Health Tips: ਦਿਲ ਲਈ ਫਾਇਦੇਮੰਦ ਹੈ ''ਕੱਚਾ ਨਾਰੀਅਲ'', ਜ਼ਰੂਰ ਕਰੋ ਖੁਰਾਕ ''ਚ ਸ਼ਾਮਲ

06/28/2022 12:55:30 PM

ਨਵੀਂ ਦਿੱਲੀ- ਨਾਰੀਅਲ ਸਿਹਤ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ। ਲੋਕ ਇਸ ਦੀ ਵੱਖ-ਵੱਖ ਤਰੀਕਿਆਂ ਨਾਲ ਵਰਤੋਂ ਕਰਦੇ ਹਨ। ਨਾਰੀਅਲ ਦੇ ਤੇਲ ਦੀ ਵਰਤੋਂ ਪੂਜਾ ਤੋਂ ਲੈ ਕੇ ਨਾਰੀਅਲ ਪਾਊਡਰ ਤੱਕ, ਅਸੀਂ ਕੱਚਾ ਜਾਂ ਸੁੱਕਾ ਨਾਰੀਅਲ ਵੀ ਖਾਂਦੇ ਹਾਂ। ਨਾਰੀਅਲ ਪਾਣੀ ਵੀ ਪੀਂਦੇ ਹਾਂ।
ਦਰਅਸਲ ਇਸ ਦੇ ਸਿਹਤ ਨਾਲ ਜੁੜੇ ਆਪਣੇ ਹੀ ਫਾਇਦੇ ਹਨ ਕਿਉਂਕਿ ਨਾਰੀਅਲ 'ਚ ਪ੍ਰੋਟੀਨ ਅਤੇ ਵਿਟਾਮਿਨ-ਸੀ ਤੋਂ ਇਲਾਵਾ ਹਰ ਤਰ੍ਹਾਂ ਦੇ ਖਣਿਜ ਪਾਏ ਜਾਂਦੇ ਹਨ। ਜੋ ਸਾਡੀ ਸਿਹਤ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਸਾਬਤ ਹੁੰਦੇ ਹਨ। ਇਸ ਦੇ ਨਾਲ ਹੀ ਨਾਰੀਅਲ 'ਚ ਐਂਟੀ-ਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਵੀ ਪਾਏ ਜਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸੌਣ ਤੋਂ ਪਹਿਲਾਂ ਕੱਚਾ ਨਾਰੀਅਲ ਖਾਣ ਨਾਲ ਵੀ ਸਿਹਤ ਲਈ ਖਾਸ ਫਾਇਦੇ ਹੋ ਸਕਦੇ ਹਨ।
ਦਰਅਸਲ ਰਾਤ ਨੂੰ ਸੌਣ ਤੋਂ ਪਹਿਲਾਂ ਕੱਚਾ ਨਾਰੀਅਲ ਖਾਣ ਨਾਲ ਚੰਗੀ ਨੀਂਦ ਆਉਣ ਤੋਂ ਇਲਾਵਾ ਹੋਰ ਵੀ ਕਈ ਸਿਹਤ ਲਾਭ ਹੁੰਦੇ ਹਨ। ਤਾਂ ਆਓ ਅੱਜ ਜਾਣਦੇ ਹਾਂ ਕਿ ਸੌਣ ਤੋਂ ਪਹਿਲਾਂ ਨਾਰੀਅਲ ਖਾਣ ਨਾਲ ਸਿਹਤ ਲਈ ਹੋਰ ਕਿਹੜੇ-ਕਿਹੜੇ ਫਾਇਦੇ ਹੋ ਸਕਦੇ ਹਨ।


