ਸ਼ੂਗਰ ਅਤੇ ਮੋਟਾਪੇ ਤੋਂ ਨਿਜ਼ਾਤ ਪਾਉਣ ਲਈ ਇੰਝ ਕਰੋ ‘ਗਲੋਅ’ ਦੀ ਵਰਤੋਂ, ਹੋਣਗੇ ਹੋਰ ਵੀ ਕਈ ਫ਼ਾਇਦੇ

02/11/2021 6:09:21 PM

ਜਲੰਧਰ (ਬਿਊਰੋ) - ਗਲੋਅ ਇਕ ਆਯੁਰਵੈਦਿਕ ਬੂਟੀ ਹੈ, ਜੋ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਦੇ ਕੰਮ ਆਉਂਦੀ ਹੈ। ਗਲੋਅ 'ਚ ਕਈ ਤਰ੍ਹਾਂ ਦੇ ਔਸ਼ਧੀ ਗੁਣ ਪਾਏ ਜਾਂਦੇ ਹਨ। ਗਲੋਅ ਨੂੰ ਪਾਉਡਰ, ਜੂਸ ਜਾਂ ਕੈਪਸੂਲ ਕਿਸੇ ਵੀ ਰੂਪ 'ਚ ਲਿਆ ਜਾ ਸਕਦਾ ਹੈ ਪਰ ਇਸ ਨੂੰ ਪਾਉਡਰ 'ਚ ਲੈਣਾ ਜ਼ਿਆਦਾ ਲਾਭਕਾਰੀ ਹੁੰਦਾ ਹੈ। ਗਲੋਅ ਦੀ ਵਰਤੋਂ ਕਰਨ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਸੌਖੇ ਤਰੀਕੇ ਨਾਲ ਛੁਟਕਾਰਾ ਪਾ ਸਕਦੇ ਹੋ। ਇਸੇ ਲਈ ਅੱਜ ਅਸੀਂ ਤੁਹਾਨੂੰ ਗਲੋਅ ਜਾ ਸੇਵਨ ਕਰਨ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ....

ਢਿੱਡ ਦੀਆਂ ਬੀਮਾਰੀਆਂ ਨੂੰ ਕਰੇ ਦੂਰ 
ਅਸੰਤੁਲਿਤ ਭੋਜਣ ਖਾਣ ਨਾਲ ਢਿੱਡ 'ਚ ਕਈ ਤਰ੍ਹਾਂ ਦੇ ਰੋਗ ਜਨਮ ਲੈਂਦੇ ਹਨ। ਗਲੋਅ ਢਿੱਡ ਦੇ ਰੋਗਾਂ ਅਤੇ ਢਿੱਡ ਦੇ ਕੀੜਿਆਂ ਨੂੰ ਖ਼ਤਮ ਕਰਦੀ ਹੈ। ਗਲੋਅ ਦੀ ਵਰਤੋਂ ਨਾਲ ਕਬਜ਼ ਅਤੇ ਬਦਹਜ਼ਮੀ ਵੀ ਠੀਕ ਹੋ ਜਾਂਦੀ ਹੈ। 

ਸ਼ੂਗਰ ਦੇ ਰੋਗੀਆਂ ਲਈ ਫ਼ਾਇਦੇਮੰਦ 
ਸ਼ੂਗਰ ਵਰਗੀ ਬੀਮਾਰੀ ਨੂੰ ਠੀਕ ਕਰਨ 'ਚ ਗਲੋਅ ਕਾਫ਼ੀ ਲਾਹੇਵੰਦ ਹੁੰਦੀ ਹੈ। ਇਸ 'ਚ ਸ਼ੂਗਰ ਘਟਾਉਣ ਵਾਲੇ ਗੁਣ ਪਾਏ ਜਾਂਦੇ ਹਨ। ਗਲੋਅ ਦਾ ਜੂਸ ਰੋਜ਼ਾਨਾ ਪੀਣ ਨਾਲ ਟਾਇਪ-2 ਦੇ ਮਰੀਜ਼ ਠੀਕ ਹੋ ਜਾਂਦੇ ਹਨ।

