ਸ਼ੂਗਰ ਦੇ ਮਰੀਜ਼ ਕਰਨ ਇਸ ਆਟੇ ਦੀ ਵਰਤੋਂ, ਫਿਰ ਨਹੀਂ ਹੋਵੇਗੀ ਕੋਈ ਪ੍ਰੇਸ਼ਾਨੀ

03/07/2020 11:46:13 AM

ਜਲੰਧਰ—ਕਣਕ ਦੀ ਬਣੀ ਰੋਟੀ ਤੁਹਾਡੀ ਸਿਹਤ ਲਈ ਫਾਇਦੇਮੰਦ ਹੈ | ਪਰ ਸ਼ੂਗਰ ਦੇ ਮਰੀਜ਼ਾਂ ਲਈ ਇਸ ਦੀ ਵਰਤੋਂ ਥੋੜ੍ਹੀ ਖਤਰਨਾਕ ਹੋ ਸਕਦੀ ਹੈ | ਕਣਕ ਦੇ ਆਟੇ 'ਚ ਐਾਟੀ-ਐਡਪੋਸ ਪਾਏ ਜਾਂਦੇ ਹਨ ਜੋ ਬਾਡੀ 'ਚ ਫੈਟ ਨੂੰ ਵਧਾਉਣ ਲਈ ਜ਼ਿੰਮੇਵਾਰ ਹਨ | ਜੇਕਰ ਸ਼ੂਗਰ ਦੇ ਮਰੀਜ਼ ਕਣਕ ਦੀ ਜ਼ਿਆਦਾ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਦਾ ਸ਼ੂਗਰ ਲੈਵਰ ਕਦੇ ਕੰਟਰੋਲ ਨਹੀਂ ਹੋਵੇਗਾ | ਹੁਣ ਰੋਟੀ ਖਾਧੇ ਬਿਨ੍ਹਾਂ ਗੁਜ਼ਾਰਾ ਨਹੀਂ ਹੋ ਸਕਦਾ, ਅਜਿਹੇ 'ਚ ਸ਼ੂਗਰ ਦੇ ਮਰੀਜ਼ਾਂ ਲਈ ਆਯੁਰਵੈਦ 'ਚ ਕੁਝ ਖਾਸ ਤਰ੍ਹਾਂ ਦੇ ਆਟੇ ਨਾਲ ਬਣੀ ਰੋਟੀ ਦੱਸੀ ਗਈ ਹੈ ਜਿਸ ਦੀ ਵਰਤੋਂ ਨਾਲ ਤੁਹਾਡਾ ਸ਼ੂਗਰ ਲੈਵਲ ਠੀਕ ਰਹੇਗਾ | ਤੁਹਾਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਹੋਵੇਗਾ | 

PunjabKesari
ਹਾਈ-ਫਾਈਬਰ ਯੁਕਤ ਆਟਾ
ਸ਼ੂਗਰ ਦੇ ਮਰੀਜ਼ ਦੇ ਹਮੇਸ਼ਾ ਫਾਈਬਰ ਯੁਕਤ ਆਹਾਰ ਲੈਣਾ ਚਾਹੀਦਾ | ਅਜਿਹੇ 'ਚ ਜਵਾਰ, ਬਾਜਰਾ, ਓਟਸ, ਕਿਨਵਾ ਅਤੇ ਬ੍ਰੈਨ ਵਰਗੇ ਅਨਾਜ ਹਾਈਫਾਈਬਰ ਡਾਈਟ ਦੀ ਲਿਸਟ 'ਚ ਆਉਂਦੇ ਹਨ | ਇਨ੍ਹਾਂ 'ਚੋਂ ਕੋਈ ਵੀ ਆਨਾਜ ਖਾਣ ਨਾਲ ਤੁਹਾਡਾ ਗਲਾਈਸੇਮਿਕ ਚੰਗੀ ਤਰ੍ਹਾਂ ਰਿਸਪਾਨਸ ਕਰੇਗਾ, ਜਿਸ ਨਾਲ ਸਰੀਰ 'ਚ ਇੰਸੁਲਿਨ ਦੀ ਮਾਤਰਾ ਬਰਾਬਰ ਬਣੀ ਰਹੇਗੀ ਅਤੇ ਤੁਹਾਡਾ ਸ਼ੂਗਰ ਲੈਵਲ ਵੀ ਠੀਕ ਰਹੇਗਾ |
ਹੋਲ ਗ੍ਰੇਨ ਆਟਾ
ਫਾਈਬਰ ਯੁਕਤ ਆਟੇ ਦੇ ਇਲਾਵਾ ਤੁਹਾਨੂੰ ਹੋਲ ਗ੍ਰੇਨ ਆਟੇ ਦੀ ਵਰਤੋਂ ਕਰਨੀ ਚਾਹੀਦੀ | ਜਿਸ 'ਚ ਰਾਗੀ, ਬਾਜਰਾ, ਮੱਕੀ ਦਾ ਆਟਾ ਜਾਂ ਬਾਜਰੇ ਦਾ ਆਟਾ ਮਿਕਸ ਹੁੰਦਾ ਹੈ | ਇਹ ਤੁਹਾਡਾ ਪੇਟ ਕਾਫੀ ਦੇਰ ਤੱਕ ਭਰਿਆ ਰੱਖਦੀ ਹੈ | 

