ਚਾਹ-ਕੌਫੀ ਛੱਡੋ! ਹਫ਼ਤੇ 'ਚ 3 ਦਿਨ ਪੀਓ ਇਹ ਆਯੁਰਵੈਦਿਕ ਡਰਿੰਕ, ਚਿਹਰੇ 'ਤੇ ਆਵੇਗਾ ਅੰਨ੍ਹੇਵਾਹ ਨਿਖਾਰ

Wednesday, May 20, 2026 - 09:17 AM (IST)

ਚਾਹ-ਕੌਫੀ ਛੱਡੋ! ਹਫ਼ਤੇ 'ਚ 3 ਦਿਨ ਪੀਓ ਇਹ ਆਯੁਰਵੈਦਿਕ ਡਰਿੰਕ, ਚਿਹਰੇ 'ਤੇ ਆਵੇਗਾ ਅੰਨ੍ਹੇਵਾਹ ਨਿਖਾਰ

ਹੈਲਥ ਡੈਸਕ - ਅੱਜ-ਕੱਲ੍ਹ ਦੀ ਭੱਜ-ਦੌੜ ਭਰੀ ਜ਼ਿੰਦਗੀ 'ਚ ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਜਾਂ ਕੌਫੀ ਨਾਲ ਕਰਨਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਆਦਤ ਤੁਹਾਡੀ ਸਿਹਤ ਅਤੇ ਚਮੜੀ ਲਈ ਓਨੀ ਫਾਇਦੇਮੰਦ ਨਹੀਂ ਹੈ ਜਿੰਨੀ ਕਿ ਇਕ ਆਯੁਰਵੈਦਿਕ ਡਰਿੰਕ ਹੋ ਸਕਦੀ ਹੈ? ਅੱਜ-ਕੱਲ੍ਹ ਇਕ ਅਜਿਹਾ ਆਯੁਰਵੈਦਿਕ ਹੈਲਥ ਡਰਿੰਕ ਚਰਚਾ 'ਚ ਹੈ, ਜਿਸ ਨੂੰ ਜੇਕਰ ਹਫ਼ਤੇ 'ਚ ਸਿਰਫ਼ 3 ਵਾਰ ਪੀਤਾ ਜਾਵੇ ਤਾਂ ਚਮੜੀ 'ਤੇ ਕੁਦਰਤੀ ਨਿਖਾਰ (ਗਲੋ) ਦੇਖਿਆ ਜਾ ਸਕਦਾ ਹੈ।

ਕੁਦਰਤੀ ਚੀਜ਼ਾਂ ਦਾ ਸੁਮੇਲ
ਸਰੋਤਾਂ ਅਨੁਸਾਰ ਇਸ ਆਯੁਰਵੈਦਿਕ ਡਰਿੰਕ 'ਚ ਆਮ ਤੌਰ 'ਤੇ ਆਂਵਲਾ, ਐਲੋਵੇਰਾ, ਹਲਦੀ, ਦਾਲਚੀਨੀ ਅਤੇ ਗੁਣਗੁਣਾ ਪਾਣੀ ਵਰਤੀਆਂ ਜਾਂਦੀਆਂ ਹਨ। ਸੁਆਦ ਅਤੇ ਫਾਇਦੇ ਵਧਾਉਣ ਲਈ ਕੁਝ ਲੋਕ ਇਸ ਵਿਚ ਸ਼ਹਿਦ ਜਾਂ ਨਿੰਬੂ ਵੀ ਮਿਲਾਉਂਦੇ ਹਨ। ਆਯੁਰਵੇਦ 'ਚ ਆਂਵਲੇ ਨੂੰ ਵਿਟਾਮਿਨ-ਸੀ ਦਾ ਬਿਹਤਰ ਸਰੋਤ ਮੰਨਿਆ ਗਿਆ ਹੈ, ਜਦੋਂ ਕਿ ਹਲਦੀ ਅਤੇ ਦਾਲਚੀਨੀ ਸਰੀਰ ਨੂੰ ਅੰਦਰੋਂ ਸਾਫ਼ ਕਰਨ (ਡਿਟੌਕਸ) 'ਚ ਮਦਦ ਕਰਦੇ ਹਨ। ਐਲੋਵੇਰਾ ਨੂੰ ਚਮੜੀ ਅਤੇ ਪਾਚਨ ਪ੍ਰਣਾਲੀ ਦੋਵਾਂ ਲਈ ਲਾਭਕਾਰੀ ਦੱਸਿਆ ਗਿਆ ਹੈ।

