ਗੁੜ ਅਤੇ ਭੁੱਜੇ ਹੋਏ ਛੋਲੇ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

07/06/2017 6:22:00 PM

ਨਵੀਂ ਦਿੱਲੀ— ਗੁੜ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਵਿੱਚ ਜ਼ਿਆਦਾ ਮਾਤਰਾ ਵਿੱਚ ਆਇਰਨ ਹੁੰਦਾ ਹੈ ਇਸ ਦੀ ਵਰਤੋ ਨਾਲ ਖੂਨ ਸਾਫ ਹੁੰਦਾ ਹੈ ਅਤੇ ਇਹ ਸਰੀਰ 'ਚ ਹੀਮੋਗਲੋਬਿਨ ਵਧਾਉਂਦਾ ਹੈ। ਇਸ ਵਿੱਚ ਸੋਡੀਅਮ, ਵਿਟਾਮਿਨ, ਪੋਟਾਸ਼ੀਅਮ, ਮਿਨਰਲਸ ਅਤੇ ਕਾਰਬੋਹਾਈਡ੍ਰੇਟ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਭੁੱਜੇ ਹੋਏ ਛੋਲੇ ਤੁਹਾਡੇ ਸਰੀਰ ਦੀ ਗੰਦਗੀ ਨੂੰ ਦੂਰ ਕਰਦੇ ਹਨ। ਇਹ ਡਾਈਬੀਟੀਜ਼, ਅਨੀਮੀਆ ਆਦਿ ਦੀ ਪ੍ਰੇਸ਼ਾਨੀਆਂ ਦੂਰ ਕਰਨ ਵਿੱਚ ਬਹੁਤ ਸਹਾਈ ਹੈ। ਇਨ੍ਹਾਂ ਦੋਹਾਂ ਨੂੰ ਇਕੱਠਾ ਖਾਣ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ।
1. ਹੱਡੀਆਂ ਦੇ ਲਈ ਫਾਇਦੇਮੰਦ
ਇਸ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਮੋਜੂਦ ਹੁੰਦਾ ਹੈ ਇਸ ਦੀ ਰੋਜ਼ਾਨਾ ਵਰਤੋ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਗੱਠਿਆ ਦੇ ਰੋਗੀਆਂ ਦੇ ਲਈ ਇਹ ਬਹੁਤ ਫਾਇਦੇਮੰਦ ਹੁੰਦਾ ਹੈ।
2. ਮਜ਼ਬੂਤ ਦੰਦ 
ਇਸ 'ਚ ਫਾਸਫੋਰਸ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ ਇਸ ਨਾਲ ਦੰਦ ਮਜ਼ਬੂਤ ਹੁੰਦੇ ਹਨ ਅਤੇ ਇਹ ਹਰ ਉਮਰ ਦੇ ਲੋਕਾਂ ਦੇ ਲਈ ਲਾਭਕਾਰੀ ਹੈ।
3. ਤੇਜ਼ ਦਿਮਾਗ
ਇਹ ਬੱਚਿਆਂ ਦੇ ਲਈ ਕਾਫੀ ਚੰਗਾ ਆਹਾਰ ਹੈ ਇਸ ਦੀ ਵਰਤੋ ਨਾਲ ਦਿਮਾਗ ਤੇਜ਼ ਹੁੰਦਾ ਹੈ ਕਿਉਂਕਿ ਇਸ ਵਿੱਚ ਵਿਟਾਮਿਨ ਸੀ ਕਾਫੀ ਮਾਤਰਾ ਵਿੱਚ ਮੋਜੂਦ ਹੁੰਦਾ ਹੈ ਇਸ ਲਈ ਬੱਚਿਆਂ ਨੂੰ ਸਨੈਕਸ ਵਿੱਚ ਭੁੱਜੇ ਹੋਏ ਛੋਲੇ ਅਤੇ ਗੁੜ ਖਾਣ ਲਈ ਦਿਓ। 
4. ਖੂਬਸੂਰਤੀ ਨਿਖਾਰੇ
ਇਸ ਵਿੱਚ ਜਿੰਕ ਜ਼ਿਆਦਾ ਮਾਤਰਾ ਵਿੱਚ ਮੋਜੂਦ ਹੁੰਦਾ ਹੈ ਨਿਯਮਤ ਰੂਪ ਵਿੱਚ ਇਸ ਦੀ ਵਰਤੋ ਕਰਨ ਨਾਲ ਚਮੜੀ ਵਿੱਚ ਨਿਖਾਰ ਆਉਂਦਾ ਹੈ ਅਤੇ ਚਮੜੀ ਨੂੰ ਧੁੱਪ ਨਾਲ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਉਂਦਾ ਹੈ।