Health Tips: ਪ੍ਰੀ-ਡਾਇਬਟਿਕ ਤੋਂ ਬਚਣ ਲਈ ਜ਼ਰੂਰ ਅਪਣਾਓ ਇਹ ਨੁਕਤੇ

05/11/2022 2:16:21 PM

ਨਵੀਂ ਦਿੱਲੀ- ਪ੍ਰੀ-ਡਾਇਬਟੀਜ਼ ਉਹ ਅਵਸਥਾ ਹੈ ਜਦੋਂ ਵਿਅਕਤੀ ਦੇ ਸਰੀਰ 'ਚ ਬਲੱਡ ਸ਼ੂਗਰ ਦਾ ਪੱਧਰ ਆਮ ਹੁੰਦਾ ਹੈ, ਪਰ ਇੰਨਾ ਜ਼ਿਆਦਾ ਨਹੀਂ ਹੁੰਦਾ ਕਿ ਉਸ ਨੂੰ ਟਾਈਪ-2 ਡਾਇਬਟੀਜ਼ ਦੇ ਮਰੀਜ਼ਾਂ 'ਚ ਸਾਮਲ ਕੀਤਾ ਜਾਵੇ। ਇਕ ਤਿਹਾਈ ਤੋਂ ਜ਼ਿਆਦਾ ਬਾਲਗ ਆਬਾਦੀ ਪ੍ਰੀ-ਡਾਇਬਟਿਕ ਹੋ ਸਕਦੀ ਹੈ। ਪ੍ਰੀ-ਡਾਇਬਟੀਜ਼ ਦੀ ਚਪੇਟ 'ਚ ਆ ਚੁੱਕੇ ਕਰੀਬ 80 ਫੀਸਦੀ ਲੋਕ ਨਹੀਂ ਜਾਣਦੇ ਕਿ ਉਹ ਇਸ ਤੋਂ ਪੀੜਤ ਹਨ। ਖੁਰਾਕ 'ਚ ਬਦਲਾਅ,ਸੰਤੁਲਿਤ ਰੂਟੀਨ ਦਾ ਪਾਲਨ ਕਰਕੇ ਟਾਈਪ-2 ਡਾਇਬਟੀਜ਼ ਤੋਂ ਬਚਿਆ ਜਾ ਸਕਦਾ ਹੈ। ਪ੍ਰੀ-ਡਾਇਬਟਿਕ ਜੇਕਰ ਖੁਦ 'ਤੇ ਧਿਆਨ ਨਹੀਂ ਦੇਵੋਗੇ ਤਾਂ 5-7 ਸਾਲ ਦੇ ਅੰਦਰ ਉਹ ਪੂਰਨ ਰੂਪ ਨਾਲ ਡਾਇਬਟੀਜ਼ ਦਾ ਸ਼ਿਕਾਰ ਹੋ ਸਕਦੇ ਹਨ। ਦੂਜੇ ਪਾਸੇ-ਪ੍ਰੀ-ਡਾਇਬਟਿਕ ਅਸਵਥਾ 'ਚ ਸੰਚੇਤ ਹੋ ਕੇ ਪੂਰਨ ਸ਼ੂਗਰ ਦੀ ਸੰਭਾਵਨਾ ਨੂੰ 70-90 ਫੀਸਦੀ ਘੱਟ ਕੀਤਾ ਜਾ ਸਕਦਾ ਹੈ। 
ਪ੍ਰੀ-ਡਾਇਬਟੀਜ਼ ਜਾਂ ਇੰਪੇਅਰਡ ਗਲੂਕੋਜ਼ ਟਾਲਰੇਂਸ ਟੈਸਟ
ਸ਼ੂਗਰ ਦਾ ਪੱਧਰ        ਖਾਲੀ ਢਿੱਡ             ਖਾਣੇ ਦੇ ਦੋ ਘੰਟੇ ਬਾਅਦ
ਨਾਨ ਡਾਇਬਟੀਜ਼     110 ਮਿਲੀਗ੍ਰਾਮ        140 ਮਿ.ਗ੍ਰਾਮ
ਪ੍ਰੀ-ਡਾਇਬਟਿਕ        110-125                140-199
