ਭਾਰ ਦੇ ਹਿਸਾਬ ਨਾਲ ਪੀਓਗੇ ਪਾਣੀ ਤਾਂ ਹਮੇਸ਼ਾ ਰਹੋਗੇ ਸਿਹਤਮੰਦ !

07/03/2017 8:30:03 AM

ਜਲੰਧਰ— ਪਾਣੀ ਪੀਣਾ ਸਿਹਤ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ। ਅਸੀਂ ਅਕਸਰ ਸੁਣਦੇ ਹਾਂ ਕਿ ਨਿਯਮਿਤ ਰੂਪ ਨਾਲ 2 ਲੀਟਰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਸ਼ ਨਾਲ ਸਰੀਰ ਦੇ ਵਿਸ਼ੈਲੇ ਪਦਾਰਥ ਬਾਹਰ ਨਿਕਲਦੇ ਹਨ ਅਤੇ ਸਿਹਤ ਵੀ ਚੰਗੀ ਰਹਿੰਦੀ ਹੈ। ਸਹੀ ਮਾਤਰਾ 'ਚ ਪਾਣੀ ਪੀਣ ਨਾਲ ਮੇਟਾਬਾਲੀਜਮ ਵੀ ਚੰਗਾ ਰਹਿੰਦਾ ਹੈ। ਇਸ ਨਾਲ ਭਾਰ ਵੀ ਕੰਟਰੋਲ 'ਚ ਰਹਿੰਦਾ ਹੈ। ਕੁੱਝ ਲੋਕ ਇਹ ਜਾਣ ਨਹੀਂ ਪਾਉਂਦੇ ਕਿ ਉਨ੍ਹਾਂ ਨੂੰ ਕਿਨ੍ਹਾ ਪਾਣੀ ਪੀਣਾ ਚਾਹੀਦਾ ਹੈ। ਜ਼ਰੂਰਤ ਤੋਂ ਘੱਟ ਪਾਣੀ ਪੀਣ ਨਾਲ ਵਿਸ਼ੈਲੇ ਪਦਾਰਥ ਬਾਹਰ ਨਹੀਂ ਨਿਕਲ ਪਾਉਂਦੇ ਅਤੇ ਜ਼ਿਆਦਾ ਪਾਣੀ ਪੀਣ ਨਾਲ ਜ਼ਰੂਰੀ ਪੋਸ਼ਕ ਤੱਤਾਂ 'ਤ ਬੁਰਾ ਪ੍ਰਭਾਵ ਪੈਂਦਾ ਹੈ।
1. ਭਾਰ ਦੇ ਹਿਸਾਬ ਨਾਲ ਪਾਣੀ ਪੀਓ
ਜ਼ਰੂਰੀ ਨਹੀਂ ਹੈ ਕਿ ਹਰ ਕਿਸੇ ਨੂੰ ਦਿਨ 'ਚ 2 ਲੀਟਰ ਪਾਣੀ ਪੀਣਾ ਚਾਹੀਦਾ ਹੈ। ਪਾਣੀ ਪੀਣ ਦੀ ਮਾਤਰਾ ਭਾਰ 'ਤੇ ਨਿਰਭਰ ਕਰਦੀ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਪਹਿਲਾ ਭਾਰ ਦੀ ਪੁਸ਼ਟੀ ਕੀਤੀ ਜਾਵੇ। 50 ਕਿਲੋ ਤੋਂ 70 ਕਿਲੋ ਵਾਲੇ ਵਿਅਕਤੀਆਂ ਨੂੰ ਪਾਣੀ ਦੀ ਜ਼ਰੂਰਤ ਵੱਖ-ਵੱਖ ਹੁੰਦੀ ਹੈ।
2. ਇਸ ਤਰੀਕੇ ਨਾਲ ਪੀਓ ਪਾਣੀ
ਆਪਣੇ ਭਾਰ ਨੂੰ 30 ਦੇ ਨਾਲ ਤਕਸੀਮ ਕਰੋ। ਜਿਵੇਂ 60/30=2 ਇਹ ਪਾਣੀ ਪੀਣ ਦੀ ਠੀਕ ਮਾਤਰਾ ਹੈ। 60 ਕਿਲੋ ਵਾਲੇ ਵਿਅਕਤੀ ਨੂੰ 2 ਲੀਟਰ ਪਾਣੀ ਦੀ ਜ਼ਰੂਰਤ ਹੁੰਦੀ ਹੈ। ਇਹ ਮਾਤਰਾ ਭਾਰ ਦੇ ਹਿਸਾਬ ਨਾਲ ਘੱਟਦੀ ਜਾਂਦੀ ਹੈ।
3. ਕਸਰਤ ਦੇ ਸਮੇਂ ਪੀਓ ਜ਼ਿਆਦਾ ਪਾਣੀ
ਜ਼ਿਆਦਾ ਵਰਕਆਊਟ ਕਰਨ ਵਾਲੇ ਲੋਕਾਂ ਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਇਸ ਨਾਲ ਸਰੀਰ 'ਚ ਪਸੀਨਾ ਬਹੁਤ ਆਉਂਦਾ ਹੈ। ਅਜਿਹੀ ਹਾਲਤ 'ਚ ਪਾਣੀ ਦੀ ਕਮੀ ਨੂੰ ਰੋਕਣ ਦੇ ਲਈ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਪਾਣੀ ਪੀਣਾ ਚਾਹੀਦਾ ਹੈ। ਪਾਣੀ ਦੀ ਜਗ੍ਹਾ ਤੁਸੀਂ ਐਨਰਜੀ ਡ੍ਰਿੰਕ, ਨਿੰਬੂ ਪਾਣੀ ਅਤੇ ਲੱਸੀ ਵੀ ਪੀ ਸਕਦੇ ਹੋ।