ਸਰਦੀਆਂ 'ਚ ਜ਼ਰੂਰ ਖਾਓ ਸੌਗੀ, ਸਰੀਰ ਨੂੰ ਮਿਲਣ ਵਾਲੇ ਫ਼ਾਇਦੇ ਜਾਣ ਹੋ ਜਾਵੋਗੇ ਹੈਰਾਨ

12/01/2020 12:46:51 PM

ਜਲੰਧਰ: ਸਰਦੀਆਂ 'ਚ ਡਰਾਈ ਫਰੂਟ ਖਾਣ ਦੇ ਲਈ ਸਹੀ ਹੁੰਦਾ ਹੈ। ਡਰਾਈ ਫਰੂਟ ਖਾਣਾ ਸਾਰਿਆਂ ਨੂੰ ਹੀ ਪਸੰਦ ਹੁੰਦਾ ਹੈ। ਸਭ ਨੂੰ ਵੱਖ-ਵੱਖ ਤਰ੍ਹਾਂ ਦੇ ਸੁੱਕੇ ਮੇਵੇ ਪਸੰਦ ਹੁੰਦੇ ਹਨ। ਇਨ੍ਹਾਂ ਸੁੱਕੇ ਮੇਵਿਆਂ 'ਚੋਂ ਹੀ ਇਕ ਹੈ ਸੌਗੀ ਜੋ ਸਾਰੇ ਡਰਾਈ ਫਰੂਟਸ 'ਚੋਂ ਸਭ ਤੋਂ ਮਿੱਠੀ ਹੁੰਦੀ ਹੈ। ਇਹ ਸਰੀਰ ਨੂੰ ਤੁਰੰਤ ਐਨਰਜੀ ਪ੍ਰਦਾਨ ਕਰਦੀ ਹੈ ਇਹ ਅੰਗੂਰਾਂ ਨੂੰ ਸੁਕਾ ਕੇ ਬਣਾਈ ਜਾਂਦੀ ਹੈ।
ਸੌਗੀ ਵਿਟਾਮਿਨ ਅਤੇ ਮਿਨਰਲਸ ਨਾਲ ਭਰਪੂਰ ਹੁੰਦੀ ਹੈ ਅਤੇ ਖਾਣੇ ਦੇ ਸਵਾਦ ਨੂੰ ਵਧਾਉਣ ਲਈ ਇਸ ਦੀ ਵਧੀਆ ਭੂਮਿਕਾ ਹੁੰਦੀ ਹੈ। ਇਸ ਦੀ ਵਰਤੋਂ ਖੀਰ, ਹਲਵਾ ਜਿਹੀਆਂ ਅਨੇਕਾਂ ਮਠਿਆਈਆਂ ਤੋਂ ਇਲਾਵਾ ਸਬਜ਼ੀਆਂ 'ਚ ਵੀ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਸੌਗੀ ਦੇ ਗੁਣਕਾਰੀ ਫ਼ਾਇਦਿਆਂ ਦੇ ਬਾਰੇ-

ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਖਾਓ ਮੂੰਗਫਲੀ, ਸਰੀਰ ਨੂੰ ਹੋਣਗੇ ਬੇਹੱਦ ਲਾਭ


ਅੱਖਾਂ ਲਈ ਹੈ ਲਾਭਕਾਰੀ: ਅੱਖਾਂ ਦੇ ਵਿਟਾਮਿਨ 1 ,1-ਬੀਟਾ ਕੋਰੋਟਿਨ ਅਤੇ 1 ਕੈਰੋਟੀਨਾਅਡ ਵਧੀਆ ਹੁੰਦਾ ਹੈ ਜੋ ਸੌਗੀ 'ਚ ਪਾਇਆ ਜਾਂਦਾ ਹੈ। ਸੌਗੀ 'ਚ ਐਂਟੀ-ਆਕਸੀਡੈਂਟ ਗੁਣ ਵੀ ਪਾਏ ਜਾਂਦੇ ਹਨ ਜੋ ਫ੍ਰੀ ਰੈਡੀਕਲਸ ਨਾਲ ਲੜਣ 'ਚ ਮਦਦ ਕਰਦੇ ਹਨ।|ਇਹ ਉਮਰ ਵਧਣ ਦੇ ਨਾਲ-ਨਾਲ ਅੱਖਾਂ ਦੇ ਮਸਲਸ ਨੂੰ ਸ਼ਕਤੀ ਪਹੁੰਚਾਉਂਦਾ ਹੈ ਅਤੇ ਅੱਖਾਂ ਦਾ ਕਮਜ਼ੋਰ ਹੋਣਾ ਇਕ ਆਮ ਗੱਲ ਹੈ ਪਰ ਸੌਗੀ ਦੀ ਵਰਤੋਂ ਕਰਨ ਨਾਲ ਸਾਡੀਆਂ ਅੱਖਾਂ ਸਿਹਤਮੰਦ ਰਹਿੰਦੀਆਂ ਹਨ। |

ਇਹ ਵੀ ਪੜ੍ਹੋ:ਬੇਰ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਲਾਭ, ਖੁਰਾਕ 'ਚ ਜ਼ਰੂਰ ਕਰੋ ਸ਼ਾਮਲ


ਹੱਡੀਆਂ ਬਣਾਏ ਮਜ਼ਬੂਤ: ਹੱਡੀਆਂ ਨੂੰ ਮਜ਼ਬੂਤ ਕਰਨ ਦੇ ਲਈ ਕੈਲਸ਼ੀਅਮ ਵਾਲੇ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ। ਸੌਗੀ 'ਚ ਕਾਫ਼ੀ ਮਾਤਰਾ 'ਚ ਕੈਲਸ਼ੀਅਮ ਹੁੰਦਾ ਹੈ, ਜੋ ਸਾਡੇ ਸਰੀਰ ਦੀਆਂ ਹੱਡੀਆਂ ਲਈ ਲਾਭਕਾਰੀ ਹੈ। ਸੌਗੀ ਦੀ ਵਰਤੋਂ ਦੇ ਨਾਲ ਦੰਦ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
ਦਿਮਾਗੀ ਸ਼ਕਤੀ ਨੂੰ ਵਧਾਏ: ਸੌਗੀ ਦੀ ਵਰਤੋਂ ਸਾਡੇ ਦਿਮਾਗ ਲਈ ਵੀ ਲਾਭਕਾਰੀ ਹੈ। ਪੜ੍ਹਣ ਵਾਲੇ ਬੱਚਿਆਂ ਤੇ ਜ਼ਿਆਦਾ ਕੰਮ ਕਰਨ ਵਾਲੇ ਲੋਕਾਂ ਦੇ ਲਈ ਨਿਯਮਿਤ ਰੂਪ ਨਾਲ ਇਸ ਨੂੰ ਖਾਣਾ ਬਹੁਤ ਵਧੀਆ ਰਹਿੰਦਾ ਹੈ।


ਐਸੀਡਿਟੀ ਦੂਰ ਭਜਾਏ: ਸੌਗੀ 'ਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਪਾਏ ਜਾਂਦੇ ਹਨ ਜੋ ਐਸੀਡਿਟੀ ਨੂੰ ਦੂਰ ਕਰਦੇ ਹਨ। ਸੌਗੀ ਖਾਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ।

Aarti dhillon

This news is Content Editor Aarti dhillon