Health Tips : ਸਰੀਰਕ ਕਮਜ਼ੋਰੀ ਨੂੰ ਦੂਰ ਕਰਦੇ ਨੇ ''ਕੇਲੇ'', ਜ਼ਰੂਰ ਕਰੋ ਖੁਰਾਕ ''ਚ ਸ਼ਾਮਲ

05/15/2022 12:37:49 PM

ਨਵੀਂ ਦਿੱਲੀ- ਕੁਝ ਲੋਕ ਸੋਚਦੇ ਹਨ ਕਿ ਕੇਲਾ ਖਾਣ ਨਾਲ ਉਹ ਮੋਟੇ ਹੋ ਸਕਦੇ ਹਨ। ਪਰ ਬਹੁਤ ਲੋਕਾਂ ਨੂੰ ਇਹ ਨਹੀਂ ਪਤਾ ਕਿ ਕੇਲੇ ’ਚ ਪਾਈ ਜਾਣ ਵਾਲੀ ਚੰਗੀ ਚਰਬੀ ਤੇ ਪ੍ਰੋਟੀਨ ਦੀ ਸਾਡੇ ਸਰੀਰ ਨੂੰ ਖਾਸ ਜ਼ਰੂਰਤ ਹੁੰਦੀ ਹੈ। ਕੇਲੇ ਵਿੱਚ ਫਾਈਬਰ ਹੁੰਦੇ ਹਨ, ਜੋ ਤੁਹਾਡੀ ਪਾਚਨ ਪ੍ਰਣਾਲੀ ਨੂੰ ਮਜ਼ਬੂਤ ​​ਬਣਾਉਣ ਵਿੱਚ ਸਹਾਇਤਾ ਕਰਦੇ ਹਨ। ਕੇਲਾ ਖਾਣ ਨਾਲ ਅਸਥਮਾ ਦਾ ਖਤਰਾ ਟਾਲਿਆ ਜਾ ਸਕਦਾ ਹੈ। ਕੇਲੇ ਦੇ ਹੋਰ ਵੀ ਕਈ ਫਾਇਦੇ ਹਨ, ਜਿਸ ਨੂੰ ਖਾਣ ਨਾਲ ਅਸੀਂ ਕਈ ਬੀਮਾਰੀਆਂ ਤੋਂ ਨਿਜ਼ਾਤ ਪਾ ਸਕਦੇ ਹਾਂ। ਕੇਲਾ ਸਾਡੀ ਸਿਹਤ ਲਈ ਕਾਫੀ ਲਾਭਕਾਰੀ ਹੁੰਦਾ ਹੈ। ਕੇਲੇ ਰਾਹੀਂ ਦਿਮਾਗ ਨੂੰ ਸੇਰੋਟੋਨਿਨ ਨਾਮਕ ਪਦਾਰਥ ਮਿਲਦਾ ਹੈ। ਜੇ ਤੁਸੀਂ ਇਸ ਨੂੰ ਰੋਜ਼ ਖਾਉਗੇ ਤਾਂ ਜ਼ਿਆਦਾ ਫਾਇਦਾ ਮਿਲੇਗਾ। ਆਓ ਜਾਣਦੇ ਹਾਂ ਕਿ ਕੇਲਾ ਖਾਣ ਨਾਲ ਹੋਰ ਕੀ ਫਾਇਦੇ ਹੁੰਦੇ ਹਨ। 

1. ਹਾਈ ਬਲੱਡ ਪ੍ਰੈਸ਼ਰ
ਕੇਲਾ ਖਾਣ ਨਾਲ ਵਿਅਕਤੀ ਦਾ ਬਲੱਡ ਪ੍ਰੈਸ਼ਰ ਸਧਾਰਣ ਰਹਿੰਦਾ ਹੈ। ਖ਼ਾਸ ਕਰ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ, ਰੋਜ਼ਾਨਾ ਕੇਲੇ ਦਾ ਸੇਵਨ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਕੇਲੇ ਵਿਚ ਆਇਰਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਇਹ ਸਰੀਰ ਵਿਚ ਖੂਨ ਦੀ ਕਮੀ ਨਹੀਂ ਆਉਣ ਦਿੰਦਾ ਹੈ। 

2. ਤਣਾਅ ਦੂਰ ਕਰੇ
ਕੇਲੇ 'ਚ ਅਜਿਹੇ ਤੱਤ ਮੌਜੂਦ ਹੁੰਦੇ ਹਨ, ਜੋ ਮੂਡ ਬਹਿਤਰ ਬਣਾਉਣ 'ਚ ਮਦਦ ਕਰਦਾ ਹੈ। ਇਸ ਨਾਲ ਤਣਾਅ ਦੂਰ ਰਹਿੰਦਾ ਹੈ। 

