ਖਾਲੀ ਪੇਟ 1 ਗਲਾਸ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

10/17/2018 1:43:43 PM

ਨਵੀਂ ਦਿੱਲੀ— ਪਾਣੀ ਪੀਣਾ ਸਰੀਰ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਅਤੇ ਬੀਮਾਰੀਆਂ ਦੂਰ ਰਹਿੰਦੀਆਂ ਹਨ। ਦਿਨ ਦੀ ਸ਼ੁਰੂਆਤ ਇਕ ਗਲਾਸ ਪਾਣੀ ਪੀਣ ਤੋਂ ਕੀਤੀ ਜਾਵੇ ਤਾਂ ਸਾਰਾ ਦਿਨ ਚੰਗਾ ਲੰਘਦਾ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਸਵੇਰੇ ਪਾਣੀ ਪੀਣ ਦੇ ਇਕ ਘੰਟੇ ਬਾਅਦ ਕੁਝ ਨਾ ਖਾਓ ਅਤੇ ਸਾਰਾ ਦਿਨ 8-10 ਗਲਾਸ ਪਾਣੀ ਦੀ ਵਰਤੋਂ ਜ਼ਰੂਰ ਕਰੋ। 
 

1. ਪੇਟ ਸਾਫ
ਸਵੇਰੇ ਖਾਲੀ ਪੇਟ 1 ਗਲਾਸ ਪਾਣੀ ਪੀਣ ਨਾਲ ਪੇਟ ਸਾਫ ਹੋ ਜਾਂਦਾ ਹੈ। ਇਸ ਨਾਲ ਸਰੀਰ ਪੋਸ਼ਕ ਤੱਤ ਆਸਾਨੀ ਨਾਲ ਹਾਸਲ ਕਰ ਲੈਂਦਾ ਹੈ ਅਤੇ ਪਾਚਨ ਕਿਰਿਆ ਵੀ ਬਿਹਤਰ ਰਹਿੰਦੀ ਹੈ। 
 

2. ਚਮੜੀ ਬਣਾਏ ਚਮਕਦਾਰ 
ਚਮੜੀ ਨੂੰ ਚਮਕਦਾਰ ਬਣਾ ਕੇ ਰੱਖਣ ਲਈ ਵੀ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਇਸ ਨਾਲ ਖੂਨ ਸਾਫ ਹੁੰਦਾ ਹੈ ਅਤੇ ਚਮੜੀ ਨਾਲ ਜੁੜੀਆਂ ਪ੍ਰੇਸ਼ਾਨੀਆਂ ਵੀ ਦੂਰ ਹੋ ਜਾਂਦੀਆਂ ਹਨ।
 

3. ਮੋਟਾਪਾ ਕਰੇ ਘੱਟ 
ਸਵੇਰ ਦੇ ਸਮੇਂ ਖਾਲੀ ਪੇਟ ਪਾਣੀ ਪੀਣ ਨਾਲ ਸਰੀਰ ਦਾ ਮੈਟਾਬੋਲੀਜ਼ਮ ਵਧਦਾ ਹੈ, ਜਿਸ ਨਾਲ ਚਰਬੀ ਪਿਘਲਣ ਲੱਗਦੀ ਹੈ ਅਤੇ ਮੋਟਾਪਾ ਘੱਟ ਹੋਣ ਲੱਗਦਾ ਹੈ। 
 

4. ਭੁੱਖ ਵਧਾਏ
ਪਾਣੀ ਦੀ ਜ਼ਿਆਦਾ ਵਰਤੋਂ ਨਾਲ ਪੇਟ ਸਾਫ ਰਹਿੰਦਾ ਹੈ ਪਾਚਨ ਕਿਰਿਆ ਬਿਹਤਰ ਹੋਣ ਨਾਲ ਭੁੱਖ ਵਧਣ ਲੱਗਦੀ ਹੈ। 
 

5. ਬੀਮਾਰੀਆਂ ਦੂਰ
ਖਾਲੀ ਪੇਟ ਪਾਣੀ ਪੀਣ ਨਾਲ ਡਾਈਰੀਆ, ਕਿਡਨੀ ਨਾਲ ਜੁੜੀਆਂ ਪ੍ਰੇਸ਼ਾਨੀਆਂ, ਗਠੀਆ, ਸਿਰ ਦਰਦ, ਪੇਟ ਦੀ ਗੈਸ ਆਦਿ ਬੀਮਾਰੀਆਂ ਦੂਰ ਰਹਿੰਦੀਆਂ ਹਨ।
 

6. ਆਲਸ ਦੂਰ 
ਸਾਰਾ ਦਿਨ ਆਲਸ ਅਤੇ ਨੀਂਦ ਦਾ ਅਹਿਸਾਸ ਰਹਿੰਦਾ ਹੈ ਤਾਂ ਖਾਲੀ ਪੇਟ ਪਾਣੀ ਜ਼ਰੂਰ ਪੀਓ। ਇਸ ਨਾਲ ਤੁਸੀਂ ਖੁਦ ਨੂੰ ਊਰਜਾ ਨਾਲ ਭਰਪੂਰ ਮਹਿਸੂਸ ਕਰੋਗੇ। ਇਸ ਤੋਂ ਇਲਾਵਾ ਇਹ ਬਲੱਡ ਸਰਕੁਲੇਸ਼ਨ 'ਚ ਆਉਣ ਵਾਲੀ ਰੁਕਾਵਟ ਨੂੰ ਵੀ ਦੂਰ ਕਰਦਾ ਹੈ ਜਿਸ ਨਾਲ ਸਰੀਰ ਨੂੰ ਭਰਪੂਰ ਮਾਤਰਾ 'ਚ ਆਕਸੀਜਨ ਅਤੇ ਐਨਰਜੀ ਮਿਲਦੀ ਰਹਿੰਦੀ ਹੈ।