ਪੇਟ ਘਟਾਉਣ ਲਈ ਖਾਓ ਇਹ ਹੈਲਦੀ ਸਨੈਕਸ

06/11/2017 4:55:40 PM

ਨਵੀਂ ਦਿੱਲੀ— ਕਈ ਵਾਰੀ ਭੁੱਖ ਸਵੇਰ ਵੇਲੇ ਤੁਹਾਨੂੰ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਦੀ ਹੈ। ਦਫਤਰ 'ਚ ਹੋਣ 'ਤੇ ਤੁਹਾਨੂੰ ਲੰਚ ਟਾਈਮ ਦਾ ਇੰਤਜਾਰ ਕਰਨਾ ਪੈਂਦਾ ਹੈ। ਇਸ ਸਮੇਂ ਤੁਸੀਂ ਇਕ ਤੋਂ ਜ਼ਿਆਦਾ ਵਾਰੀ ਲੰਚ ਕਰਨ ਬਾਰੇ 'ਚ ਸੋਚ ਵੀ ਨਹੀਂ ਸਕਦੇ। ਖਾਸ ਤੌਰ 'ਤੇ ਉਦੋਂ ਜਦੋਂ ਤੁਸੀਂ ਭਾਰ ਘਟਾਉਣ ਲਈ ਡਾਈਟਿੰਗ 'ਤੇ ਹੋਵੋ। ਇਸ ਸਮੇਂ ਤੁਸੀਂ ਸਵੇਰੇ ਵੇਲੇ ਭਾਰ ਘਟਾਉਣ ਲਈ ਕੋਈ ਸਿਹਦਮੰਦ ਸਨੈਕਸ ਖਾ ਸਕਦੇ ਹੋ। ਨਾਸ਼ਤੇ ਤੋਂ ਲੰਚ ਵਿਚਕਾਰ ਕਈ ਘੰਟਿਆਂ ਦਾ ਫਰਕ ਹੁੰਦਾ ਹੈ। ਇਸ ਵੇਲੇ ਤੁਸੀਂ ਗਲਤ ਖਾਣ ਦੀ ਥਾਂ ਕੁਝ ਹੈਲਦੀ ਸਨੈਕਸ ਖਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਹੈਲਦੀ ਸਨੈਕਸ ਬਾਰੇ ਦੱਸ ਰਹੇ ਹਾਂ।
1. ਗ੍ਰੈਨੋਲਾ ਬਾਰਸ
ਗ੍ਰੈਨੋਲਾ ਬਾਰਸ 'ਚ ਸ਼ੂਗਰ ਅਤੇ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ 'ਚ ਫਾਈਬਰ ਦੇ ਸੱਤ ਤਰ੍ਹਾਂ ਦੇ ਅਨਾਜ, ਛੇ ਤਰ੍ਹਾਂ ਦੇ ਪ੍ਰੋਟੀਨ, ਪੰਜ ਤਰ੍ਹਾਂ ਦੀ ਸ਼ੂਗਰ ਹੁੰਦੀ ਹੈ। ਇਸ ਲਈ ਭਾਰ ਘਟਾਉਣ ਲਈ ਇਹ ਪਰਫੈਕਟ ਸਨੈਕ ਹੈ।
2. ਪਨੀਰ ਅਤੇ ਐੱਪਲ ਸਲਾਈਸ
ਨਾਸ਼ਤੇ ਅਤੇ ਲੰਚ ਵਿਚਕਾਰ ਹੈਲਦੀ ਸਨੈਕਸ 'ਚ ਪਨੀਰ ਸਭ ਤੋਂ ਬੈਸਟ ਆਪਸ਼ਨ ਹੈ। ਇਸ 'ਚ ਚਾਰ ਤਰ੍ਹਾਂ ਦੇ ਫਾਈਬਰ ਅਤੇ 70 ਕੈਲੋਰੀ ਹੁੰਦੀ ਹੈ। ਨਾਲ ਹੀ ਸੇਬ ਤੋਂ ਤੁਹਾਨੂੰ ਫਾਈਬਰ ਵੀ ਮਿਲਦਾ ਹੈ। ਜੇ ਤੁਸੀਂ ਭਾਰ ਘਟਾ ਰਹੇ ਹੋ ਜਾਂ ਡਾਈਟ 'ਤੇ ਹੋ ਤਾਂ ਇਹ ਸਨੈਕ ਤੁਹਾਡੇ ਲਈ ਹੀ ਹੈ।
3. ਭੁੱਜੇ ਹੋਏ ਛੋਲੇ
ਇਕ ਕਟੋਰੀ ਭੁੱਜੇ ਹੋਏ ਛੋਲੇ ਭਾਰ ਘਟਾਉਣ 'ਚ ਸਹਾਈ ਹਨ। ਇਨ੍ਹਾਂ ਛੋਲਿਆਂ 'ਚ ਅੱਠ ਗ੍ਰਾਮ ਪ੍ਰੋਟੀਨ ਅਤੇ ਛੇ ਗ੍ਰਾਮ ਫਾਈਬਰ ਹੁੰਦਾ ਹੈ। ਤੁਸੀਂ ਇਸ ਸਨੈਕ ਨੂੰ ਆਰਾਮ ਨਾਲ ਖਾ ਸਕਦੇ ਹੋ।
