ਖੀਰਾ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦਾ ਹੈ ਜੜ੍ਹ ਤੋਂ ਖਤਮ

06/02/2020 11:03:56 AM

ਮੁੰਬਈ(ਬਿਊਰੋ)- ਗਰਮੀਆਂ 'ਚ ਖੀਰਾ ਖਾਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਪਾਣੀ ਹੁੰਦਾ ਹੈ, ਜਿਸ ਨਾਲ ਸਰੀਰ 'ਚ ਪਾਣੀ ਦੀ ਕਮੀ ਵੀ ਨਹੀਂ ਹੁੰਦੀ। ਲੋਕ ਸਲਾਦ ਦੇ ਰੂਪ 'ਚ ਇਸ ਦਾ ਸੇਵਨ ਜ਼ਿਆਦਾ ਕਰਦੇ ਹਨ। ਸਿਰਫ ਪਾਣੀ ਦੀ ਕਮੀ ਹੀ ਨਹੀਂ ਸਗੋਂ ਇਸ 'ਚ ਕਈ ਸਿਹਤ ਸੰਬੰਧੀਆਂ ਪਰੇਸ਼ਾਨੀਆਂ ਤੋਂ ਵੀ ਬਚਿਆ ਜਾ ਸਕਦਾ ਹੈ। ਚਲੋ ਤੁਹਾਨੂੰ ਦੱਸਦੇ ਹੋਏ ਖੀਰੇ ਦੇ ਕੁਝ ਅਜਿਹੇ ਫਾਇਦੇ, ਜਿਸ ਤੋਂ ਬਾਅਦ ਤੁਸੀਂ ਵੀ ਇਸ ਦਾ ਸੇਵਨ ਸ਼ੁਰੂ ਕਰ ਦੇਵੋਗੇ।
 

ਖੀਰੇ ਖਾਣ ਦੇ ਫਾਇਦੇ

ਸਰੀਰ ਨੂੰ ਕਰੇ ਹਾਈਡਰੇਟ
ਖੀਰੇ 'ਚ 95 ਫੀਸਦੀ ਪਾਣੀ ਹੁੰਦਾ ਹੈ, ਜੋ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਦੇ ਨਾਲ-ਨਾਲ ਸਰੀਰ ਨੂੰ ਡਿਟਾਕਸ ਕਰਨ 'ਚ ਵੀ ਮਦਦ ਕਰਦਾ ਹੈ।
ਐਨਰਜੀ ਨਾਲ ਭਰਪੂਰ
ਵਿਟਾਮਿਨ ਯੁਕਤ ਖੀਰਾ ਖਾਣ ਨਾਲ ਦਿਨ ਭਰ ਸਰੀਰ 'ਚ ਐਨਰਜੀ ਮਿਲਦੀ ਹੈ। ਖੀਰਾ ਖਾਣ ਨਾਲ ਕੋਲਸਟਰੋਲ ਦਾ ਪੱਧਰ ਘੱਟ ਹੁੰਦਾ ਹੈ। ਇਸ ਨਾਲ ਦਿਲ ਸੰਬੰਧੀ ਰੋਗ ਵੀ ਦੂਰ ਰਹਿੰਦੇ ਹਨ।
ਭਾਰ ਘਟਾਉਣ 'ਚ ਮਦਦਗਾਰ
ਭਾਰ ਘਟਾਉਣ ਲਈ ਸਭ ਤੋਂ ਜ਼ਰੂਰੀ ਹੈ ਕੈਲੋਰੀ ਇਨਟੇਕ 'ਚ ਕਮੀ, ਜਿਸ 'ਚ ਖੀਰਾ ਬਹੁਤ ਮਦਦਗਾਰ ਹੈ। ਇਸ 'ਚ ਕੈਲੋਰੀ ਨਾ ਦੇ ਬਰਾਬਰ ਹੁੰਦੀ ਹੈ। ਭਾਰ ਘਟਾਉਣ ਲਈ ਤੁਸੀਂ ਖੀਰੇ ਨਾਲ ਬਣੀ ਡਿਟਾਕਸ ਡਰਿੰਕ ਜਾਂ ਸਲਾਦ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ।

