Health Tips: ਅੱਖਾਂ ਦੀ ਰੌਸ਼ਨੀ ਵਧਾਉਣ ਲਈ ਅਪਣਾਓ ਇਹ ਆਸਾਨ ਨੁਸਖਾ

03/12/2024 3:17:50 PM

ਨਵੀਂ ਦਿੱਲੀ (ਬਿਊਰੋ) - ਅੱਖਾਂ ਸਾਡੇ ਸਰੀਰ ਦਾ ਸਭ ਤੋਂ ਅਹਿਮ ਅਤੇ ਨਾਜੁਕ ਹਿੱਸਾ ਹਨ। ਅਜਿਹੇ ਵਿਚ ਇਸ ਨੂੰ ਖ਼ਾਸ ਦੇਖਭਾਲ ਦੀ ਲੋੜ ਹੁੰਦੀ ਹੈ ਪਰ ਕਈ ਘੰਟੇ ਲੈਪਟਾਪ, ਟੀਵੀ ਸਕ੍ਰੀਨ ਦੇਖਣ, ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਅੱਖਾਂ ਕਮਜੋਰ ਹੋਣ ਲੱਗਦੀਆਂ ਹਨ। ਸਮੱਸਿਆ ਵਧਣ 'ਤੇ ਐਨਕ ਲਗਵਾਉਣ ਦੀ ਨੌਬਤ ਤੱਕ ਆ ਜਾਂਦੀ ਹੈ। ਅਜਿਹੇ ਵਿਚ ਤੁਸੀਂ ਐਨਕ ਉਤਾਰਨ ਅਤੇ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਕੁਝ ਦੇਸੀ ਉਪਾਅ ਅਪਨਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਸ ਬਾਰੇ ਦਸਣ ਜਾ ਰਹੇ ਹਾਂ।

ਐਨਕ ਲੱਗਣ ਦੇ ਕਾਰਨ
-ਅੱਖਾਂ ਦੀ ਦੇਖਭਾਲ ਨਾ ਕਰਨਾ
-ਖਾਣੇ ਵਿਚ ਪੋਸ਼ਕ ਤੱਤਾਂ ਦੀ ਘਾਟ
-ਜੈਨੇਟਿਕ
-ਵਿਟਾਮਿਨ ਏ ਦੀ ਘਾਟ
-ਘੰਟਿਆਂ ਤੱਕ ਟੀਵੀ ਜਾਂ ਕੰਪਿਊਟਰ ਸਕ੍ਰੀਨ 'ਤੇ ਕੰਮ ਕਰਨਾ

ਐਨਕ ਉਤਾਰਨ ਅਤੇ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਅੱਜ ਅਸੀਂ ਤੁਹਾਨੂੰ 2 ਦੇਸੀ ਅਤੇ ਕਾਰਗਰ ਉਪਾਅ ਦੱਸਣ ਜਾ ਰਹੇ ਹਾਂ
1. ਗਾਂ ਦਾ ਘਿਓ ਅਤੇ ਕਾਲੀ ਮਿਰਚ ਲਓ
ਇਸ ਲਈ ਛੋਟਾ ਅੱਧਾ ਚਮਚ ਗਾਂ ਦਾ ਘਿਓ ਪਿਘਲਾ ਕੇ ਉਸ ਵਿਚ ਛੋਟਾ ਅੱਧਾ ਚਮਚ ਕਾਲੀ ਮਿਰਚ ਮਿਲਾਓ। ਸਵੇਰੇ ਖਾਲੀ ਪੇਟ ਇਸ ਨੂੰ ਲਓ। ਇਸ ਮਗਰੋਂ ਇਕ ਗਿਲਾਸ ਕੋਸਾ ਪਾਣੀ ਜਾਂ ਦੁੱਧ ਪੀਓ। ਰੋਜ਼ਾਨਾ ਇਸ ਨੂੰ ਲੈਣ ਨਾਲ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਵਧਣ ਵਿਚ ਮਦਦ ਮਿਲੇਗੀ। ਤੁਹਾਨੂੰ 7 ਦਿਨਾਂ ਵਿਚ ਹੀ ਫਰਕ ਮਹਿਸੂਸ ਹੋਵੇਗਾ।
 