ਪੜ੍ਹੋ ਇਹ ਵੀ ਖ਼ਬਰ - ਜੇਕਰ ਤੁਸੀਂ ਵੀ ਥਾਇਰਾਇਡ ਦੀ ਸਮੱਸਿਆ ਤੋਂ ਹੋ ਪਰੇਸ਼ਾਨ ਤਾਂ ਜਾਣੋ ਕੀ ਖਾਈਏ ਅਤੇ ਕੀ ਨਾਂਹ

ਅੱਖਾਂ ਦੀ ਰੌਸ਼ਨੀ ਵਧਾਏ
ਗਲੋਅ ਦਾ ਜੂਸ ਪੀਣ ਨਾਲ ਅੱਖਾਂ ਦੀ ਰੌਸ਼ਨੀ ਵੱਧਦੀ ਹੈ। ਇਸ ਨੂੰ ਪਾਣੀ 'ਚ ਉਬਾਲ ਕੇ ਅੱਖਾਂ 'ਤੇ ਲਗਾਉਣ ਨਾਲ ਅੱਖਾਂ ਦੇ ਰੋਗ ਠੀਕ ਹੋ ਜਾਂਦੇ ਹਨ। ਜੇਕਰ ਇਸ ਦੀ ਵਰਤੋਂ ਰੋਜ਼ਾਨਾ ਕੀਤੀ ਜਾਵੇ ਤਾਂ ਇਸ ਨਾਲ ਚਸ਼ਮਾ ਵੀ ਉਤਰ ਜਾਂਦਾ ਹੈ।

ਪੀਲੀਏ ਤੋਂ ਦੇਵੇ ਨਿਜ਼ਾਤ 
ਪੀਲੀਆ ਹੋਣ 'ਤੇ ਗਲੋਅ ਦੀ ਵਰਤੋਂ ਕਰਨ ਦੇ ਨਾਲ ਕਾਫ਼ੀ ਫ਼ਾਇਦੇ ਮਿਲਦੇ ਹਨ। ਗਲੋਅ 'ਚ ਕਾਲੀ ਮਿਰਚ, ਸ਼ਹਿਦ ਅਤੇ ਤ੍ਰਿਫਲਾ ਦੇ ਪਾਉਡਰ ਨੂੰ ਮਿਲਾ ਕੇ ਪੀਣ ਨਾਲ ਪੀਲੀਏ ਦੇ ਰੋਗ ਤੋਂ ਛੁਟਕਾਰਾ ਮਿਲਦਾ ਹੈ। 

ਪੜ੍ਹੋ ਇਹ ਵੀ ਖ਼ਬਰ - ਦਿਲ ਦੀ ਧੜਕਣ ਵਧਣ ਅਤੇ ਘਟਣ ਦੀ ਸਮੱਸਿਆ ਤੋਂ ਕੀ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

ਚਿਹਰੇ ਦੇ ਦਾਗ-ਧੱਬੇ ਨੂੰ ਕਰੇ ਠੀਕ
ਜੇਕਰ ਤੁਹਾਡੇ ਚਿਹਰੇ ‘ਤੇ ਦਾਗ-ਧੱਬੇ ਹਨ ਤਾਂ ਗਲੋਅ ਦੇ ਫਲਾਂ ਨੂੰ ਪੀਸ ਲਓ ਅਤੇ ਇਸ ਦਾ ਲੇਪ ਚਿਹਰੇ ‘ਤੇ ਲਾਓ। ਇਸ ਵਿੱਚ ਐਂਟੀ ਬੈਕਟੀਰੀਅਲ ਗੁਣ ਹੋਣ ਕਾਰਨ ਇਹ ਚਮੜੀ ਦੀ ਸਾਰੀ ਇੰਨਫੈਕਸ਼ਨ ਨੂੰ ਦੂਰ ਕਰਦਾ ਹੈ।

ਖਾਂਸੀ, ਜ਼ੁਕਾਮ ਅਤੇ ਬੁਖਾਰ ਤੋਂ ਦੇਵੇ ਨਿਜਾਤ
ਗਲੋਅ ਸਰੀਰ 'ਚ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ। ਗਲੋਅ ਦਾ ਪਾਣੀ ਪੀਣ ਨਾਲ ਖਾਂਸੀ, ਜ਼ੁਕਾਮ, ਬੁਖਾਰ ਅਤੇ ਹੋਰ ਬੀਮਾਰੀਆਂ ਨਿਜਾਤ ਮਿਲਦਾ ਹੈ। 