ਡਾਇਬਟਿਕ             126+                      200
ਇਸ ਚਾਰਟ 'ਚ ਡਾਇਬਟੀਜ਼ ਸੰਭਾਵਿਤ ਬਲੱਡ ਸ਼ੂਗਰ ਦੀ ਰੀਡਿੰਗ ਦਿੱਤੀ ਗਈ ਹੈ। ਇਨ੍ਹਾਂ ਦੇ ਨਤੀਜਿਆਂ 'ਚ ਸ਼ਰਕਰਾ ਦਾ ਪੱਧਰ ਭੁੱਖੇ ਢਿੱਡ 110 ਤੋਂ 126 ਮਿਲੀਗ੍ਰਾਮ ਅਤੇ ਗਲੂਕੋਜ਼ ਟਾਲਰੇਂਸ ਟੈਸਟ ਦੇ ਬਾਅਦ 140 ਤੋਂ 199 ਮਿਲੀਗ੍ਰਾਮ ਹੈ। 



ਓਰਲ ਗਲੂਕੋਜ਼ ਟਾਲਰੇਂਸ ਟੈਸਟ
ਜ਼ਿਆਦਾ ਭਾਰ ਹੋਵੇ, ਕਾਫੀ ਸਰੀਰਿਕ ਗਤੀਵਿਧੀ ਨਾ ਕਰਦੇ ਹੋਵੋ, ਸਿਗਰਟਨੋਸ਼ੀ ਦੀ ਆਦਤ, ਪਰਿਵਾਰ 'ਚ ਡਾਇਬਟੀਜ਼ ਦਾ ਇਤਿਹਾਸ ਹੋਵੇ ਜਾਂ ਬਹੁਤ ਜ਼ਿਆਦਾ ਤਣਾਅ 'ਚ ਰਹਿਣ ਵਾਲੇ ਸਾਲ 'ਚ ਜਾਂ 1 ਜਾਂ 2 ਵਾਰ ਓਰਲ ਗਲੂਕੋਜ਼ ਟਾਲਰੇਂਸ ਟੈਸਟ ਕਰਵਾਓ ਤਾਂ ਬਿਹਤਰ ਹੈ। ਉੱਪਰ ਦੱਸੀਆਂ ਗਈਆਂ ਸਥਿਤੀਆਂ ਸ਼ੂਗਰ ਨੂੰ ਸੱਦਾ ਦੇ ਸਕਦੀਆਂ ਹਨ। ਟੈਸਟ ਦੇ ਲਈ ਖਾਲੀ ਢਿੱਡ ਸ਼ੂਗਰ ਦੀ ਜਾਂਚ ਕਰਵਾਓ। ਇਸ ਵਿਚਾਲੇ ਕੁਝ ਨਾ ਖਾਓ। ਇਸ ਟੈਸਟ ਤੋਂ ਪਤਾ ਚੱਲਦਾ ਹੈ ਕਿ ਤੁਹਾਡਾ ਸਰੀਰ ਬਲੱਡ ਸ਼ੂਗਰ ਦੇ ਪ੍ਰਤੀ ਕਿਸ ਤਰ੍ਹਾਂ ਪ੍ਰਤੀਕਿਰਿਆ ਕਰ ਰਿਹਾ ਹੈ।ਇਸ ਟੈਸਟ ਨੂੰ ਕਰਨ ਦੇ 8 ਤੋਂ 12 ਘੰਟੇ ਪਹਿਲੇ ਤੱਕ ਕੁਝ ਨਹੀਂ ਖਾਣਾ ਹੁੰਦਾ ਹੈ, ਇਸ ਲਈ ਟੈਸਟ ਨੂੰ ਕਰਵਾਉਣ ਦਾ ਸਭ ਤੋਂ ਚੰਗਾ ਸਮਾਂ ਸਵੇਰ ਦਾ ਹੈ। ਟੈਸਟ ਜਿਨ੍ਹਾਂ ਪਾਬੰਦੀਆਂ ਦੇ ਨਾਲ ਕਰਵਾਇਆ ਜਾਣਾ ਚਾਹੀਦਾ, ਉਨ੍ਹਾਂ ਦਾ ਪੂਰੀ ਤਰ੍ਹਾਂ ਪਾਲਨ ਕਰੋ। ਇਸ 'ਚ ਚੂਕ ਕਰਨ ਨਾਲ ਨਤੀਜਿਆਂ 'ਤੇ ਅਸਰ ਪੈ ਸਕਦਾ ਹੈ, ਜੋ ਡਾਇਗਨਾਸਿਸ ਨੂੰ ਪ੍ਰਭਾਵਿਤ ਕਰ ਸਕਦੇ ਹਨ। 
