ਸਰਦੀਆਂ ’ਚ ਚਿਹਰੇ ਲਈ ਬੇਹੱਦ ਫ਼ਾਇਦੇਮੰਦ ਹੈ ਦੇਸੀ ਘਿਓ, ਇੰਝ ਤਿਆਰ ਕਰੋ ਦੇਸੀ ਨੁਸਖ਼ਾ

01/02/2024 2:14:35 PM

ਜਲੰਧਰ (ਬਿਊਰੋ)– ਸਰਦੀਆਂ ’ਚ ਲੋਕਾਂ ਦੀਆਂ ਚਮੜੀ ਨਾਲ ਸਬੰਧਤ ਸਮੱਸਿਆਵਾਂ ਵੱਧ ਜਾਂਦੀਆਂ ਹਨ। ਜਦੋਂ ਚਮੜੀ ਅੰਦਰੋਂ ਫਟਣ ਲੱਗਦੀ ਹੈ ਤਾਂ ਕਈ ਵਾਰ ਖੁਸ਼ਕ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਤੋਂ ਇਲਾਵਾ ਸਰਦੀ ਆਪਣੇ ਨਾਲ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਵੀ ਲੈ ਕੇ ਆਉਂਦੀ ਹੈ। ਅਜਿਹੀ ਸਥਿਤੀ ’ਚ ਇਨ੍ਹਾਂ ਸਾਰੀਆਂ ਚਮੜੀ ਦੀਆਂ ਸਮੱਸਿਆਵਾਂ ਦਾ ਇਕ ਪੁਰਾਣਾ ਉਪਾਅ ਹੈ ਚਿਹਰੇ ’ਤੇ ਦੇਸੀ ਘਿਓ ਦੀ ਵਰਤੋਂ ਕਰਨਾ। ਅਸਲ ’ਚ ਦੇਸੀ ਘਿਓ ’ਚ ਅਜਿਹੇ ਕਈ ਤੱਤ ਹੁੰਦੇ ਹਨ, ਜੋ ਸਰਦੀਆਂ ’ਚ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹਨ। ਇਸ ਤੋਂ ਇਲਾਵਾ ਕਈ ਹੋਰ ਕਾਰਨ ਹਨ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਦੇਸੀ ਘਿਓ ਦੀ ਵਰਤੋਂ ਕਰ ਸਕਦੇ ਹੋ। ਆਓ ਜਾਣਦੇ ਹਾਂ ਇਹ ਕਾਰਨ ਕੀ ਹਨ ਤੇ ਸਾਨੂੰ ਇਸ ਘਰੇਲੂ ਨੁਸਖ਼ੇ ਦੀ ਵਰਤੋਂ ਕਿਉਂ ਕਰਨੀ ਚਾਹੀਦੀ ਹੈ?

ਦੇਸੀ ਘਿਓ ਨੂੰ ਚਿਹਰੇ ’ਤੇ ਲਗਾਉਣ ਦੇ ਫ਼ਾਇਦੇ

ਖੁਸ਼ਕ ਚਮੜੀ ਲਈ ਅਸਰਦਾਰ
ਸਰਦੀਆਂ ’ਚ ਖੁਸ਼ਕ ਚਮੜੀ ਦੀ ਸਮੱਸਿਆ ਤੇਜ਼ੀ ਨਾਲ ਵੱਧ ਜਾਂਦੀ ਹੈ ਤੇ ਤੁਸੀਂ ਇਸ ਦਾ ਪ੍ਰਭਾਵ ਵੱਡੇ ਪੱਧਰ ਤੌਰ ’ਤੇ ਦੇਖ ਸਕਦੇ ਹੋ। ਹੁੰਦਾ ਇਹ ਹੈ ਕਿ ਠੰਡ ਚਿਹਰੇ ਤੋਂ ਨਮੀ ਖੋਹ ਲੈਂਦੀ ਹੈ ਤੇ ਫਿਰ ਚਮੜੀ ਨੂੰ ਅੰਦਰੋਂ ਖੁਸ਼ਕ ਬਣਾ ਦਿੰਦੀ ਹੈ। ਅਜਿਹੇ ’ਚ ਓਮੇਗਾ-3 ਨਾਲ ਭਰਪੂਰ ਦੇਸੀ ਘਿਓ ਦੀ ਵਰਤੋਂ ਨਾਲ ਖੁਸ਼ਕ ਚਮੜੀ ਦੀ ਸਮੱਸਿਆ ਨੂੰ ਦੂਰ ਕਰਨ ’ਚ ਮਦਦ ਮਿਲ ਸਕਦੀ ਹੈ। ਇਹ ਚਮੜੀ ਨੂੰ ਅੰਦਰੋਂ ਹਾਈਡ੍ਰੇਟ ਕਰਦਾ ਹੈ ਤੇ ਚਿਹਰੇ ਦੀ ਨਮੀ ਵਾਪਸ ਲਿਆਉਂਦਾ ਹੈ। ਇਸ ਨਾਲ ਖੁਸ਼ਕ ਚਮੜੀ ਦੀ ਸਮੱਸਿਆ ਘੱਟ ਹੋ ਜਾਂਦੀ ਹੈ।