ਸੌਣ ਤੋਂ ਪਹਿਲਾਂ ਨਾਰੀਅਲ ਖਾਣ ਦੇ ਫਾਇਦੇ
ਕਬਜ਼ ਤੋਂ ਰਾਹਤ

ਫਾਈਬਰ ਨਾਲ ਭਰਪੂਰ ਕੱਚਾ ਨਾਰੀਅਲ ਜੇਕਰ ਰਾਤ ਨੂੰ ਸੌਣ ਤੋਂ ਪਹਿਲਾਂ ਖਾ ਲਿਆ ਜਾਵੇ ਤਾਂ ਕਬਜ਼ ਦੀ ਸਮੱਸਿਆ ਨਹੀਂ ਹੁੰਦੀ। ਇਸ ਨਾਲ ਢਿੱਡ ਦੀਆਂ ਹੋਰ ਸਾਰੀਆਂ ਸਮੱਸਿਆਵਾਂ ਵੀ ਖਤਮ ਹੋ ਜਾਂਦੀਆਂ ਹਨ। ਇਸ ਲਈ ਜੇਕਰ ਤੁਹਾਨੂੰ ਕਬਜ਼ ਜਾਂ ਇਸ ਨਾਲ ਸੰਬੰਧਿਤ ਢਿੱਡ ਦੀ ਕੋਈ ਹੋਰ ਸਮੱਸਿਆ ਹੈ। ਇਸ ਲਈ ਰਾਤ ਨੂੰ ਸੌਣ ਤੋਂ ਥੋੜ੍ਹਾ ਪਹਿਲਾਂ ਕੱਚੇ ਨਾਰੀਅਲ ਦਾ ਸੇਵਨ ਕਰਨਾ ਬਹੁਤ ਅਸਰਦਾਰ ਹੋਵੇਗਾ।
ਦਿਲ ਲਈ ਫਾਇਦੇਮੰਦ
ਸੌਣ ਤੋਂ ਪਹਿਲਾਂ ਕੱਚਾ ਨਾਰੀਅਲ ਖਾਣਾ ਦਿਲ ਦੀ ਸਿਹਤ ਲਈ ਵੀ ਚੰਗਾ ਹੁੰਦਾ ਹੈ। ਇਸ 'ਚ ਮੌਜੂਦ ਚਰਬੀ ਸਰੀਰ 'ਚ ਚੰਗੇ ਕੋਲੇਸਟ੍ਰੋਲ ਦੇ ਪੱਧਰ ਨੂੰ ਸੁਧਾਰ ਸਕਦੀ ਹੈ। ਇਸ ਤਰ੍ਹਾਂ ਨਾਰੀਅਲ ਦਿਲ ਨਾਲ ਜੁੜੀਆਂ ਸਮੱਸਿਆਵਾਂ ਦੇ ਖਤਰੇ ਨੂੰ ਘੱਟ ਕਰ ਸਕਦਾ ਹੈ।


ਭਾਰ ਕਰੇ ਕੰਟਰੋਲ
ਅੱਜ ਕੱਲ੍ਹ ਹਰ ਦੂਜਾ ਆਦਮੀ ਭਾਰ ਵਧਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ। ਸਰੀਰ ਦੀ ਵਾਧੂ ਚਰਬੀ ਨੂੰ ਘੱਟ ਕਰਨਾ ਇਕ ਵੱਡੀ ਸਮੱਸਿਆ ਬਣ ਗਈ ਹੈ ਪਰ ਇਸ 'ਚ ਨਾਰੀਅਲ ਬਹੁਤ ਕਾਰਗਰ ਸਾਬਤ ਹੋ ਸਕਦਾ ਹੈ। ਸੌਣ ਤੋਂ ਪਹਿਲਾਂ ਨਾਰੀਅਲ ਖਾਣ ਨਾਲ ਇਸ 'ਚ ਮੌਜੂਦ ਫਾਈਬਰ ਨਾ ਸਿਰਫ ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਦੂਰ ਰੱਖ ਕੇ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ। ਸਗੋਂ ਇਹ ਤੁਹਾਡੇ ਸਰੀਰ ਦੀ ਵਾਧੂ ਚਰਬੀ ਨੂੰ ਘਟਾਉਣ 'ਚ ਵੀ ਮਦਦਗਾਰ ਹੈ। ਇਸ ਤੋਂ ਇਲਾਵਾ ਕੱਚਾ ਨਾਰੀਅਲ ਖਾਣ ਨਾਲ ਸਾਡੇ ਸਰੀਰ ਦਾ ਮੇਟਾਬੋਲਿਜ਼ਮ ਵੀ ਠੀਕ ਰਹਿੰਦਾ ਹੈ।
ਚਮੜੀ ਲਈ ਲਾਭਕਾਰੀ
ਚਮੜੀ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਜਿਵੇਂ ਕਿ ਮੁਹਾਸੇ ਜਾਂ ਦਾਗ-ਧੱਬੇ ਨੂੰ ਦੂਰ ਕਰਨ ਲਈ ਨਾਰੀਅਲ ਬਹੁਤ ਫਾਇਦੇਮੰਦ ਹੁੰਦਾ ਹੈ। ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਕੱਚੇ ਨਾਰੀਅਲ ਦਾ ਸੇਵਨ ਕਰਨ ਨਾਲ ਚਮੜੀ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।


ਨੀਂਦ ਦੀ ਘਾਟ
ਅੱਜ ਦੇ ਰੁਝੇਵਿਆਂ ਭਰੇ ਯੁੱਗ 'ਚ ਨੀਂਦ ਨਾ ਆਉਣ ਦੀ ਸਮੱਸਿਆ ਆਮ ਹੋ ਗਈ ਹੈ। ਜੇਕਰ ਤੁਸੀਂ ਵੀ ਅਜਿਹੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਸੌਣ ਤੋਂ ਅੱਧਾ ਘੰਟਾ ਪਹਿਲਾਂ ਕੱਚਾ ਨਾਰੀਅਲ ਖਾਓ। ਇਸ ਨਾਲ ਤੁਹਾਡੀ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਤੁਹਾਨੂੰ ਚੰਗੀ ਨੀਂਦ ਆਉਣ ਲੱਗ ਜਾਵੇਗੀ।

Aarti dhillon

This news is Content Editor Aarti dhillon