ਗਾਂ ਦਾ ਦੇਸੀ ਘਿਓ ਖਾਣ ਦੇ ਫ਼ਾਇਦੇ
ਇਸ ਵਿਚ ਓਮੇਗਾ 3 ਫੈਟੀ ਐਸਿਡ, ਵਿਟਾਮਿਨ ਏ ਆਦਿ ਪੋਸਕ ਤੱਤ, ਐਂਟੀ-ਆਕਸੀਡੈਂਟਸ ਗੁਣ ਹੁੰਦੇ ਹਨ। ਇਸ ਨੂੰ ਖਾਣ ਨਾਲ ਇਮਿਊਨਿਟੀ ਬੂਸਟ ਹੋ ਕੇ ਪੂਰਾ ਦਿਨ ਊਰਜਾ ਭਰਪੂਰ ਮਹਿਸੂਸ ਹੋਵੇਗਾ।ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਵੀ ਗਾਂ ਦਾ ਦੇਸੀ ਘਿਓ ਫਾਇਦੇਮੰਦ ਮੰਨਿਆ ਗਿਆ ਹੈ। ਇਸ ਨਾਲ ਵਾਲ ਵੀ ਜੜ੍ਹਾਂ ਤੋਂ ਪੋਸ਼ਿਤ ਹੋ ਕੇ ਸੁੰਦਰ, ਮੁਲਾਇਮ ਅਤੇ ਕਾਲੇ ਹੋਣਗੇ।

ਕਾਲੀ ਮਿਰਚ ਖਾਣ ਦੇ ਫ਼ਾਇਦੇ
ਕਾਲੀ ਮਿਰਚ ਪੋਸ਼ਕ ਤੱਤਾਂ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ ਵਾਇਰਲ ਆਦਿ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਨੂੰ ਖਾਣ ਨਾਲ ਖਾਣੇ ਦੇ ਸਵਾਦ ਵਧਣ ਦੇ ਨਾਲ ਇਮਿਊਨਿਟੀ ਤੇਜ਼ ਹੁੰਦੀ ਹੈ। ਇਸ ਨਾਲ ਬੀਮਾਰੀਆਂ ਅਤੇ ਇਨਫੈਕਸ਼ਨ ਦੀ ਚਪੇਟ ਵਿਚ ਆਉਣ ਦਾ ਖਤਰਾ ਘੱਟ ਰਹਿੰਦਾ ਹੈ। ਇਸ ਦੇ ਨਾਲ ਹੀ ਅੱਖਾਂ ਦੀ ਰੌਸ਼ਨੀ ਵਧਣ ਵਿਚ ਮਦਦ ਮਿਲਦੀ ਹੈ। ਇਸ ਨਾਲ ਦਿਮਾਗ ਵੀ ਤੇਜ਼ ਹੁੰਦਾ ਹੈ। ਮਾਹਿਰਾਂ ਮੁਤਾਬਕ ਰੋਜ਼ਾਨਾ ਖੁਰਾਕ ਵਿਚ 4-5 ਕਾਲੀ ਮਿਰਚ ਜ਼ਰੂਰ ਖਾਣੀ ਚਾਹੀਦੀ ਹੈ।

2. ਸਰੋਂ ਜਾਂ ਤਿਲ ਦੇ ਤੇਲ ਨਾਲ ਨਾਲ ਕਰੋ  ਪੈਰਾਂ ਦੀ ਮਾਲਿਸ਼
ਸੋਣ ਤੋਂ ਪਹਿਲਾਂ ਸਰੋਂ ਜਾਂ ਤਿਲ ਦੇ ਤੇਲ ਪੈਰਾਂ ਦੇ ਤਲਵੇ 'ਤੇ ਲਗਾਓ। ਇਸ ਨਾਲ 2-3 ਮਿੰਟ ਸਰਕੁਲਰ ਮੋਸ਼ਨ ਵਿਚ ਮਾਲਸ਼ ਕਰੋ। ਅਗਲੀ ਸਵੇਰ ਨਹਾ ਲਓ ਜਾਂ ਕੋਸੇ ਪਾਣੀ ਨਾਲ ਇਸ ਨੂੰ ਸਾਫ ਕਰ ਲਓ। ਰਾਤ ਨੂੰ ਹੀ ਪੈਰਾਂ ਦੀ ਮਾਲਸ਼ ਕਰੋ। ਦਿਨ ਵੇਲੇ ਪੈਰਾਂ 'ਤੇ ਤੇਲ ਲਗਾਉਣ ਨਾਲ ਤਿਲਕਣ ਦਾ ਖਤਰਾ ਹੋ ਸਕਦਾ ਹੈ। ਇਸ ਉਪਾਅ ਨੂੰ ਲਗਾਤਾਰ 1 ਹਫ਼ਚਾ ਕਰਨ ਨਾਲ ਹੀ ਤੁਹਾਨੂੰ ਫਰਕ ਮਹਿਸੂਸ ਹੋਵੇਗਾ। ਇਸ ਨਾਲ ਅੱਖਾਂ ਦੀ ਰੌਸ਼ਨੀ ਵਧਣ ਦੇ ਨਾਲ ਹੀ ਇਸ ਨਾਲ ਜੁੜੀਆਂ ਪਰੇਸ਼ਾਨੀਆਂ ਹੋਣ ਦਾ ਖਤਰਾ ਘੱਟ ਰਹੇਗਾ।


sunita

This news is Content Editor sunita