ਸਵੇਰੇ ਉੱਠ ਕੇ ਮਖਾਨੇ ਖਾਣ ਨਾਲ ਮਿਲੇਗਾ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ

08/17/2019 5:16:02 PM

ਜਲੰਧਰ— ਕਈ ਲੋਕ ਜਿੱਥੇ ਮਖਾਨਿਆਂ ਨੂੰ ਸਨੈਕਸ ਦੇ ਰੂਪ 'ਚ ਖਾਣਾ ਪਸੰਦ ਕਰਦੇ ਹਨ, ਉਥੇ ਹੀ ਇਸ ਦੀ ਸਬਜ਼ੀ ਵੀ ਬਣਾਉਂਦੇ ਹਨ। ਮਖਾਨਿਆਂ ਦਾ ਸੇਵਨ ਉਂਝ ਤਾਂ ਤੁਸੀਂ ਜਦੋਂ ਮਰਜੀ ਕਰ ਸਕਦੇ ਹੋ। ਜੇਕਰ ਤੁਸੀਂ ਇਸ ਦਾ ਸੇਵਨ ਸਵੇਰੇ ਖਾਲੀ ਪੇਟ ਕਰਦੇ ਹੋ ਤਾਂ ਤੁਹਾਨੂੰ ਇਕ ਨਹੀਂ ਸਗੋਂ ਕਈ ਬੀਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ। ਅੱਜ ਅਸੀਂ ਤੁਹਾਨੂੰ ਮਖਾਨਿਆਂ ਨੂੰ ਖਾਣ ਨਾਲ ਸਰੀਰ ਦੀਆਂ ਜਿਹੜੀਆਂ ਸਮੱਸਿਆਵਾਂ ਤੋਂ ਨਿਜਾਤ ਮਿਲਦਾ ਹੈ, ਉਨ੍ਹਾਂ ਬਾਰੇ ਹੀ ਦੱਸਣ ਜਾ ਰਹੇ ਹਾਂ। 
ਜਾਣੋ ਮਖਾਨੇ ਖਾਣ ਦੇ ਫਾਇਦਿਆਂ ਬਾਰੇ 

ਡਾਇਬਟੀਜ਼ ਤੋਂ ਕਰੇ ਬਚਾਅ 
ਰੋਜ਼ਾਨਾ ਸਵੇਰੇ 5 ਦੇ ਕਰੀਬ ਮਖਾਨਿਆਂ ਦਾ ਸੇਵਨ ਕਰਨ ਦੇ ਨਾਲ ਡਾਇਬਟੀਜ਼ ਵਰਗੇ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਇਸ ਦੇ ਸੇਵਨ ਨਾਲ ਸਰੀਰ 'ਚ ਇੰਸੂਲਿਨ ਬਣਨ ਲੱਗਦਾ ਹੈ ਅਤੇ ਸ਼ੂਗਰ ਦੀ ਮਾਤਰਾ ਘੱਟ ਹੋ ਜਾਂਦੀ ਹੈ ਅਤੇ ਹੌਲੀ-ਹੌਲੀ ਸ਼ੂਗਰ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ। 


ਦਿਲ ਲਈ ਫਾਇਦੇਮੰਦ 
ਮਖਾਨਿਆਂ ਦਾ ਸੇਵਨ ਕਰਨ ਦੇ ਨਾਲ ਹਾਰਟ ਅਟੈਕ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਦੇ ਸੇਵਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਅਤੇ ਇੰਮਿਊਨ ਸਿਸਟਮ ਵੀ ਮਜ਼ਬੂਤ ਹੁੰਦਾ ਹੈ। ਇਸ ਦੇ ਸੇਵਨ ਨਾਲ ਸਰੀਰ 'ਚ ਕਿਸੇ ਤਰ੍ਹਾਂ ਦੀ ਫੈਟ ਜਮ੍ਹਾ ਨਹੀਂ ਹੁੰਦੀ, ਜਿਸ ਨਾਲ ਤੁਹਾਡਾ ਹਾਰਟ ਹੈਲਦੀ ਰਹਿੰਦਾ ਹੈ। 
ਤਣਾਅ ਤੋਂ ਰੱਖੇ ਦੂਰ 
ਰੋਜ਼ਾਨਾ ਖਾਲੀ ਪੇਟ ਮਖਾਨਿਆਂ ਦਾ ਸੇਵਨ ਕਰਨ ਨਾਲ ਵਿਅਕਤੀ ਤਣਾਅ ਤੋਂ ਮੁਕਤ ਹੋ ਜਾਂਦਾ ਹੈ। ਇਸ ਦੇ ਸੇਵਨ ਨਾਲ ਨੀਂਦ ਦੀ ਸਮੱੱਸਿਆ ਵੀ ਦੂਰ ਰਹਿੰਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਦੇ ਨਾਲ ਮਖਾਨਿਆਂ ਦਾ ਸੇਵਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਦੇ ਨਾਲ ਨੀਂਦ ਦੀ ਸਮੱਸਿਆ ਦੂਰ ਹੁੰਦੀ ਹੈ। 


