ਲੀਵਰ ਨੂੰ ਠੀਕ ਰੱਖਣਾ ਹੈ ਤਾਂ ਆਪਣੀ ਡਾਈਟ 'ਚ ਸ਼ਾਮਲ ਕਰੋ ਇਹ ਚੀਜ਼ਾਂ, ਹਮੇਸ਼ਾ ਰਹੋਗੇ ਤੰਦਰੁਸਤ

08/17/2020 10:59:19 AM

ਜਲੰਧਰ (ਬਿਊਰੋ) : ਸਾਡਾ ਲਾਈਫ਼ ਸਟਾਈਲ ਅਜਿਹਾ ਬਣ ਗਿਆ ਹੈ ਕਿ ਅਸੀਂ ਲੋਕ ਸਿਰਫ਼ ਪੇਟ ਭਰਨ ਅਤੇ ਸਵਾਦ ਲੈਣ ਲਈ ਹੀ ਖਾਂਦੇ ਹਾਂ। ਭੋਜਨ 'ਚ ਪੌਸ਼ਟਿਕ ਤੱਤਾਂ ਨੂੰ ਅਸੀਂ ਲੋਕਾਂ ਨੇ ਨਜ਼ਰਅੰਦਾਜ਼ ਕਰ ਦਿੱਤਾ ਹੈ ਅਤੇ ਜੰਕ ਫੂਡ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਲਿਆ ਹੈ। ਸਾਡੇ ਖਾਣ-ਪੀਣ ਦਾ ਸਭ ਤੋਂ ਜ਼ਿਆਦਾ ਅਸਰ ਸਾਡੇ ਲੀਵਰ 'ਤੇ ਦੇਖਣ ਨੂੰ ਮਿਲਦਾ ਹੈ। ਕਈ ਵਾਰ ਸਾਡੇ ਸਰੀਰ 'ਚ ਫੈਟ ਦਾ ਪੱਧਰ ਇੰਨਾ ਵੱਧ ਜਾਂਦਾ ਹੈ ਕਿ ਸਾਡਾ ਲੀਵਰ ਫੈਟੀ ਹੋ ਜਾਂਦਾ ਹੈ।

ਕੀ ਤੁਸੀਂ ਜਾਣਦੇ ਹੋ ਕਿ ਫੈਟੀ ਲੀਵਰ ਕੀ ਹੈ?
ਲੀਵਰ 'ਚ ਫੈਟ ਦੀ ਕੁਝ ਮਾਤਰਾ ਦਾ ਵੱਧ ਹੋਣਾ ਆਮ ਗੱਲ ਹੈ ਪਰ ਜਦੋਂ ਫੈਟ ਦੀ ਮਾਤਰਾ ਲੀਵਰ ਦੇ ਭਾਰ ਤੋਂ 10 ਪ੍ਰਤੀਸ਼ਤ ਵੱਧ ਹੋ ਜਾਂਦੀ ਹੈ ਤਾਂ ਤੁਹਾਡਾ ਲੀਵਰ ਫੈਟੀ ਹੋ ਜਾਂਦਾ ਹੈ। ਅਜਿਹੀ ਸਥਿਤੀ 'ਚ ਲੀਵਰ ਆਮ ਰੂਪ ਨਾਲ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਅਨੇਕਾਂ ਲੱਛਣ ਤੁਹਾਡੇ ਸਰੀਰ 'ਚ ਦਿਖਣ ਲੱਗਦੇ ਹਨ।

ਫੈਟੀ ਲਿਵਰ ਦੇ ਲੱਛਣ :-
1. ਭੋਜਨ ਹਜ਼ਮ ਨਹੀਂ ਹੁੰਦਾ, ਜਿਸ ਕਾਰਨ ਐਸੀਡਿਟੀ (ਗੈਸ) ਰਹਿੰਦੀ ਹੈ।
2. ਪੇਟ ਦੇ ਸੱਜੇ ਹਿੱਸੇ ਦੇ ਉੱਪਰੀ ਹਿੱਸੇ 'ਚ ਦਰਦ ਰਹਿੰਦਾ ਹੈ।
3. ਭਾਰ ਘੱਟ ਹੁੰਦਾ ਹੈ।
4. ਕਮਜ਼ੋਰੀ ਮਹਿਸੂਸ ਹੁੰਦੀ ਹੈ।
5. ਅੱਖਾਂ ਅਤੇ ਸਕਿਨ (ਚਮੜੀ) 'ਚ ਪੀਲਾਪਨ ਦਿਖਾਈ ਦਿੰਦਾ ਹੈ।
6. ਪੇਟ 'ਚ ਸੋਜ ਰਹਿੰਦੀ ਹੈ।

ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ ਲੱਛਣ ਮਹਿਸੂਸ ਕਰ ਰਹੇ ਹੋ ਤਾਂ ਅਸੀਂ ਤੁਹਾਨੂੰ ਸਲਾਹ ਦਿੰਦੇ ਹਾਂ ਕਿ ਤੁਸੀਂ ਸਭ ਤੋਂ ਪਹਿਲਾਂ ਆਪਣੇ ਖਾਣ-ਪੀਣ 'ਚ ਸੁਧਾਰ ਕਰੋ। ਤੁਹਾਡਾ ਖਾਣ-ਪੀਣ ਤੁਹਾਡੇ ਫੈਟੀ ਲੀਵਰ ਲਈ ਜ਼ਿੰਮੇਵਾਰ ਹੈ। ਆਓ ਜਾਣਦੇ ਹਾਂ ਕਿ ਤੁਸੀਂ ਫੈਟੀ ਲੀਵਰ ਹੋਣ 'ਤੇ ਆਪਣੀ ਡਾਈਟ ਕਿਵੇਂ ਪਲਾਨ ਕਰ ਸਕਦੇ ਹੋ।

ਭੋਜਨ 'ਚ ਫਲ ਅਤੇ ਸਬਜ਼ੀਆਂ ਨੂੰ ਕਰੋ ਸ਼ਾਮਲ :-
- ਵੱਧ ਫਾਈਬਰ ਯੁਕਤ ਅਹਾਰ ਦਾ ਸੇਵਨ ਕਰੋ, ਜਿਵੇਂ ਫਲੀਆਂ ਅਤੇ ਸਾਬੁਤ ਅਨਾਜ।
- ਵੱਧ ਨਮਕ, ਟ੍ਰਾਂਸਫੈਟ, ਰਿਫਾਇੰਡ ਕਾਰਬੋਹਾਈਡ੍ਰੇਟਸ ਅਤੇ ਸਫੈਦ ਚੀਨੀ ਦਾ ਪ੍ਰਯੋਗ ਬਿਲਕੁੱਲ ਬੰਦ ਕਰ ਦਿਓ।
- ਅਲਕੋਹਲ ਜਾਂ ਸ਼ਰਾਬ ਦਾ ਸੇਵਨ ਬਿਲਕੁੱਲ ਨਾ ਕਰੋ।
- ਭੋਜਨ 'ਚ ਲੱਸਣ ਨੂੰ ਸ਼ਾਮਲ ਕਰੋ, ਇਹ ਫੈਟ ਜਮ੍ਹਾਂ ਹੋਣ ਤੋਂ ਰੋਕਦਾ ਹੈ।
- ਗ੍ਰੀਨ-ਟੀ ਦਾ ਸੇਵਨ ਕਰੋ। ਸੋਧ ਅਨੁਸਾਰ ਗ੍ਰੀਨ-ਟੀ ਲੀਵਰ 'ਚ ਜਮ੍ਹਾਂ ਫੈਟ ਨੂੰ ਘੱਟ ਕਰਦੀ ਹੈ ਅਤੇ ਲੀਵਰ ਨੂੰ ਤੰਦਰੁਸਤ ਰੱਖਦੀ ਹੈ।
- ਤਲੇ-ਭੁੱਜੇ ਤੇ ਜੰਕ ਫੂਡ ਤੋਂ ਪਰਹੇਜ ਕਰੋ।
- ਇਨ੍ਹਾਂ ਸਬਜ਼ੀਆਂ ਦਾ ਪ੍ਰਯੋਗ ਜ਼ਿਆਦਾ ਕਰੋ ਜਿਵੇਂ ਪਾਲਕ, ਬ੍ਰੋਕਲੀ, ਕਰੇਲਾ, ਲੌਕੀ, ਟਿੰਡਾ, ਤੋਰੀ, ਗਾਜਰ, ਚੁਕੰਦਰ, ਪਿਆਜ਼, ਅਦਰਕ ਆਦਿ ਖਾਓ।
- ਰਾਜਮਾ, ਸਫੈਦ ਚਨਾ, ਕਾਲੀ ਦਾਲ ਇਨ੍ਹਾਂ ਸਾਰਿਆਂ ਦਾ ਸੇਵਨ ਬਹੁਤ ਘੱਟ ਕਰਨਾ ਚਾਹੀਦਾ ਅਤੇ ਹਰੀ ਮੂੰਗੀ ਦੀ ਦਾਲ ਅਤੇ ਮਸੁਰ ਦਾਲ ਦਾ ਸੇਵਨ ਕਰਨਾ ਚਾਹੀਦਾ ਹੈ।
- ਮੱਖਣ, ਮੇਓਨੀਜ਼, ਚਿਪਸ, ਕੇਕ, ਪਿਜ਼ਾ, ਮਠਿਆਈ, ਚੀਨੀ ਇਨ੍ਹਾਂ ਦਾ ਪ੍ਰਯੋਗ ਬਿਲਕੁੱਲ ਨਹੀਂ ਕਰਨਾ ਚਾਹੀਦਾ।
- ਨਿਯਮਿਤ ਰੂਪ ਨਾਲ ਪ੍ਰਾਣਾਯਾਮ (ਯੋਗ) ਕਰੋ ਅਤੇ ਸਵੇਰੇ ਸੈਰ ਕਰਨ ਲਈ ਜ਼ਰੂਰ ਜਾਓ।

sunita

This news is Content Editor sunita