ਸਿਹਤ ਦਾ ਦੋਸਤ ਹੈ ਜ਼ੀਰਾ, ਜਾਣੋ ਇਸਦੇ ਲਾਭ

12/09/2015 3:46:54 PM

ਅਸੀਂ ਜ਼ੀਰੇ ਦੀ ਵਰਤੋਂ ਸਬਜ਼ੀ ਵਿਚ ਤੜਕਾ ਲਗਾਉਣ ਲਈ ਹੀ ਕਰਦੇ ਹਾਂ, ਪਰ ਇਸ ਵਿਚ ਸਿਹਤ ਲਈ ਲਾਭਦਾਇਕ ਅਜਿਹੇ ਗੁਣ ਹਨ ਜਿਨ੍ਹਾਂ ਤੋਂ ਅਸੀਂ ਅਣਜਾਣ ਹਾਂ। ਅੱਜ ਅਸੀਂ ਤੁਹਾਨੂੰ ਜ਼ੀਰੇ ਦੇ ਅਜਿਹੇ ਹੀ ਗੁਣਾਂ ਬਾਰੇ ਦੱਸਣ ਜਾ ਰਹੇ ਹਾਂ
1. ਛਿੱਕਾਂ ਤੋਂ ਛੁਟਕਾਰਾ
ਜੇਕਰ ਤੁਹਾਨੂੰ ਠੰਡ ਲੱਗੀ ਹੋਵੇ ਅਤੇ ਛਿੱਕਾਂ ਆਉਣ ਤਾਂ ਜ਼ੀਰਾ ਭੁੰਨ ਕੇ ਇਕ ਪੋਟਲੀ ਵਿਚ ਪਾ ਲਓ। ਇਸ ਨੂੰ ਵਾਰ-ਵਾਰ ਸੁੰਘਦੇ
ਰਹੋ। ਛਿੱਕਾਂ ਆਉਣੀਆਂ ਬੰਦ ਹੋ ਜਾਣਗੀਆਂ।
2. ਭੋਜਨ ਨੂੰ ਪਚਾਉਣ ''ਚ ਮਦਦਗਾਰ
ਭੁੰਨਿਆ ਜ਼ੀਰਾ ਅਤੇ ਕਾਲਾ ਲੂਣ ਲੱਸੀ ਵਿਚ ਪਾ ਕੇ ਪੀਓ। ਇਸ ਨਾਲ ਭੋਜਨ ਪੱਚਦਾ ਹੈ ਅਤੇ ਕਬਜ਼ ਦੀ ਸ਼ਿਕਾਇਤ ਵੀ ਦੂਰ ਹੁੰਦੀ ਹੈ।
3. ਭੁੱਖ ਵਧਾਉਂਦਾ ਹੈ
ਜ਼ੀਰਾ, ਜਵੈਣ, ਕਾਲਾ ਲੂਣ ਅਤੇ ਔਲ਼ਾ ਖਾਣ ਨਾਲ ਭੁੱਖ ਵੱਧਦੀ ਹੈ। ਇਸ ਨਾਲ ਦਸਤ ਤੋਂ ਵੀ ਆਰਾਮ ਮਿਲਦਾ ਹੈ।
4. ਚਿਹਰੇ ''ਤੇ ਚਮਕ
ਪਾਣੀ ਵਿਚ ਜ਼ੀਰਾ ਉਬਾਲੋ ਅਤੇ ਇਸ ਨੂੰ ਪੁਣ ਲਓ। ਇਸ ਪਾਣੀ ਨਾਲ ਚਿਹਰਾ ਸਾਫ਼ ਕਰਨ ਨਾਲ ਚਿਹਰੇ ''ਤੇ ਚਮਕ ਆਉਂਦੀ ਹੈ।
5. ਮੂੰਹ ਦੀ ਬਦਬੂ ਦੂਰ ਕਰਦਾ ਹੈ
ਜ਼ੀਰਾ ਅਤੇ ਸੇਂਧਾ ਲੂਣ ਨੂੰ ਪੀਹ ਕੇ ਬਣਾਏ ਪਾਊਡਰ ਨਾਲ ਦੰਦਾਂ ਨੂੰ ਸਾਫ਼ ਕਰਨ ਨਾਲ ਦੰਦਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਅਤੇ ਮੂੰਹ ਦੀ ਬਦਬੂ ਵੀ ਦੂਰ ਹੁੰਦੀ ਹੈ।
6. ਡਾਇਬਟੀਜ਼ ਦੀ ਬਿਮਾਰੀ ''ਚ ਫਾਇਦੇਮੰਦ
ਮੇਥੀ, ਜਵੈਣ, ਜ਼ੀਰਾ ਅਤੇ ਸੌਂਫ਼ ਨੂੰ ਬਰਾਬਰ ਮਾਤਰਾ ''ਚ ਪੀਹ ਲਓ। ਇਸ ਪਾਊਡਰ ਦੇ ਰੋਜ਼ਾਨਾ ਇੱਕ ਚਮਚ ਦੀ ਵਰਤੋਂ ਨਾਲ ਡਾਇਬਟੀਜ਼, ਜੋੜਾਂ ਦੇ ਦਰਦ, ਪੇਟ ਦੀਆਂ ਬਿਮਾਰੀਆਂ ਅਤੇ ਗੈਸ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।
7. ਖ਼ੂਨ ਦੀ ਕਮੀ ਨੂੰ ਦੂਰ ਕਰਨ ''ਚ ਮਦਦਗਾਰ
ਜ਼ੀਰੇ ਵਿਚ ਲੋਹ ਤੱਤ ਹੋਣ ਕਾਰਨ ਇਹ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ। ਗਰਭਵਤੀ ਔਰਤਾਂ ਲਈ ਇਹ ਲਾਹੇਵੰਦ ਹੈ।
8. ਅੱਖਾਂ ਦੇ ਦਰਦ ਨੂੰ ਦੂਰ ਕਰਨ ''ਚ ਮਦਦਗਾਰ
3 ਗ੍ਰਾਮ ਜ਼ੀਰਾ ਅਤੇ 125 ਮਿਲੀ ਗ੍ਰਾਮ ਫਟਕਰੀ ਪੋਟਲੀ ਵਿਚ ਬੰਨ੍ਹ ਕੇ ਗੁਲਾਬ ਜਲ ''ਚ ਭਿਓਂ ਦਿਓ। ਅੱਖਾਂ ਵਿਚ ਦਰਦ ਹੋਣ
ਜਾਂ ਲਾਲੀ ਆਉਣ ''ਤੇ ਇਸ ਰਸ ਨੂੰ ਟਪਕਾਉਣ ਨਾਲ ਆਰਾਮ ਮਿਲਦਾ ਹੈ।
ਕੁੱਝ ਹੋਰ ਲਾਭ
1. ਜ਼ੀਰੇ ਵਿਚ ਨਿੰਬੂ ਰਸ ਮਿਲਾ ਕੇ ਚੱਟਣ ਨਾਲ ਦਿਲ ਮਚਲਾਉਣਾ ਬੰਦ ਹੋ ਜਾਂਦਾ ਹੈ।
2. ਜ਼ੀਰੇ ਵਿਚ ਥੋੜਾ ਸਿਰਕਾ ਪਾ ਕੇ ਖਾਣ ਨਾਲ ਹਿਚਕੀ ਆਉਣੀ ਬੰਦ ਹੋ ਜਾਂਦੀ ਹੈ।
3.  ਜ਼ੀਰੇ ਵਿਚ ਗੁੜ ਮਿਲਾ ਕੇ ਇਸ ਦੀਆਂ ਗੋਲੀਆਂ ਬਣਾ ਕੇ ਖਾਣ ਨਾਲ ਮਲੇਰੀਏ ਦੀ ਬਿਮਾਰੀ ਤੋਂ ਆਰਾਮ ਮਿਲਦਾ ਹੈ।
4. ਰੇਸ਼ਾ ਜੰਮ ਜਾਣ ''ਤੇ ਕੋਸੇ ਪਾਣੀ ਨਾਲ ਇਕ ਚਮਚ ਪੀਸੇ ਹੋਏ ਜ਼ੀਰੇ ਨੂੰ ਲੈਣ ਨਾਲ ਆਰਾਮ ਮਿਲਦਾ ਹੈ।
5. ਥਾਇਰੈੱਡ (ਗਲੇ ਵਿਚ ਗੰਢ) ਹੋਣ ''ਤੇ ਇਕ ਕੱਪ ਪਾਲਕ ਦਾ ਰਸ, ਇਕ ਚਮਚ ਸ਼ਹਿਦ ਅਤੇ 1/4 ਚਮਚ ਜ਼ੀਰਾ ਪਾਉਡਰ ਲੈਣ ਨਾਲ ਆਰਾਮ ਮਿਲੇਗਾ।
6. ਯਾਦਸ਼ਕਤੀ ਤੇਜ਼ ਕਰਨ ਵਿਚ ਜ਼ੀਰਾ ਲਾਭਦਾਇਕ ਹੈ।