Health Tips: 'ਗੋਢਿਆਂ ਦੇ ਦਰਦ' ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਰਾਹਤ ਪਾਉਣ ਲਈ ਅਪਣਾਓ ਇਹ ਤਰੀਕੇ

02/16/2024 6:09:30 PM

ਜਲੰਧਰ - ਵੱਧਦੀ ਉਮਰ ਦੇ ਨਾਲ-ਨਾਲ ਅਕਸਰ ਜੋੜਾਂ ਦੇ ਦਰਦ ਹੋਣੇ ਸ਼ੁਰੂ ਹੋ ਜਾਂਦੇ ਹਨ। ਅਸੀਂ ਆਪਣੀਆਂ ਖਾਣ-ਪੀਣ ਦੀਆਂ ਕੁਝ ਆਦਤਾਂ ਬਦਲ ਕੇ ਜੋੜਾਂ ਦੇ ਦਰਦ ਤੋਂ ਰਾਹਤ ਪਾ ਸਕਦੇ ਹਨ। ਅੱਜ ਦੇ ਸਮੇਂ ਵਿਚ ਗੋਢਿਆਂ 'ਚ ਦਰਦ ਦੀ ਸਮੱਸਿਆ ਵੀ ਬਹੁਤ ਵੱਧ ਗਈ ਹੈ, ਜੋ ਕੈਲਸ਼ੀਅਮ ਦੀ ਕਮੀ ਕਾਰਨ ਹੁੰਦੀ ਹੈ। ਦੁੱਧ 'ਚ ਭਰਪੂਰ ਮਾਤਰਾ 'ਚ ਕੈਲਸ਼ੀਅਮ ਪਾਇਆ ਜਾਂਦਾ ਹੈ ਪਰ ਕਈ ਲੋਕ ਦੁੱਧ ਪੀਣਾ ਪਸੰਦ ਨਹੀਂ ਕਰਦੇ ਹਨ। ਜਿਸ ਕਾਰਨ ਉਹਨਾਂ ਨੂੰ ਗੋਢਿਆਂ ਦੇ ਦਰਦ ਸਮੇਤ ਕਈ ਬੀਮਾਰੀਆਂ ਹੋ ਜਾਂਦੀਆਂ ਹਨ। ਗੋਢਿਆਂ ਵਿਚ ਦਰਦ ਹੋਣ 'ਤੇ ਲੋਕ ਸਹੀ ਤਰੀਕੇ ਨਾਲ ਚੱਲ ਵੀ ਨਹੀਂ ਸਕਦੇ, ਜਿਸ ਕਾਰਨ ਉਹ ਕਈ ਦਵਾਈਆਂ ਦਾ ਸੇਵਨ ਕਰਦੇ ਹਨ, ਜੋ ਗ਼ਲਤ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਆਪਣੀ ਖ਼ੁਰਾਕ ਵਿਚ ਕਿਹੜੀਆਂ ਚੀਜ਼ਾਂ ਸ਼ਾਮਲ ਕਰੋ, ਦੇ ਬਾਰੇ ਆਓ ਜਾਣਦੇ ਹਾਂ....

ਗੋਢਿਆਂ ਦਾ ਦਰਦ ਦੂਰ ਕਰਨ ਲਈ ਅਪਣਾਓ ਇਹ ਤਰੀਕੇ

ਕਪੂਰ ਦੇ ਤੇਲ ਦੀ ਮਾਲਿਸ਼
ਕਪੂਰ ਦੇ ਤੇਲ ਦੀ ਮਾਲਿਸ਼ ਕਰਨ ਨਾਲ ਵੀ ਗੋਡਿਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਨੂੰ ਲਗਾਉਣ ਲਈ ਇਕ ਚਮਚ ਕਪੂਰ ਤੇਲ ਵਿਚ ਇਕ ਚਮਚ ਨਾਰੀਅਲ ਤੇਲ ਮਿਲਾ ਕੇ ਚੰਗੀ ਤਰ੍ਹਾਂ ਗਰਮ ਕਰੋ। ਤੇਲ ਠੰਡਾ ਹੋਣ 'ਤੇ ਇਸ ਤੇਲ ਨਾਲ ਦਿਨ 'ਚ ਦੋ ਵਾਰ ਗੋਡਿਆਂ ਦੀ ਮਾਲਿਸ਼ ਕਰੋ। ਇਹ ਗੋਡਿਆਂ ਦੇ ਅੰਦਰੂਨੀ ਦਰਦ ਤੋਂ ਵੀ ਰਾਹਤ ਦਿਵਾਉਂਦਾ ਹੈ।

