ਇਹ ਹਨ ਥਾਈਰਾਈਡ ਦੇ ਸੰਕੇਤ ਇਨ੍ਹਾਂ ਨੂੰ ਨਾ ਕਰੋ ਨਜ਼ਰਅੰਦਾਜ਼

07/21/2017 11:01:11 AM

ਨਵੀਂ ਦਿੱਲੀ— ਥਾਈਰਾਈਡ ਸਾਡੇ ਸਰੀਰ ਵਿਚ ਪਾਈ ਜਾਣ ਵਾਲੀ ਐਂਡੋਕ੍ਰਾਈਨ ਗਲੈਂਡ ਵਿਚੋਂ ਇਕ ਹੁੰਦੀ ਹੈ। ਗਲੇ ਵਿਚ ਮੌਜੂਦ ਗਲੈਂਡ ਥਾਈਰਾਕਿਸਨ ਹਾਰਮੋਨ ਬਣਾਉਂਦੀ ਹੈ, ਜੋ ਕਈ ਤਰ੍ਹਾਂ ਨਾਲ ਸਰੀਰ ਦੇ ਫੰਕਸ਼ਨਸ 'ਤੇ ਅਸਰ ਪਾਉਂਦੀਆਂ ਹਨ। ਇਸ ਬੀਮਾਰੀ ਦੇ ਮਰੀਜ਼ ਨੂੰ ਹਰ ਰੋਜ਼ ਦਵਾਈ ਦੀ ਵਰਤੋਂ ਕਰਨੀ ਪੈਂਦੀ ਹੈ। ਜੇ ਦਵਾਈ ਵਿਚਂ ਛੁੱਟ ਜਾਵੇ ਤਾਂ ਇਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਉਂਝ ਤਾਂ ਥਾਈਰਾਈਡ ਕਈ ਹਫਤੇ ਪਹਿਲਾਂ ਹੀ ਸੰਕਤੇ ਦੇਣ ਲੱਗ ਜਾਂਦਾ ਹੈ ਪਰ ਕੁਝ ਲੋਕ ਇਸ ਨੂੰ ਨਜ਼ਰਅੰਦਾਜ ਕਰ ਦਿੰਦੇ ਹਨ ਜੋ ਹੌਲੀ-ਹੌਲੀ ਬੀਮਾਰੀ ਦਾ ਰੂਪ ਲੈ ਲੈਂਦਾ ਹੈ। ਬਹਿਤਰ ਹੈ ਕਿ ਥਾਈਰਾਈਡ ਦੇ ਸ਼ੁਰੂਆਤੀ ਲੱਛਣਾ ਨੂੰ ਪਹਿਚਾਨ ਲਿਆ ਜਾਵੇ ਅਤੇ ਉਸਦਾ ਸਮੇਂ 'ਤੇ ਇਲਾਜ ਕੀਤਾ ਜਾਵੇ।
1. ਭਾਰ ਵਧਣਾ ਜਾਂ ਘਟਣਾ
ਜੇ ਤੁਹਾਡਾ ਭਾਰ ਅਚਾਨਕ ਨਾਲ ਵਧਣ ਲੱਗੇ ਜਾਂ ਬਿਲਕੁਲ ਹੀ ਘੱਟ ਜਾਵੇ ਤਾਂ ਤੁਹਾਨੂੰ ਹਾਈਪੋਥਾਈਰਾਈਡਜਿਮ ਦੀ ਸ਼ਿਕਾਇਤ ਹੋ ਸਕਦੀ ਹੈ। ਇਸ ਲਈ ਇਸ ਸੰਕੇਤ ਨੂੰ ਹਲਕੇ ਵਿਚ ਨਾ ਲਓ ਅਤੇ ਤੁਰੰਤ ਡਾਕਟਰ ਦੀ ਸਲਾਹ ਲਓ।
2. ਚੁੱਭਣ ਅਤੇ ਦਰਦ
ਥਾਈਰਾਈਡ ਦੀ ਸਮੱਸਿਆ ਹੋਣ 'ਤੇ ਗਲੇ ਵਿਚ ਸੋਜ ਆ ਜਾਂਦੀ ਹੈ। ਇਸ ਤੋਂ ਇਲਾਵਾ ਸੁਈ ਦੀ ਚੁੱਭਣ ਮਹਿਸੂਸ ਹੁੰਦੀ ਹੈ ਅਤੇ ਹਲਕਾ-ਹਲਕਾ ਦਰਦ ਬਣਿਆ ਰਹਿੰਦਾ ਹੈ। ਜੇ ਤੁਹਾਨੂੰ ਵੀ ਅਜਿਹੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ।
3. ਥਕਾਵਟ
ਜ਼ਿਆਦਾ ਆਲਸ ਆਉਣਾ ਅਤੇ ਹਰ ਸਮੇਂ ਕੰਮ ਕਰਦੇ ਸਮੇਂ ਕਮਜ਼ੋਰ ਵਰਗਾ ਮਹਿਸੂਸ ਹੋਣਾ ਇਹ ਵੀ ਥਾਈਰਾਈਡ ਦੇ ਸੰਕੇਤ ਹੁੰਦੇ ਹਨ।