ਇਹ ਖ਼ਬਰ ਵੀ ਪੜ੍ਹੋ : ਬੱਚਿਆਂ ਦੀ ਖੰਘ ਤੇ ਜ਼ੁਕਾਮ ਨੂੰ ਦੂਰ ਕਰਦੇ ਨੇ ਇਹ ਘਰੇਲੂ ਨੁਸਖ਼ੇ, ਜਾਣੋ ਵਰਤਣ ਦਾ ਸਹੀ ਤਰੀਕਾ

ਖੁਸ਼ਕੀ ਦਾ ਇਲਾਜ
ਸਰਦੀਆਂ ’ਚ ਖੁਸ਼ਕੀ ਦੀ ਸਮੱਸਿਆ ਬਹੁਤ ਜ਼ਿਆਦਾ ਹੁੰਦੀ ਹੈ। ਚਮੜੀ ਅੰਦਰੋਂ ਫਟਣ ਲੱਗਦੀ ਹੈ ਤੇ ਉੱਪਰੋਂ ਚਮੜੀ ਦੀਆਂ ਪਰਤਾਂ ਦਿਖਾਈ ਦੇਣ ਲੱਗਦੀਆਂ ਹਨ। ਅਜਿਹੇ ’ਚ ਦੇਸੀ ਘਿਓ ਦੀ ਵਰਤੋਂ ਚਿਹਰੇ ਦੀ ਖੁਸ਼ਕੀ ਨੂੰ ਦੂਰ ਕਰਨ ’ਚ ਮਦਦ ਕਰ ਸਕਦੀ ਹੈ। ਇਸ ਤੋਂ ਇਲਾਵਾ ਇਸ ’ਚ ਵਿਟਾਮਿਨ ਈ ਵੀ ਭਰਪੂਰ ਹੁੰਦਾ ਹੈ, ਜੋ ਤੁਹਾਡੀ ਚਮੜੀ ’ਚ ਕੋਲੇਜਨ ਨੂੰ ਵਧਾਉਣ ਤੇ ਇਸ ਦੀ ਬਣਤਰ ਨੂੰ ਸੁਧਾਰਨ ’ਚ ਮਦਦਗਾਰ ਹੁੰਦਾ ਹੈ।

ਦੇਸੀ ਘਿਓ ਨੂੰ ਚਿਹਰੇ ’ਤੇ ਕਿਵੇਂ ਲਗਾਓ?
ਤੁਸੀਂ ਦੇਸੀ ਘਿਓ ਨੂੰ ਸਿੱਧਾ ਚਿਹਰੇ ’ਤੇ ਲਗਾ ਸਕਦੇ ਹੋ ਤੇ ਫਿਰ ਸਰਕੂਲਰ ਮੋਸ਼ਨ ’ਚ ਆਪਣੇ ਹੱਥਾਂ ਨੂੰ ਹਿਲਾ ਕੇ ਚਮੜੀ ਦੀ ਮਾਲਸ਼ ਕਰ ਸਕਦੇ ਹੋ। ਇਕ ਹੋਰ ਤਰੀਕਾ ਹੈ ਕਿ ਘਿਓ ’ਚ ਵੇਸਣ ਮਿਲਾ ਕੇ ਉਸ ’ਚ ਥੋੜ੍ਹਾ ਜਿਹਾ ਦੁੱਧ ਪਾਓ। ਸਭ ਦਾ ਪੇਸਟ ਤਿਆਰ ਕਰੋ ਤੇ ਇਸ ਨੂੰ ਚਿਹਰੇ ’ਤੇ ਲਗਾਓ ’ਤੇ ਮਸਾਜ ਕਰੋ। ਕੁਝ ਦੇਰ ਇਸ ਤਰ੍ਹਾਂ ਰੱਖਣ ਤੋਂ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਜੇਕਰ ਹੋਰ ਕੁਝ ਨਹੀਂ ਤਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਲਗਾ ਸਕਦੇ ਹੋ ਤੇ ਚਿਹਰੇ ਦੀ ਮਾਲਸ਼ ਕਰ ਸਕਦੇ ਹੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh