ਕੈਂਸਰ ਸਣੇ ਕਈ ਬੀਮਾਰੀਆਂ ਤੋਂ ਰਾਹਤ ਦਿਵਾਉਂਦੀ ਹੀ ''ਪਿਆਜ਼ ਦੀ ਚਾਹ''

07/27/2019 5:48:43 PM

ਜਲੰਧਰ— ਤੁਸੀਂ ਬਲੇਕ ਟੀ, ਗ੍ਰੀਨ ਟੀ ਸਮੇਤ ਕਈ ਤਰ੍ਹਾਂ ਦੀ ਚਾਹ ਪੀਤੀ ਹੋਵੇਗੀ ਪਰ ਤੁਸੀਂ ਕਦੇ ਪਿਆਜ਼ ਦੀ ਚਾਹ ਪੀਤੀ ਹੈ। ਹਰ ਸਬਜ਼ੀ 'ਚ ਵਰਤੇ ਜਾਣ ਵਾਲੇ ਪਿਆਜ਼ 'ਚ ਕਈ ਪ੍ਰਕਾਰ ਦੇ ਪੋਸ਼ਟਿਕ ਤੱਤ ,ਵਿਟਾਮਿਨ ਅਤੇ ਹੋਰ ਈ ਖਨਿਜ ਤੱਤ ਮੌਜੂਦ ਹੁੰਦੇ ਹਨ। ਪਿਆਜ਼ ਨਾਲ ਬਣੀ ਚਾਹ ਸਾਡੀ ਸਿਹਤ ਲਈ ਬਹੁਤ ਹੀ ਗੁਣਕਾਰੀ ਹੁੰਦੀ ਹੈ। |ਇਸ ਚਾਹ 'ਚ ਵਿਟਾਮਿਨ-3, ਫਾਈਟੋਕੈਮੀਕਲਸ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਸਾਡੇ ਸਰੀਰ ਨੂੰ ਕਈ ਰੋਗਾਂ ਨਾਲ ਲੜਣ ਦੀ ਸ਼ਕਤੀ ਦਿੰਦਾ ਹੈ।|ਪਿਆਜ਼ ਦੀ ਚਾਹ ਪੀਣ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਪਿਆਜ਼ ਚਾਹ ਪੀਣ ਦੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਪਿਆਜ਼ ਦੀ ਚਾਹ ਪੀਣ ਦੇ ਫਾਇਦਿਆਂ ਬਾਰੇ। 


ਜਾਣੋ ਕਿਵੇਂ ਬਣਦੀ ਹੈ ਪਿਆਜ਼ ਦੀ ਚਾਹ 
ਸਭ ਤੋਂ ਪਹਿਲਾਂ ਇਕ ਪਿਆਜ਼ ਨੂੰ ਛੋਟੇ-ਛੋਟੇ ਟੁਕੜਿਆਂ 'ਚ ਕੱਟ ਲਵੋ। ਉਸ ਤੋਂ ਬਾਅਦ ਇਕ ਭਾਂਡੇ 'ਚ ਥੋੜ੍ਹਾ ਪਾਣੀ ਗਰਮ ਕਰ ਲਵੋ। ਪਾਣੀ ਗਰਮ ਹੋ ਜਾਣ ਤੋਂ ਬਾਅਦ ਉਸ 'ਚ ਕੱਟੇ ਹੋਏ ਪਿਆਜ ਪਾ ਦਿਓ। ਉਸ ਦੇ ਬਾਅਦ ਉਸ 'ਚ ਨਿੰਬੂ ਦਾ ਰਸ ਅਤੇ ਗ੍ਰੀਨ-ਟੀ ਮਿਲਾਓ। ਹੁਣ ਇਸ ਨੂੰ ਛਾਣ ਲਵੋ। ਛਾਣਨ ਤੋਂ ਬਾਅਦ ਆਪਣੇ ਸਵਾਦ ਦੇ ਅਨੁਸਾਰ ਉਸ 'ਚ ਸ਼ਹਿਦ ਮਿਲਾ ਲਵੋ। ਫਿਰ ਤੁਸੀਂ ਪਿਆਜ਼ ਦੀ ਚਾਹ ਪੀ ਸਕਦੇ ਹੋ। 

ਪਿਆਜ਼ ਦੀ ਚਾਹ ਪੀਣ ਦੇ ਫਾਇਦੇ


ਸ਼ੂਗਰ ਲਈ ਪਿਆਜ਼ ਦੀ ਚਾਹ 
ਅੱਜ ਦੇ ਦੌਰ 'ਚ ਸ਼ੂਗਰ ਦੀ ਬੀਮਾਰੀ ਹੋਣਾ ਇਕ ਆਮ ਗੱਲ ਹੋ ਗਈ ਹੈ। ਹਰ-ਘਰ ਵਿਚ ਕੋਈ ਨਾ ਕੋਈ ਇਸ ਬੀਮਾਰੀ ਤੋਂ ਪਰੇਸ਼ਾਨ ਰਹਿੰਦਾ ਹੈ। ਪਿਆਜ਼ ਦੀ ਚਾਹ ਸ਼ੂਗਰ ਦੀ ਬੀਮਾਰੀ ਲਈ ਵੀ ਫਾਇਦੇਮੰਦ ਹੁੰਦੀ ਹੈ। ਸ਼ੂਗਰ ਦੀ ਬੀਮਾਰੀ ਵਾਲਿਆਂ ਨੂੰ ਰੋਜ਼ਾਨਾ ਇਕ ਕੱਟ ਪਿਆਜ਼ ਦੀ ਚਾਹ ਪੀਣੀ ਚਾਹੀਦੀ ਹੈ। 
ਕੈਂਸਰ ਦੀ ਬੀਮਾਰੀ ਤੋਂ ਕਰੇ ਬਚਾਅ 
ਪਿਆਜ਼ ਦੀ ਚਾਹ ਕੈਂਸਰ ਦੀ ਬੀਮਾਰੀ ਤੋਂ ਬਚਾਉਣ 'ਚ ਸਹਾਇਕ ਹੁੰਦੀ ਹੈ। ਪਿਆਜ਼ ਦੀ ਚਾਹ 'ਚ ਕੇਰਸੈਟਿਨ ਨਾਮਕ ਤੱਤ ਪਾਇਆ ਜਾਂਦਾ ਹੈ, ਜੋ ਕੈਂਸਰ ਦੇ ਸੈੱਲਾਂ ਨੂੰ ਘੱਟ ਕਰਨ 'ਚ ਸਾਡੀ ਮੱਦਦ ਕਰਦਾ ਹੈ।|ਪਿਆਜ਼ ਦੀ ਚਾਹ 'ਚ ਕੇਰਸੈਟਿਨ 'ਚ ਐਂਟੀ-ਕੈਂਸਰਕਾਰੀ ਸ਼ਕਤੀ ਹੁੰਦੀ ਹੈ, ਜੋ ਸਾਨੂੰ ਕੈਂਸਰ ਜਿਹੀਆਂ ਭਿਆਨਕ ਬਿਮਾਰੀਆਂ ਤੋਂ ਬਚਾਉਣ 'ਚ ਮਦਦ ਕਰਦੀਆਂ ਹਨ। 


ਦਰਦ ਅਤੇ ਸੋਜ ਤੋਂ ਦੇਵੇਂ ਛੁਟਕਾਰਾ
ਪਿਆਜ਼ ਦੀ ਚਾਹ ਦਰਦ ਅਤੇ ਸੋਜ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਕਰਦੀ ਹੈ। ਸੱਟ ਲੱਗਣ ਸਮੇਂ ਦਰਦ ਹੋਣ ਅਤੇ ਸੋਜ ਪੈਣ 'ਤੇ ਤੁਹਾਨੂੰ ਪਿਆਜ਼ ਦੀ ਚਾਹ ਪੀਣੀ ਚਾਹੀਦੀ ਹੈ। ਪਿਆਜ 'ਚ ਐਂਟੀ-ਇੰਫਲੇਮੈਟਰੀ ਗੁਣ ਪਾਇਆ ਜਾਂਦਾ ਹੈ, ਜੋ ਸਰੀਰ ਦੇ ਅੰਗਾਂ 'ਚ ਆਈ ਸੋਜ ਅਤੇ ਦਰਦ ਤੋਂ ਛੁਟਕਾਰਾ ਦਿਵਾਉਣ 'ਚ ਮਦਦ ਮਿਲਦੀ ਹੈ।
ਪਾਚਨ ਤੰਤਰ ਨੂੰ ਕਰੇ ਠੀਕ 
ਜੇਕਰ ਤੁਹਾਨੂੰ ਖਾਣਾ ਪਚਾਉਣ 'ਚ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਤੁਹਾਨੂੰ ਪਿਆਜ਼ ਦੀ ਚਾਹ ਪੀਣੀ ਚਾਹੀਦੀ ਹੈ। ਇਹ ਚਾਹ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦੀ ਹੈ ਖਾਣਾ ਪਚਾਉਣ 'ਚ ਲਾਹੇਵੰਦ ਹੁੰਦੀ ਹੈ।| ਪਿਆਜ 'ਚ ਭਰਪੂਰ ਮਾਤਰਾ 'ਚ ਫਾਇਬਰ ਮੌਜੂਦ ਹੁੰਦਾ ਹੈ, ਜੋ ਸਾਡੇ ਸਰੀਰ 'ਚੋਂ ਜ਼ਹਿਲੀਰੇ ਤੱਤ ਨੂੰ ਬਾਹਰ ਕੱਢਦਾ ਹੈ।  

shivani attri

This news is Content Editor shivani attri