4. ਸਟ੍ਰਾਬੇਰੀ ਅਤੇ ਗ੍ਰੀਕ ਯੋਗਰਟ
ਸਟ੍ਰਾਬੇਰੀ ਅਤੇ ਗ੍ਰੀਕ ਯੋਗਰਟ ਤੁਹਾਨੂੰ ਊਰਜਾ ਦਿੰਦਾ ਹੈ। ਇਸ ਸਨੈਕ 'ਚ 20 ਗ੍ਰਾਮ ਪ੍ਰੋਟੀਨ ਹੁੰਦਾ ਹੈ, ਜਿਸ ਨਾਲ ਤੁਹਾਡਾ ਪੇਟ ਜਲਦੀ ਭਰ ਜਾਂਦਾ ਹੈ।
5. ਪਿਸਤਾ 
ਪਿਸਤੇ 'ਚ ਛੇ ਗ੍ਰਾਮ ਪ੍ਰੋਟੀਨ ਅਤੇ ਤਿੰਨ ਗ੍ਰਾਮ ਫਾਈਬਰ ਹੁੰਦਾ ਹੈ। ਇਹ ਸਨੈਕ ਤੁਹਾਡੀ ਭੁੱਖ ਨੂੰ ਸ਼ਾਂਤ ਕਰਦਾ ਹੈ। ਨਾਲ ਹੀ ਭਾਰ ਘਟਾਉਣ 'ਚ ਸਹਾਈ ਹੁੰਦਾ ਹੈ।
6. ਉਬਲੇ ਅੰਡੇ ਅਤੇ ਆਟਾ ਬਰੈੱਡ
ਜੇ ਤੁਹਾਨੂੰ ਦਫਤਰ 'ਚ ਜ਼ਿਆਦਾ ਭੁੱਖ ਲੱਗਦੀ ਹੈ ਤਾਂ ਤੁਸੀਂ ਦੋ ਉਬਲੇ ਹੋਏ ਅੰਡੇ ਅਤੇ ਆਟਾ ਬਰੈੱਡ ਖਾ ਸਕਦੇ ਹੋ। ਬਰੈੱਡ ਨਾਲ ਅੰਡਾ ਖਾਣ 'ਤੇ ਤੁਹਾਨੂੰ ਪ੍ਰੋਟੀਨ, ਫੈਟ ਅਤੇ ਫਾਈਬਰ ਤਿੰਨੋਂ ਇੱਕਠੇ ਮਿਲ ਜਾਂਦੇ ਹਨ।
7. ਲੌ ਫੈਟ ਕਾਟੇਜ ਚੀਜ਼ ਅਤੇ ਕੇਲਾ
ਕਾਟੇਜ ਚੀਜ਼ ਪ੍ਰੋਟੀਨ ਦਾ ਬਿਹਤਰ ਸਰੋਤ ਹੈ। ਇਕ ਚੌਥਾਈ ਕੱਪ 'ਚ ਦੱਸ ਗ੍ਰਾਮ ਕਾਟੇਜ ਹੁੰਦੀ ਹੈ। ਉੱਥੇ ਇਕ ਕੇਲੇ 'ਚ ਦੱਸ ਗ੍ਰਾਮ ਫਾਈਬਰ ਹੁੰਦਾ ਹੈ। ਜਿਸ ਨਾਲ ਪੇਟ ਭਰਿਆ ਰਹਿੰਦਾ ਹੈ। ਭੁੱਖ ਮਿਟਾਉਣ ਲਈ ਇਹ ਹੈਲਦੀ ਤਰੀਕਾ ਹੈ।
8. ਫ੍ਰੈਕਰਸ ਅਤੇ ਬਦਾਮ ਦਾ ਮੱਖਣ
ਫ੍ਰੈਕਰਸ 'ਚ 60 ਕੈਲੋਰੀ ਅਤੇ ਤਿੰਨ ਗ੍ਰਾਮ ਫਾਈਬਰ ਹੁੰਦਾ ਹੈ। ਤੁਸੀਂ ਇਸ ਉੱਤੇ ਬਦਾਮ ਦਾ ਮੱਖਣ ਮਤਲਬ ਆਲਮੰਡ ਬਟਰ ਲਗਾ ਸਕਦੇ ਹੋ। ਇਸ ਨਾਲ ਤੁਹਾਨੂੰ ਪ੍ਰੋਟੀਨ ਅਤੇ ਹੈਲਦੀ ਫੈਟ ਮਿਲਦਾ ਹੈ।
9. ਚਿਕਨ ਅਤੇ ਚੀਜ਼ ਲੈਟਸ ਰੈਪ
ਜੇ ਤੁਸੀਂ ਲੌ ਫੈਟ ਸਨੈਕ ਖਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਚਿਕਨ ਐਂਡ ਚੀਜ਼ ਲੈਟਸ ਰੈਪ ਟ੍ਰਾਈ ਕਰਨਾ ਚਾਰੀਦਾ ਹੈ। ਇਸ 'ਚ 12 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਹ ਬੈਸਟ ਮੋਰਨਿੰਗ ਸਨੈਕ ਹੈ।