ਔਰਤਾਂ ਨੂੰ ਤਣਾਅ ''ਚੋਂ ਬਾਹਰ ਕੱਢੇਗੀ ਇਹ ਕਸਰਤ

08/29/2019 10:51:59 AM

ਡਿਪ੍ਰੈਸ਼ਨ (ਤਣਾਅ) ਇਕ ਗੰਭੀਰ ਸਮੱਸਿਆ ਹੈ | ਇਹ ਪ੍ਰੇਸ਼ਾਨੀ ਔਰਤਾਂ 'ਚ ਜ਼ਿਆਦਾਤਰ ਦੇਖੀ ਜਾਂਦੀ ਹੈ | ਕੰਮ ਦੇ ਚੱਕਰ 'ਚ ਔਰਤਾਂ ਤਣਾਅ ਦਾ ਸ਼ਿਕਾਰ ਹੋ ਜਾਂਦੀਆਂ ਹਨ | ਕਸਰਤ ਇਕ ਸਭ ਤੋਂ ਚੰਗਾ ਉਪਾਅ ਤਣਾਅ ਤੋਂ ਛੁਟਕਾਰਾ ਪਾਉਣ ਲਈ | ਕਸਰਤ ਦੇ ਬਹੁਤ ਸਾਰੇ ਫਾਇਦੇ ਹਨ ਜੋ ਸਭ ਤੋਂ ਲੁੱਕੇ ਹੋਏ ਹਨ | ਚੱਲੋ ਤੁਹਾਨੂੰ ਕਸਰਤ ਦੇ ਕੁਝ ਅਜਿਹੇ ਫਾਇਦਿਆਂ ਦੇ ਬਾਰੇ 'ਚ ਦੱਸਦੇ ਹਾਂ ਜਿਨ੍ਹਾਂ ਨੂੰ ਜਾਣ ਕੇ ਤੁਸੀਂ ਵੀ ਕਸਰਤ ਨੂੰ ਆਪਣੀ ਰੂਟੀਨ 'ਚ ਸ਼ਾਮਲ ਕਰਨਾ ਚਾਹੋਗੇ | 


ਚੰਗਾ ਰਹਿੰਦਾ ਹੈ ਮੂਡ
ਇਧਰ-ਉਧਰ ਦੀਆਂ ਗੱਲਾਂ ਨਾਲ ਹਮੇਸ਼ਾ ਦਿਮਾਗ ਗਲਤ ਚੀਜ਼ਾਂ ਸੋਚਣ ਲੱਗਦਾ ਹੈ | ਇਹ ਇਕ ਮੁਨਾਸਿਫ ਵਜ੍ਹਾ ਹੈ ਕਿ ਇਸ ਨਾਲ ਤਣਾਅ ਹੋ ਸਕਦਾ ਹੈ | ਕਸਤਰ ਕਰਨ ਨਾਲ ਦਿਮਾਗ ਨੂੰ ਫੋਕਸ ਮਿਲਦਾ ਹੈ ਅਤੇ ਮੂਡ ਆਪਣੇ ਆਪ ਠੀਕ ਹੋ ਜਾਂਦਾ ਹੈ | ਇਹ ਹੈਪੀ ਹਾਰਮੋਨ ਨੂੰ ਐਕਟਿਵ ਕਰਦਾ ਹੈ | ਕਸਰਤ ਨਾਲ ਚਿੰਤਾ ਨੂੰ ਘਟ ਕੀਤਾ ਜਾ ਸਕਦਾ ਹੈ | 
ਐਾਡੋਕੈਨਾਬਿਨੋਈਡਸ 
ਐਾਡੋਕੈਨਾਬਿਨੋਈਡਸ ਸਰੀਰ 'ਚ ਆਪਣੇ ਆਪ ਉਤਪੰਨ ਹੋਣ ਵਾਲੇ ਤੱਤ ਹਨ | ਇਹ ਇਨਸਾਨ ਨੂੰ ਕਦੇ ਵੀ ਭੁੱਖ ਲੱਗਣ 'ਤੇ ਮਜ਼ਬੂਰ ਕਰਦਾ ਹੈ | ਇਸ ਵਜ੍ਹਾ ਨਾਲ ਸਰੀਰ ਦੇ ਸੰਤੁਲਨ ਨੂੰ ਵੀ ਨੁਕਸਾਨ ਹੁੰਦਾ ਹੈ | ਕਸਰਤ ਕਰਨ ਨਾਲ ਇਸ ਹਾਰਮੋਨ 'ਤੇ ਕੰਟਰੋਲ ਰਹਿੰਦਾ ਹੈ ਜਿਸ ਵਜ੍ਹਾ ਨਾਲ ਤੁਸੀਂ ਕੁਝ ਗਲਤ ਖਾਣ ਤੋਂ ਅਤੇ ਆਪਣੇ ਭਾਰ ਵਧਣ 'ਤੇ ਰੋਕ ਲਗਾ ਸਕਦੇ ਹੋ | 


