ਬਿਨ੍ਹਾਂ ਕਸਰਤ ਕੀਤੇ ਇਸ ਤਰ੍ਹਾਂ ਘਟਾਓ ਮੋਟਾਪਾ

04/19/2017 10:43:19 AM

ਜਲੰਧਰ— ਮੋਟਾਪਾ ਸਾਰੇ ਲੋਕਾਂ ਲਈ ਇਕ ਆਮ ਸਮੱਸਿਆ ਹੈ। ਅੱਜ ਦੀ ਭੱਜ-ਦੋੜ ਦੀ ਜ਼ਿੰਦਗੀ ਦੇ ਕਾਰਨ ਲੋਕ ਆਪਣੀ ਸਿਹਤ ਦਾ ਸਹੀ ਤਰੀਕੇ ਨਾਲ ਧਿਆਨ ਨਹੀਂ ਰੱਖ ਪਾਉਂਦੇ। ਜਿਸ ਨਾਲ ਉਹ ਮੋਟਾਪੇ ਦੀ ਚਪੇਟ ''ਚ ਆ ਜਾਂਦੇ ਹਨ। ਕਈ ਲੋਕਾਂ ਨੂੰ ਮੋਟਾਪਾ ਘੱਟ ਕਰਨ ਲਈ ਜਿਮ ਅਤੇ ਕਸਰਤ ਜਾਣ ਦਾ ਟਾਈਮ ਨਹੀਂ ਲੱਗਦਾ। ਅਜਿਹੀ ਹਾਲਤ ''ਚ ਆਮ ਤਰੀਕੇ ਆਪਣਾ ਕੇ ਤੁਸੀਂ ਆਪਣਾ ਭਾਰ ਘੱਟ ਕਰ ਸਕਦੇ ਹੋ, ਇਸ ਨਾਲ ਕਰਸਤ ਕਰਨ ਦੀ ਜ਼ਰੂਰਤ ਵੀ ਪਵੇਗੀ ਅਤੇ ਫਾਇਦਾ ਵੀ ਹੋਵੇਗਾ। ਆਓ ਜਾਣਦੇ ਹਾ ਅਜਿਹੇ ਹੀ ਕੁੱਝ ਤਰੀਕੇ। 
1. ਹਰੀ ਸਬਜ਼ੀਆਂ
ਹਰੀ ਸਬਜ਼ੀਆਂ ਖਾਣ ਨਾਲ ਜਲਦੀ ਹੀ ਭਾਰ ਘੱਟ ਹੋ ਜਾਂਦਾ ਹੈ। ਇਸ ਲਈ ਆਪਣੇ ਆਹਾਰ ''ਚ ਹਰੀ ਸਬਜ਼ੀਆਂ ਸ਼ਾਮਲ ਕਰੋ। ਖੀਰਾ, ਪਾਲਕ ਅਤੇ ਗੋਭੀ ਖਾਣ ਨਾਲ ਸਰੀਰ ਦੀ ਕੈਲੋਰੀ ਵਰਣ ਹੁੰਦੀ ਹੈ ਅਤੇ ਮੋਟਾਪਾ ਘੱਟ ਹੁੰਦਾ ਹੈ। 
2. ਹੱਸਣਾ
ਖੁੱਲ ਕੇ ਹੱਸਣ ਨਾਲ ਵੀ ਕੈਲੋਰੀ ਘੱਟ ਹੁੰਦੀ ਹੈ। ਹੱਸਣ ਨਾਲ ਸਰੀਰ ਸਿਹਤਮੰਦ ਅਤੇ ਦਿਲ ਹਮੇਸ਼ਾ ਖੁਸ਼ ਰਹਿੰਦਾ ਹੈ। ਮੋਟਾਪਾ ਘੱਟ ਕਰਨ ਲਈ ਦਿਨ ''ਚ ਘੱਟ ਤੋਂ ਘੱਟ 10 ਮਿੰਟਾਂ ਜ਼ਰੂਰ ਹੱਸੋ। 
3. ਸ਼ਾਪਿੰਗ
ਔਰਤਾਂ ਨੂੰ ਸ਼ਾਪਿੰਗ ਕਰਨਾ ਬਹੁਤ ਪਸੰਦ ਹੁੰਦਾ ਹੈ। ਉਹ ਚਾਹੇ ਜਿੰਨੀ ਵੀ ਮਰਜ਼ੀ ਰੁੱਝੀ ਹੋਵੇ ਸ਼ਾਪਿੰਗ ਦੇ ਲਈ ਟਾਈਮ ਕੱਢ ਹੀ ਲੈਂਦੀਆਂ ਹਨ। ਸ਼ਾਪਿੰਗ ਦੇ ਲਈ ਉਹ ਮਾਰਕਿਟ ''ਚ ਘੁੰਮਦੀਆਂ ਹਨ ਜਿਸ ਨਾਲ ਸਰੀਰ ਦੀ ਕੈਲੋਰੀ ਘੱਟ ਹੁੰਦੀ ਹੈ। 
4. ਆਪਣੇ ਕੁੱਤੇ ਨੂੰ ਸੈਰ ਕਰਵਾਓ
ਜਿਨ੍ਹਾਂ ਲੋਕਾ ਦੇ ਘਰ ਪਾਲਤੂ ਕੁੱਤੇ ਹੁੰਦੇ ਹਨ, ਉਨ੍ਹਾਂ ਨੂੰ ਮੋਟਾਪਾ ਘੱਟ ਕਰਨ ਲਈ ਕਿਸੇ ਵੀ ਜਿਮ ''ਚ ਜਾਣ ਦੀ ਜ਼ਰੂਰਤ ਨਹੀਂ ਹੁੰਦੀ। ਆਪਣੇ ਕੁੱਤੇ ਨੂੰ ਘੁੰਮਾਉਣ ''ਚ ਉਨ੍ਹਾਂ ਦੀ ਕਾਫੀ ਕੈਲੋਰੀ ਖਰਚ ਹੁੰਦੀ ਹੈ, ਜਿਸ ਨਾਲ ਮੋਟਾਪਾ ਘੱਟ ਹੁੰਦਾ ਹੈ। 
5. ਮੈਸੇਜ ਕਰੋ
ਇੰਟਰਨੈੱਟ ਦੀ ਦੁਨੀਆ ''ਚ ਮੋਬਾਇਲ ਦਾ ਇਸਤੇਮਾਲ ਕਾਫੀ ਵੱਧ ਗਿਆ ਹੈ। ਲੋਕ ਆਪਣਾ ਕਾਫੀ ਸਮਾਂ ਆਪਣੇ ਮੋਬਾਇਲ ਉੱਤੇ ਮੈਸੇਜ ਕਰਨ ''ਚ ਬਿਤਾ ਦਿੰਦੇ ਹਨ। ਸਾਰਾ ਦਿਨ ਫੋਨ ਇਸਤੇਮਾਲ ਕਰਨਾ ਗਲਤ ਮੰਨਿਆ ਜਾਂਦਾ ਹੈ ਪਰ ਮੈਸੇਜ ਕਰਨ ਨਾਲ ਕੈਲੋਰੀ ਵਰਣ ਹੁੰਦੀ ਹੈ, ਕਿਉਂਕਿ ਇਸ ਨਾਲ ਹੱਥਾਂ ਦੀ ਹਿਲ-ਜੁਲ ਹੁੰਦੀ ਹੈ ਜਿਸ ਨਾਲ ਭਾਰ ਘੱਟ ਹੁੰਦਾ ਹੈ।