ਦਵਾਈਆਂ ਨਿਰਦੇਸ਼ ਅਨੁਸਾਰ ਲਓ...ਹਾਰਮੋਨ ਦੀ ਅਨਿਯਮਿਤਤਾਵਾਂ ਜਿਵੇਂ ਸ਼ੂਗਰ ਜਾਂ ਥਾਇਰਡ ਆਦਿ ਦੀਆਂ ਦਵਾਈਆਂ ਸਮੇਂ ਅਤੇ ਭੋਜਨ ਦੀ ਪਾਬੰਦੀ ਦੀ ਦਰਕਾਰ ਰੱਖਦੀ ਹੈ। ਇਨ੍ਹਾਂ ਮਾਮਲਿਆਂ 'ਚ ਡਾਕਟਰ ਦੇ ਦੱਸੇ ਨਿਰਦੇਸ਼ਾਂ ਦਾ ਪੂਰੀ ਤਰ੍ਹਾਂ ਪਾਲਨ ਕਰੋ। 
ਅਜਿਹੀ ਹੋਵੇ ਖੁਰਾਕ
ਭੋਜਨ 'ਚ ਮੋਟਾ ਅਨਾਜ ਅਤੇ ਸਾਬਤ ਦਾਲ ਨੂੰ ਸ਼ਾਮਲ ਕਰੋ। ਰੋਟੀ ਬਣਾਉਣ ਵਾਲੇ ਆਟੇ 'ਚ ਕਣਕ ਦੀ ਬਜਾਏ, ਜਵਾਰ, ਬਾਜਰਾ ਆਦਿ ਦੀ ਵਰਤੋਂ ਕਰੋ। ਮਠਿਆਈ, ਬੇਕਰੀ ਉਤਪਾਦ ਅਤੇ ਮੈਦੇ ਨਾਲ ਬਣੇ ਖਾਧ ਪਦਾਰਥਾਂ ਦਾ ਸੇਵਨ ਕਰਨ ਤੋਂ ਬਚੋ। ਮੁੱਖ ਆਹਾਰ 'ਚ ਪ੍ਰੋਟੀਨ ਅਤੇ ਫਾਈਬਰ ਦੀਆਂ ਵਸਤੂਆਂ ਨੂੰ ਸ਼ਾਮਲ ਕਰੋ। ਸਿਰਫ ਰੋਟੀ ਸਬਜ਼ੀ ਨਾ ਖਾਓ, ਦਾਲ, ਪਨੀਰ, ਦਹੀਂ, ਸਲਾਦ ਨਾਲ ਲਓ। ਖਾਣੇ ਦੇ ਨਾਲ 1 ਚਮਚ ਮੇਥੀ ਦਾਣੇ ਦੀ ਵਰਤੋਂ ਕਰੋ। ਇਸ ਨਾਲ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। 
ਕੀ ਕਰੀਏ ਭਾਰ ਕੰਟਰੋਲ