ਦਿਮਾਗ ਨੂੰ ਰੱਖਦਾ ਹੈ ਸ਼ਾਂਤ
ਜਦੋਂ ਸਾਡਾ ਸਾਰਾ ਫੋਕਸ ਇਕ ਥਾਂ 'ਤੇ ਰਹਿੰਦਾ ਹੈ ਤਾਂ ਸਾਡੇ ਦਿਮਾਗ ਨੂੰ ਸ਼ਾਂਤੀ ਮਿਲਦੀ ਹੈ | ਦਿਮਾਗ ਦੇ ਮਸਲਸ ਆਪਣੇ ਆਪ ਐਕਟਿਵ ਹੋ ਜਾਂਦੇ ਹਨ | ਕਸਰਤ ਕਰਨ ਨਾਲ ਦਿਮਾਗ ਦੀਆਂ ਕੋਸ਼ਿਕਾਵਾਂ ਵੀ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ | ਦਿਮਾਗ ਸ਼ਾਂਤ ਤਾਂ ਰਹਿੰਦਾ ਹੀ ਹੈ ਨਾਲ ਹੀ ਇਹ ਦੁੱਗਣੇ ਤੋਂ ਜ਼ਿਆਦਾ ਕੰਮ ਕਰਨ ਲੱਗਦਾ ਹੈ |
ਸੇਲਸ ਐਕਟਿਵ ਹੋ ਜਾਂਦੇ ਹਨ |
ਹਮੇਸ਼ਾ ਉਮਰ ਹੋ ਜਾਣ 'ਤੇ ਸਰੀਰ ਦੇ ਸੇਲਸ ਐਕਟਿਵ ਨਹੀਂ ਰਹਿ ਪਾਉਂਦੇ ਹਨ | ਕਸਰਤ ਕਰਨ ਨਾਲ ਸਾਰੇ ਸੇਲਸ ਦੀ ਸੁਸਤੀ ਖਤਮ ਹੋ ਜਾਂਦੀ ਹੈ | ਹਾਮੋਨਸ ਵੀ ਆਪਣਾ ਸੰਤੁਲਨ ਬਣਾਏ ਰੱਖਦੇ ਹਨ | 


ਕੁਝ ਟਿਪ ਕਸਰਤ ਕਰਨ ਲਈ...
ਕਸਰਤ ਦਾ ਆਪਣਾ ਇਕ ਰੂਟੀਨ ਜ਼ਰੂਰ ਤੈਅ ਕਰੋ |
ਕਸਰਤ ਕਰਨ ਤੋਂ ਪਹਿਲਾਂ ਵੀ ਕੁਝ ਹਲਕਾ ਖਾਣਾ ਚਾਹੀਦਾ ਅਤੇ ਬਾਅਦ 'ਚ ਵੀ |
ਇਸ ਦੌਰਾਨ ਆਪਣੀ ਡਾਈਟ 'ਚ ਪ੍ਰੋਟੀਨ ਭਰਪੂਰ ਮਾਤਰਾ 'ਚ ਲਓ | 
ਪੂਰੇ ਦਿਨ ਆਪਣੇ ਆਪ ਨੂੰ ਹਾਈਡ੍ਰੇਟੇਡ ਰੱਖੋ | 

Aarti dhillon

This news is Content Editor Aarti dhillon