PunjabKesari
ਛੋਲਿਆਂ ਦਾ ਆਟਾ
ਛੋਲਿਆਂ ਨਾਲ ਬਣਿਆ ਆਟਾ ਤਾਂ ਸ਼ੂਗਰ ਦੇ ਮਰੀਜ਼ਾਂ ਲਈ ਰਾਮਬਾਣ ਡਾਈਟ ਹੈ | ਛੋਲਿਆਂ ਦਾ ਆਟਾ ਸ਼ੂਗਰ ਕੰਟਰੋਲ ਰੱਖਣ ਦੇ ਨਾਲ-ਨਾਲ ਸਰੀਰ 'ਚ ਖੂਨ ਦੀ ਕਮੀ ਵੀ ਪੂਰੀ ਕਰਦਾ ਹੈ | ਗਰਭਵਤੀ ਔਰਤਾਂ ਲਈ ਵੀ ਇਸ ਆਟੇ ਦੀ ਰੋਟੀ ਕਾਫੀ ਫਾਇਦੇਮੰਦ ਹੁੰਦੀ ਹੈ | 
ਬ੍ਰੈੱਡ
ਇਸ ਦੇ ਇਲਾਵਾ ਜੇਕਰ ਤੁਸੀਂ ਬਾਜ਼ਾਰ 'ਚ ਮਿਲਣ ਵਾਲੀ ਬ੍ਰੈੱਡ ਖਾਂਦੇ ਹੋ ਤਾਂ ਬ੍ਰਾਊਨ ਬ੍ਰੈੱਡ, ਹੋਲ ਗ੍ਰੇਨ ਅਤੇ ਮਲਟੀ ਗ੍ਰੇਨ ਬ੍ਰੈੱਡ ਤੁਹਾਡੇ ਲਈ ਫਾਇਦੇਮੰਦ ਰਹੇਗੀ | ਇਸ ਦੇ ਇਲਾਵਾ ਮਾਰਕਿਟ 'ਚ ਆਰਗੇਨਿਕ ਆਟਾ ਵਾ ਮੌਜੂਦ ਹੈ | ਜੇਕਰ ਤੁਹਾਨੂੰ ਇਸ 'ਚ ਕਿਸੇ ਤਰ੍ਹਾਂ ਦਾ ਆਟਾ ਖਾਣ ਨਾਲ ਐਨਰਜੀ ਜਾਂ ਫਿਰ ਕੋਈ ਹੋਰ ਸਮੱਸਿਆ ਹੁੰਦੀ ਹੈ ਤਾਂ ਤੁਸੀਂ ਆਰਗੇਨਿਕ ਆਟੇ ਦੀ ਵਰਤੋਂ ਕਰੋ |


Aarti dhillon

Content Editor

Related News