Health Tips: ਫੋਲਿਕ ਐਸਿਡ ਨਾਲ ਭਰਪੂਰ ਹੁੰਦੈ ''ਸਾਬੂਦਾਨਾ'', ਗਰਭਵਤੀ ਔਰਤਾਂ ਜ਼ਰੂਰ ਕਰਨ ਖੁਰਾਕ ''ਚ ਸ਼ਾਮਲ

07/03/2022 12:41:04 PM

ਨਵੀਂ ਦਿੱਲੀ—ਮੋਤੀਆਂ ਦੀ ਤਰ੍ਹਾਂ ਦਿੱਸਣ ਵਾਲਾ ਛੋਟੇ ਆਕਾਰ ਦਾ ਸਾਬੂਦਾਨਾ ਖਾਣ ਦੇ ਕਈ ਲਾਭ ਹਨ। ਉਂਝ ਤਾਂ ਲੋਕ ਇਸ ਨੂੰ ਨਰਾਤਿਆਂ ਦੇ ਦੌਰਾਨ ਖਾਣਾ ਪਸੰਦ ਕਰਦੇ ਹਨ। ਪਰ ਇਸ ਦੇ ਫਾਇਦਿਆਂ ਤੋਂ ਅਣਜਾਨ ਲੋਕ ਸ਼ਾਇਦ ਇਸ ਦੇ ਗੁਣਾਂ ਦੇ ਬਾਰੇ 'ਚ ਨਹੀਂ ਜਾਣਦੇ। ਕਾਰਬੋਹਾਈਡ੍ਰੇਟਸ, ਖਣਿਜ ਅਤੇ ਵਿਟਾਮਿਨਸ ਨਾਲ ਭਰਪੂਰ ਸਾਬੂਦਾਨਾ ਕਾਰਬਨਿਕ ਡਾਈਟ ਦਾ ਇਕ ਮੁੱਖ ਸੋਰਸ ਹੈ। ਵਸਾ, ਕੋਲੇਸਟਰੋਲ ਅਤੇ ਸੋਡੀਅਮ ਦੀ ਮਾਤਰਾ ਘੱਟ ਹੋਣ ਦੀ ਵਜ੍ਹਾ ਘੱਟ ਕਰਨ ਦੇ ਸ਼ੌਕੀਨ ਲੋਕ ਇਨ੍ਹਾਂ ਦੀ ਵਰਤੋਂ ਖੁੱਲ੍ਹ ਕੇ ਕਰ ਸਕਦੇ ਹਨ। ਤਾਂ ਚੱਲੋ ਹੁਣ ਜਾਣਦੇ ਹਾਂ ਸਾਬੂਦਾਨਾ ਦੇ ਕੁਝ ਹੋਰ ਫਾਇਦਿਆਂ ਦੇ ਬਾਰੇ 'ਚ ਵਿਸਤਾਰ ਨਾਲ...
ਸਰੀਰ ਦੀ ਗਰਮੀ ਕਰੇ ਕੰਟਰੋਲ
ਕਈ ਵਾਰ ਜ਼ਿਆਦਾ ਗਰਮ ਚੀਜ਼ਾਂ ਖਾਣ ਦੀ ਵਜ੍ਹਾ ਨਾਲ ਸਰੀਰ 'ਚ ਗਰਮੀ ਪੈ ਜਾਂਦੀ ਹੈ। ਅਜਿਹੇ 'ਚ ਸਾਬੂਦਾਨਾ ਦੀ ਖਿਚੜੀ ਖਾਣੀ ਤੁਹਾਡੇ ਲਈ ਫਾਇਦੇਮੰਦ ਸਿੱਧ ਹੁੰਦਾ ਹੈ। ਇਸ ਦੀ ਵਰਤੋਂ ਨਾਲ ਤੁਸੀਂ ਲਾਈਟ ਫੀਲ ਕਰ ਸਕਦੇ ਹੈ, ਜਿਸ ਨਾਲ ਤੁਹਾਡਾ ਸਰੀਰ ਤਰੋਤਾਜ਼ਾ ਮਹਿਸੂਸ ਕਰਦਾ ਹੈ।