Health tips : ਹੋਮਿਓਪੈਥਿਕ ਦਵਾਈਆਂ ਲੈਣ ਵਾਲੇ ਲੋਕ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ, ਨਹੀਂ ਤਾਂ ਹੋ ਸਕਦੈ ਨੁਕਸਾਨ

ਖੂਨ ਨੂੰ ਕਰੇ ਸਾਫ 
ਗਲੋਅ ਸਰੀਰ 'ਚੋਂ ਖੂਨ ਨੂੰ ਸਾਫ ਕਰਨ 'ਚ ਕਾਫ਼ੀ ਲਾਹੇਵੰਦ ਹੁੰਦੀ ਹੈ। ਇਸ ਦੇ ਨਾਲ ਹੀ ਇਹ ਗੁਰਦੇ 'ਚੋਂ ਨੁਕਸਾਨਦੇਹ ਤੱਤਾਂ ਨੂੰ ਬਾਹਰ ਕੱਢਦੀ ਹੈ। 

ਪੜ੍ਹੋ ਇਹ ਵੀ ਖ਼ਬਰ - ਕਿਸੇ ਵੀ ਰਿਸ਼ਤੇ ਨੂੰ ਜੇਕਰ ਤੁਸੀਂ ਬਣਾਉਣਾ ਚਾਹੁੰਦੇ ਹੋ ਮਜ਼ਬੂਤ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

ਮੋਟਾਪਾ ਘਟ ਕਰਨ ’ਚ ਕਰਦੀ ਹੈ ਮਦਦ
ਗਲੋਅ ਮੋਟਾਪਾ ਘੱਟ ਕਰਨ ਵਿੱਚ ਵੀ ਮਦਦ ਕਰਦੀ ਹੈ, ਮੋਟਾਪਾ ਘੱਟ ਕਰਨ ਲਈ ਗਿਲੋਅ ਅਤੇ ਤ੍ਰਿਫਲਾ ਚੂਰਨ ਨੂੰ ਸਵੇਰ ਅਤੇ ਸ਼ਾਮ ਸ਼ਹਿਦ ਨਾਲ ਖਾਣ ਨਾਲ ਫ਼ਾਇਦਾ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਖਾਣਾ ਖਾਣ ਤੋਂ ਬਾਅਦ ਕੀ ਤੁਸੀਂ ਵੀ ਢਿੱਡ ’ਚ ਭਾਰੀਪਨ ਮਹਿਸੂਸ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਇਨ੍ਹਾਂ ਹਾਲਾਤ 'ਚ ਨਾ ਕਰੋ ਗਲੋਅ ਦਾ ਸੇਵਨ
. ਜੇਕਰ ਤੁਸੀਂ ਸ਼ੂਗਰ ਦੀ ਦਵਾਈ ਖਾ ਰਹੇ ਹੋ ਤਾਂ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਦਵਾਈ ਜਾਂ ਫਿਰ ਗਲੋਅ ਦੋਹਾਂ 'ਚੋਂ ਇਕ ਦਾ ਸੇਵਨ ਕਰਨਾ ਚਾਹੀਦਾ ਹੈ। 
. ਗਰਭਵਤੀ ਜਨਾਨੀ ਅਤੇ ਬੱਚੇ ਨੂੰ ਆਪਣਾ ਦੁੱਧ ਪਿਲਾਉਣ ਵਾਲੀ ਜਨਾਨੀ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ।
. ਬਲੱਡ ਪ੍ਰੈਸ਼ਰ ਘੱਟ ਹੋਣ 'ਤੇ ਇਸ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। 
. ਸਰਜਰੀ ਜਾਂ ਆਪ੍ਰਰੇਸ਼ਨ ਹੋਣ 'ਤੇ ਗਲੋਅ ਦੀ ਵਰਤੋ ਬੰਦ ਕਰ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ 5 ਸਾਲ ਤੋਂ ਹੇਠਾਂ ਦੇ ਬੱਚਿਆਂ ਨੂੰ ਗਲੋਅ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

rajwinder kaur

This news is Content Editor rajwinder kaur