ਜ਼ਿਮੀਕੰਦ ਖਾਣ ਨਾਲ ਹੁੰਦੇ ਨੇ ਹੈਰਾਨੀਜਨਕ ਫਾਇਦੇ, ਜੜ੍ਹ ਤੋਂ ਖਤਮ ਕਰਦੈ ਕਈ ਬੀਮਾਰੀਆਂ ਨੂੰ

05/19/2019 4:06:54 PM

ਜਲੰਧਰ (ਬਿਊਰੋ) : ਜ਼ਿਮੀਕੰਦ ਜਾਂ ਸੂਰਨ ਸਿਹਤ ਲਈ ਇਕ ਗੁਣਕਾਰੀ ਸਬਜ਼ੀ ਹੈ। ਫਾਈਬਰ, ਵਿਟਾਮਿਨ, ਫੋਲਿਕ ਐਸਿਡ, ਪੋਟਾਸ਼ੀਅਮ, ਆਇਰਨ, ਮੈਗਨੀਸ਼ੀਅਮ, ਕੈਲਸ਼ੀਅਮ ਅਤੇ ਫਾਸਫੋਰਸ ਨਾਲ ਭਰਪੂਰ ਇਸ ਸਬਜ਼ੀ ਦਾ ਸੇਵਨ ਦਿਮਾਗ ਨੂੰ ਤੇਜ਼ ਕਰਦਾ ਹੈ ਅਤੇ ਨਾਲ ਹੀ ਇਸ ਨਾਲ ਬਵਾਸੀਰ ਵਰਗੀ ਸਮੱਸਿਆ ਵੀ ਦੂਰ ਹੁੰਦੀ ਹੈ। ਅੱਜ ਇਸ ਖਬਰ ਰਾਹੀਂ ਅਸੀਂ ਤੁਹਾਨੂੰ ਜ਼ਿਮੀਕੰਦ ਖਾਣ ਦੇ ਫਾਇਦੇ ਦੱਸਣ ਜਾ ਰਹੇ, ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਂਦੇ ਹਨ। 

ਸ਼ੂਗਰ ਦਾ ਇਲਾਜ

ਸ਼ੂਗਰ ਨਾਲ ਪੀੜਤ ਲੋਕਾਂ ਲਈ ਜ਼ਿਮੀਕੰਦ ਇਕ ਵਧੀਆ ਸਬਜ਼ੀ ਹੈ। ਇਸ ਨੂੰ 90 ਦਿਨਾਂ ਤੱਕ ਖਾਣ ਨਾਲ ਖੂਨ 'ਚ ਸ਼ੂਗਰ ਦਾ ਪੱਧਰ ਘੱਟ ਹੁੰਦਾ ਹੈ, ਜੋ ਕਿ ਸ਼ੂਗਰ ਦੀ ਸਮੱਸਿਆ ਲਈ ਫਾਇਦੇਮੰਦ ਹੈ।

ਕੈਂਸਰ ਤੋਂ ਬਚਾਅ

ਜ਼ਿਮੀਕੰਦ ਐਂਟੀਆਕਸੀਡੈਂਟ, ਵਿਟਾਮਿਨ ਸੀ ਅਤੇ ਬੀਟਾ ਕੈਰੋਟੀਨ ਵਰਗੇ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਕੈਂਸਰ ਪੈਦਾ ਕਰਨ ਵਾਲੇ ਫਰੀ ਰੈਡੀਕਲਸ ਨਾਲ ਲੜਨ 'ਚ ਮਦਦਗਾਰ ਹੁੰਦਾ ਹੈ।

ਅਸਥਮਾ 'ਚ ਫਾਇਦੇਮੰਦ

ਇਸ 'ਚ ਮੌਜੂਦ ਐਂਟੀ-ਇੰਫਲੇਮੈਟਰੀ ਗੁਣਾਂ ਕਾਰਨ ਇਹ ਗਠੀਆ ਅਤੇ ਅਸਥਮਾ ਰੋਗੀਆਂ ਲਈ ਸਭ ਤੋਂ ਚੰਗਾ ਹੈ।

ਪਾਚਨ ਕਿਰਿਆ ਠੀਕ

ਪੋਟਾਸ਼ੀਅਮ ਨਾਲ ਭਰਪੂਰ ਹੋਣ ਕਾਰਨ ਇਹ ਪਾਚਨ ਕਿਰਿਆ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ। ਇਸ ਨੂੰ ਨਿਯਮਿਤ ਖਾਣ ਨਾਲ ਕਬਜ਼ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

ਹਾਈ ਬਲੱਡ ਪ੍ਰੈਸ਼ਰ

ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ ਇਸ ਦਾ ਸੇਵਨ ਕਰੋ। ਇਸ 'ਚ ਮੌਜੂਦ ਵਿਟਾਮਿਨ ਬੀ 6 ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਦਿਲ ਦੀਆਂ ਬੀਮਾਰੀਆਂ  ਤੋਂ ਵੀ ਬਚਾਉਂਦਾ ਹੈ।

ਤੇਜ਼ ਦਿਮਾਗ

ਅਕਸਰ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਭੁੱਲ ਜਾਂਦੇ ਹਨ ਪਰ ਜ਼ਿਮੀਕੰਦ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ।

ਅੱਖਾਂ ਲਈ ਫਾਇਦੇਮੰਦ

ਜ਼ਿਮੀਕੰਦ 'ਚ ਵਿਟਾਮਿਨ ਏ, ਅਲਫਾ-ਕੈਰੋਟੀਨ ਅਤੇ ਬੀਟਾ-ਕੈਰੋਟੀਨ ਹੁੰਦੇ ਹਨ, ਜੋ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਵੀ ਅੱਖਾਂ ਦੀ ਰੌਸ਼ਨੀ ਤੇਜ਼ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਿਲ ਕਰੋ।

ਭਾਰ ਘੱਟ ਕਰਨ 'ਚ ਮਦਦਗਾਰ

ਫਾਈਬਰ ਨਾਲ ਭਰਪੂਰ ਹੋਣ ਕਾਰਨ ਇਸ ਦਾ ਸੇਵਨ ਕਰਨ ਨਾਲ ਪੇਟ ਭਰਿਆ ਹੋਇਆ ਰਹਿੰਦਾ ਹੈ। ਇਸ ਦਾ ਸੇਵਨ ਕਰਨ ਨਾਲ ਭਾਰ ਘੱਟ ਹੁੰਦਾ ਹੈ।

sunita

This news is Content Editor sunita