ਹਰ ਮੋਟਾ ਵਿਅਕਤੀ ਡਾਇਬਟਿਕ ਹੋਵੇਗਾ ਅਜਿਹਾ ਜ਼ਰੂਰੀ ਨਹੀਂ ਹੈ, ਪਰ ਡਾਇਬਟੀਜ਼ ਨਾਲ ਜੂਝ ਰਹੇ 10 'ਚੋਂ 8 ਲੋਕ ਮੋਟਾਪੇ ਨਾਲ ਗ੍ਰਸਤ ਹੁੰਦੇ ਹਨ। ਜੇਕਰ ਤੁਹਾਡਾ ਭਾਰ ਜ਼ਿਆਦਾ ਹੈ ਅਤੇ ਪ੍ਰੀ-ਡਾਇਬਟਿਕ ਹੈ ਤਾਂ ਭਾਰ ਘੱਟ ਕਰਕੇ ਬਲੱਡ ਸ਼ੂਗਰ ਕੰਟਰੋਲ ਕਰ ਸਕਦੇ ਹੋ। ਇਸ ਨਾਲ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰਾਲ ਵੀ ਸੰਤੁਲਿਤ ਹੋਵੇਗੀ।


ਕਸਰਤ ਨੂੰ ਸ਼ਾਮਲ ਕਰੋ
ਨਿਯਮਿਤ ਰੂਪ ਨਾਲ ਕਸਰਤ ਕਰਨ ਨਾਲ ਭਾਰ ਘੱਟ ਕਰਨ ਅਤੇ ਬਲੱਡ ਸ਼ੂਗਰ ਕੰਟਰੋਲ ਕਰਨ 'ਚ ਮਦਦ ਮਿਲ ਸਕਦੀ ਹੈ। ਪ੍ਰਤੀਦਿਨ 45 ਮਿੰਟ ਪੈਦਲ ਚੱਲੋ। ਰਾਤ ਨੂੰ ਖਾਣੇ ਅਤੇ ਸੌਣ ਦੇ ਵਿਚਾਲੇ ਘੱਟ ਤੋਂ ਘੱਟ 2 ਘੰਟੇ ਦਾ ਅੰਤਰ ਰੱਖੋ। ਸਵੇਰੇ ਇਕ ਘੰਟਾ ਕਸਰਤ ਅਤੇ ਮੈਡੀਟੇਸ਼ਨ ਨੂੰ ਦਿਓ। ਖਾਣੇ ਤੋਂ ਬਾਅਦ 30 ਮਿੰਟ ਤੱਕ ਬੈਠਣਾ ਜਾਂ ਲੇਟਣਾ ਨਹੀਂ ਚਾਹੀਦਾ। 
ਜੂਸ ਨਹੀਂ ਫ਼ਲ ਚੁਣੋ
ਫ਼ਲਾਂ ਦਾ ਰਸ ਜਾਂ ਨਿਯਮਿਤ ਕੋਲਡਰਿੰਕਸ ਪੀਣ ਨਾਲ ਬਲੱਡ ਸ਼ੂਗਰ ਦਾ ਪੱਧਰ ਵਧ ਸਕਦਾ ਹੈ। ਜੂਸ ਦੀ ਬਜਾਏ ਫ਼ਲਾਂ ਦਾ ਸੇਵਨ ਕਰੋ ਅਤੇ ਕਾਰਬੋਨੇਟਿਡ ਡਰਿੰਕ ਤੋਂ ਦੂਰ ਰਹੋ। ਚੀਕੂ ਅਤੇ ਕਿਸ਼ਮਿਸ਼ ਸ਼ੂਗਰ ਵਧਾਉਂਦੇ ਹਨ, ਉਨ੍ਹਾਂ ਨੂੰ ਖਾਣ ਤੋਂ ਬਚੋ। 
ਤਿੰਨ ਹਿੱਸਿਆਂ 'ਚ ਵੰਡ ਕੇ ਖਾਓ ਖਾਣਾ
ਖਾਣਾ ਇਕੱਠੇ ਖਾਣ ਦੀ ਬਜਾਏ ਤਿੰਨ ਮੁੱਖ ਭੋਜਨ ਅਤੇ ਦੋ ਵਾਰ ਹਲਕੇ ਸਨੈਕਸ ਲਓ। ਸਵੇਰੇ ਉੱਠਣ ਦੇ ਦੋ ਘੰਟੇ ਦੇ ਅੰਦਰ ਨਾਸ਼ਤਾ ਜ਼ਰੂਰ ਲਓ।

Aarti dhillon

This news is Content Editor Aarti dhillon