Health Tips: ਗਰਮੀਆਂ 'ਚ ਸਰੀਰ ਨੂੰ ਠੰਡਾ ਰੱਖਣ ਲਈ ਰੋਜ਼ਾਨਾ ਪੀਓ ਇਹ ਚੀਜ਼, ਬੀਮਾਰੀਆਂ ਰਹਿਣਗੀਆਂ ਦੂਰ

06/26/2023 4:57:19 PM

ਜਲੰਧਰ (ਬਿਊਰੋ) - ਗਰਮੀਆਂ ਵਿੱਚ ਨਾਰੀਅਲ ਪਾਣੀ ਪੀਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਐਂਟੀ-ਆਕਸੀਡੈਂਟ, ਪੋਸ਼ਕ ਤੱਤ, ਵਿਟਾਮਿਨ-ਸੀ, ਮੈਗਨੀਸ਼ੀਅਮ, ਮੈਗਨੀਜ਼, ਪੋਟਾਸ਼ੀਅਮ, ਸੋਡੀਅਮ ਅਤੇ ਕੈਲਸ਼ੀਅਮ ਮੌਜੂਦ ਹੁੰਦੇ ਹਨ। ਗਰਭਵਤੀ ਜਨਾਨੀਆਂ ਲਈ ਨਾਰੀਅਲ ਪਾਣੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ ਅਤੇ ਕਈ ਬੀਮਾਰੀਆਂ ਤੋਂ ਰਾਹਤ ਦਿਵਾਉਂਦਾ ਹੈ। ਇੱਕ ਨਾਰੀਅਲ ਵਿੱਚ ਲਗਭਗ 200 ਮਿਲੀਲੀਟਰ ਜਾਂ ਇਸ ਤੋਂ ਵੱਧ ਪਾਣੀ ਹੁੰਦਾ ਹੈ। ਇਹ ਮਿੱਠਾ ਅਤੇ ਤਾਜ਼ਗੀ ਭਰਪੂਰ ਹੁੰਦਾ ਹੈ। ਇਹ ਘੱਟ ਕੈਲੋਰੀ ਵਾਲਾ ਡਰਿੰਕ ਹੈ ਅਤੇ ਇਸ ਨਾਲ ਇਮਿਊਨ ਸਿਸਟਮ ਠੀਕ ਰਹਿੰਦਾ ਹੈ।

ਨਾਰੀਅਲ ਪਾਣੀ ਪੀਣ ਦੇ ਫ਼ਾਇਦੇ

ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ
ਸ਼ੂਗਰ ਵਧਣ ਕਾਰਨ ਸਰੀਰ 'ਚ ਇੰਸੁਲਿਨ ਹਾਰਮੋਨਸ ਦੀ ਘਾਟ ਹੁੰਦੀ ਹੈ। ਨਾਰੀਅਲ ਪਾਣੀ 'ਚ ਮੌਜੂਦ ਐਂਟੀ-ਆਕਸੀਡੈਂਟਸ ਇੰਸੁਲਿਨ ਦੇ ਪੱਧਰ ਨੂੰ ਠੀਕ ਰੱਖਣ 'ਚ ਮਦਦ ਕਰਦਾ ਹੈ। ਇਸ ਲਈ ਇਹ ਸ਼ੂਗਰ ਦੇ ਰੋਗੀਆਂ ਲਈ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ।

ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ
ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਨਾਰੀਅਲ ਪਾਣੀ ਦਾ ਸੇਵਨ ਕਰੋ। ਜੇ ਤੁਸੀਂ ਹਾਈ ਬਲੱਡ ਪ੍ਰੈਸ਼ਰ ਤੋਂ ਪ੍ਰੇਸ਼ਾਨ ਹੋ ਤਾਂ ਇਕ ਕੱਪ ਨਾਰੀਅਲ ਪਾਣੀ ਨੂੰ ਦਿਨ 'ਚ ਦੋ ਵਾਰ ਪੀਓ। ਇਸ ਲਈ ਡਿੱਬਾ ਬੰਦ ਨਾਰੀਅਲ ਪਾਣੀ ਨਾ ਲਓ, ਕਿਉਂਕਿ ਇਹ ਸਰੀਰ ਲਈ ਹਾਨੀਕਾਰਕ ਹੋ ਸਕਦਾ ਹੈ।

ਕਿਡਨੀ ਸਟੋਨ ਕੱਢੇ
ਕਿਡਨੀ 'ਚ ਪੱਥਰੀ ਹੋਣ 'ਤੇ ਡਾਕਟਰ ਜ਼ਿਆਦਾ ਤੋਂ ਜ਼ਿਆਦਾ ਤਰਲ ਪਦਾਰਥਾਂ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ। ਇਸ ਲਈ ਨਾਰੀਅਲ ਪਾਣੀ ਵਧੀਆਂ ਆਪਸ਼ਨ ਹੈ। ਇਹ ਪੱਥਰੀ ਨੂੰ ਬਾਹਰ ਕੱਢਣ 'ਚ ਕਾਫ਼ੀ ਮਦਦ ਕਰਦਾ ਹੈ।

ਗਰਭ ਅਵਸਥਾ 'ਚ ਫ਼ਾਇਦੇਮੰਦ
ਨਾਰੀਅਲ ਪਾਣੀ ਗਰਭਵਤੀ ਔਰਤਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਹ ਬੱਚਿਆਂ ਦੇ ਵਿਕਾਸ ਲਈ ਲਾਹੇਵੰਦ ਹੈ। ਗਰਭ ਅਵਸਥਾ ਦੌਰਾਨ ਹੋਣ ਵਾਲੀ ਥਕਾਵਟ, ਕਬਜ਼ ਅਤੇ ਜੀਅ ਮਿਚਲਾਉਣ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ।

ਪਾਣੀ ਦੀ ਘਾਟ ਪੂਰੀ ਕਰੇ
ਨਾਰੀਅਲ ਪਾਣੀ ਪੀਣ ਨਾਲ ਸਰੀਰ 'ਚ ਪਾਣੀ ਦੀ ਘਾਟ ਪੂਰੀ ਹੁੰਦੀ ਹੈ। ਇਸ ਲਈ ਪਾਣੀ ਦੀ ਘਾਟ ਹੋਣ 'ਤੇ ਇਸ ਦੀ ਵਰਤੋਂ ਜ਼ਰੂਰ ਕਰੋ। ਇਸ ਨੂੰ ਪੀਣ ਨਾਲ ਢਿੱਡ ਪੂਰਾ ਦਿਨ ਭਰਿਆ-ਭਰਿਆ ਰਹਿੰਦਾ ਹੈ ਅਤੇ ਭੁੱਖ ਵੀ ਘੱਟ ਲੱਗਦੀ ਹੈ।

ਹੱਡੀਆਂ ਨੂੰ ਮਜ਼ਬੂਤ ਕਰੇ
ਹੱਡੀਆਂ ਨੂੰ ਮਜ਼ਬੂਤ ਕਰਨ ਲਈ ਨਾਰੀਅਲ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਸ 'ਚ ਕੈਲਸ਼ੀਅਮ ਵਧੇਰੀ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਸਰੀਰ ਲਈ ਫ਼ਾਇਦੇਮੰਦ ਹੁੰਦਾ ਹੈ।

rajwinder kaur

This news is Content Editor rajwinder kaur