ਸੰਤਰੇ ਦਾ ਸੇਵਨ
ਸੰਤਰੇ 'ਚ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਹੁੰਦਾ ਹੈ। ਨਾਲ ਹੀ ਇਹ ਕੈਲਸ਼ੀਅਮ ਭਰਪੂਰ ਵੀ ਹੁੰਦਾ ਹੈ। ਜੇਕਰ ਤੁਸੀਂ ਗੋਢਿਆਂ ਦੇ ਦਰਦ ਤੋਂ ਪਰੇਸ਼ਾਨ ਹੋ ਅਤੇ ਤੁਹਾਡੇ ਸਰੀਰ 'ਚ ਕੈਲਸ਼ੀਅਮ ਦੀ ਘਾਟ ਹੈ ਤਾਂ ਤੁਸੀਂ ਸੰਤਰੇ ਦਾ ਸੇਵਨ ਕਰੋ। ਇਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ। 

ਬਦਾਮ ਦਾ ਦੁੱਧ 
ਜੇ ਤੁਸੀਂ ਦੁੱਧ ਨਹੀਂ ਪੀਂਦੇ ਤਾਂ ਤੁਹਾਡੇ ਸਰੀਰ ‘ਚ ਕੈਲਸ਼ੀਅਮ ਦੀ ਕਮੀ ਹੈ ਤਾਂ ਅਜਿਹੇ ‘ਚ ਤੁਸੀਂ ਬਦਾਮ ਦਾ ਦੁੱਧ ਪੀ ਸਕਦੇ ਹੋ। ਕਿਉਂਕਿ ਇਸ ‘ਚ ਕੈਲਸ਼ੀਅਮ ਤੋਂ ਇਲਾਵਾ ਵਿਟਾਮਿਨ ਈ, ਪ੍ਰੋਟੀਨ ਤੇ ਫਾਇਬਰ ਹੁੰਦਾ ਹੈ ਜੋ ਤੁਹਾਡੇ ਸਰੀਰ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।

ਹਲਦੀ ਵਾਲਾ ਦੁੱਧ
ਹਲਦੀ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਦੇ ਹਨ। ਹਲਦੀ ਦੀ ਵਰਤੋਂ ਗੋਡਿਆਂ ਦੇ ਦਰਦ ਦੇ ਇਲਾਜ ਲਈ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਤੁਸੀਂ ਗਰਮ ਦੁੱਧ 'ਚ ਹਲਦੀ ਮਿਲਾ ਕੇ ਇਸ ਦਾ ਸੇਵਨ ਕਰ ਸਕਦੇ ਹੋ। ਹਲਦੀ ਦਾ ਪੇਸਟ ਪ੍ਰਭਾਵਿਤ ਥਾਂ 'ਤੇ ਲੱਗਾ ਕੇ ਵੀ ਰਾਹਤ ਪਾ ਸਕਦੇ ਹੋ। 

ਸਰ੍ਹੋਂ ਦਾ ਤੇਲ
ਗੋਡਿਆਂ ਦੇ ਦਰਦ ਨੂੰ ਠੀਕ ਕਰਨ ਵਿੱਚ ਸਰ੍ਹੋਂ ਦਾ ਤੇਲ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਗੋਡਿਆਂ ਦੇ ਆਲੇ ਦੁਆਲੇ ਦੀਆਂ ਨਾੜੀਆਂ ਵਿੱਚ ਖੂਨ ਦੇ ਪ੍ਰਵਾਹ ਨੂੰ ਵਧਾਉਂਦਾ ਹੈ ਅਤੇ ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ ਨੂੰ ਘਟਾਉਂਦਾ ਹੈ। ਇਸ ਦੇ ਲਈ ਸਰ੍ਹੋਂ ਦੇ ਤੇਲ ਵਿੱਚ ਕੱਟੇ ਹੋਏ ਲਸਣ ਦੀ ਇੱਕ ਕਲੀ ਮਿਲਾ ਕੇ ਗੋਡਿਆਂ ਦੀ ਮਾਲਿਸ਼ ਕਰੋ। ਇਸ ਨਾਲ ਦਰਦ ਤੋਂ ਰਾਹਤ ਮਿਲੇਗੀ। 

ਸਫ਼ੇਦ ਤਿਲ
ਸਫ਼ੇਦ ਤਿਲ ਦੇ ਲੱਡੂ ਦਾ ਸਵਾਦ ਬਹੁਤ ਵਧੀਆ ਹੁੰਦਾ ਹੈ। ਇਸ ਦੀ ਤਾਸੀਰ ਗਰਮ ਹੁੰਦੀ ਹੈ। ਸਫ਼ੇਦ ਤਿਲਾਂ ਤੋਂ ਬਣੇ ਲੱਡੂ ਦਾ ਸੇਵਨ ਕਰਨ ਨਾਲ ਗੋਢਿਆਂ ਦੇ ਦਰਦ ਦੀ ਸਮੱਸਿਆ ਤੋਂ ਆਰਾਮ ਮਿਲ ਸਕਦਾ ਹੈ। ਇਸ ਦਰਦ ਤੋਂ ਰਾਹਤ ਪਾਉਣ ਲਈ ਰੋਜ਼ਾਨਾ 2 ਲੱਡੂ ਦਾ ਸੇਵਨ ਕਰੋ। 

rajwinder kaur

This news is Content Editor rajwinder kaur