ਤੰਦਰੁਸਤ ਪਾਚਨ ਤੰਤਰ
ਇਸ 'ਚ ਫਾਈਬਰ ਵਧ ਮਾਤਰਾ 'ਚ ਪਾਇਆ ਜਾਂਦਾ ਹੈ। ਖੀਰਾ ਕਬਜ਼ ਤੋਂ ਮੁਕਤੀ ਦਿਵਾਉਣ ਦੇ ਨਾਲ-ਨਾਲ ਪੇਟ ਨਾਲ ਜੁੜੀ ਹਰ ਸਮੱਸਿਆ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੈ।
ਕਿਡਨੀ ਸਟੋਨ ਤੋਂ ਰਾਹਤ
ਖਾਣੇ 'ਚ ਹਰ ਰੋਜ਼ ਇਸ ਦੀ ਵਰਤੋਂ ਕਰਨ ਨਾਲ ਸਟੋਨ (ਪੱਥਰੀ) ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ। ਇਹ ਪਿੱਤੇ ਅਤੇ ਕਿਡਨੀ ਦੀ ਪੱਥਰੀ ਤੋਂ ਬਚਾਏ ਰੱਖਦਾ ਹੈ। ਖੀਰੇ ਦੇ ਰਸ ਨੂੰ ਦਿਨ 'ਚ 2-3 ਵਾਰ ਪੀਣਾ ਲਾਭਕਾਰੀ ਹੁੰਦਾ ਹੈ।
ਕੈਂਸਰ ਤੋਂ ਬਚਾਅ
ਰੋਜ਼ਾਨਾ ਖੀਰਾ ਖਾਣ ਨਾਲ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ। ਇਸ 'ਚ ਮੌਜੂਦ ਤੱਤ ਸਾਰੇ ਤਰ੍ਹਾਂ ਦੇ ਕੈਂਸਰ ਦੀ ਰੋਕਥਾਮ 'ਚ ਪ੍ਰਭਾਵੀ ਹੈ।

ਪੀਰੀਅਡਜ਼ ਦਾ ਦਰਦ ਦੂਰ
ਜਿਨ੍ਹਾਂ ਲੜਕੀਆਂ ਨੂੰ ਪੀਰੀਅਡਜ਼ ਦੌਰਾਨ ਕਾਫੀ ਪਰੇਸ਼ਾਨੀ ਹੁੰਦੀ ਹੈ, ਉਹ ਦਹੀ 'ਚ ਖੀਰੇ ਨੂੰ ਕੱਦੂਕਸ ਕਰ ਕੇ ਉਸ 'ਚ ਪੁਦੀਨਾ, ਕਾਲਾ ਨਮਕ, ਕਾਲੀ ਮਿਰਚ, ਜ਼ੀਰਾ ਅਤੇ ਹਿੰਗ ਪਾ ਕੇ ਖਾਣ। ਇਸ ਨਾਲ ਕਾਫੀ ਆਰਾਮ ਮਿਲੇਗਾ।
ਮੂੰਹ ਦੀ ਬੱਦਬੂ
ਹਰ ਰੋਜ਼ ਦੰਦ ਸਾਫ਼ ਕਰਨ ਦੇ ਬਾਵਜੂਦ ਵੀ ਮੂੰਹ 'ਚੋਂ ਬੱਦਬੂ ਆ ਰਹੀ ਹੋਵੇ ਤਾਂ ਮੂੰਹ 'ਚ ਇਕ ਖੀਰੇ ਦਾ ਟੁੱਕੜਾ ਰੱਖ ਲਵੋ। ਇਸ ਨਾਲ ਸਾਰੇ ਜੀਵਾਣੂੰ ਮਰ ਜਾਣਗੇ।

ਸਿਰ ਦਰਦ ਦੂਰ
ਅੱਜ ਕੱਲ ਹਰ 10 'ਚੋਂ 7 ਲੋਕ ਸਿਰ ਦਰਦ ਦੀ ਪਰੇਸ਼ਾਨੀ ਨਾਲ ਜੂਝ ਰਹੇ ਹਨ। ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਖੀਰਾ ਸਭ ਤੋਂ ਬਿਹਤਰ ਇਲਾਜ ਹੈ।

manju bala

This news is Content Editor manju bala