ਸਰਦੀਆਂ ''ਚ ਗਠੀਏ ਦੀ ਸਮੱਸਿਆ ਨੂੰ ਦੂਰ ਕਰਦੈ ''ਦੇਸੀ ਘਿਓ'', ਜਾਣੋ ਹੋਰ ਵੀ ਫਾਇਦੇ

12/14/2019 5:44:52 PM

ਜਲੰਧਰ— ਦੇਸੀ ਘਿਓ ਦੀ ਵਰਤੋਂ ਹਰ ਘਰ 'ਚ ਹੁੰਦੀ ਹੈ। ਖਾਣ ਵਾਲੀਆਂ ਚੀਜ਼ਾਂ 'ਚ ਦੇਸੀ ਘਿਓ ਚਾਰ ਚੰਦ ਲਗਾ ਦਿੰਦਾ ਹੈ। ਖਾਣ 'ਚ ਸੁਆਦ ਲੱਗਣ ਵਾਲਾ ਦੇਸੀ ਘਿਓ ਸਿਹਤ ਲਈ ਵੀ ਬੇਹੱਦ ਫਾਇਦੇਮੰਦ ਹੁੰਦਾ ਹੈ। ਗਰਮੀਆਂ ਦੀ ਤੁਲਨਾ 'ਚ ਦੇਸੀ ਘਿਓ ਦਾ ਸੇਵਨ ਸਰਦੀਆਂ ਦੇ ਮੌਸਮ ਜ਼ਿਆਦਾ ਕਰਨਾ ਚਾਹੀਦਾ ਹੈ। ਸਰਦੀ ਲਈ ਮੌਸਮ ਦੇਸੀ ਘਿਓ ਦੇ ਸੇਵਨ ਲਈ ਸਭ ਤੋਂ ਵਧੀਆ ਮੰਨਿਆ ਗਿਆ ਹੈ। ਇਹ ਠੰਡ 'ਚ ਸਰੀਰ ਨੂੰ ਜ਼ਰੂਰੀ ਗਰਮੀ ਪ੍ਰਦਾਨ ਕਰਦਾ ਹੈ।ਅੱਜ ਅਸੀਂ ਤੁਹਾਨੂੰ ਸਰਦੀਆਂ 'ਚ ਦੇਸੀ ਘਿਓ ਖਾਣ ਦੇ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਉਨ੍ਹਾਂ ਫਾਇਦਿਆਂ ਬਾਰੇ।

ਗਠੀਏ ਦੇ ਮਰੀਜ਼ਾਂ ਲਈ ਫਾਇਦੇਮੰਦ
ਦੇਸੀ ਘਿਓ ਗਠੀਏ ਦੇ ਮਰੀਜ਼ਾਂ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਜੋੜਾਂ 'ਤੇ ਘਿਓ ਨਾਲ ਮਾਲਿਸ਼ ਕਰਨ ਨਾਲ ਸੋਜ ਦੂਰ ਹੁੰਦੀ ਹੈ। ਦੇਸੀ ਘਿਓ ਖਾਣ ਨਾਲ ਕਈ ਬੀਮਾਰੀਆਂ ਦੂਰ ਰਹਿੰਦੀਆਂ ਹਨ।

ਥਕਾਵਟ ਤੇ ਕਮਜ਼ੋਰੀ ਨੂੰ ਕਰੇ ਦੂਰ
ਇਕ ਗਿਲਾਸ ਕੋਸੇ ਦੁੱਧ 'ਚ ਘਿਓ ਮਿਲਾ ਕੇ ਪੀਣ ਨਾਲ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਕਮਜ਼ੋਰੀ ਵੀ ਨਹੀਂ ਰਹਿੰਦੀ।

ਚਮੜੀ ਨੂੰ ਕਰੇ ਮੁਲਾਅਮ
ਸਰਦੀਆਂ ਦੇ ਮੌਸਮ 'ਚ ਸਕਿਨ ਦਾ ਰੁੱਖਾ ਹੋ ਜਾਣਾ ਆਮ ਗੱਲ ਹੈ। ਅਜਿਹੇ 'ਚ ਦੇਸੀ ਘੀ ਬਹੁਤ ਲਾਭਕਾਰੀ ਹੈ। ਇਸ 'ਚ ਫੈਟੀ ਐਸਿਡ ਹੁੰਦੇ ਹਨ, ਜੋ ਬੇਜਾਨ ਅਤੇ ਰੁੱਖੀ ਸਕਿਨ 'ਚ ਜਾਨ ਪਾ ਦਿੰਦੇ ਹਨ। ਦੇਸੀ ਘਿਓ 'ਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜਿਸ ਨਾਲ ਚਿਹਰੇ 'ਤੇ ਚਮਕ ਆਉਂਦੀ ਹੈ। ਚਿਹਰੇ 'ਤੇ ਦੇਸੀ ਘਿਓ ਲਗਾ ਕੇ ਮਸਾਜ ਕਰਨ ਨਾਲ ਚਮੜੀ ਬਹੁਤ ਹੀ ਨਰਮ ਹੋ ਜਾਂਦੀ ਹੈ।

ਅੱਖਾਂ ਲਈ ਲਾਭਕਾਰੀ
ਇਕ ਚਮਚ ਗਾਂ ਦੇ ਘਿਓ 'ਚ ਇਕ ਚੌਥਾਈ ਕਾਲੀ ਮਿਰਚ ਮਿਲਾ ਕੇ ਸਵੇਰੇ ਖਾਲੀ ਪੇਟ ਅਤੇ ਰਾਤ ਨੂੰ ਸੌਣ ਦੇ ਸਮੇਂ ਖਾਓ। ਇਸ ਨਾਲ ਅੱਖਾਂ ਦੀ ਰੋਸ਼ਨੀ ਵਧੇਗੀ।

ਕੈਂਸਰ ਦੇ ਮਰੀਜ਼ਾਂ ਲਈ ਫਾਇਦੇਮੰਦ
ਖਾਣੇ ਦਾ ਸੁਆਦ ਵਧਾਉਣ ਦੇ ਨਾਲ-ਨਾਲ ਦੇਸੀ ਘਿਓ ਕੈਂਸਰ ਨਾਲ ਲੜਣ 'ਚ ਵੀ ਮਦਦ ਕਰਦਾ ਹੈ। ਇਸ 'ਚ ਐਸਿਡ ਹੁੰਦਾ ਹੈ, ਜੋ ਕੈਂਸਰ ਨੂੰ ਬਣਨ ਨਹੀਂ ਦਿੰਦਾ ਹੈ।

ਦਿਲ ਲਈ ਫਾਇਦੇਮੰਦ
ਦੇਸੀ ਘਿਓ ਦਾ ਸੇਵਨ ਕਰਨ ਨਾਲ ਕਈ ਬੀਮਾਰੀਆਂ ਦੂਰ ਰਹਿੰਦੀਆਂ ਹਨ। ਇਸ ਤੋਂ ਇਲਾਵਾ ਇਹ ਦਿਲ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਹਨ। ਇਸ ਨਾਲ ਕੋਲੈਸਟਰੋਲ ਘੱਟ ਹੁੰਦਾ ਹੈ।

shivani attri

This news is Content Editor shivani attri