health tips : ਬੇਹੱਦ ਖ਼ਤਰਨਾਕ ਹੁੰਦਾ ਹੈ ਪਟਾਕਿਆਂ ਤੋਂ ਪੈਦਾ ਹੋਣ ਵਾਲਾ ਪ੍ਰਦੂਸ਼ਣ, ਇੰਝ ਕਰੋ ਬਚਾਅ

Tuesday, Oct 29, 2024 - 01:48 PM (IST)

health tips : ਬੇਹੱਦ ਖ਼ਤਰਨਾਕ ਹੁੰਦਾ ਹੈ ਪਟਾਕਿਆਂ ਤੋਂ ਪੈਦਾ ਹੋਣ ਵਾਲਾ ਪ੍ਰਦੂਸ਼ਣ, ਇੰਝ ਕਰੋ ਬਚਾਅ

ਹੈਲਥ ਡੈਸਕ - ਰਾਕਟਾਂ ਅਤੇ ਹੋਰ ਪਟਾਕਿਆਂ ਦੀ ਚਮਕਦਾਰ ਲਾਲ ਚਮਕ ਜੋ ਦੀਵਾਲੀ ਦੌਰਾਨ ਹਨੇਰੇ ਨਵੇਂ ਚੰਦ ਦੀ ਰਾਤ ਨੂੰ ਰੌਸ਼ਨ ਕਰਦੀ ਹੈ, ਅੱਖਾਂ ਨੂੰ ਮਨਮੋਹਕ ਲੱਗ ਸਕਦੀ ਹੈ ਪਰ ਇਹ ਹਵਾ ਨੂੰ ਜ਼ਹਿਰੀਲੇ ਪ੍ਰਦੂਸ਼ਕਾਂ ਨਾਲ ਭਰ ਦਿੰਦੀ ਹੈ। ਪਟਾਕਿਆਂ ਨੂੰ ਸਾੜਨ 'ਤੇ ਨਿਕਲਣ ਵਾਲੇ ਜ਼ਹਿਰੀਲੇ ਪ੍ਰਦੂਸ਼ਕ ਜਿਵੇਂ ਕਿ ਸਲਫਰ ਡਾਈਆਕਸਾਈਡ, ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ ਅਤੇ ਕਣ ਪਦਾਰਥ ਨਾ ਸਿਰਫ ਹਵਾ ਦੀ ਗੁਣਵੱਤਾ 'ਤੇ ਨੁਕਸਾਨਦੇਹ ਪ੍ਰਭਾਵ ਪਾਉਂਦੇ ਹਨ ਸਗੋਂ ਅੱਖਾਂ ਅਤੇ ਸਾਹ ਦੀ ਸਿਹਤ ਲਈ ਗੰਭੀਰ ਖਤਰੇ ਪੈਦਾ ਕਰਦੇ ਹਨ। ਇਸ ਲਈ ਸਿਹਤ ਮਾਹਿਰ ਰੌਸ਼ਨੀ ਦੇ ਇਸ ਤਿਉਹਾਰ 'ਤੇ ਪਟਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਹਨ।

ਪਟਾਕਿਆਂ ਤੋਂ ਪੈਦਾ ਹੋਣ ਵਾਲਾ ਪ੍ਰਦੂਸ਼ਣ

ਸੀਸਾ

ਸੀਸੇ ਦਾ ਧੂੰਆਂ ਦਿਮਾਗ ਅਤੇ ਨਸਾਂ ਨੂੰ ਪ੍ਰਭਾਵਿਤ ਕਰਦਾ ਹੈ। ਲੰਬੇ ਸਮੇਂ ਤੋਂ ਸੀਸੇ ਦੇ ਧੂੰਏਂ ਦੇ ਸੰਪਰਕ ’ਚ ਆਉਣ ਵਾਲੇ ਬੱਚੇ ਵਿਕਾਸ ’ਚ ਦੇਰੀ ਅਤੇ ਸਿੱਖਣ ’ਚ ਅਸਮਰਥਤਾਵਾਂ ਤੋਂ ਪੀੜਤ ਹੋ ਸਕਦੇ ਹਨ।

ਮੈਗਨੀਸ਼ੀਅਮ

ਇਸ ਦੇ ਧੂੰਏਂ ਦੇ ਸੰਪਰਕ 'ਚ ਆਉਣ ਨਾਲ 'ਮੈਟਲ ਫਿਊਮ ਫੀਵਰ' ਹੋ ਸਕਦਾ ਹੈ। ਇਸ ਬੁਖਾਰ 'ਚ ਠੰਡ ਅਤੇ ਮਾਸਪੇਸ਼ੀਆਂ 'ਚ ਕਮਜ਼ੋਰੀ ਮਹਿਸੂਸ ਹੋਣ ਦੀ ਸ਼ਿਕਾਇਤ ਹੁੰਦੀ ਹੈ।

ਮੈਂਗਨੀਜ਼

ਇਹ ਫੇਫੜਿਆਂ ’ਚ ਜਲਣ, ਮਾਸਪੇਸ਼ੀਆਂ ਦੀ ਕਠੋਰਤਾ ਅਤੇ ਕੰਬਣੀ ਅਤੇ ਅਧਰੰਗ ਦਾ ਕਾਰਨ ਬਣ ਸਕਦਾ ਹੈ ਜੇਕਰ ਲੰਬੇ ਸਮੇਂ ਤੱਕ ਇਸ ਦਾ ਸਾਹਮਣਾ ਕੀਤਾ ਜਾਵੇ।

