੰਢਿਆਂ ਦੀ ਚਾਹ ਪੀਣ ਦੇ ਫਾਇਦੇ 
ਸ਼ੂਗਰ ਤੋਂ ਦਿਵਾਉਂਦੀ ਹੈ ਛੁਟਕਾਰਾ 

ਅੱਜ ਦੇ ਸਮੇਂ 'ਚ ਸ਼ੂਗਰ ਦੀ ਬੀਮਾਰੀ ਹੋਣਾ ਇਕ ਆਮ ਗੱਲ ਹੋ ਗਈ ਹੈ। ਹਰ-ਘਰ 'ਚ ਕੋਈ ਨਾ ਕੋਈ ਇਸ ਬੀਮਾਰੀ ਤੋਂ ਪਰੇਸ਼ਾਨ ਰਹਿੰਦਾ ਹੈ। ਇਸ ਬੀਮਾਰੀ ਤੋਂ ਛੁਟਕਾਰਾ ਪਾਉਣ ਦੇ ਲਈ ਤੁਸੀਂ ਗੰਢਿਆਂ ਦੀ ਚਾਹ ਪੀ ਸਕਦੇ ਹੋ। ਗੰਢਿਆਂ ਦੀ ਚਾਹ 'ਚ ਮੌਜੂਦ ਵਿਟਾਮਿਨ ਡੇਡਿਕਲਸ ਨੂੰ ਖਤਮ ਕਰਕੇ ਸਾਨੂੰ ਸ਼ੂਗਰ ਤੋਂ ਛੁਟਕਾਰਾ ਦਿਵਾਉਣ ਵਿਚ ਮਦਦ ਕਰਦੇ ਹਨ। 


ਦਰਦ ਅਤੇ ਸੋਜ ਤੋਂ ਦੇਵੇ ਛੁਟਕਾਰਾ
ਕਿਸੇ ਵੀ ਤਰ੍ਹਾਂ ਦੀ ਸੱਟ ਲੱਗਣ 'ਤੇ ਗੰਢਿਆਂ ਦੀ ਚਾਹ ਬੇਹੱਦ ਫਾਇਦੇਮੰਦ ਹੁੰਦੀ ਹੈ। ਸੱਟ ਲੱਗਣ ਦੇ ਕਾਰਨ ਕਈ ਵਾਰ ਦਰਦ ਹੋਣ ਦੇ ਨਾਲ-ਨਾਲ ਸੋਜ ਵੀ ਆ ਜਾਂਦੀ ਹੈ। ਅਜਿਹੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਗੰਢਿਆਂ ਦੀ ਚਾਹ ਪੀਣੀ ਚਾਹੀਦੀ ਹੈ। ਗੰਢਿਆਂ 'ਚ ਐਂਟੀ-ਇਫਲੇਮੈਟਰੀ ਗੁਣ ਪਾਇਆ ਜਾਂਦਾ ਹੈ ਜੋ ਸਰੀਰ ਦੇ ਅੰਗਾਂ 'ਚ ਆਈ ਸੋਜ ਅਤੇ ਦਰਦ ਤੋਂ ਰਾਹਤ ਪ੍ਰਦਾਨ ਕਰਦੇ ਹਨ।


ਇੰਝ ਬਣਾਓ ਗੰਢਿਆਂ ਦੀ ਚਾਹ 
ਸਭ ਤੋਂ ਪਹਿਲਾਂ ਬੈਂਗਨੀ ਰੰਗ ਦੇ ਗੰਢਿਆਂ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਵੋ। ਉਸ ਤੋਂ ਬਾਅਦ ਭਾਂਡੇ 'ਚ ਥੋੜ੍ਹਾ ਪਾਣੀ ਗਰਮ ਕਰੋ। ਪਾਣੀ ਗਰਮ ਹੋ ਜਾਣ ਦੇ ਬਾਅਦ ਉਸ 'ਚ ਕੱਟੇ ਗੰਢੇ ਪਾ ਦਿਓ। ਉਸ ਤੋਂ ਬਾਅਦ ਉਸ 'ਚ ਨਿੰਬੂ ਦਾ ਰਸ ਅਤੇ ਗ੍ਰੀਨ ਟੀ ਮਿਲਾਓ। ਹੁਣ ਇਸ ਨੂੰ ਛਾਣ ਲਵੋ ਅਤੇ ਆਪਣੇ ਸਵਾਦ ਦੇ ਅਨੁਸਾਰ ਉਸ 'ਚ ਸ਼ਹਿਦ ਮਿਲਾ ਲਵੋ। ਇਸ ਤੋਂ ਬਾਅਦ ਤੁਸੀਂ ਗੰਢਿਆਂ ਦੀ ਚਾਹ ਦਾ ਸੇਵਨ ਕਰ ਸਕਦੇ ਹੋ।

Aarti dhillon

This news is Content Editor Aarti dhillon