3. ਕਮਜ਼ੋਰੀ ਹੋਵੇਗੀ ਦੂਰ
ਕੇਲਾ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਕੇਲੇ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰਕ ਕਮਜ਼ੋਰੀ ਦੂਰ ਹੋ ਜਾਂਦੀ ਹੈ। 

4. ਖੂਨ ਦੀ ਕਮੀ ਹੋਵੇਗੀ ਦੂਰ
ਕੇਲੇ 'ਚ ਭਰਪੂਰ ਮਾਤਰਾ 'ਚ ਫਾਈਵਰ ਹੁੰਦਾ ਹੈ। ਜੋ ਬਲੱਡ 'ਚ ਹੀਮੋਗਲੋਬਿਨ ਦਾ ਲੇਵਲ ਵਧਾਉਂਦੇ ਹਨ। ਇਸ ਨਾਲ ਅਨੀਮੀਆ ਦੀ ਸਮੱਸਿਆ ਦੂਰ ਰਹਿੰਦੀ ਹੈ। 

5. ਸਿਹਤਮੰਦ ਦਿਲ
ਕੇਲੇ 'ਚ ਭਰਪੂਰ ਮਾਤਰਾ 'ਚ ਫਾਈਵਰ, ਪੋਟਾਸ਼ਿਅਮ, ਕੈਲਸ਼ੀਅਮ ਅਤੇ ਵਿਟਾਮਿਨ ਸੀ ਹੁੰਦਾ ਹੈ। ਰੋਜ਼ ਇਸ ਨੂੰ ਖਾਣ ਨਾਲ ਕੌਲੈਸਟਰੌਲ ਕੰਟਰੋਲ 'ਚ ਰਹਿੰਦਾ ਹੈ।

6. ਦਿਮਾਗ ਤੇਜ਼ ਕਰੇ
ਕੇਲੇ 'ਚ ਵਿਟਾਮਿਨ ਬੀ 6 ਦੀ ਭਰਪੂਰ ਮਾਤਰਾ ਹੁੰਦੀ ਹੈ। ਜੋ ਦਿਮਾਗ ਨੂੰ ਤੇਜ਼ ਕਰਦਾ ਹੈ।

7. ਮੈਗਨੀਸ਼ੀਅਮ ਵਿੱਚ ਭਰਪੂਰ
ਕੇਲਾ ਖਾਣ ਨਾਲ ਕਿਸੇ ਦੇ ਸਰੀਰ ਵਿਚ ਮੈਗਨੀਸ਼ੀਅਮ ਦੀ ਕਮੀ ਵੀ ਨਹੀਂ ਹੁੰਦੀ। ਮੈਗਨੀਸ਼ੀਅਮ ਦੀ ਘਾਟ ਕਾਰਨ, ਵਿਅਕਤੀ ਨੂੰ ਨੀਂਦ ਆਉਣਾ, ਅੱਖਾਂ ਦੇ ਦੁਆਲੇ ਹਨੇਰੇ ਚੱਕਰ, ਚਿੜਚਿੜਾ ਸੁਭਾਅ ਵਰਗੀਆਂ ਸਮੱਸਿਆਵਾਂ ਰਹਿੰਦੀਆਂ ਹਨ ਪਰ ਰੋਜ਼ ਕੇਲਾ ਖਾਣ ਨਾਲ ਤੁਸੀਂ ਸਰੀਰ ਦੀ ਇਸ ਸਮੱਸਿਆ ਤੋਂ ਬਚ ਜਾਂਦੇ ਹੋ।

8. ਯੁਰਿਨ ਦੇ ਇੰਨਫੈਕਸ਼ਨ ਤੋਂ ਬਚਾਏ
ਇਸ 'ਚ ਮੋਜੂਦ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਯੂਰਿਨ ਇੰਨਫੈਕਸ਼ਨ ਦਾ ਖਤਰਾ ਟਾਲਦੇ ਹਨ। 

 9. ਪਾਚਨ ਕਿਰਿਆ 'ਚ ਸੁਧਾਰ
ਕੇਲੇ 'ਚ ਭਰਪੂਰ ਮਾਤਰਾ 'ਚ ਫਾਈਵਰ ਹੁੰਦਾ ਹੈ ਇਸ ਨੂੰ ਖਾਣ ਨਾਲ ਪਾਚਨ ਕਿਰਿਆ ਸਹੀ ਹੁੰਦੀ ਹੈ। ਕਬਜ਼ ਅਤੇ ਐਸਿਡਿਟੀ ਦੀ ਸਮੱਸਿਆ ਦੂਰ ਹੋਵੇਗੀ।

Aarti dhillon

This news is Content Editor Aarti dhillon