ਸੋਡੀਅਮ, ਪੋਟਾਸ਼ੀਅਮ, ਸਲਫਰ ਅਤੇ ਕਾਪਰ

ਸੜਣ ’ਤੇ ਜ਼ਹਿਰੀਲੀਆਂ ਗੈਸਾਂ ਬਣਾਉਂਦੇ ਹਨ ਜਿਸ ਨਾਲ ਖੰਸੀ, ਸਾੜ ਅਤੇ ਸਾਹ ਲੈਣ ’ਚ ਔਖ ਹੋ ਸਕਦੀ ਹੈ।

ਕੈਡਮੀਅਮ

ਇਸ ਦਾ ਧੂੰਆਂ ਲੰਬੇ ਸਮੇਂ ਤੱਕ ਅੰਦਰ ਲੈਣ ’ਤੇ ਸਰੀਰ ’ਚ ਜਮ੍ਹਾਂ ਹੋ ਜਾਂਦਾ ਹੈ ਜਿਸ ਨਾਲ ਲੀਵਰ ਅਤੇ ਕਿਡਨੀ ਨੂੰ ਨੁਕਸਾਨ ਪਹੁੰਚਦਾ ਹੈ। ਇਹ ਹੱਡੀਆਂ ਨੂੰ ਕਮਜ਼ੋਰ ਵੀ ਬਣਾ ਸਕਦਾ ਹੈ।

ਫਾਸਫੋਰਸ

ਸਿਰ ਦਰਦ ਦਾ ਕਾਰਨ ਬਣਦਾ ਹੈ। ਇਹ ਅੱਖਾਂ ਨੂੰ ਵੀ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ ਅਤੇ ਜਿਗਰ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਨਾਇਟ੍ਰੇਟਸ ਅਤੇ ਨਾਇਟ੍ਰਾਇਟਸ : ਸੜਨ 'ਤੇ ਦੋਵੇਂ ਜ਼ਹਿਰੀਲੇ ਧੂੰਏਂ ਨੂੰ ਛੱਡਦੇ ਹਨ ਅਤੇ ਕਮਜ਼ੋਰੀ, ਪੇਟ ਦਰਦ, ਕੜਵੱਲ ਅਤੇ ਕੋਮਾ ਦਾ ਕਾਰਨ ਬਣ ਸਕਦੇ ਹਨ।

ਧੂੰਏਂ ਨਾਲ ਹੋ ਸਕਦੀਆਂ ਹਨ ਗੰਭੀਰ ਸਮੱਸਿਆਵਾਂ

- ਅਸਥਮਾ
- ਬ੍ਰੋਂਕਾਇਟਿਸ
- ਦਿਲ ਦਾ ਦੌਰਾ
- ਸਮੇਂ ਤੋਂ ਪਹਿਲਾਂ ਮੌਤ
- ਹਾਈ ਬਲੱਡ ਪ੍ਰੈਸ਼ਰ
- ਕੈਂਸਰ

ਖੁਦ ਨੂੰ ਬਚਾਓ ਪਟਾਕਿਆਂ ਦੇ ਪ੍ਰਦੂਸ਼ਣ ਤੋਂ

- ਘਰ ਦੇ ਅੰਦਰ ਰਹੋ ਅਤੇ ਅੰਦਰੋਂ ਹੀ ਆਤਿਸ਼ਬਾਜ਼ੀਆਂ ਦੇਖੋ।
- ਬਾਹਰ ਜਾਣ ਤੋਂ ਪਹਿਲਾਂ ਮਾਸਕ ਦੀ ਵਰਤੋ ਕਰੋ।
- ਅਖਬਾਰ ਦੇ ਰਾਹੀਂ ਸਥਾਨਕ ਹਵਾ ਦਾ ਗੁਣਵੱਤਾ ਅਲਰਟ ’ਤੇ ਨਜ਼ਰ ਰੱਖੋ।
- ਸੰਭਵ ਹੋਵੇ ਤਾਂ ਘਰ ਦੇ ਅੰਦਰ ਹਵਾ ਨੂੰ ਸਾਫ ਕਰਨ ਲਈ ਏਅਰ ਫਿਲਟਰ ਦੀ ਵਰਤੋ ਕਰੋ।
- ਤੁਸੀਂ ਕਾਨਟੈਕਟ ਲੈਂਸ ਦੀ ਵਰਤੋ ਕਰਦੇ ਹੋ ਤਾਂ ਪਟਾਕੇ ਸਾੜਦੇ ਸਮੇਂ ਇਨ੍ਹਾਂ ਨੂੰ ਨਾ ਲਗਓ, ਇਨ੍ਹਾਂ ਦੀ ਬਜਾਏ ਸਾਦੀ ਐਨਕ ਦੀ ਹੀ ਵਰਤੋ ਕਰੋ।
- ਆਈ ਡਰਾਪ ਦੀ ਵਰਤੋ ਅੱਖਾਂ ਨੂੰ ਕਾਫੀ ਹੱਦ ਤੱਕ ਸੁਰੱਖਿਆ ਦੇ ਸਕਦਾ ਹੈ ਇਸ ਲਈ ਰਾਤ ਨੂੰ ਸੋਂਦੇ ਸਮੇਂ ਆਈ ਡਰਾਨ ਦੀ ਵਰਤੋ ਕਰੋ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Sunaina

Content Editor

Related News