ਕਿਵੇਂ ਕਰੀਏ ਸੇਵਨ?
ਮਾਹਿਰਾਂ ਮੁਤਾਬਕ ਇਸ ਡਰਿੰਕ ਨੂੰ ਰੋਜ਼ਾਨਾ ਪੀਣ ਦੀ ਬਜਾਏ ਹਫ਼ਤੇ 'ਚ 2 ਤੋਂ 3 ਵਾਰ ਲੈਣਾ ਹੀ ਬਿਹਤਰ ਹੈ। ਸਵੇਰੇ ਹਲਕੇ ਗੁਣਗੁਣੇ ਪਾਣੀ ਨਾਲ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਇਸ ਨੂੰ ਪਹਿਲੀ ਵਾਰ ਅਜ਼ਮਾ ਰਹੇ ਹੋ, ਤਾਂ ਘੱਟ ਮਾਤਰਾ ਤੋਂ ਸ਼ੁਰੂਆਤ ਕਰੋ ਤਾਂ ਜੋ ਪਤਾ ਲੱਗ ਸਕੇ ਕਿ ਇਹ ਤੁਹਾਡੇ ਸਰੀਰ ਨੂੰ ਸੂਟ ਕਰ ਰਿਹਾ ਹੈ ਜਾਂ ਨਹੀਂ।

ਸਾਵਧਾਨੀ ਵੀ ਹੈ ਜ਼ਰੂਰੀ
ਹਾਲਾਂਕਿ ਇਹ ਇਕ ਕੁਦਰਤੀ ਡਰਿੰਕ ਹੈ ਪਰ ਕੁਝ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ। ਜਿਨ੍ਹਾਂ ਲੋਕਾਂ ਨੂੰ ਐਸੀਡਿਟੀ, ਗੈਸਟ੍ਰਿਕ ਸਮੱਸਿਆ, ਲੋਅ ਬਲੱਡ ਸ਼ੂਗਰ ਜਾਂ ਸਰੀਰ 'ਚ ਜ਼ਿਆਦਾ ਗਰਮੀ ਦੀ ਸ਼ਿਕਾਇਤ ਰਹਿੰਦੀ ਹੈ, ਉਨ੍ਹਾਂ ਨੂੰ ਡਾਕਟਰੀ ਸਲਾਹ ਤੋਂ ਬਿਨਾਂ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਗਰਭਵਤੀ ਔਰਤਾਂ ਨੂੰ ਵੀ ਇਸ ਦੇ ਸੇਵਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਸਿਹਤਮੰਦ ਜੀਵਨ ਸ਼ੈਲੀ ਹੈ ਅਸਲੀ ਰਾਜ਼
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਿਰਫ਼ ਇਕ ਡਰਿੰਕ ਨਾਲ ਹੀ ਚਮੜੀ ਚਮਕਦਾਰ ਨਹੀਂ ਬਣਦੀ। ਇਸ ਦੇ ਨਾਲ ਹੀ ਚੰਗੀ ਨੀਂਦ, ਸੰਤੁਲਿਤ ਖੁਰਾਕ ਅਤੇ ਲੋੜੀਂਦਾ ਪਾਣੀ ਪੀਣਾ ਵੀ ਬਹੁਤ ਜ਼ਰੂਰੀ ਹੈ। ਕਿਸੇ ਵੀ ਡਰਿੰਕ ਨੂੰ "ਜਾਦੂਈ ਉਪਾਅ" ਮੰਨਣ ਦੀ ਬਜਾਏ ਇਸ ਨੂੰ ਇਕ ਸਿਹਤਮੰਦ ਜੀਵਨ ਸ਼ੈਲੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।


author

Sunaina

Content Editor

Related News