ਜੋੜਾਂ ਦਾ ਦਰਦ ਕਰੇ ਦੂਰ 
ਉਮਰ ਦੇ ਵਧਣ ਦੇ ਨਾਲ ਜੋੜਾਂ 'ਚ ਗ੍ਰੀਸ ਖਤਮ ਹੋਣ ਲੱਗਦੀ ਹੈ। ਮਖਾਨੇ ਸਰੀਰ 'ਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦੇ ਹਨ। ਜਿਸ ਦੇ ਕਾਰਨ ਵਿਅਕਤੀ ਨੂੰ ਵੱਧਦੀ ਉਮਰ ਦੇ ਨਾਲ-ਨਾਲ ਜੋੜਾਂ 'ਚ ਦਰਦ ਵਰਗੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਗਠੀਏ ਵਰਗੇ ਰੋਗਾਂ 'ਚ ਵੀ ਇਸ ਦਾ ਸੇਵਨ ਬਹੁਤ ਹੀ ਫਾਇਦੇਮੰਦ ਹੁੰਦਾ ਹੈ। 
ਇੰਮਿਊਨ ਸਿਸਟਮ ਕਰੇ ਮਜ਼ਬੂਤ 
ਰੋਜ਼ਾਨਾ ਸਵੇਰੇ ਮਖਾਨੇ ਖਾਣ ਨਾਲ ਸਰੀਰ ਨੂੰ ਐਂਟੀ ਆਕਸੀਡੈਂਟ ਮਿਲਦਾ ਹੈ। ਮਖਾਨਿਆਂ 'ਚ ਐਸਟਰੀਜਨ ਗੁਣ ਹੁੰਦੇ ਹਨ, ਜੋ ਭੁੱਖ ਮਿਟਾਉਣ ਦੇ ਨਾਲ-ਨਾਲ ਭੁੱਖ ਵਧਾਉਣ ਦਾ ਵੀ ਕੰਮ ਕਰਦੇ ਹਨ। ਇਸ ਨਾਲ ਤੁਹਾਡੀ ਭੁੱਖ ਦੀ ਸ਼ਿਕਾਇਤ ਵੀ ਦੂਰ ਹੋ ਜਾਵੇਗੀ ਅਤੇ ਪੇਟ ਵੀ ਠੀਕ ਰਹੇਗਾ। 


ਕਿਡਨੀ ਦੀ ਸਮੱਸਿਆ ਲਈ ਫਾਇਦੇਮੰਦ 
ਬਹੁਤ ਸਾਰੇ ਲੋਕਾਂ ਨੂੰ ਕਿਡਨੀ ਨਾਲ ਜੁੜੇ ਰੋਗ ਵੀ ਹੋ ਜਾਂਦੇ ਹਨ। ਕਈ ਲੋਕਾਂ ਦੀਆਂ ਕਿਡਨੀਆਂ ਬਹੁਤ ਹੀ ਘੱਟ ਉਮਰ 'ਚ ਖਰਾਬ ਹੋਣ ਲੱਗਦੀਆਂ ਹਨ। ਇਸ ਸਮੱਸਿਆ ਤੋਂ ਬਚਣ ਦੇ ਲਈ ਰੋਜ਼ਾਨਾ ਮਖਾਨਿਆਂ ਖਾਣੇ ਚਾਹੀਦੇ ਹਨ। ਮਖਾਨੇ ਬਾਡੀ ਨੂੰ ਡਿਟਾਕਸੀਫਾਈ ਕਰਨ ਦੇ ਨਾਲ-ਨਾਲ ਬਾਡੀ 'ਚ ਖੂਨ ਦੀ ਕਮੀ ਵੀ ਦੂਰ ਕਰਦਾ ਹੈ।

shivani attri

This news is Content Editor shivani attri