ਸਕਿਨ ਲਈ ਫਾਇਦੇਮੰਦ
ਸਿਹਤ ਦੇ ਨਾਲ-ਨਾਲ ਸਾਬੂਦਾਨਾ ਚਿਹਰੇ ਲਈ ਵੀ ਫਾਇਦੇਮੰਦ ਹੁੰਦਾ ਹੈ। ਹਲਕਾ ਆਹਾਰ ਹੋਣ ਦੀ ਵਜ੍ਹਾ ਨਾਲ ਇਸ ਦੀ ਵਰਤੋਂ ਨਾਲ ਤੁਹਾਡਾ ਪੇਟ ਹੈਲਦੀ ਫੀਲ ਕਰਦਾ ਹੈ, ਜਿਸ ਦਾ ਅਸਰ ਤੁਹਾਡੇ ਚਿਹਰੇ ਦੀ ਚਮਕ ਬਣਾਉਂਦਾ ਹੈ। ਇਸ ਦੇ ਇਲਾਵਾ ਤੁਸੀਂ ਚਾਹੇ ਤਾਂ ਇਸ ਦਾ ਮਾਸਕ ਬਣਾ ਕੇ ਵੀ ਚਿਹਰੇ 'ਤੇ ਲਗਾ ਸਕਦੀ ਹੈ। ਰੋਸਟੇਡ ਸਾਬੂਦਾਨਾ ਕੱਚੇ ਦੁੱਧ 'ਚ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਤੁਹਾਡੀ ਕਈ ਤਰ੍ਹਾਂ ਦੀ ਸਕਿਨ ਪ੍ਰਾਬਲਮ ਦੂਰ ਹੁੰਦੀ ਹੈ।
ਮਜ਼ਬੂਤ ਹੱਡੀਆਂ
ਕੈਲਸ਼ੀਅਮ, ਆਇਰਨ ਅਤੇ ਵਿਟਾਮਿਨ-ਕੇ ਨਾਲ ਭਰਪੂਰ ਸਾਬੂਦਾਨਾ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਸਾਬੂਦਾਨੇ ਦੀ ਵਰਤੋਂ ਨਾਲ ਮਾਸਪੇਸ਼ੀਆਂ 'ਚ ਦਰਦ ਤੋਂ ਭਰਪੂਰ ਰਾਹਤ ਮਿਲਦੀ ਹੈ।


ਪ੍ਰੈਗਨੈਂਸੀ 'ਚ ਲਾਭਦਾਇਕ
ਪ੍ਰੈਗਨੈਂਸੀ ਦੇ ਦੌਰਾਨ ਮਾਂ ਅਤੇ ਬੱਚੇ ਦੋਵਾਂ ਲਈ ਫੋਲਿਕ ਐਸਿਡ ਬਹੁਤ ਜ਼ਰੂਰੀ ਹੁੰਦਾ ਹੈ। ਸਾਬੂਦਾਨਾ 'ਚ ਤੁਹਾਨੂੰ ਭਰਪੂਰ ਮਾਤਰਾ 'ਚ ਫਾਲਿਕ ਐਸਿਡ ਮਿਲ ਜਾਵੇਗਾ, ਇਸ ਲਈ ਮਾਂ ਬਣਨ ਵਾਲੀ ਔਰਤ ਨੂੰ ਸਾਬੂਦਾਨਾ ਖਿਚੜੀ ਜਾਂ ਫਿਰ ਖੀਰ ਖਵਾਉਣ ਨਾਲ ਬੱਚੇ ਦੇ ਵਿਕਾਸ 'ਚ ਕਾਫੀ ਲਾਭ ਮਿਲੇਗਾ।
ਪ੍ਰੋਟੀਨ ਨਾਲ ਭਰਪੂਰ
ਪ੍ਰੋਟੀਨ ਮਨੁੱਖ ਦੇ ਸਰੀਰ ਲਈ ਇਕ ਜ਼ਰੂਰੀ ਤੱਤ ਹੈ। ਜੋ ਲੋਕ ਮਾਸ ਖਾ ਲਾਂ ਲੈਂਦੇ ਹਨ ਉਨ੍ਹਾਂ ਨੂੰ ਪ੍ਰੋਟੀਨ ਦੀ ਲੋੜ ਨਹੀਂ ਪੈਂਦੀ। ਪਰ ਸ਼ਾਕਹਾਰੀ ਲੋਕਾਂ ਲਈ ਪ੍ਰੋਟੀਨ ਯੁਕਤ ਸਾਬੂਦਾਨੇ ਦੀ ਵਰਤੋਂ ਬਹੁਤ ਜ਼ਰੂਰੀ ਹੈ। ਨਾਸ਼ਤੇ 'ਚ ਸਾਬੂਦਾਨੇ ਨਾਲ ਤਿਆਰ ਦਲੀਆ ਖਾਣੇ ਨਾਲ ਤੁਹਾਨੂੰ ਦਿਨ ਭਰ ਲਈ ਉਪਯੁਕਤ ਪ੍ਰੋਟੀਨ ਮਿਲ ਜਾਂਦਾ ਹੈ।


ਅਮੀਨੀਆ 'ਚ ਫਾਇਦੇਮੰਦ
ਸਾਬੂਦਾਨਾ ਰੈੱਡ ਬਲੱਡ ਸੇਲਸ ਨੂੰ ਵਧਾਉਣ 'ਚ ਮਦਦ ਕਰਦਾ ਹੈ ਜਿਨ੍ਹਾਂ ਲੋਕਾਂ ਨੂੰ ਖੂਨ ਦੀ ਕਮੀ ਜਾਂ ਫਿਰ ਸੁਸਤੀ ਅਤੇ ਥਕਾਵਟ ਮਹਿਸੂਸ ਹੁੰਦੀ ਹੈ ਉਨ੍ਹਾਂ ਨੂੰ ਸਾਬੂਦਾਨੇ ਦੀ ਵਰਤੋਂ ਰੂਟੀਨ 'ਚ ਕਰਨੀ ਚਾਹੀਦੀ।

Aarti dhillon

This news is Content Editor Aarti dhillon